'ਥਲਾਇਵੀ' ਲਈ ਮੁਆਵਜ਼ਾ ਮੰਗਣ ਵਾਲੇ ਡਿਸਟ੍ਰਿਬਿਊਟਰਾਂ ਨੂੰ ਕੰਗਨਾ ਰਣੌਤ ਦਾ ਕਰਾਰਾ ਜਵਾਬ, ਬੋਲੀ- ਉਹ ਮੇਰੇ ਤੋਂ ਸੜਦੇ ਨੇ
ਖਬਰਾਂ ਸਨ ਕਿ ਕੰਗਨਾ ਰਣੌਤ ਦੀ ਫਿਲਮ 'ਥਲਾਈਵੀ' ਦੇ ਫਲਾਪ ਹੋਣ ਤੋਂ ਬਾਅਦ ਉਸ ਦੀ ਫਿਲਮ ਦੇ ਡਿਸਟ੍ਰੀਬਿਊਟਰ 6 ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਕੰਗਨਾ ਰਣੌਤ ਨੇ ਇਸ 'ਤੇ ਚੁੱਪੀ ਤੋੜੀ ਹੈ।
Kangana Ranaut On Thalaivii: ਕੰਗਨਾ ਰਣੌਤ ਲਈ ਪਿਛਲੇ ਕੁਝ ਸਾਲ ਚੰਗੇ ਨਹੀਂ ਰਹੇ ਹਨ। ਉਨ੍ਹਾਂ ਦੀ ਇਹ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਕਰ ਸਕੀ। ਹਾਲਾਂਕਿ ਕੰਗਨਾ ਖੁਦ ਇਸ ਨੂੰ ਮੰਨਣ ਤੋਂ ਇਨਕਾਰ ਕਰਦੀ ਹੈ। ਬਾਲੀਵੁੱਡ ਦੀ 'ਕੁਈਨ' ਕਹੀ ਜਾਣ ਵਾਲੀ ਇਹ ਅਭਿਨੇਤਰੀ ਆਪਣੇ ਖਿਲਾਫ ਹਰ ਬਿਆਨ ਨੂੰ ਆਪਣੇ ਰਵੱਈਏ ਨਾਲ ਨਿਪਟਾਉਂਦੀ ਹੈ। ਹਾਲ ਹੀ 'ਚ ਅਫਵਾਹਾਂ ਸੁਣਨ ਨੂੰ ਮਿਲ ਰਹੀਆਂ ਹਨ ਕਿ 'ਥਲਾਈਵੀ' ਦੇ ਡਿਸਟ੍ਰੀਬਿਊਟਰ ਨੇ ਫਿਲਮ ਦੇ ਫਲਾਪ ਹੋਣ ਦੇ ਆਧਾਰ 'ਤੇ ਉਸ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਵਾਰ ਕੰਗਨਾ ਨੇ ਸੋਸ਼ਲ ਮੀਡੀਆ 'ਤੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਅਭਿਨੇਤਰੀ ਦਾ ਦਾਅਵਾ ਹੈ ਕਿ ਇਹ ਸਭ ਉਸ ਦੇ ਖਿਲਾਫ ਪ੍ਰਚਾਰ ਹੈ।
ਕੰਗਨਾ ਨੇ ਸਭ ਨੂੰ ਦੱਸਿਆ ਅਫਵਾਹ
ਸੋਸ਼ਲ ਮੀਡੀਆ 'ਤੇ ਖਬਰ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ, "ਇਹ ਸਭ ਮੇਰੇ ਖਿਲਾਫ ਪ੍ਰਾਪੇਗੰਡਾ ਹੈ। 'ਥਲਾਈਵੀ' ਨੇ ਰਿਲੀਜ਼ ਤੋਂ ਪਹਿਲਾਂ ਹੀ ਬਜਟ ਤੋਂ ਜ਼ਿਆਦਾ ਕਮਾਈ ਕੀਤੀ ਸੀ।" ਬਾਲੀਵੁੱਡ ਦੀ ‘ਕੁਈਨ’ ਨੇ ਦਾਅਵਾ ਕਰਦੇ ਹੋਏ ਲਿਖਿਆ, “ਇਹ ਸਭ ਅਸਲ ਵਿੱਚ ਫਿਲਮ ਮਾਫੀਆ ਦਾ ਕੰਮ ਹੈ। ਮੇਰੇ ਖਿਲਾਫ ਇਕ ਤੋਂ ਬਾਅਦ ਇਕ ਝੂਠੀਆਂ ਖਬਰਾਂ ਫੈਲਾਈਆਂ ਜਾ ਰਹੀਆਂ ਹਨ। ਕਿਰਪਾ ਕਰਕੇ ਉਹਨਾਂ ਦੀ ਪਰਵਾਹ ਨਾ ਕਰੋ ਜੋ ਮੇਰੇ ਤੋਂ ਈਰਖਾ ਕਰਦੇ ਹਨ।
2021 ਵਿੱਚ, ਕੰਗਨਾ ਨੇ ਰਾਜਨੇਤਾ ਜੈਲਲਿਤਾ ਦੀ ਬਾਇਓਪਿਕ ਵਿੱਚ ਅਭਿਨੈ ਕੀਤਾ। ਕੰਗਨਾ 'ਅੰਮਾ' ਜੈਲਲਿਤਾ ਦੇ ਕਿਰਦਾਰ 'ਚ ਨਜ਼ਰ ਆਈ ਸੀ। ਇਹ ਫਿਲਮ ਤਾਮਿਲ ਅਤੇ ਹਿੰਦੀ ਦੋਨਾਂ ਭਾਸ਼ਾਵਾਂ ਵਿੱਚ ਰਿਲੀਜ਼ ਹੋਈ ਸੀ। ਹਾਲਾਂਕਿ 'ਥਲਾਈਵੀ' ਬਾਕਸ ਆਫਿਸ 'ਤੇ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ। ਖਬਰ ਹੈ ਕਿ ਫਿਲਮ ਦੇ ਡਿਸਟ੍ਰੀਬਿਊਟਰ ਨੇ ਫਿਲਮ ਦੀ ਅਸਫਲਤਾ ਦੇ ਆਧਾਰ 'ਤੇ ਅਭਿਨੇਤਰੀ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਉਸ ਨੇ ਕੰਗਨਾ ਤੋਂ 6 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। 'ਥਲਾਈਵੀ' 'ਚ ਕਿਰਦਾਰ ਦੀ ਖ਼ਾਤਰ ਕੰਗਨਾ ਪੂਰੀ ਤਰ੍ਹਾਂ ਬਦਲ ਗਈ ਸੀ। 'ਡਬਲ ਚਿਨ' ਤੋਂ ਲੈ ਕੇ ਜੈਲਲਿਤਾ ਦੀ ਨਕਲ ਕਰਨ ਤੱਕ, ਕੰਗਨਾ ਨੇ ਇਸ ਫਿਲਮ ਲਈ ਸਖਤ ਮਿਹਨਤ ਕੀਤੀ!
ਅਦਾਲਤ ਤੱਕ ਪਹੁੰਚ ਕਰ ਸਕਦੇ ਹਨ ਥਲਾਈਵੀ ਵਿਤਰਕ
ਖਬਰਾਂ ਦੀ ਮੰਨੀਏ ਤਾਂ 'ਥਲਾਈਵੀ' ਦੀ ਡਿਸਟ੍ਰੀਬਿਊਸ਼ਨ ਕੰਪਨੀ ਨੇ ਫਿਲਮ ਦੇ ਡਿਸਟ੍ਰੀਬਿਊਸ਼ਨ ਰਾਈਟਸ ਲਈ 6 ਕਰੋੜ ਰੁਪਏ ਐਡਵਾਂਸ ਅਦਾ ਕੀਤੇ ਸਨ। ਹੁਣ ਜੀ (Zee) ਨੇ ਈਮੇਲ ਰਾਹੀਂ ਰਿਫੰਡ ਦੀ ਮੰਗ ਵਾਲਾ ਪੱਤਰ ਭੇਜਿਆ ਹੈ। ਹਾਲਾਂਕਿ ਉਨ੍ਹਾਂ ਨੂੰ ਅਜੇ ਤੱਕ ਇਸ ਦਾ ਜਵਾਬ ਨਹੀਂ ਮਿਲਿਆ ਹੈ। ਅਜਿਹੇ 'ਚ ਕਿਹਾ ਜਾ ਰਿਹਾ ਹੈ ਕਿ ਕੰਪਨੀ ਹੁਣ ਇਸ ਦੇ ਖਿਲਾਫ ਅਦਾਲਤ ਤੱਕ ਪਹੁੰਚ ਕਰ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਕੰਗਨਾ ਦੀ ਫਿਲਮ ਧਾਕੜ ਦੇ ਡਿਸਟ੍ਰੀਬਿਊਟਰ ਅਤੇ ਪ੍ਰੋਡਿਊਸਰ ਵੀ ਆਪਣੇ ਨੁਕਸਾਨ ਦੀ ਭਰਪਾਈ ਨਹੀਂ ਕਰ ਸਕੇ ਹਨ।
'ਥਲਾਈਵੀ' ਨੇ ਨੇ ਕੀਤੀ ਸੀ ਇੰਨੀਂ ਕਮਾਈ
ਦੱਸ ਦੇਈਏ ਕਿ ਕੰਗਨਾ ਦੀ ਫਿਲਮ 'ਥਲਾਈਵੀ' 100 ਕਰੋੜ ਦੇ ਬਜਟ 'ਚ ਬਣੀ ਸੀ, ਪਰ ਇਹ ਫਿਲਮ ਆਪਣੀ ਲਾਗਤ ਦਾ ਅੱਧਾ ਵੀ ਨਹੀਂ ਵਸੂਲ ਸਕੀ। ਬਾਕਸ ਆਫਿਸ ਇੰਡੀਆ ਦੀ ਰਿਪੋਰਟ ਦੇ ਮੁਤਾਬਕ, 'ਥਲਾਈਵੀ' ਨੇ ਦੇਸ਼ ਭਰ 'ਚ ਸਿਰਫ 1.91 ਕਰੋੜ ਦੀ ਕਮਾਈ ਕੀਤੀ ਹੈ।