ਪੜਚੋਲ ਕਰੋ
(Source: ECI/ABP News)
ਟਿੱਡੀ ਦਲ 'ਤੇ ਜ਼ਾਇਰਾ ਵਸੀਮ ਦਾ ਟਵੀਟ, ਟ੍ਰੋਲ ਹੋਣ ਮਗਰੋਂ ਮੋੜਵਾਂ ਜਵਾਬ
ਜ਼ਾਇਰਾ ਵਸੀਮ 'ਤੇ ਵਿਵਾਦ ਲਗਾਤਾਰ ਇਕੱਠੇ ਚਲਦੇ ਰਹਿੰਦੇ ਹਨ। ਹੁਣ ਇੱਕ ਵਾਰ ਫਿਰ ਆਪਣੇ ਟਵੀਟ ਕਾਰਨ ਜ਼ਾਇਰਾ ਵਿਵਾਦਾਂ ‘ਚ ਆ ਗਈ ਹੈ, ਜਿਸ 'ਤੇ ਉਨ੍ਹਾਂ ਨੇ ਸਪਸ਼ਟੀਕਰਨ ਦਿੱਤਾ ਹੈ।
![ਟਿੱਡੀ ਦਲ 'ਤੇ ਜ਼ਾਇਰਾ ਵਸੀਮ ਦਾ ਟਵੀਟ, ਟ੍ਰੋਲ ਹੋਣ ਮਗਰੋਂ ਮੋੜਵਾਂ ਜਵਾਬ Zaira Wasim's tweet on Tiddi Dal, retaliation after being trolled ਟਿੱਡੀ ਦਲ 'ਤੇ ਜ਼ਾਇਰਾ ਵਸੀਮ ਦਾ ਟਵੀਟ, ਟ੍ਰੋਲ ਹੋਣ ਮਗਰੋਂ ਮੋੜਵਾਂ ਜਵਾਬ](https://static.abplive.com/wp-content/uploads/sites/5/2020/06/03183346/zaira-wasim-.jpg?impolicy=abp_cdn&imwidth=1200&height=675)
ਮੁੰਬਈ: ਜ਼ਾਇਰਾ ਵਸੀਮ 'ਤੇ ਵਿਵਾਦ ਲਗਾਤਾਰ ਇਕੱਠੇ ਚਲਦੇ ਰਹਿੰਦੇ ਹਨ। ਹੁਣ ਇੱਕ ਵਾਰ ਫਿਰ ਆਪਣੇ ਟਵੀਟ ਕਾਰਨ ਜ਼ਾਇਰਾ ਵਿਵਾਦਾਂ ‘ਚ ਆ ਗਈ ਹੈ, ਜਿਸ 'ਤੇ ਉਨ੍ਹਾਂ ਨੇ ਸਪਸ਼ਟੀਕਰਨ ਦਿੱਤਾ ਹੈ। ਜ਼ਾਇਰਾ ਨੇ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਲੇਖਕ ਤਾਰਕ ਫਤਿਹ ਦੇ ਇੱਕ ਦੋਸ਼ ਦੇ ਜਵਾਬ ਵਿੱਚ ਆਪਣਾ ਬਿਆਨ ਜਾਰੀ ਕੀਤਾ, ਜਿਸ ਵਿੱਚ ਉਸ ਨੇ ਤਾਜ਼ਾ ਵਿਵਾਦ ‘ਤੇ ਆਪਣੇ ਸਪਸ਼ਟੀਕਰਨ ਦਿੱਤਾ ਹੈ।
ਤਾਰਕ ਫਤਿਹ ਨੇ ਟਵੀਟ ਕੀਤਾ ਸੀ ਕਿ ਭਾਰਤੀ ਮੁਸਲਿਮ ਅਭਿਨੇਤਰੀ ਆਪਣੇ ਹੀ ਦੇਸ਼ ਵਾਸੀਆਂ ਦਾ ਮਜ਼ਾਕ ਉਡਾ ਰਹੀ ਹੈ ਤੇ ਕਹਿ ਰਹੀ ਹੈ ਕਿ ਅੱਲ੍ਹਾ ਨੇ ਉਨ੍ਹਾਂ ਨੂੰ ਸਜ਼ਾ ਦਿੱਤੀ ਹੈ। ਇਸ ਟਵੀਟ ਦੇ ਜਵਾਬ ‘ਚ ਜ਼ਾਇਰਾ ਨੇ ਲਿਖਿਆ ਕਿ ਉਸ ਨੇ ਕਦੇ ਨਹੀਂ ਕਿਹਾ ਕਿ ਟਿੱਡੀਆਂ ਦਾ ਹਮਲਾ ਰੱਬ ਦਾ ਪ੍ਰਕੋਪ ਹੈ। ਜ਼ਾਇਰਾ ਨੇ ਕਿਹਾ ਕਿ ਅੱਲ੍ਹਾ ਵੱਲੋਂ ਅਜਿਹਾ ਬਿਆਨ ਦੇਣਾ ਗੈਰ ਜ਼ਿੰਮੇਵਾਰਾਨਾ ਤੇ ਗਲਤ ਹੈ।
ਜ਼ਾਇਰਾ ਨੇ ਤਾਰਿਕ ਫਤਿਹ ਦੇ ਜਵਾਬ ‘ਚ ਲਿਖੇ ਆਪਣੇ ਲੰਬੇ ਨੋਟ ‘ਚ ਕਿਹਾ,
ਨਵਾਜ਼ੂਦੀਨ ਸਿਦੀਕੀ ਦੀ ਭਤੀਜੀ ਨੇ ਕੀਤੇ ਵੱਡੇ ਖੁਲਾਸੇ, ਚਾਚੇ 'ਤੇ ਲਾਏ ਯੋਨ ਸੋਸ਼ਣ ਦੇ ਆਰੋਪ, ਥਾਣੇ ‘ਚ ਦਿੱਤੀ ਲਿਖਿਤ ਸ਼ਿਕਾਇਤ
ਜ਼ਾਇਰਾ ਨੇ ਕਿਹਾ ਕਿ ਉਸ ਦੇ ਟਵੀਟ ਨੂੰ ਗਲਤ ਸਮਝਿਆ ਗਿਆ ਤੇ ਪੇਸ਼ ਕੀਤਾ ਗਿਆ। ਹਾਲ ਹੀ ਵਿੱਚ ਦੇਸ਼ ਵਿੱਚ ਟਿੱਡੀ ਦਲ ਦੇ ਹਮਲੇ ਦੀ ਖ਼ਬਰ ਮੀਡੀਆ ਤੋਂ ਸੋਸ਼ਲ ਮੀਡੀਆ ਤੱਕ ਛਾਈ ਗਈ ਸੀ। ਇਸ ਦੌਰਾਨ, ਜ਼ਾਇਰਾ ਨੇ ਇੱਕ ਟਵੀਟ ਕੀਤਾ ਸੀ, ਜਿਸ ਵਿੱਚ ਕੁਰਾਨ ਦੀ ਇੱਕ ਆਇਤ ਦਾ ਜ਼ਿਕਰ ਕੀਤਾ ਗਿਆ ਸੀ। ਇਸ ਤੋਂ ਬਾਅਦ, ਇਹ ਦੋਸ਼ ਲਗਾਏ ਗਏ ਕਿ ਜ਼ਾਇਰਾ ਦੇਸ਼ ਦੀ ਮੌਜੂਦਾ ਸਥਿਤੀ ਨੂੰ ਅੱਲ੍ਹਾ ਦਾ 'ਕ੍ਰੋਧ' ਦੱਸ ਰਹੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
" ਇਕ ਸਮੇਂ ਜਦੋਂ ਦੁਨੀਆ ‘ਚ ਬਹੁਤ ਕੁਝ ਹੋ ਰਿਹਾ ਹੈ, ਅਜਿਹਾ ਕਹਿਣਾ ਕਿ 'ਇਹ ਗੁੱਸਾ ਜਾਂ ਸਰਾਪ ਹੈ' ਬਹੁਤ ਸੰਵੇਦਨਸ਼ੀਲ ਹੈ, ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿਸੇ ਵੀ ਧਰਤੀ 'ਤੇ ਆਪਣੇ ਲੋਕਾਂ ਨਾਲ ਇਹ ਦਾਅਵਾ ਕਰਨਾ ਕਿ ਇਹ ਅੱਲ੍ਹਾ ਦਾ ਕ੍ਰੋਧ ਹੈ ਜਾਂ ਸਰਾਪ ਹੈ, ਇਹ ਉਹ ਬਿਆਨ ਹੈ ਜੋ ਤੁਸੀਂ ਅੱਲ੍ਹਾ ਵਲੋਂ ਦੇ ਰਹੇ ਹੋ ਅਤੇ ਇਹ ਨਾ ਸਿਰਫ ਧਾਰਮਿਕ ਤੌਰ ‘ਤੇ ਗੈਰ ਜ਼ਿੰਮੇਵਾਰ ਹੈ, ਬਲਕਿ ਪਾਪ ਵੀ ਹੈ। "
-
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)