ਯੂਟਿਊਬ ਨੇ ਕਿਹਾ ਕਿ ਇਸ ਦੇ ਇਲਾਵਾ ਐਪ ਵਿਚ ਟਾਈਮਰ ਲਗਾਇਆ ਜਾ ਸਕਦਾ ਹੈ। ਸਮਾਂ ਖ਼ਤਮ ਹੋਣ 'ਤੇ ਅਲਰਟ ਟੋਨ ਵਜੇਗਾ ਅਤੇ ਐਪ ਬੰਦ ਹੋ ਜਾਏਗਾ। ਮਾਪੇ ਐਪ ਵਿਚ ਮੌਜੂਦ ਸਰਚ ਬਦਲ 'ਤੇ ਵੀ ਪਾਬੰਦੀ ਲਗਾ ਸਕਦੇ ਹਨ। ਇਨ੍ਹਾਂ ਸਭ ਦੇ ਇਲਾਵਾ ਮਾਪੇ ਬੱਚਿਆਂ ਦੀ ਉਮਰ ਅਤੇ ਪਸੰਦ ਦੇ ਮੁਤਾਬਿਕ ਵੀਡੀਓ ਚੁਣ ਸਕਦੇ ਹਨ।