ਸਿੱਖ ਪੰਥ ਦੇ ਤਖ਼ਤ ਗੁਰੂਦਵਾਰੇ ਨਹੀਂ ਗਿਆਨੀ ਹਰਪ੍ਰੀਤ ਨੇ ਸੁਣਾਈ ਹੱਡਬੀਤੀ!
ਜੁਗੋ ਜੁਗ ਅਟੱਲ ਲੋਕ ਪਰਲੋਕ ਦੇ ਰਾਖੇ ਚਵਰ ਛਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਸਿੱਖ ਪੰਥ ਦੇ ਮਹਾਨ ਪਾਵਨ ਪਵਿੱਤਰ ਤਖਤ ਸੱਚਖੰਡ ਸ੍ਰੀ ਹੋ ਰਹੇ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਇਕੱਠੇ ਹੋਏ ਹਾਂ। ਮੈਂ ਮਾਨਯੋਗ ਸਿੰਘ ਸਾਹਿਬ ਜੀ ਨੂੰ ਇਹਨਾਂ ਸੇਵਾਵਾਂ ਲਈ ਬਹੁਤ ਬਹੁਤ ਬਹੁਤ ਬਹੁਤ ਵਧਾਈਆਂ ਦਿੰਨਾ ਔਰ ਨਾਲ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਜੀ ਇਹਨਾਂ ਤੇ ਇਸੇ ਤਰਹਾਂ ਮਿਹਰ ਭਰਿਆ ਹੱਥ ਰੱਖਣਾ ਆਪਣੀ ਬਖਸ਼ਿਸ਼ ਨਾਲ ਆਪਣੀਆਂ ਸੇਵਾਵਾਂ ਲੈਂਦੇ ਰਹਿਣਾ। 18ਵੀਂ ਸਦੀ ਦਾ ਇਤਿਹਾਸ ਪੜ੍ਹ ਕੇ ਦੇਖ ਲਓ ਤਖਤ ਸਾਹਿਬ ਨੇ ਹਮੇਸ਼ਾ ਪੰਥ ਦੀ ਅਗਵਾਈ ਕੀਤੀ ਹੈ ਔਰ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਬਣਦਾ ਯੋਗਦਾਨ ਪਾਇਆ ਹੈ। ਇਹ ਐਸਾ ਸੰਕਲਪ ਦਿੱਤਾ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਧੰਨ ਗੁਰੂ ਗੋਬਿੰਦ ਸਿੰਘ ਸ ਜਿਨਾਂ ਨੇ ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਦਸਤਾਰਾਂ ਦੇ ਨਾਲ ਸਨਮਾਨ ਦਿੱਤਾ ਇੱਕ ਤਰੀਕ ਨੂੰ ਜਦੋਂ ਮੈਂ ਪੜ੍ਹੀ ਨਹੀਂ ਸੀ ਜਾ ਸਕਦੀ। ਔਰ ਸਾਧ ਸੰਗਤ ਜੀ ਇਹ ਹਕੀਕਤ ਮੈਂ ਦੱਸਣਾ ਚਾਹੁੰਨਾ ਕੁਝ ਇੱਕ ਲਿਫਾਫੇ ਐਸੇ ਸੀ ਉਸ ਡਾਕ ਦੇ ਵਿੱਚ ਜਦੋਂ ਮੈਂ ਖੋਲੇ ਤੇ ਉਹਦੇ ਵਿੱਚੋਂ ਚੂੜੀਆਂ ਨਿਕਲੀਆਂ ਸੀ। ਮਨ ਬੜਾ ਪਰੇਸ਼ਾਨ ਹੋਇਆ। ਉਸੇ ਵੇਲੇ ਹੀ ਉਹ ਚੂੜੀਆਂ ਆਪਣੀ ਝੋਲੀ ਚ ਪਾਈਆਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਗੋਲਕ ਦੇ ਉੱਤੇ ਚੂੜੀਆਂ ਰੱਖ ਕੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਸੱਚੇ ਪਾਤਸ਼ਾਹ ਆਹ ਭੇਜਿਆ ਇਹ ਆਇਆ ਕੀ ਕਰੀਏ ਇਹਦਾ ਅੱਜ ਜੇ ਮਾਨਯੋਗ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਦਾ ਸਨਮਾਨ ਹੋ ਰਿਹਾ ਤੇ ਇਹਨਾਂ ਦਾ ਸਨਮਾਨ ਨਹੀਂ ਹੈ ਇਹ ਤਖਤ ਦਾ ਸਨਮਾਨ ਹੈ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਨਮਾਨ ਹੈ। ਨਿਭਾਵਾਂਗੇ। ਮੈਂ ਇਹਨਾਂ ਨੂੰ ਕਿਹਾ ਸਿੰਘ ਸਾਹਿਬ ਹੌਸਲਾ ਰੱਖੋ। ਤਖਤ ਦੇ ਸੇਵਾਦਾਰ ਹਾਂ। ਸਨਮਾਨ ਵੀ ਗੁਰੂ ਦਾ ਔਰ ਜੇ ਸਾਡੇ ਨਾਲ ਬੁਰਾ ਹੋ ਰਿਹਾ ਤੇ ਇਹ ਵੀ ਗੁਰੂ ਗੁਰੂ ਜਾਣੇਗਾ। ਗੁਰੂ ਪਾਤਸ਼ਾਹ ਜਾਣੇਗਾ। ਆਹ ਤੁਹਾਡੇ ਲਾਗੇ ਹੀ ਹੈ ਭਗਤ ਨਾਮਦੇਵ ਜੀ ਦਾ ਅਸਥਾਨ ਤੁਸੀਂ ਇਤਿਹਾਸ ਪੜ੍ਹਦੇ ਹੋ। ਭਗਤ ਨਾਮਦੇਵ ਜੀ ਇੱਕ ਦਿਨ ਵਜ਼ਦ ਵਿੱਚ ਆਏ ਮੰਦਰ ਚ ਚਲੇ ਗਏ। ਪਰ ਥੋੜੇ ਚਿਰ ਬਾਅਦ ਕਹਿੰਦੇ ਹੇ ਅਕਾਲ ਪੁਰਖ ਇਹ ਮੈਨੂੰ ਥੋੜੀ ਕਹਿੰਦਾ ਕਿਉਂ ਕਿਉਂਕਿ ਨਾਮੇ ਨਾਰਾਇਣ ਨਾਹੀ ਭੇਦ ਇਹ ਤੈਨੂੰ ਕਹਿੰਦਾ ਤੂੰ ਜਾਣ ਤੇ ਪੰਡਿਤ ਜਾਨਣ ਤੇ ਫਿਰ ਸਾਰੇ ਬੈਠੇ ਇਤਿਹਾਸ ਪੜ੍ਹਦੇ ਆਂ ਕਿ ਮੰਦਰ ਜਿਹੜਾ ਸੀ ਉਹ ਘੁੰਮ ਕੇ ਭਗਤ ਨਾਮਦੇਵ ਜੀ ਦੇ ਵੱਲ ਹੋ ਗਿਆ। ਇਸ ਕਰਕੇ ਸਾਧ ਸੰਗਤ ਜੀ ਤਖਤਾਂ ਦੀ ਪ੍ਰਭੂ ਸੱਤਾ ਨੂੰ ਕਾਇਮ ਰੱਖਣਾ। ਬੜਾ ਪਿਆਰ ਹੈ ਸਾਡੇ ਚ ਮੈਨੂੰ ਮਾਣ ਹੈ ਕਿ ਸਾਡੇ ਪੰਜਾਂ ਚੀ ਬਹੁਤ ਪਿਆਰ ਹੈ। ਕੋਈ ਯੂਨੀਅਨ ਆਖੇ ਕੋਈ ਕੁਛ ਆਖੇ ਸਾਡੇ ਪੰਜਾਂ ਚ ਬਹੁਤ ਪਿਆਰ ਹੈ ਔਰ ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਗੁਰੂ ਕੇ ਤਖਤਾਂ ਦੇ ਟਹਿਲੂਆਂ ਚ ਪਿਆਰ ਜਿਹੜਾ ਹੈ ਉਹ ਬਣਿਆ ਰਹਿਣਾ ਚਾਹੀਦਾ ਸੱਚੇ ਪਾਤਸ਼ਾਹ ਕਿਰਪਾ ਕਰੀ ਮੈਂ ਫਿਰ ਮਾਨਯੋਗ ਸਿੰਘ ਸਾਹਿਬ ਜੀ ਨੂੰ ਵਧਾਈ ਦਿੰਨਾ।






















