Aamir Khan: ਜਦੋਂ ਆਮਿਰ ਖਾਨ ਨੂੰ ਆਇਆ ਸੀ ਡੌਨ ਦੀ ਪਾਰਟੀ ਤੋਂ ਸੱਦਾ, ਐਕਟਰ ਨੇ ਇਨਕਾਰ ਕਰਕੇ ਖਤਰੇ 'ਚ ਪਾਈ ਸੀ ਜਾਨ
Aamir Khan Unknown Facts: ਆਮਿਰ ਖਾਨ ਇੱਕ ਵਾਰ ਫਿਰ ਤੋਂ ਸੁਰਖੀਆਂ ;ਚ ਆ ਗਏ ਹਨ। ਦਰਅਸਲ, ਇੱਕ ਦਿੱਗਜ ਫਿਲਮ ਡਾਇਰੈਕਟਰ ਨੇ ਆਮਿਰ ਖਾਨ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।
Aamir Khan Unknown Facts: ਆਮਿਰ ਖਾਨ ਬਾਲੀਵੁੱਡ ਦੇ ਸੁਪਰਸਟਾਰ ਹਨ। ਇਸ ਦੇ ਨਾਲ ਨਾਲ ਉਨ੍ਹਾਂ ਨੂੰ ਮਿਸਟਰ ਪਰਫੈਕਸ਼ਨਿਸਟ ਵੀ ਕਿਹਾ ਜਾਂਦਾ ਹੈ। ਕਿਉਂਕਿ ਉਹ ਆਪਣਾ ਹਰ ਇੱਕ ਕੰਮ ਬੜੀ ਪਰਫੈਕਸ਼ਨ ਦੇ ਨਾਲ ਕਰਦੇ ਹਨ। ਹੁਣ ਆਮਿਰ ਖਾਨ ਇੱਕ ਵਾਰ ਫਿਰ ਤੋਂ ਸੁਰਖੀਆਂ ;ਚ ਆ ਗਏ ਹਨ। ਦਰਅਸਲ, ਇੱਕ ਦਿੱਗਜ ਫਿਲਮ ਡਾਇਰੈਕਟਰ ਨੇ ਆਮਿਰ ਖਾਨ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।
ਪ੍ਰੋਡਿਊਸਰ ਮਹਾਵੀਰ ਜੈਨ ਨੇ ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਆਮਿਰ ਬਾਰੇ ਇਹ ਗੱਲ ਕਹੀ ਹੈ। ਦੱਸ ਦੇਈਏ ਕਿ ਮਹਾਵੀਰ ਜੈਨ ਨੇ 'ਰਾਮ ਸੇਤੂ' ਅਤੇ 'ਗੁੱਡ ਲੱਕ ਜੈਰੀ' ਵਰਗੀਆਂ ਫਿਲਮਾਂ ਦਾ ਨਿਰਮਾਣ ਕੀਤਾ ਹੈ। ਉਨ੍ਹਾਂ ਨੇ ਬਾਲੀਵੁੱਡ ਹੰਗਾਮਾ ਨੂੰ ਦਿੱਤੇ ਇੰਟਰਵਿਊ 'ਚ ਆਮਿਰ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਆਮਿਰ ਖਾਨ ਬਿਹਤਰੀਨ ਇਨਸਾਨਾਂ 'ਚੋਂ ਇਕ ਹਨ। ਪਰ ਉਹਨਾਂ ਨੂੰ ਗਲਤ ਸਮਝਿਆ ਜਾਂਦਾ ਹੈ। ਇਸ ਤੋਂ ਬਾਅਦ ਮਹਾਂਵੀਰ ਨੇ ਆਮਿਰ ਨਾਲ ਜੁੜਿਆ ਇੱਕ ਕਿੱਸਾ ਵੀ ਦੱਸਿਆ।
ਜਦੋਂ ਆਮਿਰ 'ਸੱਤਿਆਮੇਵ ਜਯਤੇ' ਕਰ ਰਹੇ ਸਨ, ਤਾਂ ਉਨ੍ਹਾਂ ਨੇ 4-5 ਬ੍ਰਾਂਡਾਂ ਨੂੰ ਪ੍ਰਮੋਟ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਦਕਿ ਉਹ ਪਹਿਲਾਂ ਹੀ ਉਨ੍ਹਾਂ ਬ੍ਰਾਂਡਾਂ ਦੀਆਂ ਐਡਾਂ ਕਰਦੇ ਸਨ। ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ, ਕਿਉਂਕਿ 'ਸੱਤਿਆਮੇਵ ਜਯਤੇ' ਇੱਕ ਗੰਭੀਰ ਸ਼ੋਅ ਸੀ ਅਤੇ ਉਨ੍ਹਾਂ ਨੂੰ ਲੱਗਦਾ ਸੀ ਕਿ ਜੇਕਰ ਇਸ ਦੌਰਾਨ ਉਸ ਦਾ ਕੋਈ ਵਿਗਿਆਪਨ ਆਉਂਦਾ ਹੈ, ਤਾਂ ਇਹ ਸ਼ੋਅ ਦੀ ਗੰਭੀਰਤਾ ਨੂੰ ਕਮਜ਼ੋਰ ਕਰ ਸਕਦਾ ਹੈ। ਇਸ ਕਾਰਨ ਉਨ੍ਹਾਂ ਨੇ ਸਾਰੇ ਇਸ਼ਤਿਹਾਰ ਛੱਡ ਦਿੱਤੇ।
ਮਹਾਵੀਰ ਜੈਨ ਮੁਤਾਬਕ ਆਮਿਰ ਨੂੰ ਲੈ ਕੇ ਸੋਸ਼ਲ ਮੀਡੀਆ 'ਚ ਜੋ ਤਸਵੀਰ ਬਣਾਈ ਗਈ ਹੈ, ਉਹ ਉਸ ਦੀ ਅਸਲ ਤਸਵੀਰ ਤੋਂ ਬਿਲਕੁਲ ਵੱਖਰੇ ਹਨ। ਉਹ ਇਸ ਦੇਸ਼ ਦੀਆਂ ਸਭ ਤੋਂ ਗਲਤ ਸਮਝੀਆਂ ਜਾਣ ਵਾਲੀਆਂ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਹਨ। ਉਨ੍ਹਾਂ ਕਿਹਾ ਕਿ ਆਮਿਰ ਦੇ ਕੰਮ 'ਚ ਨਜ਼ਰ ਆਉਂਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਇਨਸਾਨ ਹਨ। ‘ਤਾਰੇ ਜ਼ਮੀਨ ਪਰ’ ਅਤੇ ‘ਸਤਿਆਮੇਵ ਜਯਤੇ’ ਇਸੇ ਗੱਲ ਦੀਆਂ ਉਦਾਹਰਣਾਂ ਹਨ। ਮਹਾਵੀਰ ਜੈਨ ਪਹਿਲਾ ਵਿਅਕਤੀ ਨਹੀਂ ਹੈ, ਜਿਸ ਨੇ ਨੱਬੇ ਦੇ ਦਹਾਕੇ ਵਿੱਚ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਅੰਡਰਵਰਲਡ ਦੇ ਦਖ਼ਲ ਬਾਰੇ ਗੱਲ ਕੀਤੀ ਹੈ। ਹਾਲ ਹੀ ਵਿੱਚ ਸੁਨੀਲ ਸ਼ੈੱਟੀ ਨੇ ਵੀ ਇੱਕ ਪੋਡਕਾਸਟ ਵਿੱਚ ਇਸ ਬਾਰੇ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਸੀ ਕਿ ਅੰਡਰਵਰਲਡ ਦੇ ਲੋਕ ਉਨ੍ਹਾਂ ਨੂੰ ਬੁਲਾਉਂਦੇ ਸਨ। ਧਮਕੀਆਂ ਦਿੰਦੇ ਸਨ ਪੈਸੇ ਦੀ ਮੰਗ ਵੀ ਕਰਦੇ ਸਨ। ਸੁਨੀਲ ਸ਼ੈੱਟੀ ਪੈਸੇ ਦੇਣ ਤੋਂ ਇਨਕਾਰ ਕਰ ਦਿੰਦੇ ਸੀ ਅਤੇ ਬਦਲੇ 'ਚ ਅੰਡਰਵਰਲਡ ਵਾਲਿਆਂ ਨੂੰ ਹੀ ਧਮਕਾ ਦਿੰਦੇ ਹੁੰਦੇ ਸੀ।
ਇੱਕ ਵਾਰ ਆਮਿਰ ਖਾਨ ਨੂੰ ਵੀ ਅੰਡਰਵਰਲਡ ਡੌਨ ਦੀ ਪਾਰਟੀ ਤੋਂ ਸੱਦਾ ਆਇਆਂ ਸੀ। ਪਰ ਆਮਿਰ ਬਹੁਤ ਅਸੂਲਾਂ ਵਾਲੇ ਆਂਦਮੀ ਹਨ। ੳੇੁਨ੍ਹਾਂ ਨੇ ਡੌਨ ਦੀ ਪਾਰਟੀ 'ਚ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਅੰਡਰਵਰਲਡ ਕਾਫੀ ਭੜਕ ਗਿਆ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਪੁਲਿਸ ਵਾਲੇ ਵੀ ਇਸ ਗੱਲ 'ਤੇ ਹੈਰਾਨ ਹੋ ਜਾਂਦੇ ਸੀ। ਉਨ੍ਹਾਂ ਤੋਂ ਪੁੱਛਦੇ ਸੀ ਕਿ ਕੀ ਉਨ੍ਹਾਂ ਦਾ ਦਿਮਾਗ਼ ਖਰਾਬ ਹੈ, ਜੋ ਉਹ ਅੰਡਰਵਰਲਡ ਨਾਲ ਪੰਗਾ ਲੈ ਰਹੇ ਹਨ। ਅੰਡਰਵਰਲਡ ਦੇ ਲੋਕ ਅਦਾਕਾਰਾਂ ਨੂੰ ਫੋਨ ਕਰਕੇ ਧਮਕੀਆਂ ਦਿੰਦੇ ਸਨ। ਉਹ ਆਪਣੀ ਮਰਜ਼ੀ ਮੁਤਾਬਕ ਫਿਲਮਾਂ 'ਚ ਪੈਸਾ ਲਗਾਉਂਦਾ ਸੀ। ਕਈ ਮਾਮਲੇ ਅਜਿਹੇ ਵੀ ਸਾਹਮਣੇ ਆਏ, ਜਿੱਥੇ ਨਿਰਮਾਤਾਵਾਂ ਦੇ ਅੰਡਰਵਰਲਡ ਕਨੈਕਸ਼ਨ ਸਾਹਮਣੇ ਆਏ।