Shah Rukh Khan: ਜਦੋਂ ਪੱਤਰਕਾਰ ਨੇ ਸ਼ਾਹਰੁਖ ਖਾਨ ਨੂੰ ਗਲਤ ਨਾਂ ਨਾਲ ਬੁਲਾਇਆ, ਕਿੰਗ ਖਾਨ ਨੇ ਇੰਜ ਲਿਆ ਬੇਇੱਜ਼ਤੀ ਦਾ ਬਦਲਾ
Shah Rukh Khan Video: ਸ਼ਾਹਰੁਖ ਖਾਨ ਦਾ ਇੱਕ ਵੀਡੀਓ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਘੁੰਮ ਰਿਹਾ ਹੈ। ਜਿਸ ਵਿੱਚ ਸ਼ਾਹਰੁਖ ਖਾਨ ਇੱਕ ਪ੍ਰੈੱਸ ਕਾਨਫਰੰਸ 'ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਸ਼ਾਹਰੁਖ ਖਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਹਨ
Shah Rukh Khan Viral Video: ਬਾਲੀਵੁੱਡ ਦੇ ਬਾਹਸ਼ਾਹ ਸ਼ਾਹਰੁਖ ਖਾਨ ਇੰਨੀਂ ਦਿਨੀਂ ਖੂਬ ਲਾਈਮਲਾਈਟ 'ਚ ਹਨ। ਉਨ੍ਹਾਂ ਦੀ ਫਿਲਮ 'ਪਠਾਨ' ਰਿਲੀਜ਼ ਹੋ ਚੁੱਕੀ ਹੈ ਅਤੇ ਪਠਾਨ ਦੀ ਰਿਲੀਜ਼ ਦੇ ਨਾਲ ਹੀ ਸ਼ਾਹਰੁਖ ਨੇ ਬਾਲੀਵੁੱਡ 'ਚ ਧਮਾਕੇਦਾਰ ਕਮਬੈਕ ਵੀ ਕਰ ਲਿਆ ਹੈ। ਸ਼ਾਹਰੁਖ ਨੇ 'ਪਠਾਨ' 'ਚ ਸਭ ਨੂੰ ਆਪਣੀ ਦਮਦਾਰ ਬੌਡੀ ਤੇ ਜ਼ਬਰਦਸਤ ਐਕਟਿੰਗ ਨਾਲ ਪ੍ਰਭਾਵਿਤ ਕੀਤਾ ਹੈ।
ਇਹ ਵੀ ਪੜ੍ਹੋ: ਸਿੰਮੀ ਚਾਹਲ ਨੇ 'ਅਨੁਪਮਾ' ਮਸ਼ਹੂਰ ਡਾਇਲੌਗ 'ਤੇ ਬਣਾਈ ਰੀਲ, ਲੋਕ ਹੱਸ-ਹੱਸ ਹੋਏ ਲੋਟਪੋਟ
ਇਸੇ ਦਰਮਿਆਨ ਸ਼ਾਹਰੁਖ ਖਾਨ ਦਾ ਇੱਕ ਵੀਡੀਓ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਘੁੰਮ ਰਿਹਾ ਹੈ। ਜਿਸ ਵਿੱਚ ਸ਼ਾਹਰੁਖ ਖਾਨ ਇੱਕ ਪ੍ਰੈੱਸ ਕਾਨਫਰੰਸ 'ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਸ਼ਾਹਰੁਖ ਖਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਹਨ। ਹਾਲਾਂਕਿ ਇਹ ਵੀਡੀਓ ਪੁਰਾਣਾ ਹੈ, ਪਰ ਲੋਕ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਸ਼ੇਅਰ ਕਰ ਰਹੇ ਹਨ।
ਵੀਡੀਓ 'ਚ ਇੱਕ ਮਹਿਲਾ ਪੱਤਰਕਾਰ ਸ਼ਾਹਰੁਖ ਨੂੰ ਗਲਤ ਨਾਂ ਨਾਲ ਬੁਲਾਉਂਦੀ ਹੈ। ਵੀਡੀਓ 'ਚ ਉਹ ਕਹਿੰਦੀ ਸੁਣੀ ਜਾ ਸਕਦੀ ਹੈ, 'ਸਲਮਾਨ ਇੱਧਰ ਦੇਖੋ, ਸਲਮਾਨ ਇੱਧਰ ਦੇਖੋ।' ਇਸ 'ਤੇ ਸ਼ਾਹਰੁਖ ਖਾਨ ਨੇ ਕਿੰਗ ਖਾਨ ਸਟਾਇਲ 'ਚ ਉਸ ਪੱਤਰਕਾਰ ਨੂੰ ਨਾ ਸਿਰਫ ਜਵਾਬ ਦਿੱਤਾ, ਬਲਕਿ ਆਪਣੀ ਬੇਇੱਜ਼ਤੀ ਦਾ ਕਿੰਗ ਖਾਨ ਸਟਾਇਲ 'ਚ ਬਦਲਾ ਲਿਆ। ਵੀਡੀਓ 'ਚ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਜਦੋਂ ਮਹਿਲਾ ਪੱਤਰਕਾਰ ਨੇ ਸ਼ਾਹਰੁਖ ਨੂੰ ਸਲਮਾਨ ਕਹਿ ਕੇ ਬੁਲਾਇਆ, ਤਾਂ ਤੁਰੰਤ ਹੀ ਸ਼ਾਹਰੁਖ ਦੇ ਹਾਵ-ਭਾਵ ਬਦਲ ਗਏ। ਦੇਖੋ ਇਹ ਵੀਡੀਓ:
View this post on Instagram
ਸ਼ਾਹਰੁਖ ਖਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 'ਪਠਾਨ' ਫਿਲਮ ਨਾਲ ਫਿਲਮ ਇੰਡਸਟਰੀ 'ਚ ਧਮਾਕੇਦਾਰ ਵਾਪਸੀ ਕੀਤੀ ਹੈ। ਉਨ੍ਹਾਂ ਦੀ ਫਿਲਮ ਨੇ 2 ਦਿਨਾਂ 'ਚ ਹੀ ਕਮਾਈ ਦੇ ਸਾਰੇ ਰਿਕਾਰਡਜ਼ ਤੋੜ ਦਿੱਤੇ ਹਨ। ਇਸ ਦੇ ਨਾਲ ਨਾਲ ਇਸ ਸਾਲ ਸ਼ਾਹਰੁਖ ਦੀਆਂ 'ਡੰਕੀ' ਤੇ 'ਜਵਾਨ' ਫਿਲਮਾਂ ਵੀ ਰਿਲੀਜ਼ ਹੋਣ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਆਮਿਰ ਖਾਨ ਦੀ ਨਵੀਂ ਵੀਡੀਓ ਆਈ ਸਾਹਮਣੇ, ਐਕਟਰ ਨੂੰ ਪਛਾਨਣਾ ਹੋਇਆ ਮੁਸ਼ਕਲ, ਦੇਖੋ ਇਹ ਵੀਡੀਓ