ਆਖਰ ਕਿਉਂ ਹੋਈ ਸੁਨੀਲ ਗਰੋਵਰ ਦੀ ਹਾਰਟ ਸਰਜਰੀ? ਜੇ ਨਾ ਹੁੰਦੀ ਸਰਜਰੀ ਤਾਂ ਹੋ ਸਕਦਾ ਸੀ ਇਹ
ਕਾਮੇਡੀਅਨ-ਐਕਟਰ ਸੁਨੀਲ ਗਰੋਵਰ ਦੇ ਦਿਲ ਦੀ ਸਰਜਰੀ ਹੋਈ ਹੈ।ਇਹ ਹੈਰਾਨ ਕਰਨ ਵਾਲੀ ਖਬਰ ਅਦਾਕਾਰਾ-ਟੀਵੀ ਸ਼ੋਅ ਦੀ ਹੋਸਟ ਸਿਮੀ ਗਰੇਵਾਲ ਨੇ ਟਵੀਟ ਕਰਕੇ ਦਿੱਤੀ ਹੈ।
Sunil Grover: ਕਾਮੇਡੀਅਨ-ਐਕਟਰ ਸੁਨੀਲ ਗਰੋਵਰ ਦੇ ਦਿਲ ਦੀ ਸਰਜਰੀ ਹੋਈ ਹੈ।ਇਹ ਹੈਰਾਨ ਕਰਨ ਵਾਲੀ ਖਬਰ ਅਦਾਕਾਰਾ-ਟੀਵੀ ਸ਼ੋਅ ਦੀ ਹੋਸਟ ਸਿਮੀ ਗਰੇਵਾਲ ਨੇ ਟਵੀਟ ਕਰਕੇ ਦਿੱਤੀ ਹੈ। ਪਰਦੇ 'ਤੇ ਹਮੇਸ਼ਾ ਲੋਕਾਂ ਨੂੰ ਹਸਾਉਣ ਵਾਲੇ ਸੁਨੀਲ ਗਰੋਵਰ ਅੰਦਰੋਂ ਬਿਮਾਰ ਸਨ, ਉਨ੍ਹਾਂ ਇਸ ਬਾਰੇ ਪਤਾ ਵੀ ਨਹੀਂ ਲੱਗਣ ਦਿੱਤਾ। ਹੁਣ ਅਚਾਨਕ ਉਨ੍ਹਾਂ ਦੇ ਦਿਲ ਦੇ ਆਪ੍ਰੇਸ਼ਨ ਦੀ ਖਬਰ ਨੇ ਕਾਮੇਡੀਅਨ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਆਖਿਰ ਸੁਨੀਲ ਨੂੰ ਕੀ ਹੋਇਆ ਅਤੇ ਕਿਵੇਂ ਹੋਈ ਸਰਜਰੀ, ਆਓ ਜਾਣਦੇ ਹਾਂ।
ਸੂਤਰਾਂ ਮੁਤਾਬਕ ਸੁਨੀਲ ਦੇ ਦਿਲ 'ਚ ਬਲਾਕੇਜ ਪਾਈ ਗਈ ਸੀ। ਜੇਕਰ ਸਮੇਂ ਸਿਰ ਸਰਜਰੀ ਨਾ ਕਰਵਾਈ ਜਾਂਦੀ ਤਾਂ ਦਿਲ ਦਾ ਦੌਰਾ ਪੈਣ ਦਾ ਖਤਰਾ ਸੀ। ਅਜਿਹੇ 'ਚ ਅਦਾਕਾਰ ਨੇ ਸਰਜਰੀ ਦਾ ਫੈਸਲਾ ਲਿਆ ਹੈ। ਸਰਜਰੀ ਤੋਂ ਪਹਿਲਾਂ ਸੁਨੀਲ ਆਪਣੀ ਆਉਣ ਵਾਲੀ ਸੀਰੀਜ਼ ਦੀ ਸ਼ੂਟਿੰਗ ਕਰ ਰਹੇ ਸਨ।
Am shocked that @WhoSunilGrover has had heart surgery. Filling our hearts with laughter & joy..at the cost of his own.💔.. I pray he recovers fast..🙏 He has a formidable talent..& I'm a huge fan!!
— Simi Garewal (@Simi_Garewal) February 2, 2022
ਸੂਤਰਾਂ ਦਾ ਕਹਿਣਾ ਹੈ ਕਿ, ''ਆਪਣੀ ਖਰਾਬ ਸਿਹਤ ਦੇ ਬਾਵਜੂਦ ਉਨ੍ਹਾਂ ਨੇ ਪੁਣੇ 'ਚ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ਦੀ ਸ਼ੂਟਿੰਗ ਕੀਤੀ। ਸ਼ੂਟ ਖਤਮ ਕਰਨ ਤੋਂ ਬਾਅਦ ਸੁਨੀਲ ਬਿਨਾਂ ਕਿਸੇ ਰੌਲੇ-ਰੱਪੇ ਦੇ ਬਹੁਤ ਹੀ ਪੇਸ਼ੇਵਰ ਤਰੀਕੇ ਨਾਲ ਇਲਾਜ ਲਈ ਰਵਾਨਾ ਹੋ ਗਏ। ਉਸ ਦੇ ਦਿਲ ਵਿਚ ਬਲਾਕੇਜ ਸੀ। ਉਸਦੇ ਅਜੇ ਕੁਝ ਸੀਨ ਬਾਕੀ ਸਨ, ਜਿਨ੍ਹਾਂ ਨੂੰ ਸੁਨੀਲ ਨੇ ਆਪਣੀ ਵਚਨਬੱਧਤਾ ਮੁਤਾਬਕ ਪੂਰਾ ਕੀਤਾ।
ਤਾਂਡਵ ਵਿੱਚ ਜ਼ਬਰਦਸਤ ਪ੍ਰਦਰਸ਼ਨ
ਸੁਨੀਲ ਗਰੋਵਰ ਨੂੰ ਆਖਰੀ ਵਾਰ Zee5 'ਤੇ ਰਿਲੀਜ਼ ਹੋਈ ਵੈੱਬ ਸੀਰੀਜ਼ ਸਨੋ ਫਲਾਵਰ 'ਚ ਦੇਖਿਆ ਗਿਆ ਸੀ। ਇਸ ਤੋਂ ਪਹਿਲਾਂ ਸੁਨੀਲ ਨੇ ਸੈਫ ਅਲੀ ਖਾਨ ਨਾਲ ਵੈੱਬ ਸੀਰੀਜ਼ ਤਾਂਡਵ 'ਚ ਕੰਮ ਕੀਤਾ ਸੀ। ਤਾਂਡਵ ਵਿੱਚ ਸੁਨੀਲ ਦਾ ਇੱਕ ਵੱਖਰਾ ਪਹਿਲੂ ਦੇਖਣ ਨੂੰ ਮਿਲਿਆ। ਉਸ ਦੀ ਕਾਫੀ ਤਾਰੀਫ ਵੀ ਹੋਈ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :