ਜਦੋਂ ਕਪਿਲ ਸ਼ਰਮਾ ਦੇ ਸ਼ੋਅ 'ਚ ਪਤਨੀ ਨੂੰ ਦੇਖ ਨਵਜੋਤ ਸਿੱਧੂ ਦੀ ਬੋਲਤੀ ਹੋ ਗਈ ਸੀ ਬੰਦ, ਦੇਖੋ ਕਿਵੇਂ ਭਿੱਜੀ ਬਿੱਲੀ ਬਣ ਗਏ ਸੀ ਸਿੱਧੂ
Navjot Sidhu Video: ਨਵਜੋਤ ਸਿੱਧੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਇਹ ਵੀਡੀਓ ਕਲਿੱਪ 'ਦ ਕਪਿਲ ਸ਼ਰਮਾ ਸ਼ੋਅ' ਤੋਂ ਲਿਆ ਗਿਆ ਹੈ। ਇਸ ਵੀਡੀਓ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ
Navjot Sidhu Video: ਨਵਜੋਤ ਸਿੱਧੂ ਰਾਜਨੀਤੀ ਦੀ ਦੁਨੀਆ ਦਾ ਜਾਣਿਆ ਪਛਾਣਿਆ ਚਿਹਰਾ ਹੈ। ਉਨ੍ਹਾਂ ਨੇ ਆਪਣੀ ਪ੍ਰੋਫੈਸ਼ਨਲ ਲਾਈਫ 'ਚ ਕਈ ਸਾਰੇ ਕਰੀਅਰ 'ਚ ਹੱਥ ਅਜ਼ਮਾਇਆ ਹੈ। ਉਹ ਪਹਿਲਾਂ ਕ੍ਰਿਕੇਟਰ ਸੀ, ਫਿਰ ਉਨ੍ਹਾਂ ਲਾਫਟਰ ਚੈਲੇਂਜ ਦੇ ਜੱਜ ਬਣ ਕੇ ਟੀਵੀ ਤੇ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਿਆ। ਹੁਣ ਉਹ ਰਾਜਨੀਤੀ ਦੀ ਦੁਨੀਆ 'ਚ ਸਰਗਰਮ ਹਨ। ਹਾਲਾਂਕਿ ਇੰਨੀਂ ਨਵਜੋਤ ਸਿੱਧੂ ਟੀਵੀ ਤੋਂ ਦੂਰੀ ਬਣਾ ਕੇ ਰੱਖੇ ਹੋਏ ਹਨ ਅਤੇ ਕਪਿਲ ਸ਼ਰਮਾ ਦੇ ਸ਼ੋਅ 'ਚ ਨਵਜੋਤ ਦੀ ਕੁਰਸੀ ਅਰਚਨਾ ਪੂਰਨ ਸਿੰਘ ਨੇ ਹਥਿਆ ਲਈ ਹੈ।
ਇਸ ਦਰਮਿਆਨ ਨਵਜੋਤ ਸਿੱਧੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਇਹ ਵੀਡੀਓ ਕਲਿੱਪ 'ਦ ਕਪਿਲ ਸ਼ਰਮਾ ਸ਼ੋਅ' ਤੋਂ ਲਿਆ ਗਿਆ ਹੈ। ਇਸ ਵੀਡੀਓ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ 'ਚ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਕਪਿਲ ਸ਼ਰਮਾ ਦੇ ਸ਼ੋਅ 'ਚ ਨਜ਼ਰ ਆ ਰਹੀ ਹੈ।
ਪਤਨੀ ਨੂੰ ਕਪਿਲ ਦੇ ਸ਼ੋਅ 'ਤੇ ਦੇਖ ਨਵਜੋਤ ਸਿੱਧੂ ਦੀ ਬੋਲਤੀ ਬੰਦ ਹੋ ਜਾਂਦੀ ਹੈ ਅਤੇ ਉਹ ਸਾਰੀ ਸ਼ਾਇਰੀ ਭੁੱਲ ਜਾਂਦੇ ਹਨ। ਇਸ ਦਰਮਿਆਨ ਉਨ੍ਹਾਂ ਦੀ ਪਤਨੀ ਸਿੱਧੂ ਨੂੰ ਕਹਿੰਦੀ ਹੈ ਕਿ 'ਸ਼ੋਅ 'ਚ ਤੁਸੀਂ ਦੂਜੀਆਂ ਅਭਿਨੇਤਰੀਆਂ ਦੀ ਤਾਂ ਬੜੀ ਤਾਰੀਫ ਕਰਦੇ ਹੋ, ਜ਼ਰਾ ਮੇਰੇ ਵੱਲ ਵੀ ਦੇਖ ਲਓ ਇੱਕ ਵਾਰ'। ਦੇਖੋ ਇਹ ਮਜ਼ੇਦਾਰ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਨਵਜੋਤ ਸਿੱਧੂ ਹਾਲ ਹੀ 'ਚ ਜੇਲ੍ਹ ਤੋਂ ਰਿਹਾਅ ਹੋਏ ਹਨ ਅਤੇ ਮੁੜ ਤੋਂ ਰਾਜਨੀਤੀ 'ਚ ਸਰਗਰਮ ਹਨ। ਸਿੱਧੂ ਨੂੰ ਉਨ੍ਹਾਂ ਦੇ ਬੇਬਾਕ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਉਹ ਲੰਬੇ ਸਮੇਂ ਤੱਕ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ ਰਹੇ ਸੀ। ਸ਼ੋਅ 'ਚ ਉਹ ਆਪਣੀ ਸ਼ਾਇਰੀ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੇ ਹੁੰਦੇ ਸੀ।
ਇਹ ਵੀ ਪੜ੍ਹੋ: 'ਗਦਰ 2' 'ਚ ਅਮਰੀਸ਼ ਪੁਰੀ ਦੀ ਜਗ੍ਹਾ ਇਹ ਐਕਟਰ ਬਣਿਆ ਵਿਲਨ, ਸੰਨੀ ਦਿਓਲ ਨਾਲ ਲੜਾਈ ਕਰਦੇ ਆਉਣਗੇ ਨਜ਼ਰ