ਚੀਨੀ ਮਾਈਕਰੋ ਬਲੌਗਿੰਗ ਸਾਈਟ ਵੀਬੋ ਤੇ ਜਾਰੀ ਨੋਟ 5 ਦੀ ਤਸਵੀਰ ਦੇ ਮੱਦੇਨਜ਼ਰ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨੋਟ 5 ਦੀ ਸਕਰੀਨ ਬੇਜ਼ਲ ਲੈਸ ਹੋਣ ਵਾਲੀ ਹੈ. ਜਿਸਦਾ ਐਸਪੈਕਟ ਰੇਸ਼ਿਓ 189 ਦਾ ਹੋ ਸਕਦਾ ਹੈ. ਅਜਿਹਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਡਿਵਾਈਸ ਦੀ ਸਕਰੀਨ 5.99 ਇੰਚ ਹੋਵੇਗੀ ਜਿਸਦਾ ਰੈਸਿਉਲੇਸ਼ਨ ਫੁੱਲ ਐਚ.ਡੀ ਹੋਵੇਗਾ। ਬਾਕੀ ਫੀਚਰਸ ਦਾ ਅੰਦਾਜ਼ਾ ਮੋਬਾਈਲ ਪੰਡਿਤ Xiaomi ਦੇ ਰੈਡਮੀ ਨੋਟ 5 ਤੇ 4 ਦੀ ਅਗਲੀ ਕੜੀ ਮੰਨ ਕੇ ਲਗਾ ਰਹੇ ਹਨ.