ਪੜਚੋਲ ਕਰੋ
ਹੁਣ ਕੇਬਲ ਤੇ ਡੀਟੀਐਚ ਦੀ ਨਹੀਂ ਚੱਲੇਗੀ ਦਾਦਾਗਿਰੀ! ਬਗੈਰ ਸੈੱਟ ਟੌਪ ਬਾਕਸ ਬਦਲੇ ਚੁਣੋ ਹੋਰ ਆਪਰੇਟਰ
1/5

ਇਸ ਦੇ ਨਾਲ ਹੀ ਸ਼ਰਮਾ ਨੇ ਕਿਹਾ ਕਿ ਕਿਸੇ ਵੀ ਪ੍ਰੋਡਕਟ ‘ਚ ਇੰਟਰਪੋਰਟੇਬਿਲਟੀ ਦਾ ਖਿਆਲ ਬਾਅਦ ‘ਚ ਨਹੀਂ ਆਉਣਾ ਚਾਹੀਦਾ। ਸਗੋਂ ਜਦੋਂ ਪ੍ਰੋਡਕਟ ਬਣਾਇਆ ਉਦੋਂ ਹੀ ਇਸ ‘ਤੇ ਕੰਮ ਹੋਣਾ ਚਾਹੀਦਾ ਹੈ।
2/5

TRAI ਦੇ ਚੇਅਰਮੈਨ ਆਰਐਸ ਸ਼ਰਮਾ ਦਾ ਕਹਿਣਾ ਹੈ ਕਿ ਪਿਛਲ਼ੇ ਦੋ ਸਾਲ ਤੋਂ ਅਸੀਂ ਸੈੱਟ ਟੌਪ ਬਾਕਸ ‘ਤੇ ਕੰਮ ਕਰ ਰਹੇ ਹਾਂ। ਇਸ ‘ਚ ਉਹ ਮਾਰਕਿਟ ‘ਚ ਮੌਜੂਦ ਡੀਟੀਐਚ ਜਾਂ ਕੇਬਲ ਆਪਰੇਟਰ ‘ਚ ਅੰਦਰੂਨੀ ਤੌਰ ‘ਤੇ ਕੰਮ ਕਰਨ ‘ਚ ਕਾਮਯਾਬ ਰਹੇ ਹਨ।
3/5

TRAI ਮੁਤਾਬਕ ਇਹ ਸਰਵਿਸ ਮੋਬਾਈਲ ਨੰਬਰ ਪੋਰਟੇਬਿਲਟੀ ਦੀ ਤਰ੍ਹਾਂ ਕੰਮ ਕਰੇਗੀ। ਇਸ ਲਈ ਯੂਜ਼ਰਸ ਨੂੰ ਸਿਰਫ ਆਪਣਾ ਆਪਰੇਟਰ ਬਦਲਣ ਲਈ ਸਿਰਫ ਕਾਰਡ ਬਦਲਣਾ ਪਵੇਗਾ। ਇਹ ਸਰਵਿਸ ਇਸੇ ਸਾਲ ਦਸੰਬਰ ਮਹੀਨੇ ਤੋਂ ਸ਼ੁਰੂ ਹੋ ਸਕਦੀ ਹੈ।
4/5

ਇਸ ਦਾ ਮਲਤਬ ਜੇਕਰ ਤੁਸੀਂ ਟਾਟਾ ਸਕਾਈ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਏਅਰਟੈਲ ‘ਚ ਸ਼ਿਫਟ ਕਰ ਸਕਦੇ ਹੋ ਜਿਸ ਲਈ ਤੁਹਾਨੂੰ ਕੁਝ ਬਦਲਣ ਦੀ ਲੋੜ ਨਹੀਂ ਪਵੇਗੀ।
5/5

ਟੈਲੀਕਾਮ ਰੈਗੂਲੇਟਰੀ ਆਫ ਇੰਡੀਆ ਜਲਦੀ ਹੀ ਅਜਿਹੀ ਸਰਵਿਸ ਲੌਂਚ ਕਰਨ ਦੀ ਤਿਆਰੀ ਕਰ ਰਹੀ ਹੈ ਜਿਸ ‘ਚ ਯੂਜ਼ਰਸ ਬਿਨਾ ਸੈੱਟ ਟੌਪ ਬਾਕਸ ਬਦਲੇ ਆਪਣੇ ਆਪਰੇਟਰ ਨੂੰ ਬਦਲ ਸਕਦੇ ਹਨ।
Published at : 19 Apr 2019 12:08 PM (IST)
Tags :
TRAIView More






















