Kader Khan: ਜਦੋਂ ਕਾਦਰ ਖਾਨ ਨੇ ਅਮਿਤਾਭ ਬੱਚਨ ਨੂੰ ਨਹੀਂ ਕਿਹਾ 'ਸਰ ਜੀ', ਅਮਿਤਾਭ ਨੇ ਫਿਲਮ 'ਚੋਂ ਕਢਵਾਇਆ ਸੀ ਬਾਹਰ
Amitabh Bachchan Kader Khan: ਕਾਦਰ ਖਾਨ ਉਹ ਸ਼ਖਸ ਹਨ, ਜਿਨ੍ਹਾਂ ਨੇ ਅਮਿਤਾਭ ਬੱਚਨ ਨੂੰ ਸਟਾਰ ਬਣਾਇਆ। ਅਮਿਤਾਭ ਦਾ ਸਭ ਤੋਂ ਪ੍ਰਸਿੱਧ ਡਾਇਲੌਗ 'ਜਹਾਂ ਹਮ ਖੜੇ ਹੋਤੇ ਹੈਂ ਲਾਈਨ ਵੋਹੀ ਸੇ ਸ਼ੁਰੂ ਹੋਤੀ ਹੈ', ਡਾਇਲੌਗ ਵੀ ਕਾਦਰ ਖਾਨ ਨੇ ਹੀ ਲਿਖਿਆ
Kader Khan Amitabh Bachchan: ਕਾਦਰ ਖਾਨ ਬਾਲੀਵੁੱਡ ਦੇ ਮਹਾਨ ਐਕਟਰ ਅਤੇ ਡਾਇਲੌਗ ਰਾਈਟਰ ਰਹੇ ਹਨ। ਅੱਜ ਭਾਵੇਂ ਉਹ ਇਸ ਦੁਨੀਆ 'ਚ ਨਹੀਂ ਹਨ, ਪਰ ਉਨ੍ਹਾਂ ਦੀਆਂ ਯਾਦਗਾਰੀ ਫਿਲਮਾਂ ਤੇ ਉਨ੍ਹਾਂ ਦੇ ਸੁਪਰਹਿੱਟ ਡਾਇਲੌਗ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ। ਕਾਦਰ ਖਾਨ ਉਹ ਸ਼ਖਸ ਹਨ, ਜਿਨ੍ਹਾਂ ਨੇ ਅਮਿਤਾਭ ਬੱਚਨ ਨੂੰ ਸਟਾਰ ਬਣਾਇਆ। ਅਮਿਤਾਭ ਦਾ ਸਭ ਤੋਂ ਪ੍ਰਸਿੱਧ ਡਾਇਲੌਗ 'ਜਹਾਂ ਹਮ ਖੜੇ ਹੋਤੇ ਹੈਂ ਲਾਈਨ ਵੋਹੀ ਸੇ ਸ਼ੁਰੂ ਹੋਤੀ ਹੈ'। ਇਹ ਡਾਇਲੌਗ ਵੀ ਕਾਦਰ ਖਾਨ ਨੇ ਹੀ ਲਿਖਿਆ ਸੀ।
ਇਹ ਵੀ ਪੜ੍ਹੋ: ਗੁਰਦਾਸ ਮਾਨ ਦੀ ਇਸ ਨੰਨ੍ਹੀ ਬੱਚੀ ਨਾਲ ਵਾਇਰਲ ਹੋ ਰਹੀ ਵੀਡੀਓ, ਬੱਚੀ ਦੀ ਮਾਸੂਮੀਅਤ ਨੇ ਜਿੱਤਿਆ ਦਿਲ
ਪਰ ਕੀ ਤੁਸੀਂ ਜਾਣਦੇ ਹੋ ਕਿ ਸੁਪਰਸਟਾਰ ਬਣਨ ਤੋਂ ਬਾਅਦ ਅਮਿਤਾਭ ਬੱਚਨ ਦਾ ਰਵੱਈਆ ਕਾਦਰ ਖਾਨ ਲਈ ਬਿਲਕੁਲ ਬਦਲ ਗਿਆ ਸੀ। ਕਾਦਰ ਖਾਨ ਨੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਇਹ ਕਿੱਸਾ ਉਸ ਸਮੇਂ ਦਾ ਹੈ, ਜਦੋਂ ਅਮਿਤਾਭ ਬੱਚਨ ਪੂਰੀ ਤਰ੍ਹਾਂ ਇੰਡਸਟਰੀ 'ਚ ਸਥਾਪਤ ਹੋ ਚੁੱਕੇ ਸੀ। ਇਸ ਦੌਰਾਨ ਇੱਕ ਫਿਲਮ ਦੀ ਕਹਾਣੀ 'ਤੇ ਚਰਚਾ ਕਰਦਿਆਂ ਇੱਕ ਨਿਰਮਾਤਾ ਨੇ ਕਿਹਾ 'ਤੁਸੀਂ ਸਰ ਜੀ ਨੂੰ ਮਿਲੇ?' ਇਸ 'ਤੇ ਕਾਦਰ ਖਾਨ ਨੇ ਕਿਹਾ, 'ਕੌਣ ਸਰ ਜੀ?' ਉਸ ਨਿਰਮਾਤਾ ਨੇ ਕਿਹਾ, 'ਉਹੀ ਜਿਨ੍ਹਾਂ ਦਾ ਕੱਦ ਲੰਬਾ ਹੈ।' ਇਸ 'ਤੇ ਕਾਦਰ ਖਾਨ ਨੇ ਕਿਹਾ, 'ਓਹ! ਉਹ ਤਾਂ ਅਮਿਤਾਭ ਬੱਚਨ ਹੈ, ਸਰ ਜੀ ਥੋੜ੍ਹੀ ਹੈ।' ਕਾਦਰ ਖਾਨ ਨੇ ਅੱਗੇ ਕਿਹਾ ਕਿ 'ਮੈਂ ਉਨ੍ਹਾਂ ਨੂੰ ਹਮੇਸ਼ਾ ਅਮਿਤ ਕਹਿੰਦਾ ਸੀ, ਕਿਉਂਕਿ ਉਨ੍ਹਾਂ ਦੀ ਜਾਣ ਪਛਾਣ ਮੇਰੇ ਨਾਲ ਬਹੁਤ ਪੁਰਾਣੀ ਸੀ। ਇਸ ਕਰਕੇ ਮੇਰੇ ਮੂੰਹ 'ਚੋਂ ਉਨ੍ਹਾਂ ਲਈ ਕਦੇ ਸਰ ਨਹੀਂ ਨਿਕਲਿਆ।' ਅੱਗੇ ਕਾਦਰ ਖਾਨ ਨੇ ਕਹਿੰਦੇ ਹਨ, 'ਬੱਸ ਉਹ ਸਰ ਮੇਰੇ ਮੂੰਹ 'ਚੋਂ ਨਹੀਂ ਨਿਕਲਿਆ, ਤਾਂ ਮੈਂ ਉਸ ਗਰੁੱਪ 'ਚੋਂ ਹੀ ਬਾਹਰ ਹੋ ਗਿਆ।' ਇਸ ਕਰਕੇ 'ਖੁਦਾ ਗਵਾਹ' ਫਿਲਮ 'ਚ ਮੈਂ ਨਹੀਂ ਸੀ। ਇਸ ਤੋਂ ਬਾਅਦ 'ਗੰਗਾ ਜਮੁਨਾ ਸਰਸਵਤੀ' ਮੈਂ ਅੱਧੀ ਲਿਖੀ ਤੇ ਅੱਧੀ ਛੱਡ ਦਿੱਤੀ।' ਫਿਰ ਮੈਂ ਉਨ੍ਹਾਂ ਲਈ ਕੰਮ ਕਰਨਾ ਹੀ ਛੱਡ ਦਿੱਤਾ ਸੀ। ਦੇਖੋ ਇਹ ਵੀਡੀਓ:
ਦੱਸ ਦਈਏ ਕਿ ਕਾਦਰ ਖਾਨ ਲੈਜੇਂਡ ਲੇਖਕ ਤੇ ਐਕਟਰ ਸਨ। ਕਾਦਰ ਖਾਨ ਨੇ ਆਪਣੇ ਜੀਵਨ 'ਚ ਕਈ ਪੁਰਸਕਾਰ ਤੇ ਸਨਮਾਨ ਹਾਸਲ ਕੀਤੇ। ਕਾਦਰ ਖਾਨ ਉਹ ਸ਼ਖਸ ਸਨ, ਜਿਨ੍ਹਾਂ ਨੇ ਅਮਿਤਾਭ ਬੱਚਨ ਨੂੰ ਸਟਾਰ ਬਣਾਇਆ ਸੀ। ਉਨ੍ਹਾਂ ਨੇ 'ਅਮਰ ਅਕਬਰ ਐਂਥਨੀ', ਕਾਲੀਆ, ਸੱਤੇ ਪੇ ਸੱਤਾ, ਕੁਲੀ, ਸ਼ਹਿਨਸ਼ਾਹ ਤੇ ਅਗਨੀਪਥ ਸਮੇਤ ਹੋਰ ਕਈ ਫਿਲਮਾਂ ਲਿਖੀਆਂ ਸੀ। ਇਹ ਸਾਰੀਆਂ ਫਿਲਮਾਂ ਅਮਿਤਾਭ ਦੇ ਕਰੀਅਰ ਦੀਆਂ ਬੈਸਟ ਫਿਲਮਾਂ ਰਹੀਆਂ ਹਨ। ਜਦੋਂ ਕਾਦਰ ਖਾਨ ਨੇ ਅਮਿਤਾਭ ਬੱਚਨ ਲਈ ਫਿਲਮਾਂ ਲਿਖਣਾ ਛੱਡਿਆ ਤਾਂ ਅਮਿਤਾਭ ਬੱਚਨ ਦੀਆਂ ਫਿਲਮਾਂ ਵੀ ਫਲਾਪ ਹੋਣ ਲੱਗ ਗਈਆਂ ਸੀ।