ਤਰੀਕਾਂ ਦੇ ਐਲਾਨ ਤੇ ਨਤੀਜਿਆਂ 'ਚ ਕਿੰਨੇ ਦਿਨਾਂ ਦਾ ਹੋਣਾ ਚਾਹੀਦਾ ਅੰਤਰ, ਜਾਣੋ ਕੀ ਹੈ ਇਸ ਸਬੰਧੀ ਨਿਯਮ ?
ਦਿੱਲੀ ਵਿਧਾਨ ਸਭਾ ਚੋਣਾਂ 2025 ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। ਦਿੱਲੀ 'ਚ 5 ਫਰਵਰੀ ਨੂੰ ਵੋਟਿੰਗ ਹੋਵੇਗੀ ਤੇ 8 ਫਰਵਰੀ ਨੂੰ ਨਤੀਜੇ ਐਲਾਨੇ ਜਾਣਗੇ, ਕੀ ਤੁਸੀਂ ਜਾਣਦੇ ਹੋ ਕਿ ਵੋਟਿੰਗ ਅਤੇ ਨਤੀਜਿਆਂ 'ਚ ਕਿੰਨੇ ਦਿਨਾਂ ਦਾ ਅੰਤਰ ਹੈ?
ਚੋਣ ਕਮਿਸ਼ਨ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ 5 ਫਰਵਰੀ 2025 ਨੂੰ ਹੋਵੇਗੀ। ਹੁਣ ਸਵਾਲ ਇਹ ਹੈ ਕਿ ਚੋਣਾਂ ਦੀਆਂ ਤਰੀਕਾਂ ਤੇ ਨਤੀਜਿਆਂ ਵਿੱਚ ਕਿੰਨੇ ਦਿਨਾਂ ਦਾ ਅੰਤਰ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਬਾਰੇ ਕੀ ਨਿਯਮ ਹੈ।
ਦਿੱਲੀ ਵਿਧਾਨ ਸਭਾ ਚੋਣਾਂ 2025 ਦੀਆਂ ਤਰੀਕਾਂ ਬਾਰੇ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਦਿੱਲੀ ਦੇ 1 ਕਰੋੜ 55 ਲੱਖ 24 ਹਜ਼ਾਰ 858 ਰਜਿਸਟਰਡ ਵੋਟਰ 5 ਫਰਵਰੀ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਨਤੀਜਾ 8 ਫਰਵਰੀ 2025 ਨੂੰ ਘੋਸ਼ਿਤ ਕੀਤਾ ਜਾਵੇਗਾ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਇੱਕ ਪੜਾਅ ਵਿੱਚ ਹੀ ਪੂਰੀਆਂ ਹੋਣਗੀਆਂ।
ਤੁਹਾਨੂੰ ਦੱਸ ਦੇਈਏ ਕਿ ਜਦੋਂ ਚੋਣ ਕਮਿਸ਼ਨ ਵਿਧਾਨ ਸਭਾ ਚੋਣਾਂ ਤੇ ਲੋਕ ਸਭਾ ਚੋਣਾਂ ਦੌਰਾਨ ਵੋਟਾਂ ਪਾਉਣ ਦੀਆਂ ਤਰੀਕਾਂ ਦਾ ਐਲਾਨ ਕਰਦਾ ਹੈ, ਉਸੇ ਸਮੇਂ ਚੋਣ ਕਮਿਸ਼ਨ ਚੋਣ ਨਤੀਜਿਆਂ ਦਾ ਐਲਾਨ ਵੀ ਕਰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਚੋਣਾਂ ਦੀਆਂ ਤਰੀਕਾਂ ਅਤੇ ਨਤੀਜਿਆਂ ਵਿੱਚ ਕਿੰਨੇ ਦਿਨਾਂ ਦਾ ਅੰਤਰ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਬਾਰੇ ਕੋਈ ਨਿਯਮ ਹੈ ਜਾਂ ਨਹੀਂ।
ਲੋਕ ਸਭਾ ਸਮੇਤ ਵਿਧਾਨ ਸਭਾ ਚੋਣਾਂ ਵਿੱਚ ਵੋਟਿੰਗ ਤੋਂ ਬਾਅਦ ਚੋਣ ਕਮਿਸ਼ਨ 5 ਦਿਨਾਂ ਤੋਂ ਵੱਧ ਤੋਂ ਵੱਧ 1 ਹਫ਼ਤੇ ਦੇ ਅੰਦਰ ਨਤੀਜਿਆਂ ਦਾ ਐਲਾਨ ਕਰਦਾ ਹੈ। ਇਸ ਤੋਂ ਇਲਾਵਾ ਤੁਸੀਂ ਦੇਖਿਆ ਹੋਵੇਗਾ ਕਿ ਜਿੱਥੇ ਵੀ ਵੋਟਿੰਗ ਹੁੰਦੀ ਹੈ, ਉੱਥੇ ਲਗਭਗ ਸਾਰੀਆਂ ਪਾਰਟੀਆਂ ਦੇ ਸਮਰਥਕ ਮੌਜੂਦ ਹੁੰਦੇ ਹਨ। ਤਾਂ ਜੋ ਵੋਟਿੰਗ ਵਿੱਚ ਕੋਈ ਬਾਹਰੀ ਦਖਲਅੰਦਾਜ਼ੀ ਨਾ ਹੋ ਸਕੇ। ਇਹੀ ਕਾਰਨ ਹੈ ਕਿ ਚੋਣ ਕਮਿਸ਼ਨ ਵੋਟਿੰਗ ਤੋਂ ਬਾਅਦ ਲੰਬੇ ਸਮੇਂ ਤੱਕ ਈਵੀਐਮ ਮਸ਼ੀਨ ਨੂੰ ਆਪਣੀ ਸੁਰੱਖਿਆ ਹੇਠ ਸਟਰਾਂਗ ਰੂਮ ਵਿੱਚ ਨਹੀਂ ਰੱਖਦਾ ਅਤੇ 5 ਦਿਨਾਂ ਵਿੱਚ ਨਤੀਜਾ ਐਲਾਨ ਦਿੰਦਾ ਹੈ।
ਹੁਣ ਸਵਾਲ ਇਹ ਹੈ ਕਿ ਈਵੀਐਮ ਮਸ਼ੀਨ ਵਿੱਚ ਕਿੰਨੇ ਦਿਨਾਂ ਤੱਕ ਡੇਟਾ ਸਟੋਰ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਈਵੀਐਮ ਵਿੱਚ ਦੋ ਯੂਨਿਟ ਹਨ, ਪਹਿਲੀ ਕੰਟਰੋਲ ਯੂਨਿਟ ਅਤੇ ਦੂਜੀ ਬੈਲਟ ਯੂਨਿਟ ਹੈ। ਕੰਟਰੋਲ ਯੂਨਿਟ ਪੋਲਿੰਗ ਅਫ਼ਸਰ ਕੋਲ ਹੁੰਦਾ ਹੈ, ਜਦੋਂ ਕਿ ਬੈਲਟ ਯੂਨਿਟ ਉਹ ਮਸ਼ੀਨ ਹੁੰਦੀ ਹੈ ਜਿਸ ਵਿੱਚ ਵੋਟਰ ਬਟਨ ਦਬਾ ਕੇ ਆਪਣੀ ਵੋਟ ਪਾਉਂਦਾ ਹੈ। ਚੋਣ ਕਮਿਸ਼ਨ ਮੁਤਾਬਕ ਵੋਟਾਂ ਨੂੰ 100 ਸਾਲ ਤੱਕ ਈਵੀਐਮ ਵਿੱਚ ਰੱਖਿਆ ਜਾ ਸਕਦਾ ਹੈ, ਜਦੋਂ ਤੱਕ ਇਸ ਮਸ਼ੀਨ ਤੋਂ ਡਾਟਾ ਡਿਲੀਟ ਨਹੀਂ ਹੋ ਜਾਂਦਾ, ਇਹ ਇਸ ਵਿੱਚ ਸੁਰੱਖਿਅਤ ਰਹਿੰਦਾ ਹੈ।