ਪੜਚੋਲ ਕਰੋ

ਕੌਣ ਹੈ Opal Suchata Chuangsri? ਜਿਸ ਨੇ ਸਿਰਫ 21 ਸਾਲ ਦੀ ਉਮਰ 'ਚ ਜਿੱਤਿਆ Miss World 2025 ਦਾ ਤਾਜ, ਭਾਰਤ ਦੀ ਨੰਦਿਨੀ ਗੁਪਤਾ ਦਾ ਟੁੱਟਿਆ ਸੁਫ਼ਨਾ

‘ਮਿਸ ਵਰਲਡ 2025’ ਦਾ ਵਿਜੇਤਾ ਐਲਾਨ ਹੋ ਚੁੱਕਾ ਹੈ। ਇਹ ਗ੍ਰੈਂਡ ਇਵੈਂਟ ਤੇਲੰਗਾਣਾ ਵਿੱਚ ਹੋਇਆ, ਜਿੱਥੇ ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸਰੀ ਨੇ ਜਿੱਤ ਦਰਜ ਕੀਤੀ ਅਤੇ ‘ਮਿਸ ਵਰਲਡ 2025’ ਦਾ ਤਾਜ ਆਪਣੇ ਸਿਰ ਤੇ ਪਾਇਆ। ਓ

Miss World 2025: ‘ਮਿਸ ਵਰਲਡ 2025’ ਦਾ ਵਿਜੇਤਾ ਐਲਾਨ ਹੋ ਚੁੱਕਾ ਹੈ। ਇਹ ਗ੍ਰੈਂਡ ਇਵੈਂਟ ਤੇਲੰਗਾਣਾ ਵਿੱਚ ਹੋਇਆ, ਜਿੱਥੇ ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸਰੀ ਨੇ ਜਿੱਤ ਦਰਜ ਕੀਤੀ ਅਤੇ ‘ਮਿਸ ਵਰਲਡ 2025’ (Miss World 2025) ਦਾ ਤਾਜ ਆਪਣੇ ਸਿਰ ਤੇ ਪਾਇਆ। ਓਪਲ ਸੁਚਾਤਾ ਨੇ 72ਵੀਂ ਮਿਸ ਵਰਲਡ ਦੀ ਟਾਈਟਲ ਆਪਣੇ ਨਾਮ ਕੀਤੀ ਹੈ।

31 ਮਈ ਨੂੰ ਤੇਲੰਗਾਣਾ ਦੇ ਹਾਈਟੈਕਸ ਪ੍ਰਦਰਸ਼ਨੀ ਕੇਂਦਰ ਵਿੱਚ ਹੋਏ ਫਾਈਨਲ ਸ਼ੋਅ ਵਿੱਚ ਓਪਲ ਸੁਚਾਤਾ ਚੁਆਂਗਸਰੀ ਨੂੰ ਮਿਸ ਵਰਲਡ 2024, ਕ੍ਰਿਸਟੀਨਾ ਪਿਸਜ਼ਕੋਵਾ ਨੇ ਤਾਜ ਪਹਿਨਾਇਆ। ਓਪਲ ਨੇ ਇਥਿਓਪੀਆ, ਪੋਲੈਂਡ ਅਤੇ ਮਾਰਟਿਨਿਕ ਦੇ ਮੁਕਾਬਲਾਕਾਰਾਂ ਨੂੰ ਹਰਾ ਕੇ ਜਿੱਤ ਦਰਜ ਕੀਤੀ।

ਕੌਣ ਹੈ ਓਪਲ ਸੁਚਾਤਾ ਚੁਆਂਗਸਰੀ?

ਓਪਲ ਸੁਚਾਤਾ ਚੁਆਂਗਸਰੀ ਫੁਕੇਟ ਵਿੱਚ ਪਲੀ-ਵੱਡੀ ਹੋਈ ਹੈ। ਉਹ ਇੱਕ ਮਾਡਲ ਦੇ ਨਾਲ-ਨਾਲ ਇੰਟਰਨੈਸ਼ਨਲ ਰਿਲੇਸ਼ਨਜ਼ ਦੀ ਵਿਦਿਆਰਥਣ ਵੀ ਹਨ। ਓਪਲ ਪਹਿਲਾਂ ਵੀ ਕਈ ਬਿਊਟੀ ਪੇਜੈਂਟ ਜਿੱਤ ਚੁੱਕੀ ਹਨ। ਉਹ ਮੈਕਸਿਕੋ ਸਿਟੀ ਵਿੱਚ ਹੋਏ ਇੰਟਰਨੈਸ਼ਨਲ ਮਿਸ ਯੂਨੀਵਰਸ 2024 ਵਿੱਚ ਭਾਗ ਲੈ ਚੁੱਕੀ ਹਨ ਜਿੱਥੇ ਉਹ ਤੀਜੀ ਰਹੀ ਸਨ। ਇਸ ਤੋਂ ਬਾਅਦ ਓਪਲ ਨੇ ਮਿਸ ਵਰਲਡ ਥਾਈਲੈਂਡ 2025 ਦਾ ਤਾਜ ਵੀ ਆਪਣੇ ਸਿਰ ਪਾਇਆ।

ਟੌਪ 3 ਵਿੱਚ ਸ਼ਾਮਲ ਰਹੇ ਇਹ ਦੇਸ਼

‘ਮਿਸ ਵਰਲਡ 2025’ ਮੁਕਾਬਲੇ ਵਿੱਚ ਇਥਿਓਪੀਆ ਦੀ ਹੈਸੈੱਟ ਦੇਰੇਜੇ ਨੇ ਫਰਸਟ ਰਨਰ-ਅੱਪ ਦਾ ਖਿਤਾਬ ਜਿੱਤਿਆ। ਪੋਲੈਂਡ ਦੀ ਮਾਜਾ ਕਲਾਜਦਾ ਸਕੈਂਡ ਰਨਰ-ਅੱਪ ਬਣੀ, ਜਦਕਿ ਮਾਰਟਿਨਿਕ ਦੀ ਔਰਲੀ ਜੋਆਚਿਮ ਤੀਜੀ ਰਹੀ। ਇਸ ਸਾਲ ਦੁਨੀਆ ਭਰ ਤੋਂ 108 ਮੁਕਾਬਲਾਕਾਰਾਂ ਨੇ ਮਿਸ ਵਰਲਡ ਮੁਕਾਬਲੇ ਵਿੱਚ ਹਿੱਸਾ ਲਿਆ ਸੀ। ਭਾਰਤ ਤੋਂ ਮਾਡਲ ਨੰਦਿਨੀ ਗੁਪਤਾ ਇਸ ਬਿਊਟੀ ਪੇਜੈਂਟ ਵਿੱਚ ਸ਼ਾਮਲ ਹੋਈਆਂ। ਉਹ ਮਿਸ ਵਰਲਡ ਫਾਈਨਲ ਵਿੱਚ ਟੌਪ 20 ਵਿੱਚ ਆਈ, ਪਰ ਟੌਪ 8 ਵਿੱਚ ਨਹੀਂ ਪਹੁੰਚ ਸਕੀ।

‘ਮਿਸ ਵਰਲਡ 2025’ ਦੇ ਫਾਈਨਲ ਵਿੱਚ ਸ਼ਾਮਲ ਇਹ ਦਿੱਗਜ

72ਵੇਂ ਮਿਸ ਵਰਲਡ ਦੇ ਜੱਜ ਪੈਨਲ ਵਿੱਚ ਅਦਾਕਾਰ ਸੋਨੂ ਸੂਦ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਮਿਸ ਵਰਲਡ ਹਿਊਮੈਨਿਟੇਰੀਅਨ ਅਵਾਰਡ ਵੀ ਮਿਲਿਆ। ਇਸ ਤੋਂ ਇਲਾਵਾ ਫ਼ਾਰਮਰ ਮਿਸ ਵਰਲਡ ਮਾਨੁਸ਼ੀ ਛਿੱਲਰ, Rana Daggubati, ਨਮ੍ਰਤਾ ਸ਼ਿਰੋਡਕਾਰ ਅਤੇ ਚਿਰੰਜੀਵੀ ਵੀ ‘ਮਿਸ ਵਰਲਡ 2025’ ਦੇ ਫਾਈਨਲ ਇਵੈਂਟ ਵਿੱਚ ਮੌਜੂਦ ਸਨ। ਤੇਲੰਗਾਨਾ ਦੇ ਮੁੱਖ ਮੰਤਰੀ ਰੇਵਨਾਥ ਰੇੱਡੀ ਵੀ ਇਸ ਇਵੈਂਟ ਦਾ ਹਿੱਸਾ ਬਣੇ।

ਭਾਰਤ ਦੀ ਨੰਦਿਨੀ ਗੁਪਤਾ ਟਾਪ 8 'ਚ ਨਹੀਂ ਪਹੁੰਚ ਸਕੀ

21 ਸਾਲਾ ਨੰਦਿਨੀ ਗੁਪਤਾ (Nandini Gupta) ਵੀ ਮਿਸ ਵਰਲਡ 2025 ਦਾ ਹਿੱਸਾ ਰਹੀ। ਉਹ ਰਾਜਸਥਾਨ ਦੇ ਕੋਟਾ ਸ਼ਹਿਰ ਨਾਲ ਸਬੰਧਤ ਹਨ। ਹਾਲਾਂਕਿ ਉਹ ਛੋਟੇ ਸ਼ਹਿਰ ਤੋਂ ਆਈ, ਪਰ ਉਨ੍ਹਾਂ ਦੇ ਸੁਪਨੇ ਹਮੇਸ਼ਾ ਵੱਡੇ ਰਹੇ। ਨੰਦਿਨੀ ਨੇ 2023 ਵਿੱਚ ਫੇਮੀਨਾ ਮਿਸ ਇੰਡੀਆ ਵਰਲਡ ਦਾ ਖ਼ਿਤਾਬ ਜਿੱਤਿਆ ਸੀ। ਉਹ ਨੇ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਹੈ ਅਤੇ ਪਬਲਿਕ ਸਪੀਕਿੰਗ ਵਿੱਚ ਮਾਹਿਰ ਹਨ।

ਉਹ ਕਈ ਪ੍ਰਮੁੱਖ ਫੈਸ਼ਨ ਡਿਜ਼ਾਈਨਰਾਂ ਲਈ ਰੈਂਪ ਵਾਕ ਕਰ ਚੁੱਕੀਆਂ ਹਨ। ਨੰਦਿਨੀ ਸਿਰਫ਼ ਗਲੈਮਰ ਦੀ ਦੁਨੀਆ ਤੱਕ ਸੀਮਿਤ ਨਹੀਂ, ਸਗੋਂ ਸਮਾਜਿਕ ਮੁੱਦਿਆਂ ਉੱਤੇ ਵੀ ਕਾਫੀ ਸਰਗਰਮ ਰਹੀ ਹਨ। ਉਹ ਕੈਂਸਰ ਨੂੰ ਲੈ ਕੇ ਜਾਗਰੂਕਤਾ ਫੈਲਾਉਣ, ਮਹਿਲਾਵਾਂ ਦੇ ਅਧਿਕਾਰਾਂ ਅਤੇ ਇੱਜ਼ਤ ਲਈ ਲੜਾਈ, ਤੇ ਵਾਤਾਵਰਣ-ਸੰਬੰਧੀ ਪ੍ਰੋਜੈਕਟਾਂ ਵਿੱਚ ਵੀ ਸ਼ਾਮਲ ਹਨ।

View this post on Instagram
 
A post shared by Miss World (@missworld)

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

200 ਫੁੱਟ ਡੂੰਘੀ ਖੱਡ 'ਚ ਡਿੱਗੀ ਫੌਜ ਦੀ ਗੱਡੀ, ਹਾਦਸੇ 'ਚ 10 ਜਵਾਨਾਂ ਦੀ ਹੋਈ ਮੌਤ; 3 ਦੀ ਹਾਲਤ ਗੰਭੀਰ
200 ਫੁੱਟ ਡੂੰਘੀ ਖੱਡ 'ਚ ਡਿੱਗੀ ਫੌਜ ਦੀ ਗੱਡੀ, ਹਾਦਸੇ 'ਚ 10 ਜਵਾਨਾਂ ਦੀ ਹੋਈ ਮੌਤ; 3 ਦੀ ਹਾਲਤ ਗੰਭੀਰ
Chandigarh Mayor Elections: ਭਾਜਪਾ ਨੇ ਉਮੀਦਵਾਰਾਂ ਦਾ ਕੀਤਾ ਐਲਾਨ, AAP 'ਚ ਬਾਗੀ ਹੋਏ ਕੌਂਸਲਰ, ਕਾਂਗਰਸ ਦਾ ਵੱਡਾ ਦਾਅ?
Chandigarh Mayor Elections: ਭਾਜਪਾ ਨੇ ਉਮੀਦਵਾਰਾਂ ਦਾ ਕੀਤਾ ਐਲਾਨ, AAP 'ਚ ਬਾਗੀ ਹੋਏ ਕੌਂਸਲਰ, ਕਾਂਗਰਸ ਦਾ ਵੱਡਾ ਦਾਅ?
Gold Silver Price Down: ਗਾਹਕਾਂ ਦੇ ਖਿੜੇ ਚਿਹਰੇ, ਵਿਆਹਾਂ ਦੇ ਸੀਜ਼ਨ ਵਿਚਾਲੇ ਸੋਨੇ-ਚਾਂਦੀ ਦੇ ਘਟੇ ਰੇਟ; ਜਾਣੋ ਕਿੰਨਾ ਹੋਇਆ ਸਸਤਾ?
ਗਾਹਕਾਂ ਦੇ ਖਿੜੇ ਚਿਹਰੇ, ਵਿਆਹਾਂ ਦੇ ਸੀਜ਼ਨ ਵਿਚਾਲੇ ਸੋਨੇ-ਚਾਂਦੀ ਦੇ ਘਟੇ ਰੇਟ; ਜਾਣੋ ਕਿੰਨਾ ਹੋਇਆ ਸਸਤਾ?
Tobacco-Cigarette Ban: ਸੂਬਾ ਸਰਕਾਰ ਨੇ ਲਿਆ ਵੱਡਾ ਫੈਸਲਾ, ਬੀੜੀ-ਗੁਟਖਾ, ਤੰਬਾਕੂ, ਸਿਗਰਟ ਸਭ 'ਤੇ ਲੱਗਿਆ ਬੈਨ; ਨੋਟੀਫਿਕੇਸ਼ਨ ਜਾਰੀ...
ਸੂਬਾ ਸਰਕਾਰ ਨੇ ਲਿਆ ਵੱਡਾ ਫੈਸਲਾ, ਬੀੜੀ-ਗੁਟਖਾ, ਤੰਬਾਕੂ, ਸਿਗਰਟ ਸਭ 'ਤੇ ਲੱਗਿਆ ਬੈਨ; ਨੋਟੀਫਿਕੇਸ਼ਨ ਜਾਰੀ...

ਵੀਡੀਓਜ਼

ਪੰਜਾਬੀਆਂ ਨੂੰ CM ਮਾਨ ਦੀ ਵੱਡੀ ਅਪੀਲ , ਅੱਜ ਹੀ ਚੁੱਕੋ ਫਾਇਦਾ
ਪੰਜਾਬੀਆਂ ਨੂੰ CM ਮਾਨ ਵਲੋਂ ਮਿਲੀ 10 ਲੱਖ ਦੀ ਸੌਗਾਤ
ਪੰਜਾਬ ਨੂੰ ਲੁੱਟ ਕੇ ਖਾ ਗਏ, ਅਕਾਲੀ ਦਲ 'ਤੇ ਭੜਕੇ CM ਮਾਨ
ਅਸੀਂ ਤੁਹਾਡੀ ਹਰ ਮੰਗ ਪੂਰੀ ਕੀਤੀ, CM ਮਾਨ ਦਾ ਵੱਡਾ ਦਾਅਵਾ
ਇਮਾਨਦਾਰ ਬੰਦੇ ਰਾਜਨੀਤੀ 'ਚ ਨਹੀਂ ਆਉਂਦੇ? CM ਮਾਨ ਦਾ ਤਿੱਖਾ ਬਿਆਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
200 ਫੁੱਟ ਡੂੰਘੀ ਖੱਡ 'ਚ ਡਿੱਗੀ ਫੌਜ ਦੀ ਗੱਡੀ, ਹਾਦਸੇ 'ਚ 10 ਜਵਾਨਾਂ ਦੀ ਹੋਈ ਮੌਤ; 3 ਦੀ ਹਾਲਤ ਗੰਭੀਰ
200 ਫੁੱਟ ਡੂੰਘੀ ਖੱਡ 'ਚ ਡਿੱਗੀ ਫੌਜ ਦੀ ਗੱਡੀ, ਹਾਦਸੇ 'ਚ 10 ਜਵਾਨਾਂ ਦੀ ਹੋਈ ਮੌਤ; 3 ਦੀ ਹਾਲਤ ਗੰਭੀਰ
Chandigarh Mayor Elections: ਭਾਜਪਾ ਨੇ ਉਮੀਦਵਾਰਾਂ ਦਾ ਕੀਤਾ ਐਲਾਨ, AAP 'ਚ ਬਾਗੀ ਹੋਏ ਕੌਂਸਲਰ, ਕਾਂਗਰਸ ਦਾ ਵੱਡਾ ਦਾਅ?
Chandigarh Mayor Elections: ਭਾਜਪਾ ਨੇ ਉਮੀਦਵਾਰਾਂ ਦਾ ਕੀਤਾ ਐਲਾਨ, AAP 'ਚ ਬਾਗੀ ਹੋਏ ਕੌਂਸਲਰ, ਕਾਂਗਰਸ ਦਾ ਵੱਡਾ ਦਾਅ?
Gold Silver Price Down: ਗਾਹਕਾਂ ਦੇ ਖਿੜੇ ਚਿਹਰੇ, ਵਿਆਹਾਂ ਦੇ ਸੀਜ਼ਨ ਵਿਚਾਲੇ ਸੋਨੇ-ਚਾਂਦੀ ਦੇ ਘਟੇ ਰੇਟ; ਜਾਣੋ ਕਿੰਨਾ ਹੋਇਆ ਸਸਤਾ?
ਗਾਹਕਾਂ ਦੇ ਖਿੜੇ ਚਿਹਰੇ, ਵਿਆਹਾਂ ਦੇ ਸੀਜ਼ਨ ਵਿਚਾਲੇ ਸੋਨੇ-ਚਾਂਦੀ ਦੇ ਘਟੇ ਰੇਟ; ਜਾਣੋ ਕਿੰਨਾ ਹੋਇਆ ਸਸਤਾ?
Tobacco-Cigarette Ban: ਸੂਬਾ ਸਰਕਾਰ ਨੇ ਲਿਆ ਵੱਡਾ ਫੈਸਲਾ, ਬੀੜੀ-ਗੁਟਖਾ, ਤੰਬਾਕੂ, ਸਿਗਰਟ ਸਭ 'ਤੇ ਲੱਗਿਆ ਬੈਨ; ਨੋਟੀਫਿਕੇਸ਼ਨ ਜਾਰੀ...
ਸੂਬਾ ਸਰਕਾਰ ਨੇ ਲਿਆ ਵੱਡਾ ਫੈਸਲਾ, ਬੀੜੀ-ਗੁਟਖਾ, ਤੰਬਾਕੂ, ਸਿਗਰਟ ਸਭ 'ਤੇ ਲੱਗਿਆ ਬੈਨ; ਨੋਟੀਫਿਕੇਸ਼ਨ ਜਾਰੀ...
Good News: ਸਰਕਾਰ ਵੱਲੋਂ ਇਨ੍ਹਾਂ ਲੋਕਾਂ ਨੂੰ ਵੱਡੀ ਰਾਹਤ, ਮਿਲਣਗੇ 90 ਹਜ਼ਾਰ ਰੁਪਏ; ਕਿਸੇ ਗਾਰੰਟੀ ਜਾਂ ਜਾਇਦਾਦ ਦੀ ਨਹੀਂ ਪਏਗੀ ਲੋੜ...
ਸਰਕਾਰ ਵੱਲੋਂ ਇਨ੍ਹਾਂ ਲੋਕਾਂ ਨੂੰ ਵੱਡੀ ਰਾਹਤ, ਮਿਲਣਗੇ 90 ਹਜ਼ਾਰ ਰੁਪਏ; ਕਿਸੇ ਗਾਰੰਟੀ ਜਾਂ ਜਾਇਦਾਦ ਦੀ ਨਹੀਂ ਪਏਗੀ ਲੋੜ...
ਚੰਡੀਗੜ੍ਹ ਮੇਅਰ ਚੋਣ- ਨਾਮਜ਼ਦਗੀ ਅੱਜ, AAP-ਕਾਂਗਰਸ ਗਠਜੋੜ ਦੀ ਤਿਆਰੀ, BJP ਨੂੰ ਟੱਕਰ ਦੇਣ ਲਈ ਵੱਡਾ ਦਾਅ! ਕੌਣ ਜਿੱਤੇਗਾ?
ਚੰਡੀਗੜ੍ਹ ਮੇਅਰ ਚੋਣ- ਨਾਮਜ਼ਦਗੀ ਅੱਜ, AAP-ਕਾਂਗਰਸ ਗਠਜੋੜ ਦੀ ਤਿਆਰੀ, BJP ਨੂੰ ਟੱਕਰ ਦੇਣ ਲਈ ਵੱਡਾ ਦਾਅ! ਕੌਣ ਜਿੱਤੇਗਾ?
FASTag Rule: ਸਰਕਾਰ ਨੇ ਲਿਆ ਵੱਡਾ ਫੈਸਲਾ, ਟੋਲ ਟੈਕਸ ਬਕਾਇਆ ਰਹਿਣ 'ਤੇ ਨਹੀਂ ਵੇਚ ਸਕੋਗੇ ਵਾਹਨ; ਜਾਣੋ ਨਵਾਂ ਨਿਯਮ ਕਿਵੇਂ ਪਏਗਾ ਮਹਿੰਗਾ...?
ਸਰਕਾਰ ਨੇ ਲਿਆ ਵੱਡਾ ਫੈਸਲਾ, ਟੋਲ ਟੈਕਸ ਬਕਾਇਆ ਰਹਿਣ 'ਤੇ ਨਹੀਂ ਵੇਚ ਸਕੋਗੇ ਵਾਹਨ; ਜਾਣੋ ਨਵਾਂ ਨਿਯਮ ਕਿਵੇਂ ਪਏਗਾ ਮਹਿੰਗਾ...?
ਕਪੂਰਥਲਾ 'ਚ ਚੌਲਾਂ ਦੀ ਮਿੱਲ 'ਚ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ
ਕਪੂਰਥਲਾ 'ਚ ਚੌਲਾਂ ਦੀ ਮਿੱਲ 'ਚ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ
Embed widget