ਪੜਚੋਲ ਕਰੋ
(Source: ECI/ABP News)
ਕੌਮੇਡੀ ਨਾਲ ਮੁੜ ਢਿੱਡੀ ਪੀੜਾਂ ਪਾਉਣ ਆ ਰਹੀ ‘ਗੋਲਕ, ਬੁਗਨੀ, ਬੈਂਕ ਤੇ ਬਟੂਆ’, ਦੂਜੇ ਭਾਗ ਦੀ ਸ਼ੂਟਿੰਗ ਸ਼ੁਰੂ
ਪੰਜਾਬ ਦੇ ਦਰਸ਼ਕਾਂ ਲਈ ਇੱਕ ਚੰਗੀ ਖ਼ਬਰ ਹੈ।ਇੱਕ ਵਾਰ ਫੇਰ ਕੌਮੇਡੀ ਨਾਲ ਤੁਹਾਡੇ ਢਿੱਡੀ ਪੀੜਾਂ ਪਾਉਣ ਲਈ ਫਿਲਮ ‘ਗੋਲਕ, ਬੁਗਨੀ, ਬੈਂਕ ਤੇ ਬਟੂਆ- 2’ ਆ ਰਹੀ ਹੈ।
![ਕੌਮੇਡੀ ਨਾਲ ਮੁੜ ਢਿੱਡੀ ਪੀੜਾਂ ਪਾਉਣ ਆ ਰਹੀ ‘ਗੋਲਕ, ਬੁਗਨੀ, ਬੈਂਕ ਤੇ ਬਟੂਆ’, ਦੂਜੇ ਭਾਗ ਦੀ ਸ਼ੂਟਿੰਗ ਸ਼ੁਰੂ With enough of comedy and interesting storyline Golak Bugni Bank Te Batua is back with part 2 ਕੌਮੇਡੀ ਨਾਲ ਮੁੜ ਢਿੱਡੀ ਪੀੜਾਂ ਪਾਉਣ ਆ ਰਹੀ ‘ਗੋਲਕ, ਬੁਗਨੀ, ਬੈਂਕ ਤੇ ਬਟੂਆ’, ਦੂਜੇ ਭਾਗ ਦੀ ਸ਼ੂਟਿੰਗ ਸ਼ੁਰੂ](https://static.abplive.com/wp-content/uploads/sites/5/2020/10/29005808/Golak-Bugni-Bank-Te-Batua-2-2.jpeg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ ਦੇ ਦਰਸ਼ਕਾਂ ਲਈ ਇੱਕ ਚੰਗੀ ਖ਼ਬਰ ਹੈ।ਇੱਕ ਵਾਰ ਫੇਰ ਕੌਮੇਡੀ ਨਾਲ ਤੁਹਾਡੇ ਢਿੱਡੀ ਪੀੜਾਂ ਪਾਉਣ ਲਈ ਫਿਲਮ ‘ਗੋਲਕ, ਬੁਗਨੀ, ਬੈਂਕ ਤੇ ਬਟੂਆ- 2’ ਆ ਰਹੀ ਹੈ।ਸੂਤਰਾਂ ਅਨੁਸਾਰ ਫਿਲਮ ਦੀ ਸ਼ੂਟਿੰਗ 25 ਅਕਤੂਬਰ ਤੋਂ ਯੂਕੇ ਵਿੱਚ ਸ਼ੁਰੂ ਹੋ ਚੁੱਕੀ ਹੈ।ਫਿਲਹਾਲ ਫਿਲਮ ਦੀ ਰਿਲੀਜ਼ ਡੇਟ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ।'ਚੱਲ ਮੇਰਾ ਪੁੱਤ' ਦੇ ਡਾਇਰੈਕਟਰ ਕਰਨਗੇ ਫਿਲਮ ਦਾ ਨਿਰਦੇਸ਼ਨ
ਫ਼ਿਲਮ ‘ਚ ਹਰੀਸ਼ ਵਰਮਾ ਤੋਂ ਇਲਾਵਾ ਪੰਜਾਬੀ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਵੀ ਨਜ਼ਰ ਆਉਣਗੇ।ਇਸ ਦੇ ਨਾਲ ਹੀ ਸਿੰਮੀ ਚਹਿਲ, ਜਸਵਿੰਦਰ ਭੱਲਾ, ਬੀਐਨ ਸ਼ਰਮਾ ਵਰਗੇ ਕਲਾਕਾਰ ਵੀ ਨਜ਼ਰ ਆਉਣਗੇ।ਨੋਟਬੰਦੀ ਦੇ ਮੁੱਦੇ ਤੇ ਬਣੀ ਫਿਲਮ‘ਗੋਲਕ, ਬੁਗਨੀ, ਬੈਂਕ ਤੇ ਬਟੂਆ-1’ ਕੌਮੇਡੀ ਨਾਲ ਭਰਪੂਰ ਸੀ।ਇਸ ਫਿਲਮ ਦੇ ਨਾਲ-ਨਾਲ ਇਸ ਦੇ ਗੀਤਾਂ ਨੂੰ ਵੀ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਸੀ।
ਇਸ ਫਿਲਮ ਦੇ ਦੂਜੇ ਭਾਗ ਨੂੰ ਰਾਕੇਸ਼ ਧਵਨ ਨੇ ਲਿਖਿਆ ਹੈ ਅਤੇ ਇਸ ਦੇ ਡਾਇਰੈਕਟਰ ਜਨਜੋਤ ਸਿੰਘ ਹੋਣਗੇ।ਜਨਜੋਤ ਬਹੁਤ ਸਾਰੀਆਂ ਪੰਜਾਬੀ ਫਿਲਮਾਂ 'ਚ ਬਤੌਰ ਅਸਿਸਟੈਂਟ ਡਾਇਰਕੈਟਰ ਕੰਮ ਚੁੱਕੇ ਹਨ।ਜਿਨ੍ਹਾਂ ਵਿਚੋਂ ਜੱਟ ਜੇਮਸ ਬੌਂਡ (2014), ਸਰਦਾਰ ਜੀ (2015)।ਉਨ੍ਹਾਂ ਦੀ ਡੈਬਿਉ ਫਿਲਮ 2019 'ਚ ਆਈ 'ਚੱਲ ਮੇਰਾ ਪੁੱਤ' ਸੀ।ਜੋ ਓਵਰਸੀਜ਼ ਸਭ ਤੋਂ ਵੱਧ ਕਮਾਈ ਕਰਨ ਵਾਲੀ ਪਹਿਲੀ ਪੰਜਾਬੀ ਫਿਲਮ ਸੀ।ਜਨਜੋਤ ਨੂੰ ਬੈਸਟ ਡੈਬਿਉ ਡਾਇਰੈਕਟਰ ਵਜੋਂ ਵੀ ਪੀਟੀਸੀ ਪੰਜਾਬੀ ਫਿਲਮ ਅਵਾਰਡ 2020 ਲਈ ਨਾਮਜ਼ਦ ਕੀਤਾ ਗਿਆ ਸੀ।
![ਕੌਮੇਡੀ ਨਾਲ ਮੁੜ ਢਿੱਡੀ ਪੀੜਾਂ ਪਾਉਣ ਆ ਰਹੀ ‘ਗੋਲਕ, ਬੁਗਨੀ, ਬੈਂਕ ਤੇ ਬਟੂਆ’, ਦੂਜੇ ਭਾਗ ਦੀ ਸ਼ੂਟਿੰਗ ਸ਼ੁਰੂ](https://static.abplive.com/wp-content/uploads/sites/5/2020/10/29005757/Golak-Bugni-Bank-Te-batua-2.jpeg)
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)