Anmol Kwatra: ਅਨਮੋਲ ਕਵਾਤਰਾ ਦੇ ਸੋਸ਼ਲ ਮੀਡੀਆ ਖਾਤੇ ਹੈਕ ਕਰਨ ਦੀ ਕੋਸ਼ਿਸ਼, ਸਮਾਜਸੇਵੀ ਨੇ ਮੈਡੀਕਲ ਮਾਫੀਆ 'ਤੇ ਲਾਏ ਗੰਭੀਰ ਇਲਜ਼ਾਮ
Anmol Kawatra News: ਅਨਮੋਲ ਕਵਾਤਰਾ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕਿਹਾ ਕਿ ਉਸ ਦੀ ਐਨਜੀਓ ਤੇ ਉਸ ਦਾ ਆਪਣਾ ਪਰਸਨਲ ਸੋਸ਼ਲ ਮੀਡੀਆ ਅਕਾਊਂਟ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
![Anmol Kwatra: ਅਨਮੋਲ ਕਵਾਤਰਾ ਦੇ ਸੋਸ਼ਲ ਮੀਡੀਆ ਖਾਤੇ ਹੈਕ ਕਰਨ ਦੀ ਕੋਸ਼ਿਸ਼, ਸਮਾਜਸੇਵੀ ਨੇ ਮੈਡੀਕਲ ਮਾਫੀਆ 'ਤੇ ਲਾਏ ਗੰਭੀਰ ਇਲਜ਼ਾਮ who tried to hack anmol kwatra social media accounts social activist slam medical mafia on social media Anmol Kwatra: ਅਨਮੋਲ ਕਵਾਤਰਾ ਦੇ ਸੋਸ਼ਲ ਮੀਡੀਆ ਖਾਤੇ ਹੈਕ ਕਰਨ ਦੀ ਕੋਸ਼ਿਸ਼, ਸਮਾਜਸੇਵੀ ਨੇ ਮੈਡੀਕਲ ਮਾਫੀਆ 'ਤੇ ਲਾਏ ਗੰਭੀਰ ਇਲਜ਼ਾਮ](https://feeds.abplive.com/onecms/images/uploaded-images/2024/05/16/f91c8a97ce0284437af703389a474b601715862543662469_original.png?impolicy=abp_cdn&imwidth=1200&height=675)
Anmol Kwatra Social Media Accounts Attempted To Be Hacked: ਅਨਮੋਲ ਕਵਾਤਰਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਵੀਡੀਓਜ਼ ਕਰਕੇ ਤੇ ਆਪਣੇ ਬਿਆਨਾਂ ਕਰਕੇ ਸੁਰਖੀਆਂ 'ਚ ਰਹਿੰਦਾ ਹੈ। ਹੁਣ ਅਨਮੋਲ ਕਵਾਤਰਾ ਆਪਣੇ ਬਿਆਨ ਕਰਕੇ ਫਿਰ ਲਾਈਮਲਾਈਟ 'ਚ ਆ ਗਿਆ ਹੈ।
ਅਨਮੋਲ ਕਵਾਤਰਾ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕਿਹਾ ਕਿ ਉਸ ਦੀ ਐਨਜੀਓ ਤੇ ਉਸ ਦਾ ਆਪਣਾ ਪਰਸਨਲ ਸੋਸ਼ਲ ਮੀਡੀਆ ਅਕਾਊਂਟ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਬਾਰੇ ਹੋਰ ਬੋਲਦਿਆਂ ਕਵਾਤਰਾ ਨੇ ਕਿਹਾ ਕਿ ਇਹ ਕੰਮ ਜਾਂ ਤਾ ਸਿਹਤ ਸਿਸਟਮ ਦਾ ਹੈ, ਜਾਂ ਫਿਰ ਮੈਡੀਕਲ ਮਾਫੀਆ, ਜਿਨ੍ਹਾਂ ਦਾ ਉਹ ਸੋਸ਼ਲ ਮੀਡੀਆ 'ਤੇ ਪਰਦਾਫਾਸ਼ ਕਰਦਾ ਰਹਿੰਦਾ ਹੈ। ਇਸ ਦੇ ਨਾਲ ਨਾਲ ਉਸ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਆਪਣੇ ਲਾਈਵ ਕਹੀਆਂ। ਦੇਖੋ ਇਹ ਵੀਡੀਓ:
View this post on Instagram
ਕਈ ਵਾਰ ਖੋਲ੍ਹੇ ਮੈਡੀਕਲ ਮਾਫੀਆ ਦੇ ਕਾਲੇ ਰਾਜ਼
ਅਨਮੋਲ ਕਵਾਤਰਾ ਨੂੰ ਉੇਸ ਦੀ ਬੇਬਾਕੀ ਤੇ ਇਮਾਨਦਾਰੀ ਲਈ ਜਾਣਿਆ ਜਾਂਦਾ ਹੈ। ਉਹ ਅਕਸਰ ਹੀ ਆਪਣੇ ਵੀਡੀਓਜ਼ 'ਚ ਮੈਡੀਕਲ ਮਾਫੀਆ ਦੇ ਕਾਲੇ ਰਾਜ਼ ਖੋਲ੍ਹਦਾ ਰਹਿੰਦਾ ਹੈ। ਉਸ ਨੇ ਕਈ ਵਾਰ ਮੈਡੀਕਲ ਮਾਫੀਆ ਦੇ ਘੋਟਾਲਿਆਂ ਤੋਂ ਪਰਦਾ ਚੁੱਕਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਡਾਕਟਰ ਤੇ ਹਸਪਤਾਲ ਪ੍ਰਸ਼ਾਸਨ ਗਰੀਬਾਂ ਨੂੰ ਲੁੱਟ ਕੇ ਆਪਣੀਆਂ ਜੇਬਾਂ ਭਰਦੇ ਹਨ। ਇਸ ਬਾਰੇ ਉਸ ਨੂੰ ਕਈ ਵਾਰ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਚੁਕਿਆ ਹੈ।
ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਨੇ ਸਮਾਜ ਸੇਵਾ ਕਰਨ ਲਈ ਆਪਣਾ ਸਫਲ ਗਾਇਕੀ ਦਾ ਕਰੀਅਰ ਛੱਡਿਆ। ਉਸ ਨੇ ਆਪਣਾ ਜੀਵਨ ਲੋਕ ਭਲਾਈ ਦੇ ਕੰਮਾਂ 'ਤੇ ਲਗਾ ਦਿੱਤਾ ਹੈ। ਉਸ ਦੀਆਂ ਵੀਡੀਓਜ਼ ਅਕਸਰ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)