Shah Rukh Khan: ਜਦੋਂ ਸ਼ਾਹਰੁਖ ਖਾਨ-ਗੌਰੀ ਦਾ ਹੋਇਆ ਸੀ ਵਿਆਹ, ਸ਼ਾਹਰੁਖ ਕੋਲ ਰਹਿਣ ਲਈ ਘਰ ਵੀ ਨਹੀਂ ਸੀ, ਇਸ ਸ਼ਖਸ ਨੇ ਕੀਤੀ ਸੀ ਮਦਦ
Shah Rukh Khan Gauri Khan: ਸ਼ਾਹਰੁਖ ਖਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ, ਜਿਸ ਵਿੱਚ ਉਹ ਆਪਣੇ ਸੰਘਰਸ਼ ਦੇ ਦਿਨਾਂ ਬਾਰੇ ਗੱਲ ਕਰ ਰਹੇ ਹਨ। ਤੁਸੀਂ ਵੀ ਦੇਖੋ ਇਹ ਵੀਡੀਓ:
Shah Rukh Khan On His Struggling Days: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਸ਼ਾਹਰੁਖ ਨੇ ਹਾਲ ਹੀ 'ਚ 'ਪਠਾਨ' ਫਿਲਮ ਨਾਲ ਧਮਾਕੇਦਾਰ ਕਮਬੈਕ ਕੀਤਾ ਹੈ। ਇਹ ਤਾਂ ਸਭ ਜਾਣਦੇ ਹਨ ਕਿ ਸ਼ਾਹਰੁਖ ਖਾਨ ਜਦੋਂ ਮੁੰਬਈ ਐਕਟਰ ਬਣਨ ਆਏ ਤਾਂ ਉਹ ਬਹੁਤ ਗਰੀਬ ਸਨ। ਸ਼ਾਹਰੁਖ ਨੇ ਖੁਦ ਕਈ ਇੰਟਰਵਿਊਜ਼ 'ਚ ਦੱਸਿਆ ਹੈ ਕਿ ਉਹ ਮੁੰਬਈ ਸਿਰਫ 1500 ਰੁਪਏ ਲੈਕੇ ਆਏ ਸੀ। ਉਹ ਕਮਾਈ ਉਨ੍ਹਾਂ ਦੇ ਸੀਰੀਅਲ ਫੌਜੀ ਤੋਂ ਹੋਈ ਸੀ।
ਇਹ ਵੀ ਪੜ੍ਹੋ: ਐਮੀ ਵਿਰਕ ਨੇ ਧੀਆਂ-ਭੈਣਾਂ ਬਾਰੇ ਕਹੀ ਅਜਿਹੀ ਗੱਲ, ਵੀਡੀਓ ਦੇਖ ਤੁਹਾਨੂੰ ਵੀ ਹੋਵੇਗਾ ਮਾਣ
ਸ਼ਾਹਰੁਖ ਖਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ, ਜਿਸ ਵਿੱਚ ਉਹ ਆਪਣੇ ਸੰਘਰਸ਼ ਦੇ ਦਿਨਾਂ ਬਾਰੇ ਗੱਲ ਕਰ ਰਹੇ ਹਨ। ਸ਼ਾਹਰੁਖ ਨੇ ਦੱਸਿਆ ਕਿ ਜਦੋਂ ਉਹ ਦਿੱਲੀ ਤੋਂ ਮੁੰਬਈ ਆਏ ਤਾਂ ਉਹ ਏਅਰਪੋਰਟ 'ਤੇ ਪਹੁੰਚ ਕੇ ਕਨਫਿਊਜ਼ ਹੋ ਗਏ, ਕਿਉਂਕਿ ਉਨ੍ਹਾਂ ਨੇ ਜਿੱਥੇ ਜਾਣਾ ਸੀ, ਉੱਥੇ ਦਾ ਪਤਾ ਵੀ ਉਨ੍ਹਾਂ ਨੂੰ ਪਤਾ ਨਹੀਂ ਸੀ। ਇਸ ਤੋਂ ਬਾਅਦ ਸ਼ਾਹਰੁਖ ਕਹਿੰਦੇ ਹਨ ਕਿ ਫਿਲਮ ਮੇਕਰ ਅਜ਼ੀਜ਼ ਮਿਰਜ਼ਾ ਨੇ ਉਨ੍ਹਾਂ ਨੂੰ ਆਪਣੇ ਦਫਤਰ 'ਚ ਰਹਿਣ ਲਈ ਜਗ੍ਹਾ ਦਿੱਤੀ। ਆਪਣੇ ਸੰਘਰਸ਼ ਦੇ ਦਿਨਾਂ 'ਚ ਅਜ਼ੀਜ਼ ਮਿਰਜ਼ਾ ਦੇ ਦਫਤਰ 'ਚ ਹੀ ਸੌਂਦੇ ਸੀ।
ਸ਼ਾਹਰੁਖ ਨੇ ਅੱਗੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਗੌਰੀ ਨਾਲ ਵਿਆਹ ਹੋਇਆ ਤਾਂ ਉਦੋਂ ਵੀ ਸ਼ਾਹਰੁਖ ਸੰਘਰਸ਼ ਦੇ ਦੌਰ ਵਿੱਚੋਂ ਹੀ ਗੁਜ਼ਰ ਰਹੇ ਸੀ। ਇੱਥੇ ਵੀ ਇਹੀ ਸ਼ਖਸ ਯਾਨਿ ਕਿ ਅਜ਼ੀਜ਼ ਮਿਰਜ਼ਾ ਨੇ ਹੀ ਸ਼ਾਹਰੁਖ-ਗੌਰੀ ਨੂੰ ਰਹਿਣ ਲਈ ਆਪਣਾ ਘਰ ਦਿੱਤਾ। ਥੋੜ੍ਹੇ ਸਮੇਂ ਦੇ ਬਾਅਦ ਅਜ਼ੀਜ਼ ਮਿਰਜ਼ਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਜਦੋਂ ਤਕਲੀਫਾਂ ਦੇ ਦੌਰ ਵਿੱਚੋਂ ਗੁਜ਼ਰਨਾ ਪਿਆ, ਤਾਂ ਉਹ ਆਪਣੇ ਘਰ ਰਹਿਣ ਲਈ ਚਲੇ ਗਏ। ਤੁਸੀਂ ਵੀ ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਸ਼ਾਹਰੁਖ ਖਾਨ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 'ਦੀਵਾਨਾ' ਫਿਲਮ ਤੋਂ ਕੀਤੀ ਸੀ। ਸ਼ਾਹਰੁਖ ਦੀ ਪਹਿਲੀ ਹੀ ਫਿਲਮ ਨੇ ਉਨ੍ਹਾਂ ਨੂੰ ਸਟਾਰ ਬਣਾ ਦਿੱਤਾ ਸੀ। ਇਸ ਤੋਂ ਬਾਅਦ ਸ਼ਾਹਰੁਖ ਨੇ ਬਾਲੀਵੁੱਡ ਦਾ ਕਿੰਗ ਖਾਨ ਬਣਨ ਲਈ ਜੀਤੋੜ ਮੇਹਨਤ ਕੀਤੀ ਅਤੇ ਅੱਜ ਉਹ ਬਾਲੀਵੁੱਡ ਦੇ ਬਾਦਸ਼ਾਹ ਹੀ ਨਹੀਂ, ਸਗੋਂ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਐਕਟਰ ਵੀ ਹਨ।
ਇਹ ਵੀ ਪੜ੍ਹੋ: ਇਸ ਬਾਲੀਵੁੱਡ ਅਦਾਕਾਰਾ ਨੂੰ ਦੇਵੀ ਵਾਂਗ ਪੂਜਦੇ ਸੀ ਫੈਨਜ਼, ਮੰਦਰ ਤੱਕ ਬਣਾਇਆ, ਅੱਜ ਹੋ ਗਈ ਅਜਿਹੀ ਹਾਲਤ