ਨਵੀਂ ਦਿੱਲੀ: ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਬ੍ਰਿਟਿਸ਼ ਰਾਜ ਦਾ ਵਿਰੋਧ ਕਰਨ ਲਈ ਇੱਕ ਵਾਰ ‘ਦਿੱਲੀ ਚੱਲੋ’ ਦਾ ਨਾਅਰਾ ਦਿੱਤਾ ਸੀ। ਉਹ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅੰਦੋਲਨ ਬਣ ਗਿਆ ਸੀ। ਭਾਵੇਂ ਪੰਜਾਬ-ਹਰਿਆਣਾ ਦੇ ਕਿਸਾਨਾਂ ਵੱਲੋਂ ਦਿੱਤਾ ਜਾਣ ਵਾਲਾ ਇਹ ਨਾਅਰਾ ਨੇਤਾਜੀ ਦੇ ਨਾਅਰੇ ਤੋਂ ਪੂਰੀ ਤਰ੍ਹਾਂ ਵੱਖ ਰਿਹਾ ਹੈ।
ਉੱਤਰ ਪ੍ਰਦੇਸ਼ ਦੇ ਪੱਛਮੀ ਖੇਤਰ ਦੇ ਪ੍ਰਸਿੱਧ ਕਿਸਾਨ ਮਹਿੰਦਰ ਸਿੰਘ ਟਿਕੈਤ ਨੇ ਕਿਸਾਨਾਂ ਦੇ ਇਸ ਨਵੇਂ ਨਾਅਰੇ ਨੂੰ ਪਹਿਲੀ ਵਾਰ ਅੰਜਾਮ ਦਿੱਤਾ ਸੀ। ਉਹ ਭਾਰਤੀ ਕਿਸਾਨ ਯੂਨੀਅਨ, ਕਿਸਾਨ ਅੰਦੋਲਨ ਦੇ ਵੀ ਮੁਖੀ ਸਨ ਤੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਤੋਂ ਬਾਅਦ ਕਿਸਾਨਾਂ ਦੇ ‘ਦੂਜੇ ਮਸੀਹਾ’ ਵਜੋਂ ਜਾਣੇ ਜਾਂਦੇ ਸਨ।
ਕਿਸਾਨਾਂ ਦੀ ਸੇਵਾਦਾਰ ਬਣੀ ਆਮ ਆਦਮੀ ਪਾਰਟੀ, ਭਗਵੰਤ ਨੇ ਦੱਸਿਆ ਕੇਜਰੀਵਾਲ ਨੇ ਕਿਵੇਂ ਲਾਈ ਸੇਵਾ
ਭਾਰਤ ’ਚ ਕਿਸਾਨਾਂ ਤੇ ਸਰਕਾਰ ਵਿਚਾਲੇ ਤਣਾਅ ’ਚ ਜਿਵੇਂ ਅੱਜ ਦੀ ਸਥਿਤੀ ਨਜ਼ਰ ਆ ਰਹੀ ਹੈ, ਠੀਕ 32 ਵਰ੍ਹੇ ਪਹਿਲਾਂ ਵੀ ਦਿੱਲੀ ’ਚ ਅਜਿਹਾ ਹੀ ਨਜ਼ਾਰਾ ਸੀ। ਅਜਿਹਾ ਦੱਸਿਆ ਜਾਂਦਾ ਹੈ ਕਿ ਦਿੱਲੀ ਰਵਾਨਗੀ ਪਾਉਣ ਲਈ ਬੇਤਾਬ ਕਿਸਾਨਾਂ ਦੀ ਤਾਦਾਦ ਇਸ ਤੋਂ ਵੀ ਜ਼ਿਆਦਾ ਸੀ। ਉਦੋਂ ਕਿਸਾਨ ਦਿੱਲੀ ਦੇ ਬੋਟ ਕਲੱਬ ’ਚ ਇਕੱਠੇ ਹੋਏ ਸਨ। ਪੰਜ ਲੱਖ ਕਿਸਾਨਾਂ ਦੀ ਭੀੜ ਦਾ ਅਗਵਾਈ ਮਹਿੰਦਰ ਸਿੰਘ ਟਿਕੈਤ ਕਰ ਰਹੇ ਸਨ।
ਗੁਰਦਾਸ ਮਾਨ ਨੇ ਕਿਸਾਨਾਂ ਲਈ ਇਨਸਾਫ਼ ਦੀ ਕੀਤੀ ਅਰਦਾਸ
ਮਹਿੰਦਰ ਸਿੰਘ ਟਿਕੈਤ ਆਪਣੇ ਅੰਦੋਲਨ ਦੀ ਅਗਵਾਈ ਕਿਸੇ ਮੰਚ ਤੋਂ ਨਹ਼ੀਂ, ਸਗੋਂ ਕਿਸਾਨਾਂ ਵਿੱਚ ਬੈਠ ਕੇ ਹੁੱਕਾ ਪੀਂਦਿਆਂ ਕਰਦੇ ਸਨ। ਉਨ੍ਹਾਂ ਨੂੰ ਕਿਸਾਨਾਂ ਦੇ ‘ਦੂਜਾ ਮਸੀਹਾ’ ਐਂਵੇਂ ਹੀ ਨਹੀਂ ਆਖਿਆ ਜਾਂਦਾ ਸੀ। ਉਨ੍ਹਾਂ ਦੀ ਇੱਕ ਆਵਾਜ਼ ’ਤੇ ਲੱਖਾਂ ਕਿਸਾਨ ਆਪਣੀਆਂ ਡਾਂਗਾਂ ਲੈ ਕੇ ਤਿਆਰ ਹੋ ਜਾਂਦੇ ਸਨ।
ਸਾਲ 1988 ’ਚ ਕਿਸਾਨ ਆਪਣੀਆਂ 35 ਮੰਗਾਂ ਲੈ ਕੇ ਦਿੱਲੀ ਵੱਲ ਰਵਾਨਾ ਹੋਏ ਸਨ। ਤਦ ਭੀੜ ਉੱਤੇ ਪੁਲਿਸ ਨੇ ਗੋਲੀ ਵੀ ਚਲਾ ਦਿੱਤੀ ਸੀ ਤੇ ਦੋ ਕਿਸਾਨਾਂ ਦੀ ਮੌਤ ਵੀ ਹੋ ਗਈ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
32 ਵਰ੍ਹੇ ਪਹਿਲਾਂ ਵੀ ਲੱਗਾ ਸੀ 'ਦਿੱਲੀ ਚਲੋ' ਦਾ ਨਾਅਰਾ, ਕਿਸਾਨਾਂ ਨੇ ਹਿੱਲਾ ਦਿੱਤੀ ਸੀ ਸਰਕਾਰ
ਏਬੀਪੀ ਸਾਂਝਾ
Updated at:
30 Nov 2020 04:21 PM (IST)
ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਬ੍ਰਿਟਿਸ਼ ਰਾਜ ਦਾ ਵਿਰੋਧ ਕਰਨ ਲਈ ਇੱਕ ਵਾਰ ‘ਦਿੱਲੀ ਚੱਲੋ’ ਦਾ ਨਾਅਰਾ ਦਿੱਤਾ ਸੀ। ਉਹ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅੰਦੋਲਨ ਬਣ ਗਿਆ ਸੀ।
- - - - - - - - - Advertisement - - - - - - - - -