Nirmal Rishi: ਦਿੱਗਜ ਅਦਾਕਾਰਾ ਨਿਰਮਲ ਰਿਸ਼ੀ ਨੇ ਬਿਆਨ ਕੀਤਾ ਪੰਜਾਬੀ ਫਿਲਮ ਇੰਡਸਟਰੀ ਦਾ ਕਾਲਾ ਸੱਚ, ਬੋਲੀ- 'ਭਿਖਾਰੀਆਂ ਵਾਂਗ ਮੰਗਣੇ ਪੈਂਦੇ ਆਪਣੇ ਪੈਸੇ'
Nirmal Rishi On Punjabi Industry: ਨਿਰਮ ਰਿਸ਼ੀ ਦੀ ਇਹ ਵੀਡੀਓ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ। ਦਿੱਗਜ ਅਦਾਕਾਰਾ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ 'ਕਹਿਣਾ ਨਹੀਂ ਚਾਹੁੰਦੀ, ਪਰ ਫਿਲਮ ਮੇਕਰਸ ਤੋਂ ਮੰਗਤਿਆਂ ਵਾਂਗ ਪੈਸੇ ਮੰਗਣੇ ਪੈਂਦੇ ਆ।
ਅਮੈਲੀਆ ਪੰਜਾਬੀ ਦੀ ਰਿਪੋਰਟ
Nirmal Rishi On Punjabi Film Industry: ਨਿਰਮਲ ਰਿਸ਼ੀ ਉਹ ਨਾਮ ਹੈ, ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਪੰਜਾਬ ਦੀ ਲੈਜੇਂਡਰੀ ਅਦਾਕਾਰਾ ਹੈ, ਜੋ ਕਿ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਚ ਐਕਟਿਵ ਹੈ। ਤਕਰੀਬਨ ਹਰ ਪੰਜਾਬੀ ਫਿਲਮ 'ਚ ਨਿਰਮਲ ਰਿਸ਼ੀ ਐਕਟਿੰਗ ਕਰਦੇ ਨਜ਼ਰ ਆਉਂਦੇ ਹਨ। ਕੋਈ ਵੀ ਪੰਜਾਬੀ ਫਿਲਮ ਉਨ੍ਹਾਂ ਦੇ ਬਿਨਾਂ ਅਧੂਰੀ ਹੁੰਦੀ ਹੈ। ਉਨ੍ਹਾਂ ਨੇ ਆਪਣੀ ਦਮਦਾਰ ਐਕਟਿੰਗ ਦੇ ਨਾਲ ਘਰ-ਘਰ 'ਚ ਵੱਖਰੀ ਪਛਾਣ ਬਣਾਈ ਹੈ। ਪਰ ਇੰਨੀਂ ਦਿਨੀਂ ਨਿਰਮਲ ਰਿਸ਼ੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਪੰਜਾਬੀ ਫਿਲਮ ਇੰਡਸਟਰੀ ਦਾ ਕਾਲਾ ਸੱਚ ਬਿਆਨ ਕਰਦੇ ਨਜ਼ਰ ਆ ਰਹੇ ਹਨ।
ਨਿਰਮਲ ਰਿਸ਼ੀ ਦੀ ਇਹ ਵੀਡੀਓ ਕਾਫੀ ਜ਼ਿਆਂਦਾ ਸ਼ੇਅਰ ਕੀਤੀ ਜਾ ਰਹੀ ਹੈ। ਇਸ ਵਿੱਚ ਦਿੱਗਜ ਅਦਾਕਾਰਾ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ 'ਇਹ ਕਹਿਣਾ ਤਾਂ ਨਹੀਂ ਚਾਹੁੰਦੀ, ਪਰ ਫਿਲਮ ਮੇਕਰਸ ਤੋਂ ਸਾਨੂੰ ਮੰਗਤਿਆਂ ਵਾਂਗ ਪੈਸੇ ਮੰਗਣੇ ਪੈਂਦੇ ਆ। ਇਹ ਕੋਈ ਗੱਲ ਥੋੜਾ ਬਣਦੀ ਆ। ਭਾਵੇਂ ਫਿਲਮਾਂ ਸਾਡੇ ਸਿਰ 'ਤੇ ਚੱਲਦੀਆਂ ਜਾਂ ਨਹੀਂ, ਫਿਰ ਸਾਨੂੰ ਨਾ ਲਿਆ ਕਰੋ ਫਿਲਮਾਂ 'ਚ। ਸਾਨੂੰ ਕਹਿਣਾ ਪੈਂਦਾ ਆਪਣੀ ਮੇਹਨਤ ਦੀ ਕਮਾਈ ਹਾਸਲ ਕਰਨ ਲਈ। ਇਸ ਉਮਰ 'ਚ ਮੈਂ ਕਿੰਨਾ ਕੁ ਕਹਿ ਸਕਦੀ ਹਾਂ, ਕਿ ਮੇਰੇ ਪੈਸੇ ਦੇ ਦਿਓ। ਮੈਂ ਫੋਨ ਕਰ-ਕਰ ਕੇ ਥੱਕ ਜਾਂਦੀ ਹਾਂ। ਜਿਹੜਾ ਮੈਂ ਮੁੰਡਾ ਰੱਖਿਆ ਉਹ ਵੀ ਫੋਨ ਕਰ ਕਰ ਹੰਭ ਜਾਂਦਾ, ਪਰ ਪੈਸੇ ਨਹੀਂ ਮਿਲਦੇ ਟਾਈਮ 'ਤੇ। ਇਹ ਸਿਰਫ ਮੇਰੇ ਨਾਲ ਹੀ ਨਹੀਂ ਹੋ ਰਿਹਾ, ਮੇਰੇ ਨਾਲ ਦੇ ਦੂਜੇ ਕਲਾਕਾਰਾਂ ਨਾਲ ਵੀ ਹੋ ਰਿਹਾ ਹੈ। ਤੁਸੀਂ ਇੱਕ ਲਿਮਟ ਕਿਉਂ ਨਹੀਂ ਸੈੱਟ ਕਰਦੇ। ਫਿਰ ਜਿੰਨੇ ਪੈਸੇ ਸਾਨੂੰ ਦੇਣ ਲਈ ਕਿਹਾ ਜਾਂਦਾ ਹੈ, ਉਨੇਂ ਵੀ ਸਾਨੂੰ ਨਹੀਂ ਦਿੰਦੇ। ਫਿਰ ਮਿੰਨਤਾਂ ਕਰਨੀਆਂ ਪੈਂਦੀਆਂ ਨੇ।' ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਨਿਰਮਲ ਰਿਸ਼ੀ ਪੰਜਾਬੀ ਇੰਡਸਟਰੀ ਦੀ ਦਿੱਗਜ ਅਦਾਕਾਰਾ ਹੈ। ਉਨ੍ਹਾਂ ਨੇ ਕਈ ਫਿਲਮਾਂ 'ਚ ਯਾਦਗਾਰੀ ਭੂਮਿਕਾਵਾਂ ਨਿਭਾਈਆਂ ਹਨ।
ਇਹ ਵੀ ਪੜ੍ਹੋ: ਪਤੀ ਨਾਲ ਤਲਾਕ ਦੀਆਂ ਖਬਰਾਂ ਵਿਚਾਲੇ ਈਸ਼ਾ ਦਿਓਲ ਨੇ ਸ਼ੇਅਰ ਕੀਤੀ ਪਹਿਲੀ ਪੋਸਟ, ਤਲਾਕ ਦਾ ਦਿੱਤਾ ਹਿੰਟ?