Redmi Note 4: ਰੈਡਮੀ ਨੋਟ 4 ਵਿੱਚ 5.5 ਇੰਚ ਦਾ ਫੁੱਲ ਐਚਡੀ ਡਿਸਪਲੇ 2.5D ਕਵਰਡ ਗਲਾਸ ਨਾਲ ਦਿੱਤਾ ਗਿਆ ਹੈ ਜਿਸ ਦੀ ਪਿਕਸਲ ਡੈਂਸਿਟੀ 401 ਪੀਪੀਆਈ ਹੈ। ਸਮਾਰਟਫੋਨ ਵਿੱਚ ਕਵਾਲਕਾਮ ਸਨੈਪ ਡਰੈਗਨ 625 ਚਿਪਸੈੱਟ ਵਰਤਿਆ ਗਿਆ ਹੈ। ਰੈਡਮੀ ਨੋਟ 4 ਸਮਾਰਟਫੋਨ ਦੀ ਸਭ ਤੋਂ ਵੱਡੀ ਖੂਬੀ ਇਸ ਵਿੱਚ ਮੌਜੂਦ 4100 mAh ਦੀ ਬੈਟਰੀ ਹੈ। ਫਰੰਟ ਕੈਮਰੇ ਦੀ ਗੱਲ ਕਰੀਏ ਤਾਂ ਸਮਾਰਟਫੋਨ ਵਿੱਚ 13 ਮੈਗਾਪਿਕਸਲ ਦਾ ਰਿਅਰ ਤੇ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ ਵਿੱਚ ਫਿੰਗਰਪ੍ਰਿੰਟ ਸੈਂਸਰ ਤੇ ਇੰਫਰਾਰੈੱਡ ਸੈਂਸਰ ਵੀ ਦਿੱਤਾ ਗਿਆ ਹੈ। ਕੀਮਤ- 9,999 ਰੁਪਏ।