ਪੜਚੋਲ ਕਰੋ

Pollywood News: ਡਾਕਟਰੀ ਦੀ ਪੜ੍ਹਾਈ ਕਰਦੀ-ਕਰਦੀ ਪੰਜਾਬੀ ਗਾਇਕਾ ਬਣ ਗਈ ਇਹ ਲੜਕੀ, 3 ਮਿਲੀਅਨ ਡਾਲਰ ਜਾਇਦਾਦ ਦੀ ਮਾਲਕਣ, ਤੁਸੀਂ ਪਛਾਣਿਆ?

Punjabi Singer: ਇਹ ਪੰਜਾਬੀ ਗਾਇਕਾ ਨੇ ਰਿਐਲਟੀ ਸ਼ੋਅ 'ਵਾਇਸ ਆਫ ਪੰਜਾਬ' ;ਚ ਭਾਗ ਲਿਆ ਸੀ ਤੇ ਉਸ ਨੇ 2012 'ਚ ਇਹ ਸ਼ੋਅ ਜਿੱਤਿਆ ਵੀ ਸੀ। ਇੱਥੋਂ ਹੀ ਸ਼ੁਰੂ ਹੋਇਆ ਸੀ ਉਸ ਦੇ ਗਾਇਕਾ ਬਣਨ ਦਾ ਸਫਰ

Who is This Punjabi Singer: ਤਸਵੀਰ 'ਚ ਜਿਹੜੀ ਪੰਜਾਬੀ ਕੁੜੀ ਤੁਸੀਂ ਦੇਖ ਰਹੇ ਹੋ, ਉਹ ਅੱਜ ਕਿਸੇ ਜਾਣ ਪਛਾਣ ਦੀ ਮੋਹਤਾਜ ਨਹੀਂ ਹੈ। ਤੁਸੀਂ ਸਾਰੇ ਹੀ ਉਸ ਦੇ ਗੀਤਾਂ ਦੇ ਦੀਵਾਨੇ ਹੋ। ਉਸ ਨੇ 'ਮਾਣਮੱਤੀ' ਬਣ ਕੇ ਸਭ ਦਾ ਦਿਲ ਜਿੱਤਿਆ, ਤੇ ਇਸ ਤੋਂ ਬਾਅਦ ਉਹ ਮਹਾਰਾਣੀ ਜਿੰਦਾ ਕੌਰ ਬਣ ਕੇ ਵੱਡੇ ਪਰਦੇ 'ਤੇ ਧੱਕ ਪਾਵੇਗੀ। ਹੁਣ ਤੱਕ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸ ਪੰਜਾਬੀ ਗਾਇਕਾ ਦੀ ਗੱਲ ਕਰ ਰਹੇ ਹਾਂ। 

ਇਹ ਵੀ ਪੜ੍ਹੋ: ਭੋਜਪੁਰੀ ਐਕਟਰ ਤੇ ਭਾਜਪਾ ਸਾਂਸਦ ਰਵੀ ਕਿਸ਼ਨ ਵਿਵਾਦਾਂ 'ਚ, ਮਹਿਲਾ ਨੇ ਕੀਤਾ ਐਕਟਰ ਦੀ ਪਤਨੀ ਹੋਣ ਦਾ ਦਾਅਵਾ, ਬੇਟੀ ਵੀ ਲਿਆਂਦੀ ਸਾਹਮਣੇ

ਜੀ ਹਾਂ, ਤੁਸੀਂ ਬਿਲਕੁਲ ਸਹੀ ਸੋਚ ਰਹੇ ਹਨ। ਇਹ ਹੋਰ ਕੋਈ ਨਹੀਂ, ਬਲਕਿ ਸਾਡੀ ਸਭ ਦੀ ਪਿਆਰੀ ਨਿੰਮੋ ਯਾਨਿ ਨਿਮਰਤ ਖਹਿਰਾ ਹੈ। ਨਿਮਰਤ ਖਹਿਰਾ ਉਹ ਨਾਮ ਹੈ ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਨਿਮਰਤ ਖਹਿਰਾ ਦੀ ਗਿਣਤੀ ਅੱਜ ਪੰਜਾਬੀ ਇੰਡਸਟਰੀ ਦੀਆਂ ਟੌਪ ਦੀਆਂ ਮਹਿਲਾ ਕਲਾਕਾਰਾਂ 'ਚ ਹੁੰਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਨਿਮਰਤ ਲਈ ਇਕ ਸਫਲ ਗਾਇਕ ਵਜੋਂ ਉੱਭਰਨਾ ਅਸਾਨ ਨਹੀਂ ਸੀ। ਨਿਮਰਤ ਅੱਜ ਜਿਸ ਮੁਕਾਮ 'ਤੇ ਹੈ, ਉੱਥੇ ਤੱਕ ਪਹੁੰਚਣ ਲਈ ਉਸ ਨੇ ਖੂਬ ਸੰਘਰਸ਼ ਕੀਤਾ ਹੈ।  

ਨਿਮਰਤ ਖਹਿਰਾ ਦਾ ਅਸਲੀ ਨਾਮ ਨਿਮਰਤਪਾਲ ਕੌਰ ਖਹਿਰਾ ਹੈ। ਉਸ ਦਾ ਜਨਮ 8 ਅਗਸਤ 1992 ਨੂੰ ਗੁਰਦਾਸਪੁਰ ਵਿਖੇ ਹੋਇਆ ਸੀ। ਉਸ ਨੂੰ ਬਚਪਨ ਤੋਂ ਹੀ ਗਾਇਕੀ ਦਾ ਕਾਫੀ ਸ਼ੌਕ ਸੀ। ਦੱਸ ਦਈਏ ਕਿ ਨਿਮਰਤ ਖਹਿਰਾ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਹੈ। 

2012 'ਚ ਜਿੱਤਿਆ ਵਾਇਸ ਆਫ ਪੰਜਾਬ ਦਾ ਖਿਤਾਬ
ਦੱਸ ਦਈਏ ਕਿ ਨਿਮਰਤ ਖਹਿਰਾ ਦੀ ਗਾਇਕੀ ਦਾ ਸਫਰ ਇੱਕ ਗਾਇਕੀ ਰਿਐਲਟੀ ਸ਼ੋਅ 'ਵਾਇਸ ਆਫ ਪੰਜਾਬ' ਤੋਂ ਹੋਇਆ ਸੀ। ਉਸ ਨੇ ਸਾਲ 2012 'ਚ ਵਾਇਸ ਆਫ ਪੰਜਾਬ ਦੇ ਤੀਜੇ ਸੀਜ਼ਨ 'ਚ ਭਾਗ ਲਿਆ। ਇਹ ਸੀਜ਼ਨ ਦੀ ਜੇਤੂ ਨਿਮਰਤ ਹੀ ਸੀ। ਪਰ ਇਹ ਤਾਂ ਨਿਮਰਤ ਦੇ ਸੰਘਰਸ਼ ਦੀ ਸ਼ੁਰੂਆਤ ਹੀ ਸੀ।

ਅਸਾਨ ਨਹੀਂ ਸੀ ਗਾਇਕ ਬਣਨ ਦਾ ਸਫਰ
ਆਪਣੀ ਗਾਇਕੀ ਦੇ ਸਫਰ ਬਾਰੇ ਗੱਲ ਕਰਦਿਆਂ ਨਿਮਰਤ ਕਹਿੰਦੀ ਹੈ ਕਿ 2012 'ਚ ਗਾਇਕੀ ਰਿਐਲਟੀ ਸ਼ੋਅ ਜਿੱਤਣ ਦੇ ਬਾਵਜੂਦ ਉਸ ਨੂੰ 2 ਸਾਲ ਕੰਮ ਨਹੀਂ ਮਿਿਲਿਆ ਸੀ। ਕਿਉਂਕਿ ਉਹ ਚੰਗੇ ਪ੍ਰੋਜੈਕਟਸ ਨਾਲ ਜੁੜਨਾ ਚਾਹੁੰਦੀ ਸੀ। ਇਸ ਕਰਕੇ ਉਸ ਨੇ ਗਾਇਕੀ ਦੀ ਦੁਨੀਆ 'ਚ ਕਦਮ ਰੱਖਣ ਲਈ ਕਾਹਲੀ ਨਹੀਂ ਕੀਤੀ। 

View this post on Instagram
 
A post shared by NIMRAT KHAIRA (@nimratkhairaofficial)

2014 'ਚ ਮਿਲਿਆ ਸੀ ਪਹਿਲਾ ਬਰੇਕ
ਨਿਮਰਤ ਖਹਿਰਾ ਦਾ ਪਹਿਲਾ ਗਾਣਾ 2014 'ਚ ਰਿਲੀਜ਼ ਹੋਇਆ ਸੀ। ਨਿਮਰਤ ਕਹਿੰਦੀ ਹੈ ਕਿ ਉਸ ਦਾ ਗਾਇਕਾ ਬਣਨ ਦਾ ਸਫਰ ਅਸਾਨ ਨਹੀਂ ਸੀ। ਉਸ ਨੂੰ ਬਹੁਤ ਉਤਰਾਅ ਚੜ੍ਹਾਅ ਦਾ ਸਾਹਮਣਾ ਕਰਨਾ ਪਿਆ। ਪਰ ਉਸ ਨੂੰ ਹਮੇਸ਼ਾ ਪਤਾ ਸੀ ਕਿ ਉਹ ਜ਼ਿੰਦਗੀ 'ਚ ਕੀ ਕਰਨਾ ਚਾਹੁੰਦੀ ਹੈ ਤੇ ਉਹ ਆਪਣੇ ਮਕਸਦ ਵੱਲ ਡਟੀ ਰਹੀ। ਇਸ ਦੇ ਨਾਲ ਨਾਲ ਨਿਮਰਤ ਕਹਿੰਦੀ ਹੈ ਕਿ ਉਸ ਨੂੰ ਹਮੇਸ਼ਾ ਹੀ ਪਰਮਾਤਮਾ 'ਚ ਪੂਰਾ ਵਿਸ਼ਵਾਸ ਸੀ। ਇਸ ਦੇ ਨਾਲ ਹੀ ਉਸ ਦੇ ਮਾਪਿਆਂ ਤੇ ਟੀਮ ਬਰਾਊਨ ਸਟੂਡੀਓਜ਼ ਹਮੇਸ਼ਾ ਉਸ ਨਾਲ ਡਟ ਕੇ ਖੜੇ ਰਹੇ। ਇਸ ਲਈ ਉਹ ਉਸ ਜਗ੍ਹਾ 'ਤੇ ਪਹੁੰਚ ਪਾਈ, ਜਿੱਥੇ ਉਹ ਅੱਜ ਹੈ।

ਇਸ ਗਾਣੇ ਨੇ ਬਦਲੀ ਜ਼ਿੰਦਗੀ
ਨਿਮਰਤ ਖਹਿਰਾ ਨੇ ਗਾਇਕੀ ਦਾ ਸਫਰ 2014 'ਚ ਸ਼ੁਰੂ ਕੀਤਾ ਸੀ, ਪਰ ਉਸ ਨੂੰ 2014 'ਚ ਸਫਲਤਾ ਨਹੀਂ ਮਿਲੀ। ਉਸ ਨੇ 2015 'ਚ ਨਿਸ਼ਾਨ ਭੁੱਲਰ ਨਾਲ 'ਰੱਬ ਕਰਕੇ' ਗਾਣੇ ਨੂੰ ਆਪਣੀ ਅਵਾਜ਼ ਦਿੱਤੀ, ਪਰ ਇਸ ਗਾਣੇ 'ਚ ਲਾਈਮਲਾਈਟ ਨਿਸ਼ਾਨ ਲੈ ਗਿਆ। ਇਸ ਤੋਂ ਬਾਅਦ ਨਿਮਰਤ ਦਾ ਗਾਣਾ 'ਇਸ਼ਕ ਕਚਿਹਰੀ' ਆਇਆ। ਇਹੀ ਉਹ ਗਾਣਾ ਸੀ ਜਿਸ ਨੇ ਨਿਮਰਤ ਦੀ ਜ਼ਿੰਦਗੀ ਬਦਲ ਦਿੱਤੀ। ਨਿਮਰਤ ਪੰਜਾਬੀ ਇੰਡਸਟਰੀ ਦੀ ਸਟਾਰ ਗਾਇਕਾ ਬਣ ਗਈ। ਇਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

3 ਮਿਲੀਅਨ ਡਾਲਰ ਜਾਇਦਾਦ ਦੀ ਹੈ ਮਾਲਕਣ
ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ਦੇ ਕਾਮਯਾਬ ਕਲਾਕਾਰਾਂ ਵਿੱਚੋਂ ਇੱਕ ਹੈ। ਉਹ ਇਕਲੌਤੀ ਪੰਜਾਬੀ ਗਾਇਕਾ ਹੈ, ਜੋ ਬਿਲਬੋਰਡ 'ਤੇ ਇੱਕ ਮਹੀਨੇ 'ਚ ਲਗਾਤਾਰ 2 ਵਾਰ ਫੀਚਰ ਹੋ ਚੁੱਕੀ ਹੈ। ਉਸ ਦੇ ਗਾਣਿਆਂ ਨੂੰ ਹਮੇਸ਼ਾ ਪਸੰਦ ਕੀਤਾ ਜਾਂਦਾ ਹੈ। ਦੱਸ ਦਈਏ ਕਿ ਨਿਮਰਤ ਖਹਿਰਾ ਕਰੋੜਾਂ ਦੀ ਜਾਇਦਾਦ ਦੀ ਮਾਲਕਣ ਹੈ। ਇੰਟਰਨੈੱਟ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਨਿੰਮੋ 3 ਮਿਲੀਅਨ ਡਾਲਰ (ਅਮਰੀਕੀ) ਯਾਨਿ 25 ਕਰੋੜ ਜਾਇਦਾਦ ਦੀ ਮਾਕਲਣ ਹੈ।

ਕਿੰਨੀ ਪੜ੍ਹੀ ਲਿਖੀ ਹੈ ਨਿਮਰਤ ਖਹਿਰਾ?
ਦੱਸ ਦਈਏ ਕਿ ਨਿਮਰਤ ਖਹਿਰਾ ਦੇ ਪਿਤਾ ਜੰਗਲਾਤ ਵਿਭਾਗ 'ਚ ਅਫਸਰ ਹਨ, ਜਦਕਿ ਉਸ ਦੀ ਮਾਂ ਵੀ ਸਰਕਾਰੀ ਟੀਚਰ ਹੈ। ਨਿਮਰਤ ਦੇ ਘਰ ਹਮੇਸ਼ਾ ਹੀ ਪੜ੍ਹਾਈ ਲਿਖਾਈ ਦਾ ਮਾਹੌਲ ਰਿਹਾ ਸੀ। ਇਸ ਕਰਕੇ ਉਸ ਨੇ ਬਾਇਓਟੈਕਨਾਲੋਜੀ ਦੀ ਪੜ੍ਹਾਈ ਕੀਤੀ ਹੈ। ਦੱਸ ਦਈਏ ਕਿ ਬਾਇਓਤਕਨਾਲੋਜੀ ਵੀ ਡਾਕਟਰੀ ਦੀ ਪੜ੍ਹਾਈ 'ਚ ਹੀ ਆਉਂਦੀ ਹੈ। ਪਰ ਗਾਇਕੀ 'ਚ ਦਿਲਚਸਪੀ ਹੋਣ ਕਾਰਨ ਉਸ ਨੇ ਇਸ ਖੇਤਰ 'ਚ ਕਰੀਅਰ ਬਣਾਉਣ ਦਾ ਨਹੀਂ ਸੋਚਿਆ। 

ਇਹ ਵੀ ਪੜ੍ਹੋ: ਅਮਿਤਾਭ ਬੱਚਨ ਤੋਂ ਵੀ ਜ਼ਿਆਦਾ ਮਸ਼ਹੂਰ ਸੀ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ, ਤੋੜਿਆ ਸੀ ਬਿੱਗ ਬੀ ਦਾ ਇਹ ਰਿਕਾਰਡ

ਟਾਪ ਹੈਡਲਾਈਨ

ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਬਾਰਿਸ਼ ਦਾ ਅਲਰਟ, 2 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਬਾਰਿਸ਼ ਦਾ ਅਲਰਟ, 2 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ

ਵੀਡੀਓਜ਼

Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
Chandigarh ਪ੍ਰਦਰਸ਼ਨ ‘ਚ Tear Gas Drones ‘ਤੇ ਭੜਕੇ Simranjit Singh Mann | Bandi Singh | Abp Sanjha
Ludhiana Murder | ਲੁਧਿਆਣਾ ‘ਚ ਫੋਟੋਗ੍ਰਾਫਰ ਦਾ ਗੋਲੀਆਂ ਮਾਰ ਕੇ ਕਤ#ਲ, ਘੰਟਾਘਰ ਚੌਕ ਨੇੜੇ ਵਾਰਦਾਤ | Abp Sanjha
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਬਾਰਿਸ਼ ਦਾ ਅਲਰਟ, 2 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਬਾਰਿਸ਼ ਦਾ ਅਲਰਟ, 2 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19 ਅਗਸਤ 2026
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
Embed widget