ਪੜਚੋਲ ਕਰੋ

ਹੁਣ ਮੋੜਨੇ ਪੈਣਗੇ ਪੈਨਸ਼ਨਾਂ ਦੇ ਪੈਸੇ, ਪੰਜਾਬ 'ਚ 70,000 ‘ਨਕਲੀ’ ਪੈਨਸ਼ਨਰ, 162 ਕਰੋੜ ਵਸੂਲੀ ਦੇ ਹੁਕਮ

ਪੰਜਾਬ ਵਿੱਚ ਸਮਾਜਿਕ ਸੁਰੱਖਿਆ ਤੇ ਔਰਤਾਂ ਤੇ ਬੱਚਿਆਂ ਦੇ ਵਿਕਾਸ ਵਿਭਾਗ ਵੱਲੋਂ ਵੱਡੇ ਪੱਧਰ ‘ਤੇ ਪੈਨਸ਼ਨ ਘੁਟਾਲੇ ਦਾ ਖੁਲਾਸਾ ਹੋਇਆ ਹੈ। ਇਸ ਵਿੱਚ 70,137 ਜਾਅਲੀ ਪੈਨਸ਼ਨਰਾਂ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਬੁਢਾਪਾ ਪੈਨਸ਼ਨ ਵਿੱਚੋਂ 162.35 ਕਰੋੜ ਰੁਪਏ ਕੱਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਮਨਵੀਰ ਕੌਰ ਦੀ ਰਿਪੋਰਟ ਚੰਡੀਗੜ੍ਹ: ਪੰਜਾਬ ਵਿੱਚ ਸਮਾਜਿਕ ਸੁਰੱਖਿਆ ਤੇ ਔਰਤਾਂ ਤੇ ਬੱਚਿਆਂ ਦੇ ਵਿਕਾਸ ਵਿਭਾਗ ਵੱਲੋਂ ਵੱਡੇ ਪੱਧਰ ‘ਤੇ ਪੈਨਸ਼ਨ ਘੁਟਾਲੇ ਦਾ ਖੁਲਾਸਾ ਹੋਇਆ ਹੈ। ਇਸ ਵਿੱਚ 70,137 ਜਾਅਲੀ ਪੈਨਸ਼ਨਰਾਂ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਬੁਢਾਪਾ ਪੈਨਸ਼ਨ ਵਿੱਚੋਂ 162.35 ਕਰੋੜ ਰੁਪਏ ਕੱਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ 'ਚ ਔਰਤਾਂ ਤੇ ਮਰਦਾਂ ਦੀ ਉਮਰ 30 ਤੋਂ 40 ਸਾਲ ਦਰਮਿਆਨ ਹੇਰਾਫੇਰੀ ਕਰ ਕੇ ਗਲਤ ਢੰਗ ਨਾਲ ਪੈਨਸ਼ਨ ਲਈ ਹੈ। 2015 ਵਿੱਚ ਅਸਲ ਉਮਰ ਨੂੰ ਵਧੇਰੇ ਲਿਖ ਕੇ ਤੇ ਗਲਤ ਪਤੇ ਲਿਖੇ ਗਏ। ਇਹੀ ਨਹੀਂ ਫਰਜ਼ੀ ਆਮਦਨ ਸਰਟੀਫਿਕੇਟ ਦਾ ਸਹਾਰਾ ਵੀ ਲਿਆ ਗਿਆ ਸੀ। ਇਸ ਧੋਖਾਧੜੀ ਵਿੱਚ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਲੀਭੁਗਤ ਦਾ ਵੀ ਪਰਦਾਫਾਸ਼ ਹੋਇਆ ਹੈ। ਇਹ ਲੋਕ ਤਕਰੀਬਨ ਦੋ ਸਾਲਾਂ ਤੋਂ ਪੈਨਸ਼ਨ ਲਾਭ ਪ੍ਰਾਪਤ ਕਰਦੇ ਰਹੇ। ਸਾਲ 2017 'ਚ ਪੈਨਸ਼ਨ ਦਾ ਭਾਰ ਵਧਣ ਤੋਂ ਬਾਅਦ ਸਰਕਾਰ ਨੇ ਇਸ ਦੀ ਜਾਂਚ ਦੇ ਆਦੇਸ਼ ਦਿੱਤੇ। ਜਾਂਚ ਤੋਂ ਬਾਅਦ ਇਹ ਘੁਟਾਲਾ ਤਿੰਨ ਸਾਲਾਂ ਬਾਅਦ ਸਾਹਮਣੇ ਆਇਆ ਸੀ। ਸੂਬੇ ਦੇ 22 ਜ਼ਿਲ੍ਹਿਆਂ ਵਿੱਚ 70,137 ਲੋਕਾਂ ਨੇ ਗ਼ੈਰਕਾਨੂੰਨੀ ਢੰਗ ਨਾਲ ਪੈਨਸ਼ਨ ਕੱਢੀ ਤੇ ਸਰਕਾਰ ਨੂੰ 162 ਕਰੋੜ ਰੁਪਏ ਤੋਂ ਵੱਧ ਦੇ ਮਾਲੀਏ ਦਾ ਧੋਖਾ ਦਿੱਤਾ। ਇਸ ਦੇ ਨਾਲ ਹੀ ਇਸ ਕੇਸ ਦੇ ਖੁਲਾਸੇ ਤੋਂ ਬਾਅਦ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਸਮਾਜਿਕ ਸੁਰੱਖਿਆ ਅਧਿਕਾਰੀਆਂ ਨੂੰ ਇਸ ਧੋਖਾਧੜੀ ਤੋਂ ਰਿਕਵਰੀ ਕਰਨ ਦੇ ਆਦੇਸ਼ ਦਿੱਤੇ ਹਨ। ਸਰਕਾਰ ਨੇ ਸਮਾਜਿਕ ਸੁਰੱਖਿਆ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਰਿਕਵਰੀ ਵਿੱਚ ਹੋਈ ਪ੍ਰਗਤੀ ਦੀਆਂ ਰਿਪੋਰਟਾਂ ਮਹੀਨੇ ਵਿਚ ਦੋ ਵਾਰ ਯਾਨੀ ਹਰ 15 ਦਿਨਾਂ ਵਿੱਚ ਭੇਜੀਆਂ ਜਾਣ। ਇਸ ਦੇ ਨਾਲ ਹੀ ਕਿਹਾ ਗਿਆ ਕਿ ਉਨ੍ਹਾਂ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਜੋ ਸਮੇਂ ਸਿਰ ਰਿਪੋਰਟ ਭੇਜਣ ਵਿੱਚ ਦੇਰੀ ਕਰਨਗੇ। ਉਧਰ, ਇਸ ਮਾਮਲੇ ਵਿਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਸਰਕਾਰ ਤੋਂ ਰਿਕਵਰੀ ਦੀ ਚਿੱਠੀ ਮਿਲੀ ਸੀ। ਹੁਣ ਵਿਭਾਗ ਡਿਪਟੀ ਕਮਿਸ਼ਨਰ ਨੂੰ ਪੱਤਰ ਭੇਜੇਗਾ। ਰਿਕਵਰੀ ਲਈ ਇੱਕ ਕਮੇਟੀ ਬਣਾਈ ਜਾਵੇਗੀ। ਇਹ ਕਮੇਟੀ ਰਿਕਵਰੀ ਦਾ ਕੰਮ ਕਰੇਗੀ। ਸਾਰੇ 22 ਜ਼ਿਲ੍ਹਿਆਂ ਵਿੱਚ ਬੁਢਾਪਾ ਪੈਨਸ਼ਨ ਦਾ ਗਲਤ ਢੰਗ ਨਾਲ ਲਾਭ ਲੈਣ ਵਾਲੇ ਲੋਕਾਂ ਤੋਂ ਰਿਕਵਰੀ ਲਈ ਪੱਤਰ ਭੇਜਿਆ ਗਿਆ ਹੈ। ਸਾਰੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਰਿਕਵਰੀ ਕਰਨ ਲਈ ਕਿਹਾ ਗਿਆ ਹੈ। ਜੇਕਰ ਵਸੂਲੀ ਵਿੱਚ ਦੇਰੀ ਹੁੰਦੀ ਹੈ ਤਾਂ ਅਗਲੀ ਕਾਰਵਾਈ ਕੀਤੀ ਜਾਵੇਗੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ਸਰਕਾਰ ਨੂੰ ਹਾਈਕੋਰਟ ਦਾ ਨੋਟਿਸ, ਦੋਸ਼ੀ ਨੇ ਲਾਈ HC ‘ਚ ਅਗਾਊਂ ਜ਼ਮਾਨਤ ਪਟੀਸ਼ਨ; ਜਾਣੋ ਪੂਰਾ ਮਾਮਲਾ
ਪੰਜਾਬ ਸਰਕਾਰ ਨੂੰ ਹਾਈਕੋਰਟ ਦਾ ਨੋਟਿਸ, ਦੋਸ਼ੀ ਨੇ ਲਾਈ HC ‘ਚ ਅਗਾਊਂ ਜ਼ਮਾਨਤ ਪਟੀਸ਼ਨ; ਜਾਣੋ ਪੂਰਾ ਮਾਮਲਾ
Punjabi News: ਪੰਜਾਬ 'ਚ ਇੱਕ ਹੋਰ ਸ਼ਖਸ਼ ਹੋਇਆ ਮਾਲੋਮਾਲ, 25 ਲੱਖ ਰੁਪਏ ਦੀ ਲੱਗੀ ਲਾਟਰੀ: ਜਾਣੋ ਕੈਮਰੇ ਸਾਹਮਣੇ ਆਉਣ ਤੋਂ ਕਿਉਂ ਕੀਤਾ ਇਨਕਾਰ...?
ਪੰਜਾਬ 'ਚ ਇੱਕ ਹੋਰ ਸ਼ਖਸ਼ ਹੋਇਆ ਮਾਲੋਮਾਲ, 25 ਲੱਖ ਰੁਪਏ ਦੀ ਲੱਗੀ ਲਾਟਰੀ: ਜਾਣੋ ਕੈਮਰੇ ਸਾਹਮਣੇ ਆਉਣ ਤੋਂ ਕਿਉਂ ਕੀਤਾ ਇਨਕਾਰ...?
Amritpal Singh Mehron Arrest: ਅੰਮ੍ਰਿਤਪਾਲ ਸਿੰਘ ਮਹਿਰੋਂ ਦੁਬਈ 'ਚ ਗ੍ਰਿਫਤਾਰ? ਜਲਦ ਲਿਆਂਦਾ ਜਾਏਗਾ ਭਾਰਤ; ਸਾਹਮਣੇ ਆਈ ਵੱਡੀ ਅਪਡੇਟ...
ਅੰਮ੍ਰਿਤਪਾਲ ਸਿੰਘ ਮਹਿਰੋਂ ਦੁਬਈ 'ਚ ਗ੍ਰਿਫਤਾਰ? ਜਲਦ ਲਿਆਂਦਾ ਜਾਏਗਾ ਭਾਰਤ; ਸਾਹਮਣੇ ਆਈ ਵੱਡੀ ਅਪਡੇਟ...
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਟਾਰਗੇਟ ਕਿਲਿੰਗ ਸਣੇ ਵਾਰਦਾਤਾਂ 'ਚ ਸ਼ਾਮਲ 9 ਲੋਕ ਗ੍ਰਿਫਤਾਰ, ਹਥਿਆਰ ਵੀ ਬਰਾਮਦ
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਟਾਰਗੇਟ ਕਿਲਿੰਗ ਸਣੇ ਵਾਰਦਾਤਾਂ 'ਚ ਸ਼ਾਮਲ 9 ਲੋਕ ਗ੍ਰਿਫਤਾਰ, ਹਥਿਆਰ ਵੀ ਬਰਾਮਦ

ਵੀਡੀਓਜ਼

ਟੋਪੀ ਵਾਲੇ ਮਾਮਲੇ ਤੋਂ ਬਾਅਦ ਸ੍ਰੀ ਫਤਿਹਗੜ੍ਹ ਸਾਹਿਬ 'ਚ ਆਹ ਕੀ ਹੋਇਆ
ਵਿਧਾਨ ਸਭਾ 'ਚ ਪਰਗਟ ਸਿੰਘ ਨੇ ਫਰੋਲ ਦਿੱਤੇ ਸਾਰੇ ਪੋਤੜੇ
ਮੌਸਮ ਦਾ ਜਾਣੋ ਹਾਲ , ਬਾਰਿਸ਼ ਲਈ ਹੋ ਜਾਓ ਤਿਆਰ
What did Pannu say to the Akali Dal after the session?
BJP ਦੀ ਗੋਦੀ 'ਚ ਬੈਠ ਗਿਆ ਅਕਾਲੀ ਦਲ: CM ਮਾਨ
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਸਰਕਾਰ ਨੂੰ ਹਾਈਕੋਰਟ ਦਾ ਨੋਟਿਸ, ਦੋਸ਼ੀ ਨੇ ਲਾਈ HC ‘ਚ ਅਗਾਊਂ ਜ਼ਮਾਨਤ ਪਟੀਸ਼ਨ; ਜਾਣੋ ਪੂਰਾ ਮਾਮਲਾ
ਪੰਜਾਬ ਸਰਕਾਰ ਨੂੰ ਹਾਈਕੋਰਟ ਦਾ ਨੋਟਿਸ, ਦੋਸ਼ੀ ਨੇ ਲਾਈ HC ‘ਚ ਅਗਾਊਂ ਜ਼ਮਾਨਤ ਪਟੀਸ਼ਨ; ਜਾਣੋ ਪੂਰਾ ਮਾਮਲਾ
Punjabi News: ਪੰਜਾਬ 'ਚ ਇੱਕ ਹੋਰ ਸ਼ਖਸ਼ ਹੋਇਆ ਮਾਲੋਮਾਲ, 25 ਲੱਖ ਰੁਪਏ ਦੀ ਲੱਗੀ ਲਾਟਰੀ: ਜਾਣੋ ਕੈਮਰੇ ਸਾਹਮਣੇ ਆਉਣ ਤੋਂ ਕਿਉਂ ਕੀਤਾ ਇਨਕਾਰ...?
ਪੰਜਾਬ 'ਚ ਇੱਕ ਹੋਰ ਸ਼ਖਸ਼ ਹੋਇਆ ਮਾਲੋਮਾਲ, 25 ਲੱਖ ਰੁਪਏ ਦੀ ਲੱਗੀ ਲਾਟਰੀ: ਜਾਣੋ ਕੈਮਰੇ ਸਾਹਮਣੇ ਆਉਣ ਤੋਂ ਕਿਉਂ ਕੀਤਾ ਇਨਕਾਰ...?
Amritpal Singh Mehron Arrest: ਅੰਮ੍ਰਿਤਪਾਲ ਸਿੰਘ ਮਹਿਰੋਂ ਦੁਬਈ 'ਚ ਗ੍ਰਿਫਤਾਰ? ਜਲਦ ਲਿਆਂਦਾ ਜਾਏਗਾ ਭਾਰਤ; ਸਾਹਮਣੇ ਆਈ ਵੱਡੀ ਅਪਡੇਟ...
ਅੰਮ੍ਰਿਤਪਾਲ ਸਿੰਘ ਮਹਿਰੋਂ ਦੁਬਈ 'ਚ ਗ੍ਰਿਫਤਾਰ? ਜਲਦ ਲਿਆਂਦਾ ਜਾਏਗਾ ਭਾਰਤ; ਸਾਹਮਣੇ ਆਈ ਵੱਡੀ ਅਪਡੇਟ...
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਟਾਰਗੇਟ ਕਿਲਿੰਗ ਸਣੇ ਵਾਰਦਾਤਾਂ 'ਚ ਸ਼ਾਮਲ 9 ਲੋਕ ਗ੍ਰਿਫਤਾਰ, ਹਥਿਆਰ ਵੀ ਬਰਾਮਦ
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਟਾਰਗੇਟ ਕਿਲਿੰਗ ਸਣੇ ਵਾਰਦਾਤਾਂ 'ਚ ਸ਼ਾਮਲ 9 ਲੋਕ ਗ੍ਰਿਫਤਾਰ, ਹਥਿਆਰ ਵੀ ਬਰਾਮਦ
ਨਵੇਂ ਸਾਲ 'ਤੇ ਤੁਲਸੀ, ਮੰਦਿਰ ਸਣੇ ਇਨ੍ਹਾਂ ਥਾਵਾਂ 'ਤੇ ਜਗਾਓ ਦੀਵਾ, ਗ੍ਰਹਿ-ਦੋਸ਼ ਹੋਣਗੇ ਦੂਰ
ਨਵੇਂ ਸਾਲ 'ਤੇ ਤੁਲਸੀ, ਮੰਦਿਰ ਸਣੇ ਇਨ੍ਹਾਂ ਥਾਵਾਂ 'ਤੇ ਜਗਾਓ ਦੀਵਾ, ਗ੍ਰਹਿ-ਦੋਸ਼ ਹੋਣਗੇ ਦੂਰ
ਨਵੇਂ ਸਾਲ 'ਤੇ ਪੰਜਾਬ ਸਰਕਾਰ ਦਾ ਬਜ਼ੁਰਗਾਂ ਲਈ ਵੱਡਾ ਐਲਾਨ, ਮਿਲਣਗੀਆਂ ਆਹ ਸਹੂਲਤਾਂ
ਨਵੇਂ ਸਾਲ 'ਤੇ ਪੰਜਾਬ ਸਰਕਾਰ ਦਾ ਬਜ਼ੁਰਗਾਂ ਲਈ ਵੱਡਾ ਐਲਾਨ, ਮਿਲਣਗੀਆਂ ਆਹ ਸਹੂਲਤਾਂ
Public Holiday: ਪੰਜਾਬ 'ਚ ਜਨਤਕ ਛੁੱਟੀਆਂ ਨੂੰ ਲੈ ਵੱਡੀ ਅਪਡੇਟ, ਜਨਵਰੀ ਮਹੀਨੇ 13 ਦਿਨ ਬੰਦ ਰਹਿਣਗੇ ਸਕੂਲ-ਕਾਲਜ ਸਣੇ ਸਰਕਾਰੀ ਅਦਾਰੇ; ਵੇਖੋ ਲਿਸਟ...
ਪੰਜਾਬ 'ਚ ਜਨਤਕ ਛੁੱਟੀਆਂ ਨੂੰ ਲੈ ਵੱਡੀ ਅਪਡੇਟ, ਜਨਵਰੀ ਮਹੀਨੇ 13 ਦਿਨ ਬੰਦ ਰਹਿਣਗੇ ਸਕੂਲ-ਕਾਲਜ ਸਣੇ ਸਰਕਾਰੀ ਅਦਾਰੇ; ਵੇਖੋ ਲਿਸਟ...
ਅਬੋਹਰ 'ਚ 7 ਸਾਲ ਦੀ ਬੱਚੀ ਨਾਲ ਦਰਿੰਦਗੀ! ਗੁਆਂਢੀ ਨੇ ਕੀਤੀ ਘਿਨਾਉਣੀ ਹਰਕਤ
ਅਬੋਹਰ 'ਚ 7 ਸਾਲ ਦੀ ਬੱਚੀ ਨਾਲ ਦਰਿੰਦਗੀ! ਗੁਆਂਢੀ ਨੇ ਕੀਤੀ ਘਿਨਾਉਣੀ ਹਰਕਤ
Embed widget