Fact Check: ਯੁੱਧਵਿਰਾਮ ਦੀ ਉਲੰਘਣਾ ਵਿਚਾਲੇ ਪਾਕਿਸਤਾਨ ਦੇ ਸਾਬਕਾ PM ਦੀ ਮੌਤ ਦੀਆਂ ਉੱਡੀਆਂ ਅਫ਼ਵਾਹਾਂ, ਜਾਣੋ ਕੀ ਹੈ ਅਸਲ ਸੱਚਾਈ?
ਪਾਕਿਸਤਾਨ ਨੂੰ ਵਿਸ਼ਵ ਕੱਪ ਜਿਤਾਉਣ ਵਾਲੇ ਸਾਬਕਾ ਕਪਤਾਨ ਇਮਰਾਨ ਖਾਨ ਦੀ ਮੌਤ? ਜਾਣੋ ਵਾਇਰਲ ਦਾਅਵੇ ਦੀ ਸੱਚਾਈ। ਜੇਲ੍ਹ 'ਚ ਬੰਦ ਪਾਕਿ ਕ੍ਰਿਕਟ ਦੇ ਸਾਬਕਾ ਕਪਤਾਨ ਤੇ ਸਾਬਕਾ ਪੀਐੱਮ ਇਮਰਾਨ ਖਾਨ ਸ਼ਨੀਵਾਰ ਦੀ ਰਾਤ ਚਰਚਾ ਦੇ ਵਿੱਚ ਆ ਗਏ ਸਨ।

Viral Post Fact Check: ਇੱਕ ਪਾਸੇ ਸ਼ਨੀਵਾਰ ਸ਼ਾਮ ਭਾਰਤ-ਪਾਕਿਸਤਾਨ ਦਰਮਿਆਨ ਸੀਜ਼ਫਾਇਰ 'ਤੇ ਸਹਿਮਤੀ ਬਣੀ, ਜਿਸਦੀ ਪਾਕਿਸਤਾਨ ਵੱਲੋਂ ਕੁਝ ਘੰਟਿਆਂ ਬਾਅਦ ਹੀ ਉਲੰਘਣਾ ਕਰ ਦਿੱਤੀ ਗਈ। ਇਸ ਦੌਰਾਨ, ਪਾਕਿਸਤਾਨ ਦੇ ਸਾਬਕਾ ਵਜ਼ੀਰ-ਏ-ਆਜ਼ਮ ਅਤੇ ਕ੍ਰਿਕਟ ਟੀਮ ਦੇ ਕਪਤਾਨ ਇਮਰਾਨ ਖ਼ਾਨ ਦੀ ਮੌਤ ਦੀ ਖ਼ਬਰ ਨੇ ਸੋਸ਼ਲ ਮੀਡੀਆ 'ਤੇ ਸੰਸਨੀ ਫੈਲਾ ਦਿੱਤੀ। ਸੋਸ਼ਲ ਮੀਡੀਆ 'ਤੇ ਇੱਕ ਪ੍ਰੈਸ ਰੀਲਿਜ਼ ਦੀ ਤਸਵੀਰ ਜ਼ਬਰਦਸਤ ਢੰਗ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਮਰਾਨ ਖ਼ਾਨ ਦਾ ਦਿਹਾਂਤ ਹੋ ਗਿਆ ਹੈ। ਆਓ ਜਾਣਦੇ ਹਾਂ ਕਿ ਇਨ੍ਹਾਂ ਦਾਵਿਆਂ ਵਿੱਚ ਕਿੰਨੀ ਸਚਾਈ ਹੈ?
ਇਮਰਾਨ ਖ਼ਾਨ ਇਸ ਸਮੇਂ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਜੇਲ੍ਹ ਦੀ ਸਜ਼ਾ ਕੱਟ ਰਹੇ ਹਨ। ਅਸਲ 'ਚ ਵਾਇਰਲ ਹੋਈ ਪ੍ਰੈਸ ਰੀਲਿਜ਼ ਵਿੱਚ ਲਿਖਿਆ ਗਿਆ ਕਿ ਨਿਆਂਇਕ ਹਿਰਾਸਤ ਦੌਰਾਨ ਇਮਰਾਨ ਖ਼ਾਨ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀ ਮੌਤ ਕਿਵੇਂ ਹੋਈ, ਇਸ ਦੀ ਜਾਂਚ ਚੱਲ ਰਹੀ ਹੈ। ਇਹ ਤਸਵੀਰ ਸਾਹਮਣੇ ਆਉਂਦੇ ਹੀ ਦੇਸ਼-ਵਿਦੇਸ਼ ਤੋਂ ਲੋਕ ਚਿੰਤਾ ਪ੍ਰਗਟ ਕਰਨ ਲੱਗ ਪਏ।
ਦਾਅਵੇ ਦੇ ਪੂਰੇ ਸੱਚ ਨੂੰ ਜਾਣੋ
ਇਸ ਪ੍ਰੈਸ ਰੀਲਿਜ਼ ਨੂੰ ਝੂਠਾ ਸਾਬਤ ਕਰਨ ਵਾਲੇ ਕਈ ਪਹਿਲੂ ਹਨ, ਜਿਨ੍ਹਾਂ ਨਾਲ ਇਹ ਵੀ ਸਾਬਤ ਹੋ ਜਾਂਦਾ ਹੈ ਕਿ ਇਮਰਾਨ ਖ਼ਾਨ ਦੀ ਮੌਤ ਦੀ ਖ਼ਬਰ ਬਿਲਕੁਲ ਝੂਠੀ ਹੈ। ਆਮ ਤੌਰ 'ਤੇ ਜਦੋਂ ਪ੍ਰੈਸ ਰੀਲਿਜ਼ ਜਾਰੀ ਕੀਤੀ ਜਾਂਦੀ ਹੈ, ਤਾਂ ਉਸ 'ਤੇ ਤਾਰੀਖ ਲਿਖੀ ਹੁੰਦੀ ਹੈ, ਪਰ ਇਸ ਵਾਇਰਲ ਤਸਵੀਰ 'ਤੇ ਤਾਰੀਖ ਦੀ ਜਗ੍ਹਾ ਕੁਝ ਸੀਰੀਅਲ ਨੰਬਰ ਵਰਗੀ ਸੰਖਿਆ ਲਿਖੀ ਹੋਈ ਹੈ।

ਇਮਰਾਨ ਖ਼ਾਨ ਦੀ ਮੌਤ ਦੀ ਖ਼ਬਰ ਝੂਠੀ ਸਾਬਤ ਹੋਣ ਦਾ ਦੂਜਾ ਪਹਿਲੂ ਇਹ ਹੈ ਕਿ ਪਾਕਿਸਤਾਨ ਦੇ ਕਿਸੇ ਉੱਚ ਮੀਡੀਆ ਸੰਸਥਾ ਅਤੇ ਨਾ ਹੀ ਪਾਕਿਸਤਾਨ ਸਰਕਾਰ ਵੱਲੋਂ ਇਸ ਸਬੰਧੀ ਕੋਈ ਅਧਿਕਾਰਿਕ ਪੁਸ਼ਟੀ ਹੋਈ ਹੈ। ਇਸਦੇ ਨਾਲ ਨਾਲ, ਸ਼ਬਦਾਂ ਦੀ ਗਲਤ ਵਰਤਨੀ ਅਤੇ ਵਿਆਕਰਨ ਸੰਬੰਧੀ ਗਲਤੀਆਂ ਵੀ ਇਸ ਡੌਕਯੂਮੈਂਟ ਨੂੰ ਝੂਠਾ ਅਤੇ ਗਲਤ ਸਾਬਤ ਕਰਦੀਆਂ ਹਨ।
ਇਹ ਤੱਕ ਕਿ ਇਮਰਾਨ ਖ਼ਾਨ ਦੀ ਰਾਜਨੀਤਿਕ ਪਾਰਟੀ ਤਹਰੀਕ-ਏ-ਇੰਸਾਫ਼ ਨੇ ਵੀ ਇਸ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਇਹ ਸਾਰੇ ਪਹਿਲੂ ਇਸ ਗੱਲ ਨੂੰ ਸਾਬਤ ਕਰਨ ਲਈ ਕਾਫ਼ੀ ਹਨ ਕਿ ਸੋਸ਼ਲ ਮੀਡੀਆ 'ਤੇ ਇਮਰਾਨ ਖ਼ਾਨ ਦੀ ਝੂਠੀ ਖ਼ਬਰ ਫੈਲਾਈ ਗਈ ਹੈ। ਇਹ ਵਾਇਰਲ ਹੋ ਰਹੇ ਟਵੀਟ ਨੂੰ ਹੁਣ ਡਿਲੀਟ ਕਰ ਦਿੱਤਾ ਗਿਆ ਹੈ। ਜਿਸ ਤੋਂ ਵੀ ਸਾਬਿਤ ਹੁੰਦਾ ਹੈ ਕਿ ਇਹ ਪੋਸਟ ਫੇਕ ਸੀ।






















