Sharry Mann: ਜਦੋਂ ਸਿੱਧੂ ਮੂਸੇਵਾਲਾ ਦਾ ਗਾਣਾ 'ਸੋ ਹਾਈ' ਹੋਇਆ ਸੀ ਰਿਲੀਜ਼, ਤਾਂ ਸ਼ੈਰੀ ਮਾਨ ਨੇ ਸਿੱਧੂ ਨੂੰ ਕੀਤਾ ਸੀ ਫੋਨ, ਕਹੀਆਂ ਸੀ ਇਹ ਗੱਲਾਂ
Sharry Mann Sidhu Moose Wala: ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਸ਼ੈਰੀ ਮਾਨ ਦਾ ਇੱਕ ਵੀਡੀਓ ਕਾਫੀ ਛਾਇਆ ਹੋਇਆ ਹੈ। ਇਸ ਵੀਡੀਓ 'ਚ ਸ਼ੈਰੀ ਸਿੱਧੂ ਮੂਸੇਵਾਲਾ ਬਾਰੇ ਗੱਲ ਕਰਦਾ ਨਜ਼ਰ ਆ ਨਜ਼ਰ ਆ ਰਿਹਾ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Sharry Mann On Sidhu Moose Wala: ਸਿੱਧੂ ਮੂਸੇਵਾਲਾ ਨੂੰ ਦੁਨੀਆ ਤੋਂ ਰੁਖਸਤ ਹੋਇਆਂ 1 ਸਾਲ ਦਾ ਸਮਾਂ ਹੋ ਚੁੱਕਿਆ ਹੈ। ਪਰ ਅੱਜ ਵੀ ਉਸ ਦਾ ਪਰਿਵਾਰ, ਦੋਸਤ ਤੇ ਚਾਹੁਣ ਵਾਲੇ ਨਮ ਅੱਖਾਂ ਦੇ ਨਾਲ ਉਸ ਨੂੰ ਯਾਦ ਕਰਦੇ ਹਨ। ਉਹ ਆਪਣਿਆਂ ਗਾਣਿਆਂ ਨਾਲ ਅੱਜ ਵੀ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ।
ਇਹ ਵੀ ਪੜ੍ਹੋ: ਸੋਨਮ ਬਾਜਵਾ ਤੇ ਬਿਨੂੰ ਢਿੱਲੋਂ 'ਚ ਹੋਇਆ ਗੋਲਗੱਪੇ ਖਾਣ ਦਾ ਮੁਕਾਬਲਾ, ਦੇਖੋ ਕੌਣ ਜਿੱਤਿਆ
ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਸ਼ੈਰੀ ਮਾਨ ਦਾ ਇੱਕ ਵੀਡੀਓ ਕਾਫੀ ਛਾਇਆ ਹੋਇਆ ਹੈ। ਇਸ ਵੀਡੀਓ 'ਚ ਸ਼ੈਰੀ ਸਿੱਧੂ ਮੂਸੇਵਾਲਾ ਬਾਰੇ ਗੱਲ ਕਰਦਾ ਨਜ਼ਰ ਆ ਨਜ਼ਰ ਆ ਰਿਹਾ ਹੈ। ਸ਼ੈਰੀ ਨੇ ਦੱਸਿਆ ਕਿ ਸਾਲ 2017 'ਚ ਜਦੋਂ ਮੂਸੇਵਾਲਾ ਦਾ ਪਹਿਲਾ ਗਾਣਾ 'ਸੋ ਹਾਈ' ਰਿਲੀਜ਼ ਹੋਇਆ ਸੀ ਤਾਂ ਸ਼ੈਰੀ ਨੇ ਉਸ ਦਾ ਨੰਬਰ ਲੱਭ ਕੇ ਫੋਨ ਕੀਤਾ ਸੀ। ਸ਼ੈਰੀ ਨੇ ਕਿਹਾ, 'ਮੈਂ ਕਿਸੇ ਤਰ੍ਹਾਂ ਸਿੱਧੂ ਦਾ ਨੰਬਰ ਲੱਭ ਕੇ ਉਸ ਨੂੰ ਫੋਨ ਕੀਤਾ। ਉਦੋਂ ਉਹ ਕੈਨੇਡਾ ;ਚ ਸੀ। ਮੈਂ ਉਸ ਨੂੰ ਫੋਨ 'ਤੇ ਕਿਹਾ ਬਾਈ 2 ਦਿਨ ਹੋਗੇ ਤੇਰਾ ਗਾਣਾ ਸੁਣਦਿਆਂ। ਬੜਾ ਹੀ ਵਧੀਆ ਗਾਣਾ ਹੈ। ਤੂੰ ਜ਼ਿੰਦਗੀ 'ਚ ਬਹੁਤ ਤਰੱਕੀ ਕਰੇਂਗਾ।' ਦੇਖੋ ਇਹ ਵਡਿੀਓ:
View this post on Instagram
ਕਾਬਿਲੇਗ਼ੌਰ ਹੈ ਕਿ ਸ਼ੈਰੀ ਮਾਨ ਨੇ ਹਾਲ ਹੀ 'ਚ ਆਪਣੀ ਐਲਬਮ 'ਦ ਲਾਸਟ ਗੁੱਡ ਐਲਬਮ' ਰਿਲੀਜ਼ ਕੀਤੀ ਹੈ। ਇਸ ਐਲਬਮ ਨੂੰ ਭਰਪੂਰਾ ਪਿਆਰ ਮਿਲ ਰਿਹਾ ਹੈ। ਇਹ ਕਿਆਸ ਲਗਾਏ ਜਾ ਰਹੇ ਹਨ ਕਿ ਸ਼ੈਰੀ ਮਾਨ ਦੇ ਕਰੀਅਰ ਦੀ ਇਹ ਆਖਰੀ ਐਲਬਮ ਹੋ ਸਕਦੀ ਹੈ। ਕਿਉਂਕਿ ਇਸ ਐਲਬਮ ਦਾ ਐਲਾਨ ਜਦੋਂ ਸ਼ੈਰੀ ਨੇ ਕੀਤਾ ਸੀ ਤਾਂ ਨਾਲ ਹੀ ਉਸ ਨੇ ਇੱਕ ਪੋਸਟ ਵੀ ਸ਼ੇਅਰ ਕੀਤੀ ਸੀ, ਜਿਸ ਵਿੱਚ ਉਸ ਨੇ ਲਿਿਖਿਆ ਸੀ ਕਿ "ਹੁਣ ਤੱਕ ਮੇਰੇ ਗੀਤਾਂ ਨੂੰ ਪਿਆਰ ਦੇਣ ਤੁਹਾਡਾ ਧੰਨਵਾਦ।''