ਪੜਚੋਲ ਕਰੋ
Moto X4 ਨੇ ਪਾਇਆ Vivo ਤੇ Oppo ਨੂੰ ਵਖਤ, ਜਾਣੋ ਸਮਾਰਟਫ਼ੋਨ ਦੀਆਂ ਖ਼ੂਬੀਆਂ

1/8

ਹਾਲਾਂਕਿ, ਇਸ 'ਤੇ ਐਸਫਾਲਟ ਐਕਸਟ੍ਰੀਮ ਬਹੁਤਾ ਜ਼ਿਆਦਾ ਵਧੀਆ ਅਨੁਭਵ ਨਹੀਂ ਦੇ ਸਕਿਆ, ਪਰ ਫਿਰ ਵੀ ਮਿੱਡ ਰੇਂਜ ਵਿੱਚ ਇਹ ਸਮਾਰਟਫ਼ੋਨ ਇੱਕ ਚੰਗਾ ਵਿਕਲਪ ਹੈ।
2/8

ਇਸ ਵਿੱਚ 3,000 mAh ਦੀ ਬੈਟਰੀ ਦਿੱਤੀ ਗਈ ਹੈ, ਜੋ ਭਾਰੀ ਵਰਤੋਂ ਦੇ ਬਾਵਜੂਦ ਇੱਕ ਦਿਨ ਤੋਂ ਜ਼ਿਆਦਾ ਚਲਦੀ ਹੈ। ਇਸ ਦੇ ਨਾਲ ਹੀ ਤੇਜ਼ ਚਾਰਜਿੰਗ ਦੀ ਤਕਨੀਕ ਵੀ ਉਪਲਬਧ ਹੈ, ਜੋ ਫ਼ੋਨ ਨੂੰ ਇੱਕ ਘੰਟੇ ਵਿੱਚ ਪੂਰਾ ਚਾਰਜ ਕਰਨ ਦੀ ਸਮਰੱਥਾ ਰੱਖਦੀ ਹੈ।
3/8

Moto X4 ਵਿੱਚ ਕੁਵਾਲਕੌਮ ਸਨੈਪਡ੍ਰੈਗਨ 630 ਪ੍ਰੋਸੈਸਰ ਹੈ। ਇਸ ਦੀ ਸਟੋਰੇਜ਼ ਸਮਰੱਥਾ ਨੂੰ 2 ਟੀ.ਬੀ. ਤਕ ਵਧਾਇਆ ਜਾ ਸਕਦਾ ਹੈ। ਇਹ ਡਿਵਾਇਸ ਜਲ-ਰੋਧਕ ਯਾਨੀ ਵਾਟਰ ਰੈਸਿਸਟੈਂਟ ਵੀ ਹੈ, ਜਿਸ ਨੂੰ ਆਈ.ਪੀ. 68 ਰੇਟਿੰਗ ਦਿੱਤੀ ਗਈ ਹੈ। ਵਰਤੋਂ ਦੌਰਾਨ ਇਸ ਫ਼ੋਨ ਦੇ ਗਰਮ ਹੋਣ ਜਾਂ ਹੌਲੀ ਹੋ ਜਾਣ ਵਾਲੀ ਕੋਈ ਖ਼ਾਸ ਸਮੱਸਿਆ ਨਹੀਂ ਹੈ।
4/8

ਇਸ ਦਾ ਸੈਲਫੀ ਕੈਮਰਾ ਵੀ 16 ਮੈਗਾਪਿਕਸਲ ਦਾ ਹੈ, ਜੋ ਘੱਟ ਰੌਸ਼ਨੀ ਵਿੱਚ ਵਧੀਆ ਕੰਮ ਕਰਦਾ ਹੈ। ਇਸ ਵਿੱਚ ਸੈਲਫੀ ਪੈਨੋਰਮਾ ਫੀਚਰ ਦਿੱਤਾ ਗਿਆ ਹੈ, ਜਿਸ ਨਾਲ ਵੱਡੇ ਗਰੁੱਪ ਦੀ ਤਸਵੀਰ ਵੀ ਆਸਾਨੀ ਨਾਲ ਖਿੱਚੀ ਜਾ ਸਕਦੀ ਹੈ।
5/8

ਇਸ ਦਾ ਪ੍ਰਾਇਮਰੀ ਕੈਮਰਾ ਵੀ ਦੋ ਲੈਂਜ਼ ਵਾਲਾ ਹੈ (12 MP ਤੇ 8 MP) ਜੋ ਡੂਅਲ ਟੋਨ ਐਲ.ਈ.ਡੀ. ਫਲੈਸ਼ ਨਾਲ ਆਉਂਦਾ ਹੈ। ਇਹ ਦਿਨ ਦੀ ਰੌਸ਼ਨੀ ਵਿੱਚ ਬਿਹਤਰੀਨ ਤਸਵੀਰਾਂ ਖਿੱਚਦਾ ਹੈ, ਜਦਕਿ ਰਾਤ ਵਿੱਚ ਪ੍ਰੋਫੈਸ਼ਨਲ ਮੋਡ ਫੀਚਰ ਨਾਲ ਬਿਹਤਰ ਤਸਵੀਰਾਂ ਖਿੱਚਣ ਦੀ ਸੁਵਿਧਾ ਦਿੰਦਾ ਹੈ।
6/8

ਇਸ ਦਾ ਫਿੰਗਰਪ੍ਰਿੰਟ ਸੈਂਸਰ ਵੀ ਡਿਸਪਲੇਅ ਦੇ ਹੇਠ ਹੈ, ਜੋ ਨੈਵੀਗੇਸ਼ਨ ਵਾਂਗ ਕੰਮ ਕਰਦਾ ਹੈ।
7/8

ਇਸ ਫ਼ੋਨ ਦਾ ਡਿਜ਼ਾਈਨ Moto G5 Plus ਨਾਲ ਮਿਲਦਾ-ਜੁਲਦਾ ਹੈ। ਇਸ ਦੀ ਸਕਰੀਨ 5.2 ਇੰਚ ਦੀ ਫੁੱਲ ਐਚ.ਡੀ. ਡਿਸਪਲੇਅ ਹੈ ਤੇ ਇਸ ਦੀ ਬੌਡੀ ਵੀ ਮੈਟਲ ਦੀ ਬਣੀ ਹੋਈ ਹੈ।
8/8

ਮਸ਼ਹੂਰ ਮੋਬਾਈਲ ਕੰਪਨੀ ਮੋਟੋਰੋਲਾ ਨੇ ਮੱਧ ਵਰਗ ਵਿੱਚ ਮੋਟੋ ਐਕਸ 4 ਡਿਵਾਈਸ ਲਾਂਚ ਕੀਤਾ ਹੈ। Moto X4 ਦੇ 4 ਜੀ.ਬੀ. ਰੈਮ ਤੇ 64 ਜੀ.ਬੀ. ਸਟੋਰੇਜ਼ ਵਾਲੇ ਮਾਡਲ ਦੀ ਕੀਮਤ 22,999 ਰੁਪਏ ਹੈ। ਇਸ ਦਾ ਮੁਕਾਬਲਾ Vivo V8 Plus ਤੇ Oppo F3 Plus ਨਾਲ ਹੈ।
Published at : 26 Dec 2017 01:06 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
