(Source: ECI/ABP News)
Shah Rukh Khan: ਸ਼ਾਹਰੁਖ ਖਾਨ ਨੇ ਤੋੜਿਆ ਸੀ ਅਮਿਤਾਭ ਬੱਚਨ ਦਾ ਘਮੰਡ, ਅਮਿਤਾਭ ਨੂੰ ਇੰਜ ਮਿਲਿਆ ਸੀ ਕਰਮਾਂ ਦਾ ਫਲ, ਦਿਲਚਸਪ ਹੈ ਕਿੱਸਾ
Shah Rukh Khan Amitabh Bachchan: ਕਾਮਯਾਬੀ ਅਮਿਤਾਭ ਦੇ ਸਿਰ 'ਤੇ ਚੜ੍ਹ ਗਈ ਸੀ। ਉਹ ਕਾਮਯਾਬੀ ਦੇ ਨਸ਼ੇ 'ਚ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਛੋਟਾ ਸਮਝਣ ਲੱਗ ਪਏ ਸੀ।
![Shah Rukh Khan: ਸ਼ਾਹਰੁਖ ਖਾਨ ਨੇ ਤੋੜਿਆ ਸੀ ਅਮਿਤਾਭ ਬੱਚਨ ਦਾ ਘਮੰਡ, ਅਮਿਤਾਭ ਨੂੰ ਇੰਜ ਮਿਲਿਆ ਸੀ ਕਰਮਾਂ ਦਾ ਫਲ, ਦਿਲਚਸਪ ਹੈ ਕਿੱਸਾ when amitabh bachchan hit hard by karma because of shah rukh khan read interesting story inside Shah Rukh Khan: ਸ਼ਾਹਰੁਖ ਖਾਨ ਨੇ ਤੋੜਿਆ ਸੀ ਅਮਿਤਾਭ ਬੱਚਨ ਦਾ ਘਮੰਡ, ਅਮਿਤਾਭ ਨੂੰ ਇੰਜ ਮਿਲਿਆ ਸੀ ਕਰਮਾਂ ਦਾ ਫਲ, ਦਿਲਚਸਪ ਹੈ ਕਿੱਸਾ](https://feeds.abplive.com/onecms/images/uploaded-images/2023/02/18/f4e4dc2f1dd547a13c89e6b05bb7e32c1676706313240469_original.jpg?impolicy=abp_cdn&imwidth=1200&height=675)
Shah Rukh Khan Amitabh Bachchan: ਕਹਿੰਦੇ ਹਨ ਕਿ ਵਕਤ ਬੜਾ ਬਲਵਾਨ ਹੁੰਦਾ ਹੈ। ਵਕਤ ਉਹ ਸ਼ਹਿ ਹੈ ਜੋ ਕਿਸੇ ਦਾ ਲਿਹਾਜ਼ ਨਹੀਂ ਰੱਖਦੀ। ਵਕਤ ਜਦੋਂ ਪਲਟਦਾ ਹੈ ਤਾਂ ਰਾਜਾ ਨੂੰ ਵੀ ਭਿਖਾਰੀ ਬਣਾ ਦਿੰਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹਾ ਹੀ ਕਿੱਸਾ ਦੱਸਣ ਜਾ ਰਹੇ ਹਾਂ, ਜਿਸ ਨੂੰ ਪੜ੍ਹ ਕੇ ਤੁਸੀਂ ਵੀ ਇਹ ਕਹੋਗੇ ਕਿ ਇਸ ਦੁਨੀਆ 'ਚ ਭਾਵੇਂ ਕੋਈ ਕਿੰਨਾ ਹੀ ਰਸੂਖਦਾਰ ਹੋਵੇ, ਪਰ ਵਕਤ ਕਿਸੇ ਦਾ ਲਿਹਾਜ਼ ਨਹੀਂ ਕਰਦਾ।
ਇਹ ਕਿੱਸਾ ਅਮਿਤਾਭ ਬੱਚਨ ਨਾਲ ਜੁੜਿਆ ਹੋਇਆ ਹੈ। ਇਹ ਗੱਲ 80 ਦੇ ਦਹਾਕਿਆਂ ਦੀ ਹੈ, ਜਦੋਂ ਅਮਿਤਾਭ ਬੱਚਨ ਲੰਬੇ ਸੰਘਰਸ਼ ਤੋਂ ਬਾਅਦ ਬਾਲੀਵੁੱਡ 'ਚ ਸਥਾਪਤ ਹੋਏ। ਉਹ 80 ਦੇ ਦਹਾਕਿਆਂ ਤੱਕ ਬਾਲੀਵੁੱਡ ਦੇ ਸੁਪਰਸਟਾਰ ਬਣ ਚੁੱਕੇ ਸੀ। ਵੱਡੇ ਵੱਡੇ ਹੀਰੋ ਵੀ ਉਸ ਸਮੇਂ ਅਮਿਤਾਭ ਦੇ ਸਾਹਮਣੇ ਫੇਲ੍ਹ ਹੋ ਗਏ ਸੀ। ਜ਼ਾਹਰ ਹੈ ਕਿ ਇੰਨਾਂ ਨਾਮ ਤੇ ਸ਼ੋਹਰਤ ਮਿਲਣ ਤੋਂ ਬਾਅਦ ਕਿਸੇ ਦਾ ਵੀ ਦਿਮਾਗ਼ ਖਰਾਬ ਹੋ ਸਕਦਾ ਹੈ। ਅਮਿਤਾਭ ਬੱਚਨ ਨਾਲ ਵੀ ਇਹੀ ਹੋਇਆ ਸੀ।
ਰਿਪੋਰਟਾਂ ਦੇ ਅਨੁਸਾਰ ਕਾਮਯਾਬੀ ਅਮਿਤਾਭ ਦੇ ਸਿਰ 'ਤੇ ਚੜ੍ਹ ਗਈ ਸੀ। ਉਹ ਕਾਮਯਾਬੀ ਦੇ ਨਸ਼ੇ 'ਚ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਛੋਟਾ ਸਮਝਣ ਲੱਗ ਪਏ ਸੀ। ਬਾਲੀਵੁੱਡ ਦੇ ਉੱਘੇ ਕਲਾਕਾਰ ਮਰਹੂਮ ਕਾਦਰ ਖਾਨ ਨੇ ਖੁਦ ਇੱਕ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ ਕਿਵੇਂ ਅਮਿਤਾਭ ਬੱਚਨ ਨੇ ਸਿਰਫ ਇਸ ਕਰਕੇ ਉਨ੍ਹਾਂ ਨੂੰ ਫਿਲਮ 'ਚੋਂ ਬਾਹਰ ਕਢਵਾਇਆ ਸੀ, ਕਿਉਂਕਿ ਕਾਦਰ ਖਾਨ ਦੇ ਮੂੰਹ ਤੋਂ ਅਮਿਤਾਭ ਲਈ 'ਸਰ ਜੀ' ਨਹੀਂ ਨਿੱਕਲਿਆ ਸੀ।
ਇਹ ਵੀ ਪੜ੍ਹੋ: ਜਦੋਂ ਕਾਦਰ ਖਾਨ ਨੇ ਅਮਿਤਾਭ ਬੱਚਨ ਨੂੰ ਨਹੀਂ ਕਿਹਾ 'ਸਰ ਜੀ', ਅਮਿਤਾਭ ਨੇ ਫਿਲਮ 'ਚੋਂ ਕਢਵਾਇਆ ਸੀ ਬਾਹਰ
ਕਾਦਰ ਖਾਨ ਨੂੰ ਅਮਿਤਾਭ ਨੇ ਦਿਖਾਇਆ ਸੀ ਘਮੰਡ
ਕਾਦਰ ਖਾਨ ਉਹ ਸ਼ਖਸ ਹਨ, ਜਿਨ੍ਹਾਂ ਨੇ ਅਮਿਤਾਭ ਬੱਚਨ ਨੂੰ ਸਟਾਰ ਬਣਾਇਆ। ਅਮਿਤਾਭ ਦਾ ਸਭ ਤੋਂ ਪ੍ਰਸਿੱਧ ਡਾਇਲੌਗ 'ਜਹਾਂ ਹਮ ਖੜੇ ਹੋਤੇ ਹੈਂ ਲਾਈਨ ਵੋਹੀ ਸੇ ਸ਼ੁਰੂ ਹੋਤੀ ਹੈ'। ਇਹ ਡਾਇਲੌਗ ਵੀ ਕਾਦਰ ਖਾਨ ਨੇ ਹੀ ਲਿਖਿਆ ਸੀ। ਪਰ ਇੱਕ ਵਾਰ ਜਦੋਂ ਸਾਊਥ ਦਾ ਇੱਕ ਡਾਇਰੈਕਰ ਕਾਦਰ ਖਾਨ ਕੋਲ ਗਿਆ, ਤਾਂ ਉਸ ਨੇ ਕਿਹਾ ਕਿ ਤੁਸੀਂ ਸਰ ਜੀ ਨੂੰ ਜਾਣਦੇ ਹੋ? ਇਸ 'ਤੇ ਕਾਦਰ ਖਾਨ ਬੋਲੇ, 'ਕੌਣ ਸਰ ਜੀ?' ਅੱਗੋਂ ਉਹ ਡਾਇਰੈਕਰ ਬੋਲਿਆ, ਉਹੀ ਜੋ ਲੰਬੇ ਕੱਦ ਵਾਲੇ ਹਨ। ਇਸ 'ਤੇ ਕਾਦਰ ਬੋਲੇ, 'ਓਹ! ਅਮਿਤਾਭ ਬੱਚਨ, ਉਹ ਸਰ ਜੀ ਥੋੜ੍ਹੀ ਹੈ, ਉਹ ਤਾਂ ਅਮਿਤ ਹੈ।' ਇਹ ਗੱਲ ਅਮਿਤਾਭ ਨੇ ਉੱਥੋਂ ਲੰਘਦੇ ਹੋਏ ਸੁਣੀ। ਇਸ ਤੋਂ ਬਾਅਦ ਹੀ ਕਾਦਰ ਖਾਨ ਉਸ ਫਿਲਮ ਤੋਂ ਆਊਟ ਹੋ ਗਏ। ਇਸ ਤੋਂ ਬਾਅਦ ਕਾਦਰ ਖਾਨ ਨੇ ਅਮਿਤਾਭ ਬੱਚਨ ਨਾਲ ਕੰਮ ਨਾ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਦੋਵਾਂ ਨੇ ਕਦੇ ਇੱਕ ਦੂਜੇ ਦੀ ਸ਼ਕਲ ਨਹੀਂ ਦੇਖੀ।
ਅਮਿਤਾਭ ਹੋ ਗਏ ਸੀ ਦਿਵਾਲੀਆ
90 ਦੇ ਦਹਾਕਿਆਂ 'ਚ ਵਕਤ ਦਾ ਪਹੀਆ ਘੁੰਮਿਆ। ਹੁਣ ਅਮਿਤਾਭ ਬੱਚਨ 'ਤੇ ਫਲਾਪ ਐਕਟਰ ਦਾ ਠੱਪਾ ਲੱਗ ਚੁੱਕਿਆ ਸੀ। ਇਹੀ ਨਹੀਂ ਅਮਿਤਾਭ ਬੱਚਨ ਦੇ ਬੰਗਲੇ ਵਿਕ ਗਏ ਸੀ। ਉਹ ਦਿਵਾਲੀਆ ਹੋ ਗਏ ਸੀ। ਇਸ ਤੋਂ ਬਾਅਦ ਅਮਿਤਾਭ ਬੱਚਨ ਬਾਲੀਵੁੱਡ ਦੇ ਦਿੱਗਜ ਡਾਇਰੈਕਟਰ ਮਰਹੂਮ ਯਸ਼ ਚੋਪੜਾ ਦੇ ਘਰ ਗਏ ਅਤੇ ਕੰਮ ਮੰਗਿਆ। ਉਸ ਸਮੇਂ ਯਸ਼ ਚੋਪੜਾ ਦਾ ਬੇਟਾ ਆਦਿਤਿਆ ਚੋਪੜਾ 'ਮੋਹੱਬਤੇਂ' ਫਿਲਮ ਬਣਾ ਰਿਹਾ ਸੀ। ਯਸ਼ ਦੀ ਸਿਫਾਰਸ਼ 'ਤੇ ਅਮਿਤਾਭ ਨੂੰ 'ਮੋਹੱਬਤੇਂ' ਫਿਲਮ 'ਚ ਕੰਮ ਮਿੱਲਿਆ।
ਸ਼ਾਹਰੁਖ ਕਰਕੇ ਇੰਜ ਟੁੱਟਿਆ ਘਮੰਡ
ਮੋਹੱਬਤੇਂ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ। ਇੱਕ ਦਿਨ ਅਜਿਹਾ ਹੋਇਆ ਕਿ ਸਵੇਰੇ 9 ਵਜੇ ਦੀ ਸ਼ਿਫਟ 'ਚ ਸ਼ਾਹਰੁਖ ਖਾਨ ਦੁਪਹਿਰ 12 ਵਜੇ ਤੱਕ ਵੀ ਫਿਲਮ ਦੇ ਸੈੱਟ 'ਤੇ ਨਹੀਂ ਪਹੁੰਚੇ। ਇਸ ਤੋਂ ਬਾਅਦ ਗੁੱਸੇ ;ਚ ਅਮਿਤਾਭ ਆਦਿਤਿਆ ਚੋਪੜਾ ਕੋਲ ਗਏ ਅਤੇ ਕਿਹਾ, 'ਇਹ ਕੋਈ ਤਰੀਕਾ ਹੈ ਸ਼ਾਹਰੁਖ ਦਾ, ਤੁਸੀਂ ਉਸ ਨੂੰ ਕੁੱਝ ਕਹਿੰਦੇ ਕਿਉਂ ਨਹੀਂ?'
ਅੱਗੋਂ ਆਦਿਤਿਆ ਚੋਪੜਾ ਨੇ ਹੈਰਾਨ ਕਰਨ ਵਾਲਾ ਜਵਾਬ ਦਿੱਤਾ। ਆਦਿਤਿਆ ਬੋਲੇ, 'ਤੁਸੀਂ ਮੇਰੇ ਪਿਤਾ ਯਸ਼ ਚੋਪੜਾ ਦੀ ਸਿਫਾਰਸ਼ 'ਤੇ ਇਸ ਫਿਲਮ 'ਚ ਹੋ। ਮੇਰੀ ਪਸੰਦ ਤਾਂ ਬੋਮਨ ਇਰਾਨੀ ਸੀ। ਇਹ ਯਾਦ ਰੱਖੋ ਕਿ ਇਹ ਫਿਲਮ ਤੁਹਾਡੇ ਲਈ ਨਹੀਂ, ਸ਼ਾਹਰੁਖ ਖਾਨ ਲਈ ਬਣ ਰਹੀ ਹੈ। ਹੁਣ ਤੁਸੀਂ ਸਟਾਰ ਨਹੀਂ, ਸ਼ਾਹਰੁਖ ਖਾਨ ਸਟਾਰ ਹੈ। ਇਸ ਕਰਕੇ ਹੁਣ ਤੁਸੀਂ ਸ਼ਾਹਰੁਖ ਦੇ ਹਿਸਾਬ ਨਾਲ ਸ਼ੂਟਿੰਗ ਕਰੋਗੇ।'
ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਤੇ ਸਲਮਾਨ ਖਾਨ ਦੀ ਹੋਈ ਸੀ ਜ਼ਬਰਦਸਤ ਲੜਾਈ, ਹੁਣ ਵਜ੍ਹਾ ਆਈ ਸਾਹਮਣੇ, ਦੇਖੋ ਵੀਡੀਓ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)