ਪੜਚੋਲ ਕਰੋ
(Source: ECI/ABP News)
Punjab Politics 2021: ਪੰਜਾਬ ਦੀ ਸਿਆਸਤ ਲਈ ਖਾਸ ਰਹੇਗਾ 2021! ਕੀ ਕਿਸਾਨੀ ਸੰਘਰਸ਼ ਚੋਂ ਮਿਲੇਗੀ ਇੱਕ ਹੋਰ ਪਾਰਟੀ
ਪੰਜਾਬ ਸੂਬੇ ਦੀ ਤਾਂ ਇਹ ਸਾਲ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਲਈ ਖਾਸੀਆਂ ਚੁਣੌਤੀਆਂ ਨਾਲ ਭਰੀਆ ਹੋ ਸਕਦਾ ਹੈ। ਸਾਰੀਆਂ ਸਿਆਸੀ ਪਾਰਟੀਆਂ ਫਿਲਹਾਲ ਲੋਕਾਂ ਦਾ ਖੋਇਆ ਹੋਇਆ ਭਰੋਸਾ ਹਾਸਲ ਕਰਨ ਦੀ ਜੱਦੋ-ਜਹਿਦ ਕਰ ਰਹੀਆਂ ਹਨ।
![Punjab Politics 2021: ਪੰਜਾਬ ਦੀ ਸਿਆਸਤ ਲਈ ਖਾਸ ਰਹੇਗਾ 2021! ਕੀ ਕਿਸਾਨੀ ਸੰਘਰਸ਼ ਚੋਂ ਮਿਲੇਗੀ ਇੱਕ ਹੋਰ ਪਾਰਟੀ 2021 will be special for Punjab politics! Will there be another party from Farmers Protest? Punjab Politics 2021: ਪੰਜਾਬ ਦੀ ਸਿਆਸਤ ਲਈ ਖਾਸ ਰਹੇਗਾ 2021! ਕੀ ਕਿਸਾਨੀ ਸੰਘਰਸ਼ ਚੋਂ ਮਿਲੇਗੀ ਇੱਕ ਹੋਰ ਪਾਰਟੀ](https://static.abplive.com/wp-content/uploads/sites/5/2021/01/02192653/Punajb-Politics.jpg?impolicy=abp_cdn&imwidth=1200&height=675)
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: 2021 ਦੀ ਸ਼ੁਰੂਆਤ ਹੋ ਗਈ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਨਵੇਂ ਸਾਲ ਤੋਂ ਖਾਸੀਆਂ ਚੰਗੀਆਂ ਸ਼ੁਰੂਆਤ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਕਿਸਾਨਾਂ ਵਲੋਂ ਲੰਬੇ ਸਮੇਂ ਤੋਂ ਆਪਣੇ ਹੱਕਾਂ ਦੀ ਲੜਾਈ ਇਸ ਸਾਲ 'ਚ ਵੀ ਜਾਰੀ ਹੈ। ਨਾਲ ਹੀ ਕਿਸਾਨਾਂ ਵਲੋਂ ਆਪਣੀਆਂ ਮੰਗਾ ਪੂਰੀਆਂ ਹੋਣ ਤੱਕ ਇਸ ਸੰਘਰਸ਼ ਨੂੰ ਚਲਾਏ ਜਾਣ ਦਾ ਐਲਾਨ ਕੀਤਾ ਹੋਇਆ ਹੈ।
ਇਸ ਦੇ ਨਾਲ ਹੀ ਗੱਲ ਕਰੀਏ ਪੰਜਾਬ ਸੂਬੇ ਦੀ ਤਾਂ ਇਹ ਸਾਲ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਲਈ ਖਾਸੀਆਂ ਚੁਣੌਤੀਆਂ ਨਾਲ ਭਰੀਆ ਹੋ ਸਕਦਾ ਹੈ। ਸਾਰੀਆਂ ਸਿਆਸੀ ਪਾਰਟੀਆਂ ਫਿਲਹਾਲ ਲੋਕਾਂ ਦਾ ਖੋਇਆ ਹੋਇਆ ਭਰੋਸਾ ਹਾਸਲ ਕਰਨ ਦੀ ਜੱਦੋ-ਜਹਿਦ ਕਰ ਰਹੀਆਂ ਹਨ। ਸਾਰੀਆਂ ਪਾਰਟੀਆਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਐਂਟੀ-ਇਨਕਮਬੈਂਸੀ ਨੂੰ ਖ਼ਤਮ ਕਰਨ ਲਈ ਵੀ ਕੰਮ ਕਰਨਾ ਪਏਗਾ।
ਪੰਜਾਬ ਦੇ ਉਦਯੋਗਾਂ ਨੂੰ ਮੁੜ ਲੀਹ 'ਤੇ ਲਿਆਉਣਗੇ ਲਈ ਪ੍ਰਧਾਨ ਮੰਤਰੀ ਮੋਦੀ ਤੋਂ ਆਸ ਕੀਤੀ ਜਾ ਰਹੀ ਹੈ। ਉਧਰ ਜਿੱਥੇ ਪੂਰੀ ਦੁਨੀਆ ਕਿਸਾਨੀ ਅੰਦੋਲਨ 'ਤੇ ਨਜ਼ਰਾਂ ਟਿੱਕਾ ਕੇ ਬੈਠੀ ਹੈ। ਕਿਸਾਨਾਂ ਦਾ ਸੰਘਰਸ਼ ਪੰਜਾਬ ਦੀ ਅਗਲੀ ਰਾਜਨੀਤੀ ਦੀ ਦਿਸ਼ਾ ਤੈਅ ਕਰੇਗਾ। ਇਸ ਤੋਂ ਇਲਾਵਾ ਪਰਾਲੀ ਦਾ ਪ੍ਰਬੰਧ ਸਰਕਾਰਾਂ ਲਈ ਵੀ ਚੁਣੌਤੀ ਭਰਪੂਰ ਹੋਣ ਜਾ ਰਿਹਾ ਹੈ।
ਕਾਂਗਰਸੀ ਲੀਡਰ ਅਤੇ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਦਾ ਦਿਹਾਂਤ
ਰਾਜਨੀਤਿਕ ਪਾਰਟੀਆਂ ਲਈ ਸਾਲ ਮੁਸੀਬਤ ਵਾਲਾ ਰਹੇਗਾ
ਪੰਜਾਬ ਵਿਚ ਸਾਲ 2021 ਰਾਜਨੀਤਿਕ ਤੂਫਾਨ ਲਿਆ ਸਕਦਾ ਹੈ। ਸੂਬੇ ਵਿਚ 2022 ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਟੁੱਟ ਗਿਆ ਹੈ। ਅਕਾਲੀ ਦਲ ਪੰਜਾਬ ਵਿਚ ਆਪਣੀ ਸਿਆਸੀ ਪਕੜ ਨੂੰ ਮੁੜ ਖੋਜ ਕਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਲਈ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਅਲੋਪ ਹੋਣ, ਖੇਤੀਬਾੜੀ ਕਾਨੂੰਨਾਂ ਦੀ ਮੁਢਲੀ ਵਕਾਲਤ ਵਰਗੇ ਮਸਲਿਆਂ ਨਾਲ ਨਜਿੱਠਣਾ ਚੁਣੌਤੀਪੂਰਨ ਹੋਵੇਗਾ। ਇਸ ਦੇ ਨਾਲ ਹੀ ਅਕਾਲੀ ਦਲ ਨੂੰ ਭਾਜਪਾ ਤੋਂ ਬਗੈਰ ਸ਼ਹਿਰਾਂ ਵਿਚ ਪੈਰ ਪਸਾਰਣ ਲਈ ਪੂਰਾ ਦਮਖਮ ਦਿਖਾਉਣਾ ਪਏਗਾ।
ਕਾਂਗਰਸ ਲਈ ਐਂਟੀ-ਇਨਕੰਬੈਂਸੀ ਨਾਲ ਨਜਿੱਠਣਾ ਸੌਖਾ ਨਹੀਂ ਹੋਵੇਗਾ। ਭਾਜਪਾ 117 ਸੀਟਾਂ 'ਤੇ ਚੋਣ ਲੜਨ ਦਾ ਦਾਅਵਾ ਕਰ ਰਹੀ ਹੈ। ਖੇਤੀਬਾੜੀ ਕਾਨੂੰਨਾਂ ਕਾਰਨ ਪੇਂਡੂ ਖੇਤਰਾਂ ਵਿੱਚ ਭਾਜਪਾ ਦਾ ਸਖ਼ਤ ਵਿਰੋਧ ਹੋ ਰਿਹਾ ਹੈ। 1997 ਤੋਂ ਬਾਅਦ ਪਹਿਲੀ ਵਾਰ ਪਾਰਟੀ ਇਕੱਲਿਆਂ ਚੋਣ ਲੜਨ ਜਾ ਰਹੀ ਹੈ।
ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਦਿੱਲੀ ਵਿੱਚ ਸੱਤਾ ਹਾਸਲ ਕਰਨ ਤੋਂ ਬਾਅਦ 'ਆਪ' ਜੋਸ਼ ਵਿੱਚ ਹੈ ਅਤੇ ਪੰਜਾਬ ਲਈ ਦੁਬਾਰਾ ਕੋਸ਼ਿਸ਼ ਕਰ ਰਹੀ ਹੈ। ਅਰਵਿੰਦ ਕੇਜਰੀਵਾਲ ਨੂੰ ਚੁਣੌਤੀ ਦਿੱਤੀ ਜਾਵੇਗੀ ਕਿ ਟੁੱਟੀ ਹੋਈ ਪਾਰਟੀ ਨੂੰ ਮੁੜ ਜੋੜਿਆ ਜਾਵੇ ਅਤੇ ਇਸਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦ੍ਰਿੜਤਾ ਨਾਲ ਪੇਸ਼ ਕੀਤਾ ਜਾਵੇ। ਇਸ ਦੇ ਨਾਲ ਹੀ ਕਾਂਗਰਸ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਵੀ ਪੰਜਾਬ ਦੀ ਰਾਜਨੀਤੀ ਵਿੱਚ ਮੁੜ ਤੋਂ ਅੱਗੇ ਆਉਣ ਲਈ ਸਖ਼ਤ ਮਿਹਨਤ ਕਰਨੀ ਪਏਗੀ। ਨਵਜੋਤ ਨੂੰ ਆਪਣੇ ਕਾਰਡ ਖੋਲ੍ਹਣੇ ਪੈਣਗੇ ਚਾਹੇ ਉਹ ਕਾਂਗਰਸ ਦੀ ਕਿਸ਼ਤੀ ਵਿਚ ਸਵਾਰ ਹੋਣ ਜਾਂ ਕਿਸੇ ਹੋਰ ਰਾਜਨੀਤਿਕ ਪਾਰਟੀ ਵਿਚ ਸ਼ਾਮਲ ਹੋਣ।
ਪੰਜਾਬ ਵਿੱਚ ਇੱਕ ਨਵੀਂ ਪਾਰਟੀ ਬਣਾਈ ਜਾ ਸਕਦੀ ਹੈ
ਕਿਸਾਨਾਂ ਦਾ ਸੰਘਰਸ਼ ਪੰਜਾਬ ਦੀ ਰਾਜਨੀਤੀ ਦੀ ਅਗਲੀ ਦਿਸ਼ਾ ਤੈਅ ਕਰੇਗਾ। ਕਿਸਾਨ ਪਿਛਲੇ 37 ਦਿਨਾਂ ਤੋਂ ਦਿੱਲੀ ਸਰਹੱਦ 'ਤੇ ਧਰਨਾ ਲਗਾ ਰਹੇ ਹਨ। ਸਰਕਾਰ ਨਾਲ ਕਈ ਪੜਾਅ ਦੀ ਬੈਠਕ ਹੋ ਚੁੱਕੀ ਹੈ, ਪਰ ਕਿਸਾਨ ਟੱਸ ਤੋਂ ਮੱਸ ਨਹੀਂ ਹੋ ਰਹੇ। ਤਿੰਨਾਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਕਿਸਾਨਾਂ ਦਾ ਸੰਘਰਸ਼ ਪੰਜਾਬ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਵੇਗਾ।
ਹੁਣ ਤੱਕ ਕਿਸਾਨੀ ਨੇਤਾਵਾਂ ਨੇ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਆਪਣੇ ਸਟੇਜ 'ਤੇ ਨਹੀਂ ਆਉਣ ਦਿੱਤਾ। ਜੇਕਰ ਕਿਸਾਨਾਂ ਦੀ ਜਿੱਤ ਹੁੰਦੀ ਹੈ ਤਾਂ ਪੰਜਾਬ ਵਿਚ ਇੱਕ ਨਵੀਂ ਪਾਰਟੀ ਦਾ ਗਠਨ ਹੋ ਸਕਦਾ ਹੈ, ਜਿਸ ਵਿਚ ਉਹ ਗਾਇਕ ਸ਼ਾਮਲ ਹੋ ਸਕਦੇ ਹਨ ਜਿਨ੍ਹਾਂ ਨੇ ਸੰਘਰਸ਼ ਦੌਰਾਨ ਕਿਸਾਨਾਂ ਦਾ ਸਮਰਥਨ ਕੀਤਾ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Exclusive News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਧਰਮ
ਪੰਜਾਬ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)