ਪੜਚੋਲ ਕਰੋ
ਫੇਸਬੁੱਕ ਤੇ ਇੰਸਟਾ ਦਾ ਅਸ਼ਲੀਲ ਤਸਵੀਰਾਂ ਤੇ ਵੀਡੀਓ 'ਤੇ ਸ਼ਿਕੰਜਾ
1/10

ਇਸ ਤਕਨੀਕ ਦੀ ਵਰਤੋਂ ਇੰਸਟਾਗ੍ਰਾਮ ਜਿਹੀ ਐਪਲੀਕੇਸ਼ਨ 'ਤੇ ਵੀ ਕੀਤੀ ਜਾਵੇਗੀ, ਜਿੱਥੇ ਇਤਰਾਜ਼ਯੋਗ ਸਮੱਗਰੀ ਦਾ ਖਤਰਾ ਵਧੇਰੇ ਰਹਿੰਦਾ ਹੈ।
2/10

ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੇਟਫਾਰਮ 'ਤੇ ਜਿਣਸੀ ਸੋਸ਼ਣ ਦੇ ਵਧਦੇ ਮਾਮਲਿਆਂ ਨੂੰ ਰੋਕਣ ਲਈ ਫੇਸਬੁੱਕ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਦੀ ਵਰਤੋਂ ਕਰ ਅਜਿਹਾ ਟੂਲ ਤਿਆਰ ਕੀਤਾ ਹੈ, ਜੋ ਖ਼ੁਦ ਹੀ ਅਸ਼ਲੀਲ ਤਸਵੀਰ ਤੇ ਵੀਡੀਓ ਲੱਭੇਗਾ ਤੇ ਉਨ੍ਹਾਂ ਨੂੰ ਹਟਾ ਵੀ ਦੇਵੇਗਾ।
3/10

ਅਸ਼ਲੀਲ ਸਮੱਗਰੀ ਕਰਕੇ ਫੇਸਬੁੱਕ ਕਈ ਵਾਰ ਲੋਕ ਰੋਹ ਦਾ ਸ਼ਿਕਾਰ ਹੋ ਚੁੱਕੀ ਹੈ।
4/10

ਕੰਪਨੀ ਵੱਲੋਂ ਪਲੇਟਫਾਰਮ ਤੋਂ ਅਸ਼ਲੀਲ ਸਮੱਗਰੀ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਨਵੀਂ ਕੋਸ਼ਿਸ਼ ਹੈ।
5/10

ਕੰਪਨੀ ਨੇ ਲੋਕਾਂ ਨੂੰ ਇਹ ਵੀ ਸੁਝਾਅ ਦਿੱਤਾ ਹੈ ਕਿ ਉਹ ਆਪਣੀਆਂ ਅਜਿਹੀਆਂ ਹੀ ਤਸਵੀਰਾਂ ਸਾਂਝੀਆਂ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਆਪਣਾ ਟੂਲ ਜਾਂਚ ਸਕਣ। ਫੇਸਬੁੱਕ ਦੇ ਡੇਟਾ ਲੀਕ ਵਿਵਾਦ ਤੋਂ ਬਾਅਦ ਕੋਈ ਵੀ ਯੂਜ਼ਰ ਆਪਣੀਆਂ ਅਜਿਹੀਆਂ ਤਸਵੀਰਾਂ ਸਾਂਝੀਆਂ ਕਰਨ ਵਿੱਚ ਦਿਲਚਸਪੀ ਨਹੀਂ ਦਿਖਾ ਰਿਹਾ ਹੈ।
6/10

ਫੇਸਬੁੱਕ ਦਾ ਇਹ ਟੂਲ ਗ਼ਲਤ ਚੀਜ਼ਾਂ ਨੂੰ ਆਪ ਮੁਹਾਰੇ ਡਿਲੀਟ ਕਰਨ ਦੇ ਨਾਲ ਇਸ ਨੂੰ ਹੋਰ ਲੋਕਾਂ ਨੂੰ ਪੁਣ ਛਾਣ ਕਰਨ ਵੀ ਦੇਵੇਗਾ।
7/10

ਕੰਪਨੀ ਦਾ ਦਾਅਵਾ ਹੈ ਕਿ ਇਹ ਮਸ਼ੀਨ ਲਰਨਿੰਗ ਟੂਲ ਯਕੀਨੀ ਕਰੇਗਾ ਕਿ ਪੋਸਟ ਬਦਲਾ ਲੈਣ ਦੀ ਭਾਵਨਾ ਨਾਲ ਅਪਲੋਡ ਕੀਤਾ ਗਿਆ ਹੈ ਕਿ ਨਹੀਂ।
8/10

ਇਸ ਬਾਰੇ ਸਾਈਬਰ ਮਾਹਰ ਦਾ ਕਹਿਣਾ ਹੈ ਕਿ ਫੇਸਬੁੱਕ ਇਸ ਟੂਲ ਨੂੰ ਹਿਊਮਨ ਫਿਲਟਰ ਦੀ ਤਰਜ਼ 'ਤੇ ਵਰਤੇਗਾ ਜੋ ਅਸ਼ਲੀਲ ਸਮੱਗਰੀ ਨੂੰ ਵਾਇਰਲ ਹੋਣ ਤੋਂ ਰੋਕ ਸਕੇ।
9/10

ਇਹ ਟੂਲ ਖ਼ਾਸ ਤੌਰ 'ਤੇ ਬਦਲਾ ਲੈਣ ਦੀ ਮਨਸ਼ਾ ਤਹਿਤ ਪੋਸਟ ਕੀਤੀਆਂ ਅਸ਼ਲੀਲ ਤਸਵੀਰਾਂ ਨੂੰ ਵਾਇਰਲ ਹੋਣ ਤੋਂ ਰੋਕਣ ਵਿੱਚ ਮਦਦ ਕਰੇਗਾ।
10/10

ਫੇਸਬੁੱਕ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਪੋਸਟ ਤੋਂ ਪੀੜਤ ਲੋਕਾਂ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਕੰਟੈਂਟ ਮੋਡਰੇਟਰ ਤੋਂ ਰੀਵਿਊ ਕਰਨ ਤੋਂ ਪਹਿਲਾਂ ਹੀ ਇਨ੍ਹਾਂ ਪਲੇਟਫਾਰਮ ਤੋਂ ਹਟਾਇਆ ਜਾ ਸਕੇ।
Published at : 17 Mar 2019 01:38 PM (IST)
View More





















