#BoycottKanganaRanaut ਇਹ ਆਵਾਜ਼ ਪੰਜਾਬ ਦੇ ਕਲਾਕਾਰਾਂ ਦੀ ਹੈ ਕਿਉਂਕਿ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵਲੋਂ ਇੱਕ ਟਵੀਟ ਕੀਤਾ ਗਿਆ। ਜਿਸ ਤੋਂ ਬਾਅਦ ਪੰਜਾਬ ਦੇ ਕਲਾਕਾਰ ਉਸ ਦਾ ਵਿਰੋਧ ਕਰ ਰਹੇ ਹਨ। ਕੰਗਨਾ ਰਣੌਤ ਨੇ ਕਿਸਾਨਾਂ ਦੇ ਅੰਦੋਲਨ ਖ਼ਿਲਾਫ਼ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਟਵੀਟ ਕਰ ਲਿਖਿਆ ਕਿ, 'ਹਰ ਕੋਈ ਆਪਣੀ ਰੋਟੀਆਂ ਸੇਕ ਰਿਹਾ ਹੈ'

ਇਸ ਦੇ ਜਵਾਬ 'ਤੇ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਕੰਗਨਾ ਨੂੰ ਰੀਟਵੀਟ ਕਰਦੇ ਲਿਖਿਆ, "ਇਨ੍ਹੀ ਵੀ ਪੋਲਿਸ਼ ਨਹੀਂ ਮਾਰੀ ਦੀ ਕਿਸੇ ਦੇ। ਲੋਕਾਂ ਤੋਂ ਵੱਧ ਕੇ ਕੁਝ ਨਹੀਂ ਹੁੰਦਾ। ਤੁਸੀਂ ਸਾਢੇ ਬਜ਼ੁਰਗਰਾ ਬਾਰੇ ਬੋਲੇ ਹੋ। ਤੁਹਾਡੀ ਇੱਕ ਅੱਧੀ ਕੰਧ ਤੋੜ੍ਹੀ ਸੀ ਮੁੰਬਈ ਵਾਲਿਆਂ ਨੇ, ਤੇ ਤੁਸੀਂ ਸਾਰੀ ਦੁਨੀਆ ਸਿਰ 'ਤੇ ਚੁੱਕ ਲਈ ਸੀ। ਸਾਢੇ ਹੱਕ ਖੋਏ ਆ ਸਰਕਾਰ ਨੇ।"

ਕਿਸਾਨਾਂ ਦਾ ਸਾਥ ਦੇਣ ਲਈ ਦਿੱਲੀ ਪਹੁੰਚਿਆ ਸਿੱਧੂ ਮੂਸੇਵਾਲਾ

ਕੰਗਨਾ ਦੇ ਇਸ ਟਵੀਟ ਤੋਂ ਬਾਅਦ ਉਸ ਨੂੰ ਬਲਾਕ ਕਰਨ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਪੰਜਾਬੀ ਗਾਇਕ ਸੁਖੀ ਨੇ ਕੰਗਨਾ ਨੂੰ ਸੋਸ਼ਲ ਮੀਡੀਆ ਤੋਂ ਬਲਾਕ ਕਰਨ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ ਤੇ ਉਨ੍ਹਾਂ #BoycottKanganaRanaut ਟੈਗ ਕਰ ਸਾਰੀਆਂ ਨੂੰ ਅਜਿਹਾ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਇੱਕ ਚੈੱਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਰਣਜੀਤ ਬਾਵਾ ਨੇ ਕਿਹਾ ਕਿ ਉਨ੍ਹਾਂ ਦੀ ਜੱਦ ਕੰਗਨਾ ਨਾਲ ਮੁਲਾਕਾਤ ਹੋਵੇਗੀ ਤਾਂ ਉਹ ਉਸ ਨੂੰ ਮੂੰਹ ਤੋੜ ਜਵਾਬ ਦੇਣਗੇ।

ਗੁਰਦਾਸ ਮਾਨ ਨੇ ਕਿਸਾਨਾਂ ਲਈ ਇਨਸਾਫ਼ ਦੀ ਕੀਤੀ ਅਰਦਾਸ

ਇਸ ਤੋਂ ਪਹਿਲਾ ਵੀ ਕੰਗਨਾ ਰਣੌਤ ਨੇ ਆਪਣੇ ਟਵੀਟ 'ਚ ਖੇਤੀ ਬਿੱਲਾਂ ਖ਼ਿਲਾਫ਼ ਵਿਰੋਧ ਕਰਨ ਵਾਲਿਆਂ ਨੂੰ 'ਅੱਤਵਾਦੀ' ਦੱਸਿਆ ਸੀ | ਜਿਸ ਤੋਂ ਬਾਅਦ ਰਣਜੀਤ ਬਾਵਾ ਨੇ ਰਿਪਲਾਈ ਕਰਦੇ ਹੋਏ ਕੰਗਨਾ ਨੂੰ ਜਵਾਬ ਦਿੱਤਾ ਸੀ। ਬਾਅਦ 'ਚ ਕੰਗਨਾ ਨੇ ਰਣਜੀਤ ਬਾਵਾ ਨੂੰ ਟਵਿੱਟਰ ਤੋਂ ਬਲੋਕ ਵੀ ਕਰ ਦਿੱਤਾ ਸੀ। ਪਰ ਹੁਣ ਨਵੇਂ ਟਵੀਟ ਨਾਲ ਕੰਗਨਾ ਨੇ ਸੋਸ਼ਲ ਮੀਡੀਆ 'ਤੇ ਨਵੀਂ ਵਾਰ ਛੇੜ ਦਿੱਤੀ ਹੈ।  ਜਿਸ ਦਾ ਜਵਾਬ ਪੰਜਾਬੀ ਕਲਾਕਾਰ ਦੇ ਰਹੇ ਹਨ।
 

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ