ਹਨੀ ਸਿੰਘ 'ਤੇ ਲੱਗੇ ਘਰੇਲੂ ਹਿੰਸਾ ਦੇ ਇਲਜ਼ਾਮ, ਪਤਨੀ ਦੇ ਕੇਸ ਦਰਜ ਕਰਾਉਣ ਮਗਰੋਂ ਕੋਰਟ ਦਾ ਐਕਸ਼ਨ
ਸ਼ਾਲਿਨੀ ਸਿੰਘ ਦੀ ਪਟੀਸ਼ਨ 'ਤੇ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਹਨੀ ਸਿੰਘ ਖਿਲਾਫ ਇਕ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ 28 ਅਗਸਤ ਤਕ ਪਤਨੀ ਵੱਲੋਂ ਲਾਏ ਗਏ ਸਾਰੇ ਇਲਜ਼ਾਮਾਂ ਦਾ ਜਵਾਬ ਦੇਣ ਲਈ ਕਿਹਾ ਹੈ।
ਇਕ ਮਸ਼ਹੂਰ ਪੌਪ ਸਿੰਗਰ ਤੋਂ ਇਲਾਵਾ ਇਕ ਰੈਪਰ, ਗੀਤਕਾਰ ਤੇ ਸੰਗੀਤਕਾਰ ਦੇ ਤੌਰ 'ਤੇ ਆਪਣੀ ਪਛਾਣ ਰੱਖਣ ਵਾਲੇ ਯੋ ਯੋ ਹਨੀ ਸਿੰਘ ਖਿਲਾਫ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਆਪਣੇ ਵਕੀਲਾਂ ਜ਼ਰੀਏ ਦਿੱਲੀ ਦੀ ਤੀਸ ਹਜ਼ਾਰੀ ਕੋਰਟ 'ਚ ਘਰੇਲੂ ਹਿੰਸਾ ਤੇ ਹੋਰ ਤਰ੍ਹਾਂ ਨਾਲ ਤੰਗ ਪਰੇਸ਼ਾਨ ਕਰਨ ਦਾ ਕੇਸ ਦਰਜ ਕਰਵਾਇਆ ਹੈ।
ਸ਼ਾਲਿਨੀ ਸਿੰਘ ਦੀ ਪਟੀਸ਼ਨ 'ਤੇ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਹਨੀ ਸਿੰਘ ਖਿਲਾਫ ਇਕ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ 28 ਅਗਸਤ ਤਕ ਪਤਨੀ ਵੱਲੋਂ ਲਾਏ ਗਏ ਸਾਰੇ ਇਲਜ਼ਾਮਾਂ ਦਾ ਜਵਾਬ ਦੇਣ ਲਈ ਕਿਹਾ ਹੈ।
ਘਰੇਲੂ ਹਿੰਸਾ ਤੋਂ ਮਹਿਲਾਵਾਂ ਨੂੰ ਸੁਰੱਖਿਆ ਐਕਟ ਦੇ ਤਹਿਤ ਦਾਇਰ ਇਸ ਪਟੀਸ਼ਨ 'ਚ ਸ਼ਾਲਿਨੀ ਸਿੰਘ ਨੇ ਆਪਣੇ ਪਤੀ ਹਨੀ ਸਿੰਘ 'ਤੇ ਘਰੇਲੂ ਹਿੰਸਾ ਤੋਂ ਇਲਾਵਾ ਯੌਨ ਹਿੰਸਾ, ਉਨ੍ਹਾਂ 'ਤੇ ਮਾਨਸਿਕ ਅੱਤਿਆਚਾਰ ਕਰਨ ਤੇ ਉਸ ਦੇ ਨਾਲ ਵਿੱਤੀ ਤੌਰ 'ਤੇ ਧੋਖਾਧੜੀ ਕਰਨ ਦਾ ਇਲਜ਼ਾਮ ਲਾਇਆ ਹੈ।
ਅਜਿਹੇ 'ਚ ਦੋਵਾਂ ਦੀ ਸੰਯੁਕਤ ਮਲਕੀਅਤ ਵਾਲੀ ਜਾਇਦਾਦ ਨੂੰ ਲੈਕੇ ਵੀ ਕੋਰਟ ਨੇ ਹੁਕਮ ਜਾਰੀ ਕਰਦਿਆਂ ਹਨੀ ਸਿੰਘ ਨੂੰ ਅਜਿਹੀ ਜਾਇਦਾਦ ਨਾ ਵੇਚਣ ਲਈ ਪਾਬੰਦ ਕਰ ਦਿੱਤਾ ਹੈ।
ਸ਼ਾਲਿਨੀ ਤਲਵਾਰ ਵੱਲੋਂ ਕੋਰਟ 'ਚ ਵਕੀਲ ਸੰਦੀਪ ਕਪੂਰ, ਐਡਵੋਕੇਟ ਅਪੂਰਵਾ ਪਾਂਡੇ ਤੇ ਜੀਜੀ ਕਸ਼ਯਪ ਨੇ ਦਲੀਲਾਂ ਪੇਸ਼ ਕੀਤੀਆਂ। 38 ਸਾਲਾ ਹਨੀ ਸਿੰਘ ਨੇ 2011 'ਚ ਸ਼ਾਲਿਨੀ ਤਲਵਾਰ ਨਾਲ ਵਿਆਹ ਕਰਵਾਇਆ ਸੀ ਤੇ 2014 'ਚ ਇਕ ਰਿਐਲਿਟੀ ਸ਼ੋਅ ਦੇ ਮਾਧਿਅਮ ਨਾਲ ਲੋਕਾਂ ਨੂੰ ਆਪਣੀ ਪਤਨੀ ਨਾਲ ਰੂ-ਬ-ਰੂ ਕਰਵਾਇਆ ਸੀ।
ਇਹ ਵੀ ਪੜ੍ਹੋ: Balwant Singh Ramoowalia : ਧੀ ਅਮਨਜੋਤ ਦੇ ਬੀਜੇਪੀ 'ਚ ਸ਼ਾਮਲ ਹੋਣ ਮਗਰੋਂ ਰਾਮੂਵਾਲੀਆ ਦਾ ਵੱਡਾ ਐਲਾਨ
Third Wave of Corona: ਸਾਵਧਾਨ! ਅਕਤੂਬਰ 'ਚ ਹੋਏਗਾ ਤੀਜੀ ਲਹਿਰ ਦਾ ਸਿਖਰ, ਮੁੜ ਆਉਣਗੇ ਰੋਜ਼ਾਨਾ 1.5 ਲੱਖ ਕੇਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin