ਪੜਚੋਲ ਕਰੋ
ਛੇਤੀ ਹੀ ਸੜਕਾਂ 'ਤੇ ਵੇਖੋਗੇ ਨਵੀਂ ਸਵਿਫਟ, ਕੰਪਨੀ ਵੱਲੋਂ ਅਜਮਾਇਸ਼ ਸ਼ੁਰੂ
1/6

ਹਾਲ ਹੀ ਵਿੱਚ ਜਾਪਾਨ ਵਿੱਚ ਹੋਏ ਟੋਕਿਓ ਮੋਟਰ ਸ਼ੋਅ ਵਿੱਚ ਸੁਜ਼ੂਕੀ ਨੇ ਸਵਿਫਟ ਸਪੋਰਟ ਪੇਸ਼ ਕੀਤੀ ਸੀ, ਜਿਸ ਵਿੱਚ 1.4 ਲੀਟਰ ਦਾ ਬੂਸਟਰਜੈੱਟ ਇੰਜਣ ਲੱਗਿਆ ਹੋਇਆ ਸੀ। ਕਿਆਸੇ ਲਾਏ ਜਾ ਰਹੇ ਹਨ ਕਿ ਕੰਪਨੀ ਇਸ ਕਾਰ ਨੂੰ ਬਲੇਨੋ ਵਾਂਗ 1.0 ਲੀਟਰ ਵਾਲੇ ਬੂਸਟਰਜੈੱਟ ਇੰਜਣ ਨਾਲ ਸਵਿਫਟ RS ਨੂੰ ਵੀ ਭਾਰਤ ਵਿੱਚ ਉਤਾਰ ਸਕਦੀ ਹੈ।
2/6

ਸੁਰੱਖਿਆ ਦੇ ਲਿਹਾਜ਼ ਨਾਲ ਨਵੀਂ ਸਵਿਫਟ ਵਿੱਚ ਡੂਅਲ ਏਅਰਬੈਗਜ਼ ਤੇ ਐਂਟੀ ਲੌਕ ਬ੍ਰੇਕਿੰਗ ਸਿਸਟਮ (ABS) ਸਾਰੇ ਮਾਡਲਾਂ ਵਿੱਚ ਇੱਕਸਾਰ ਮਿਲੇਗਾ। ਇਸ ਕਾਰ ਦਾ ਕੈਬਿਨ ਵਿੱਚ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਜਗ੍ਹਾ ਹੋਵੇਗੀ ਤੇ ਚੰਗੇ ਫੀਚਰਜ਼ ਨਾਲ ਲੈੱਸ ਹੋਵੇਗਾ। ਕੈਬਿਨ ਵਿੱਚ ਡਿਜ਼ਾਇਰ ਵਾਲਾ 7 ਇੰਚ ਦਾ ਐਸ.ਐਲ.ਡੀ.ਏ. ਇਨਫੋਟੇਨਮੈਂਟ ਸਿਸਟਮ ਮਿਲੇਗਾ, ਜਿਸ ਵਿੱਚ ਐੱਪਲ ਕਾਰ ਪਲੇਅ ਤੇ ਐਂਡ੍ਰੌਇਡ ਆਟੋ ਤੇ ਮਿਰਰ ਲਿੰਕ ਕੁਨੈਕਟਿਵਿਟੀ ਦਿੱਤੀ ਜਾਵੇਗੀ।
Published at : 01 Jan 2018 02:12 PM (IST)
View More






















