'ਦ ਕੇਰਲ ਸਟੋਰੀ' ਨੂੰ OTT 'ਤੇ ਨਹੀਂ ਮਿਲ ਰਹੇ ਖਰੀਦਦਾਰ, ਬਾਲੀਵੁੱਡ ਦੀ ਸਾਜਸ਼ ਜਾਂ ਮੇਕਰਸ ਨੇ ਮੰਗੀ ਭਾਰੀ ਕੀਮਤ, ਜਾਣੋ ਸੱਚ
The Kerala Story: 'ਦ ਕੇਰਲ ਸਟੋਰੀ' ਦੀ OTT ਰਿਲੀਜ਼ ਬਾਰੇ ਖਬਰ ਆਈ ਸੀ ਕਿ ਬਾਲੀਵੁੱਡ ਦੀ ਸਾਜ਼ਿਸ਼ ਤਹਿਤ ਇਸ ਨੂੰ ਖਰੀਦਦਾਰ ਨਹੀਂ ਮਿਲ ਰਹੇ। ਹੁਣ ਇਸ ਨਾਲ ਜੁੜੀ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ। ਜਾਣੋ ਸੱਚ ਕੀ ਹੈ?
The Kerala Story: ਫਿਲਮ 'ਦਿ ਕੇਰਲਾ ਸਟੋਰੀ' ਦਾ ਟ੍ਰੇਲਰ ਇਸ ਸਾਲ ਅਪ੍ਰੈਲ 'ਚ ਰਿਲੀਜ਼ ਹੋਇਆ ਸੀ ਅਤੇ ਉਦੋਂ ਤੋਂ ਹੀ ਇਹ ਫਿਲਮ ਵਿਵਾਦਾਂ 'ਚ ਰਹੀ ਸੀ। ਕਈ ਲੋਕ ਇਸ ਨੂੰ ਪ੍ਰੋਪੇਗੰਡਾ ਫਿਲਮ ਕਹਿ ਰਹੇ ਸਨ। ਫਿਲਮ ਮਈ 'ਚ ਰਿਲੀਜ਼ ਹੋਈ ਸੀ ਅਤੇ ਵਿਵਾਦਾਂ ਦੇ ਬਾਵਜੂਦ ਫਿਲਮ ਨੇ ਬਾਕਸ ਆਫਿਸ 'ਤੇ 200 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਨੂੰ ਸ਼ੁਰੂ ਵਿੱਚ ਪੱਛਮੀ ਬੰਗਾਲ ਵਿੱਚ ਬੈਨ ਕਰ ਦਿੱਤਾ ਗਿਆ ਸੀ ਅਤੇ ਕੇਰਲ, ਤਾਮਿਲਨਾਡੂ ਵਿੱਚ ਵੀ ਇਸਦੇ ਖਿਲਾਫ ਵਿਰੋਧ ਪ੍ਰਦਰਸ਼ਨ ਹੋਏ ਸਨ। ਹਾਲਾਂਕਿ ਇਸ ਨੂੰ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਆਦਿ ਰਾਜਾਂ ਵਿੱਚ ਟੈਕਸ ਮੁਕਤ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਜੇ ਸਲਮਾਨ ਖਾਨ ਦੀ ਧੀ ਹੁੰਦੀ ਤਾਂ ਉਹ ਕਿਹੋ ਜਿਹੀ ਦਿਖਦੀ, AI ਨੇ ਬਣਾਈ ਇਹ ਖੂਬਸੂਰਤ ਤਸਵੀਰ
ਸੁਦੀਪਤੋ ਸੇਨ ਨੇ ਦੱਸੀ ਸੀ ਬਾਲੀਵੁੱਡ ਦੀ ਸਾਜ਼ਿਸ਼
ਫਿਲਮ ਹੁਣ ਥੀਏਟਰ ਤੋਂ ਹਟਾਏ ਜਾਣ ਵਾਲੀ ਹੈ ਅਤੇ ਹੁਣ ਓਟੀਟੀ ਅਤੇ ਟੀਵੀ 'ਤੇ ਇਸ ਲਈ ਸਾਂਝੇਦਾਰਾਂ ਯਾਨਿ ਪਾਰਟਨਰਾਂ ਦੀ ਖੋਜ ਕੀਤੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਫਿਲਮ ਦੇ ਨਿਰਦੇਸ਼ਕ ਸੁਦੀਪਤੋ ਸੇਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਅਜੇ ਤੱਕ ਓਟੀਟੀ ਤੋਂ ਕੋਈ ਖਾਸ ਆਫਰ ਨਹੀਂ ਮਿਲਿਆ ਹੈ ਅਤੇ ਫਿਲਮ ਇੰਡਸਟਰੀ ਉਨ੍ਹਾਂ ਨੂੰ ਸਜ਼ਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।
View this post on Instagram
ਨਿਰਮਾਤਾ ਵੱਡੀ ਰਕਮ ਦੀ ਕਰ ਰਹੇ ਮੰਗ
ਹਾਲਾਂਕਿ, ETimes ਨੇ ਆਪਣੇ ਸਰੋਤ ਦੇ ਹਵਾਲੇ ਨਾਲ ਲਿਖਿਆ ਹੈ ਕਿ ਫਿਲਮ ਦੇ ਨਿਰਮਾਤਾ ਆਪਣੀ ਫਿਲਮ ਨੂੰ OTT 'ਤੇ ਸਟ੍ਰੀਮ ਕਰਨ ਲਈ ਵੱਡੀ ਰਕਮ ਦੀ ਮੰਗ ਕਰ ਰਹੇ ਹਨ। ਇਸ ਕਾਰਨ ਫਿਲਹਾਲ ਕੋਈ ਵੀ OTT ਪਲੇਟਫਾਰਮ ਇਸ ਫਿਲਮ ਨੂੰ ਖਰੀਦਣ ਲਈ ਤਿਆਰ ਨਹੀਂ ਹੈ। ਪੋਰਟਲ ਦੇ ਅਨੁਸਾਰ, ਫਿਲਮ ਦੇ ਨਿਰਮਾਤਾ ਵਿਪੁਲ ਅੰਮ੍ਰਿਤਲਾਲ ਸ਼ਾਹ ਨੇ OTT ਪਲੇਟਫਾਰਮਾਂ ਤੋਂ 70-100 ਕਰੋੜ ਰੁਪਏ ਦੀ ਮੰਗ ਕੀਤੀ ਹੈ ਅਤੇ ਸੁਦੀਪਤੋ ਦਾ ਬਿਆਨ ਸਿਰਫ ਪੀੜਤ ਕਾਰਡ (ਵਿਕਟਮ ਕਾਰਡ) ਖੇਡਣ ਲਈ ਕੀਤਾ ਗਿਆ ਹੈ।
ਹੁਣ ਦੋਹਾਂ ਖਬਰਾਂ 'ਚ ਸੱਚਾਈ ਕੀ ਹੈ, ਇਹ ਤਾਂ ਪਤਾ ਨਹੀਂ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਫਿਲਮ ਕਿਸ OTT ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ: 'ਹਾਂ ਮੈਂ ਮਰਵਾਇਆ ਸਿੱਧੂ ਮੂਸੇਵਾਲਾ, ਸਲਮਾਨ ਖਾਨ ਨੂੰ ਵੀ ਨਹੀਂ ਛੱਡਾਂਗਾ', ਗੋਲਡੀ ਬਰਾੜ ਦਾ ਕਬੂਲਨਾਮਾ