ਪੜਚੋਲ ਕਰੋ
Advertisement
Success story: ਬਣਨਾ ਚਾਹੁੰਦੇ ਹੋ ਯੂ-ਟਿਊਬਰ ਤਾਂ ਜ਼ਰੂਰੀ ਨਹੀਂ ਪਹਿਲੀ ਵੀਡੀਓ ਨਾਲ ਹੋ ਜਾਓ ਫੇਮਸ, ਅਜ਼ਮਾ ਕੇ ਵੇਖੋ ਪ੍ਰਾਂਜਲ ਦੇ ਇਹ ਟਿਪਸ
ਪ੍ਰਾਂਜਲ ਨੇ ਯੂਟਿਊਬ ਦੇ ਵਿਗਿਆਨ ਨੂੰ ਬੜੇ ਵਿਸਥਾਰ ਨਾਲ ਦੱਸਿਆ ਹੈ। ਜੇ ਤੁਸੀਂ ਯੂ-ਟਿਊਬਰ ਬਣਨਾ ਚਾਹੁੰਦੇ ਹੋ, ਤਾਂ ਉਨ੍ਹਾਂ ਦਾ ਤਰਕ ਤੁਹਾਡੇ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਹਰ ਕੋਈ ਪੈਸਾ ਕਮਾਉਣਾ ਚਾਹੁੰਦਾ ਹੈ ਪਰ ਯਾਦ ਰੱਖੋ ਪੈਸਾ ਕਮਾਉਣਾ ਜਿੰਨਾ ਔਖਾ ਹੈ, ਉਸ ਤੋਂ ਕਿਤੇ ਜ਼ਿਆਦਾ ਮੁਸ਼ਕਲ ਹੁੰਦਾ ਹੈ, ਇਸ ਨੂੰ ਸਹੀ ਥਾਂ 'ਤੇ ਨਿਵੇਸ਼ ਕਰਨਾ। ਕਈ ਅਜਿਹੇ ਲੋਕ ਹੁੰਦੇ ਹਨ ਜੋ ਪੈਸੇ ਨੂੰ ਸ਼ੇਅਰ ਮਾਰਕਿਟ 'ਚ ਲਾ ਤਾਂ ਦਿੰਦੇ ਹਨ ਪਰ ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿੰਨਾ ਰਿਟਰਨ ਮਿਲੇਗਾ। ਅਜਿਹੇ ਫੀਲਡ ਤੇ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣ ਗਏ ਹਨ ਰਾਏਪੁਰ ਦੇ ਪ੍ਰਾਜਲ ਕਾਮਰਾ।
ਉਂਝ ਤਾਂ ਪ੍ਰਾਂਜਲ ਦੀ ਕਹਾਣੀ ਬੇਹੱਦ ਦਿਲਚਸਪ ਹੈ। ਉਹ ਹਿਦਾਇਤੁੱਲ੍ਹਾ ਲਾਅ ਯੂਨੀਵਰਸਿਟੀ 'ਚ ਸੈਕਿੰਡ ਈਅਰ ਦੇ ਸਾਰੇ ਸਬਜੈਕਟਸ 'ਚ ਫੇਲ੍ਹ ਹੋ ਚੁੱਕਿਆ ਸੀ, ਪਰ ਸ਼ੇਅਰ ਮਾਰਕੀਟ ਦੀ ਚੰਗੀ ਜਾਣਕਾਰੀ ਹੋਣ ਕਰਕੇ ਉਸ ਨੇ ਇੱਕ ਕਾਮਯਾਬ ਯੂ-ਟਿਊਬਰ ਵਜੋਂ ਨਾ ਕਮਾਇਆ ਤੇ ਅੱਜ ਉਸ ਦੇ ਕੋਲ 15 ਲੱਖ ਸਬਸਕ੍ਰਾਇਬਰ ਹਨ।
ਆਪਣੀ ਕਹਾਣੀ ਬਾਰੇ ਦੱਸਦਿਆਂ ਪ੍ਰਾਂਜਲ ਨੇ ਕਿਹਾ ਕਿ ਸਟੌਕ ਮਾਰਕੀਟ 'ਚ ਮੈਂ ਕਮਾਈ ਕਰ ਰਿਹਾ ਸੀ ਪਰ ਉਸ 'ਚ ਇੱਕ ਚੀਜ਼ ਹੈ ਕਿ ਤੁਹਾਡੇ ਕੋਲ ਰੈਗੂਲਰ ਪੈਸੇ ਨਹੀਂ ਆਉਂਦੇ। ਪ੍ਰਾਂਜਲ ਨੇ ਕਿਹਾ ਕਿ ਹੋ ਸਕਦਾ ਹੈ ਕਿ ਸ਼ੇਅਰ ਬਾਜ਼ਾਰ 'ਚ ਪੈਸਾ ਲਾ ਕੇ ਕਿਸੇ ਮਹੀਨੇ ਤੁਹਾਨੂੰ ਚੰਗੀ ਕਮਾਈ ਹੋ ਜਾਵੇ ਤੇ ਇਹ ਵੀ ਮੁਮਕਿਨ ਹੈ ਕਿ ਕਿਸੇ ਸਾਲ ਤੁਹਾਨੂੰ ਬਿਲਕੁਲ ਕਮਾਈ ਨਾ ਹੋਵੇ।
ਪ੍ਰਾਂਜਲ ਨੂੰ ਸ਼ੇਅਰ ਮਾਰਕਿਟ ਦੀ ਜਾਣਕਾਰੀ ਹੋਣ ਦੇ ਨਾਲ-ਨਾਲ ਵੀਡੀਓ ਬਣਾਉਣ 'ਚ ਵੀ ਦਿਲਚਸਪੀ ਸੀ, ਜਿਸ ਨੂੰ ਉਸ ਨੇ ਆਪਣਾ ਕਿੱਤਾ ਬਣਾ ਲਿਆ। ਉਸ ਦਾ ਕਹਿਣਾ ਹੈ ਕਿ ਵੀਡੀਓ ਬਣਾਉਣ 'ਚ ਮਜ਼ਾ ਆਉਂਦਾ ਸੀ। ਬੇਸ਼ੱਕ ਉਸ ਦੇ ਸ਼ੁਰੂਆਤੀ ਵੀਡੀਓ ਨੂੰ 6-7 ਮਹੀਨੇ ਰਿਸਪਾਂਸ ਨਹੀਂ ਮਿਲਿਆ ਪਰ ਉਸ ਨੇ ਹਿੰਮਤ ਨਹੀਂ ਹਾਰੀ ਤੇ ਵੀਡੀਓ ਬਣਾਉਣਾ ਜਾਰੀ ਰੱਖਿਆ।
ਉਸ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਇਹ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਦੋਂ ਕਿਸੇ ਵੱਡੀ ਫਾਈਨੈਂਸ ਚੈਨਲ ਦੇ 3-4 ਲੱਖ ਸਬਸਕ੍ਰਾਈਬਰ ਹੁੰਦੇ ਸੀ। ਉਸ ਦੀ ਕੈਟਾਗਿਰੀ 'ਚ ਵਧ ਤੋਂ ਵਧ ਪੰਜ ਲੱਖ ਸਬਸਕ੍ਰਾਈਬਰ ਹੀ ਹੁੰਦੇ ਸੀ। ਆਓ ਹੁਣ ਪ੍ਰਾਜਲ ਕਾਮਰਾ ਤੋਂ ਜਾਣਦੇ ਹਾਂ ਯੂਟਿਊਬਰ ਕਿਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖਕੇ ਹੋ ਸਕਦੇ ਹਨ ਕਾਮਯਾਬ:
ਪਹਿਲੀ ਹੈ ਅਸੀਮਤ ਪੇਸ਼ੈਂਸ। ਬਹੁਤ ਸਾਰੇ ਸ਼ੁਰੂ ਹੁੰਦੇ ਸਾਰ ਹੀ ਰੁਕ ਜਾਂਦੇ ਹਨ। ਜਦੋਂ ਅਸੀਂ ਯੂਟਿਊਬ 'ਤੇ ਆਉਂਦੇ ਹਾਂ, ਅਸੀਂ ਸੋਚਦੇ ਹਾਂ ਕਿ ਸਾਨੂੰ ਪਹਿਲਾ ਵੀਡੀਓ ਹੀ ਹੀਰੋ ਬਣਾ ਦਏਗਾ ਤੇ ਵਾਇਰਲ ਹੋ ਜਾਏਗਾ। ਅਸੀਂ ਯੂਟਿਊਬ 'ਤੇ ਵੀ ਸਾਲ ਭਰ ਦੀ ਮਿਹਨਤ ਕਿਉਂ ਨਹੀਂ ਕਰਦੇ। ਉਦਾਹਰਨ ਵਜੋਂ ਜਦੋਂ ਬਿਜਨੈੱਸ ਚਲਾਉਂਦੇ ਹਾਂ ਤਾਂ 3-4 ਸਾਲ ਖੂਬ ਮਿਹਨਤ ਕਰਦੇ ਹਾਂ, ਤੇ ਨਾ ਚੱਲੇ ਤਾਂ ਲੱਖਾਂ ਰੁਪਇਆ ਡੁੱਬਦਾ ਹੈ ਪਰ ਇਸ ਕੰਮ 'ਚ ਤਾਂ ਕੋਈ ਪੈਸਾ ਨਹੀਂ ਲੱਗਦਾ। ਦੋ ਵੀਡੀਓ ਵੀ ਨਾ ਚੱਲਣ ਤਾਂ ਸਾਨੂੰ ਲੱਗਦਾ ਹੈ ਕਿ ਯੂਟਿਊਬ ਨੇ ਮੇਰੇ ਨਾਲ ਧੋਖਾ ਕੀਤਾ।
ਹਮੇਸ਼ਾ ਇਨੋਵੇਟਿਵ ਕੰਟੈਂਟ ਬਣਾਉਂਦੇ ਰਹੋ
ਕਾਰੋਬਾਰ ਡੁੱਬਦਾ ਹੈ, ਨੌਕਰੀਆਂ ਖੁੰਝ ਜਾਂਦੀਆਂ ਹਨ, ਫਿਰ ਅਸੀਂ ਸ਼ਿਕਾਇਤ ਨਹੀਂ ਕਰਦੇ। ਅਸੀਂ ਯੂਟਿਊਬ ਤੋਂ ਸਿਰਫ ਸਟਾਰ ਬਣਾਉਣ ਦੀ ਉਮੀਦ ਕਿਉਂ ਕਰਦੇ ਹਾਂ? ਇਸ ਨੂੰ ਇੱਕ ਸਾਲ ਦਿਓ। ਹਮੇਸ਼ਾ ਇਨੋਵੇਟਿਵ ਕੰਟੈਂਟ ਬਣਾਉਂਦੇ ਰਹੋ। ਤੁਸੀਂ ਆਪਣੀ ਮੌਜੂਦਗੀ ਬਣਾਈ ਰੱਖੋ। ਜੇ ਤੁਸੀਂ 50 ਤੋਂ 60 ਵੀਡੀਓ ਬਣਾਉਂਦੇ ਹੋ, ਤਾਂ ਤੁਸੀਂ ਵੀ ਸੁਧਾਰ ਕਰੋਗੇ। ਹੋ ਸਕਦਾ ਹੈ ਕਿ ਤੁਸੀਂ ਪਹਿਲੇ 10 ਵੀਡੀਓਜ਼ ਨੂੰ ਇੰਨੇ ਮਾੜੇ ਬਣਾਇਆ ਹੋਵੇ ਕਿ ਉਹ ਵੇਖਣ ਦੇ ਵੀ ਯੋਗ ਨਾ ਹੋਣ। ਜਿਉਂ ਜਿਉਂ ਤੁਸੀਂ ਸੁਧਾਰਦੇ ਹੋ, ਤਾਂ ਤੁਸੀਂ ਵੇਖਦੇ ਹੋ ਉਹ ਲੋਕਾਂ ਵਿੱਚ ਵਾਇਰਲ ਹੋ ਜਾਵੇਗਾ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਕਿਹੜਾ ਵਿਸ਼ਾ ਚੁਣਦੇ ਹੋ ਜਿਸ ਲਈ ਤੁਹਾਨੂੰ ਵੀਡੀਓ ਬਣਾਉਣਾ ਹੈ ਕਿਉਂਕਿ ਹਰ ਕੋਈ ਵੀਡੀਓ ਬਣਾ ਰਿਹਾ ਹੈ, ਮੁਕਾਬਲੇ ਵੱਧ ਗਏ ਹਨ। ਪਹਿਲਾਂ ਹੀ ਹਰੇਕ ਸ਼੍ਰੇਣੀ ਵਿੱਚ 10 ਗੁਣਾ ਵਧੇਰੇ ਚੈਨਲ ਹਨ। ਤੁਹਾਨੂੰ ਆਪਣੇ ਚੈਨਲ ਨੂੰ ਕੁਝ ਦੇਣਾ ਪਵੇਗਾ ਤੇ ਬਹੁਤ ਜ਼ਿਆਦਾ ਡੂੰਘਾਈ ਵਾਲੀ ਸਮੱਗਰੀ ਦੇਣੀ ਪਵੇਗੀ।
ਕੈਟਾਗੀਰੀਜ਼ ਅਜਿਹੀ ਹੋਣੀ ਚਾਹੀਦੀ ਹੈ ਕਿ ਤੁਸੀਂ ਅੱਜ 100 ਸਕ੍ਰਿਪਟਾਂ ਲਿਖ ਸਕਦੇ ਹੋ। ਇਸ ਲਈ ਉਹ ਵਿਸ਼ਾ ਚੁਣੋ ਜਿਸ 'ਚ ਤੁਹਾਡਾ ਤਜਰਬਾ ਹੈ ਤਾਂ ਜੋ ਤੁਸੀਂ 100 ਵੀਡੀਓਜ਼ ਬਣਾ ਸਕੋ।
ਯੂਟਿਊਬ ਤੁਹਾਡੀ ਕੰਟੈਂਸੇਂਸੀ ਨੂੰ ਇਨਾਮ ਦਿੰਦਾ ਹੈ: ਯੂਟਿਊਬ ਤੁਹਾਡੀ ਕੰਟੈਂਸੇਂਸੀ ਨੂੰ ਇਨਾਮ ਦਿੰਦਾ ਹੈ, ਇਹ ਦੇਖਦਾ ਹੈ ਕਿ ਤੁਸੀਂ ਬਿਨਾਂ ਥੱਕੇ ਕਿੰਨੀ ਵਾਰ ਵੀਡੀਓਜ਼ ਪਾ ਰਹੇ ਹੋ। ਇਸ ਲਈ ਯੂਟਿਊਬ ਵੀ ਆਪਣੇ ਕਰਮਚਾਰੀਆਂ ਨੂੰ ਇਨਾਮ ਦਿੰਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Exclusive News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਲੁਧਿਆਣਾ
ਪੰਜਾਬ
ਪੰਜਾਬ
Advertisement