ਬਾਲੀਵੁੱਡ ਦੇ ਪ੍ਰਸਿੱਧ ਕਲਾਕਾਰ ਵਿਕਰਮ ਗੋਖਲੇ ਆਈਸੀਯੂ ‘ਚ ਭਰਤੀ, ਕਈ ਅੰਗਾਂ ਨੇ ਕੰਮ ਕਰਨਾ ਕੀਤਾ ਬੰਦ, ਹਾਲਤ ਬੇਹੱਦ ਨਾਜ਼ੁਕ
Vikram Gokhale Hospitalized: ਦਿੱਗਜ ਅਭਿਨੇਤਾ ਵਿਕਰਮ ਗੋਖਲੇ ਦੀ ਸਿਹਤ ਕਾਫੀ ਖਰਾਬ ਹੈ। ਉਨ੍ਹਾਂ ਨੂੰ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
Vikram Gokhale Hospitalised: ਹਿੰਦੀ ਅਤੇ ਮਰਾਠੀ ਫਿਲਮਾਂ ਦੇ ਮਸ਼ਹੂਰ ਅਭਿਨੇਤਾ ਵਿਕਰਮ ਗੋਖਲੇ ਦੀ ਸਿਹਤ ਕਾਫੀ ਖਰਾਬ ਹੈ। ਉਨ੍ਹਾਂ ਨੂੰ ਪੁਣੇ ਦੇ ਪੰਡਿਤ ਦੀਨਾਨਾਥ ਮੰਗੇਸ਼ਕਰ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਮੁਤਾਬਕ ਵਿਕਰਮ ਗੋਖਲੇ ਦੀ ਹਾਲਤ ਕਾਫੀ ਚਿੰਤਾਜਨਕ ਬਣੀ ਹੋਈ ਹੈ ਅਤੇ ਅਗਲੇ 24 ਘੰਟਿਆਂ 'ਚ ਉਨ੍ਹਾਂ ਦੀ ਹਾਲਤ ਬਾਰੇ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਵੇਗਾ।
ਵਿਕਰਮ ਗੋਖਲੇ ਦੀ ਹਾਲਤ ਚਿੰਤਾਜਨਕ
77 ਸਾਲਾ ਵਿਕਰਮ ਗੋਖਲੇ ਦਾ 6 ਨਵੰਬਰ ਤੋਂ ਹਸਪਤਾਲ ਵਿੱਚ ਆਉਣਾ ਜਾਣਾ ਲੱਗਿਆ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ਦੇ ਇੱਕ ਬਹੁਤ ਹੀ ਭਰੋਸੇਯੋਗ ਸੂਤਰ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਕੱਲ੍ਹ ਉਨ੍ਹਾਂ ਦੀ ਹਾਲਤ ਬਹੁਤ ਚਿੰਤਾਜਨਕ ਬਣ ਗਈ ਹੈ। ਸੂਤਰ ਮੁਤਾਬਕ ਉਹ ਲਿਵਰ ਨਾਲ ਜੁੜੀ ਗੰਭੀਰ ਬੀਮਾਰੀ ਤੋਂ ਪੀੜਤ ਹੈ ਅਤੇ ਸਰੀਰ ਦੇ ਹੋਰ ਅੰਗ ਵੀ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ ਹਨ।
ਇਨ੍ਹਾਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ
ਵਿਕਰਮ ਗੋਖਲੇ ਨੇ ਸਾਲ 1999 ਵਿੱਚ ਰਿਲੀਜ਼ ਹੋਈ ਸੰਜੇ ਲੀਲਾ ਭੰਸਾਲੀ ਦੀ 'ਹਮ ਦਿਲ ਦੇ ਚੁਕੇ ਸਨਮ' ਵਿੱਚ ਐਸ਼ਵਰਿਆ ਰਾਏ ਬੱਚਨ ਦੇ ਪਿਤਾ ਦੀ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 'ਭੂਲ ਭੁਲਾਇਆ', 'ਮਿਸ਼ਨ ਮੰਗਲ', 'ਦਿਲ ਸੇ', 'ਦੇ ਦਨਾ ਦਾਨ, ਹਿਚਕੀ' ਵਰਗੀਆਂ ਕਈ ਹਿੰਦੀ ਫਿਲਮਾਂ 'ਚ ਕੰਮ ਕੀਤਾ ਹੈ। 2013 ਵਿੱਚ, ਉਨ੍ਹਾਂ ਨੂੰ ਮਰਾਠੀ ਫਿਲਮ 'ਅਨੁਮਤੀ' ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਮਿਲਿਆ।
ਅਮਿਤਾਭ ਬੱਚਨ ਨੇ ਬੁਰੇ ਸਮੇਂ ਵਿੱਚ ਮਦਦ ਕੀਤੀ
ਪਿਛਲੇ ਸਾਲ ਈ-ਟਾਈਮਜ਼ ਨਾਲ ਗੱਲਬਾਤ ਦੌਰਾਨ ਵਿਕਰਮ ਗੋਖਲੇ ਨੇ ਆਪਣੇ ਬੁਰੇ ਦਿਨਾਂ ਬਾਰੇ ਗੱਲ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਅਮਿਤਾਭ ਬੱਚਨ ਨੇ ਸੰਘਰਸ਼ ਦੇ ਦਿਨਾਂ ਵਿੱਚ ਉਨ੍ਹਾਂ ਦੀ ਬਹੁਤ ਮਦਦ ਕੀਤੀ ਹੈ। ਉਨ੍ਹਾਂ ਨੇ ਕਿਹਾ, 'ਜਦੋਂ ਮੈਂ ਇਸ ਇੰਡਸਟਰੀ 'ਚ ਐਂਟਰੀ ਕੀਤੀ ਤਾਂ ਮੈਨੂੰ ਕਾਫੀ ਸੰਘਰਸ਼ ਕਰਨਾ ਪਿਆ। ਮੈਂ ਵਿੱਤੀ ਸੰਕਟ ਵਿੱਚੋਂ ਲੰਘ ਰਿਹਾ ਸੀ ਅਤੇ ਮੁੰਬਈ ਵਿੱਚ ਘਰ ਦੀ ਤਲਾਸ਼ ਕਰ ਰਿਹਾ ਸੀ। ਜਦੋਂ ਅਮਿਤਾਭ ਬੱਚਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਖੁਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਮਨੋਹਰ ਜੋਸ਼ੀ ਨੂੰ ਪੱਤਰ ਲਿਖਿਆ। ਉਨ੍ਹਾਂ ਦੀ ਸਿਫ਼ਾਰਸ਼ 'ਤੇ ਮੈਨੂੰ ਸਰਕਾਰ ਤੋਂ ਮਕਾਨ ਮਿਲਿਆ ਸੀ। ਮੇਰੇ ਕੋਲ ਅਜੇ ਵੀ ਉਹ ਚਿੱਠੀ ਹੈ, ਜੋ ਮੈਂ ਫਰੇਮ ਕੀਤੀ ਹੈ।