Real or Fake Gold: ਕਿਤੇ ਤੁਹਾਡੇ ਘਰ ਪਿਆ ਸੋਨਾ ਨਕਲੀ ਤਾਂ ਨਹੀਂ? ਬੱਸ ਇੰਝ ਕਰੋ ਅਸਲੀ ਸੋਨੇ ਦੀ ਪਛਾਣ
ਅੱਜਕੱਲ੍ਹ ਬਾਜ਼ਾਰ ਵਿੱਚ ਹੋ ਰਹੀ ਧੋਖਾਧੜੀ ਕਾਰਨ ਸੋਨੇ ਦੇ ਗਹਿਣੇ ਖਰੀਦਣ ਤੋਂ ਪਹਿਲਾਂ ਇਹ ਸਵਾਲ ਜ਼ਰੂਰ ਸਾਡੇ ਮਨ ਵਿੱਚ ਆਉਂਦਾ ਹੈ ਕਿ ਇਹ ਸੋਨਾ ਨਕਲੀ ਹੈ ਜਾਂ ਨਹੀਂ। ਸੋਨੇ ਵਿੱਚ ਮਿਲਾਵਟ ਵੀ ਹੋ ਸਕਦੀ ਹੈ।

How to Identify Real or Fake Gold: ਭਾਰਤ ਵਿੱਚ ਸੋਨਾ ਖਰੀਦਣ ਦੀ ਰਵਾਇਤ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਹੈ। ਵਿਆਹ ਤੋਂ ਲੈ ਕੇ ਹੋਰ ਕਈ ਮੌਕਿਆਂ 'ਤੇ ਸੋਨੇ ਦੀ ਮੰਗ ਵਧਦੀ ਹੈ। ਇਸ ਸਮੇਂ ਦੌਰਾਨ ਸੋਨੇ ਦੇ ਗਹਿਣੇ ਵੱਡੀ ਮਾਤਰਾ ਵਿੱਚ ਖਰੀਦੇ ਜਾਂਦੇ ਹਨ। ਹਾਲਾਂਕਿ ਅੱਜਕੱਲ੍ਹ ਬਾਜ਼ਾਰ ਵਿੱਚ ਹੋ ਰਹੀ ਧੋਖਾਧੜੀ ਕਾਰਨ ਸੋਨੇ ਦੇ ਗਹਿਣੇ ਖਰੀਦਣ ਤੋਂ ਪਹਿਲਾਂ ਇਹ ਸਵਾਲ ਜ਼ਰੂਰ ਸਾਡੇ ਮਨ ਵਿੱਚ ਆਉਂਦਾ ਹੈ ਕਿ ਇਹ ਸੋਨਾ ਨਕਲੀ ਹੈ ਜਾਂ ਨਹੀਂ। ਸੋਨੇ ਵਿੱਚ ਮਿਲਾਵਟ ਵੀ ਹੋ ਸਕਦੀ ਹੈ।
ਇਸ ਲਈ ਘਰ ਪਿਆ ਸੋਨਾ ਜਾਂ ਫਿਰ ਸੋਨਾ ਖਰੀਦਣ ਤੋਂ ਪਹਿਲਾਂ ਇਹ ਪਤਾ ਲਾਉਣਾ ਜ਼ਰੂਰੀ ਹੈ ਕਿ ਇਹ ਅਸਲੀ ਹੈ ਜਾਂ ਨਕਲੀ (Real or Fake Gold)। ਪਰ ਹਰ ਕੋਈ ਨਹੀਂ ਜਾਣਦਾ ਕਿ ਅਸਲੀ ਸੋਨੇ ਦੀ ਪਛਾਣ ਕਿਵੇਂ ਕਰਨੀ ਹੈ? ਇੱਥੇ ਅਸੀਂ ਤੁਹਾਨੂੰ ਇੱਕ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਦੁਆਰਾ ਤੁਸੀਂ ਘਰ ਬੈਠੇ ਜਾਣ ਸਕੋਗੇ ਕਿ ਤੁਹਾਡੇ ਸੋਨੇ ਦੇ ਗਹਿਣੇ ਅਸਲੀ ਹਨ ਜਾਂ ਨਕਲੀ? ਤਾਂ ਆਓ ਜਾਣਦੇ ਹਾਂ....
ਸੋਨਾ ਅਸਲੀ ਜਾਂ ਨਕਲੀ?
ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰਨ ਦੇ ਬਹੁਤ ਸਾਰੇ ਤਰੀਕੇ ਹਨ। ਇਨ੍ਹਾਂ ਵਿੱਚੋਂ ਇੱਕ ਹਾਲਮਾਰਕਿੰਗ ਹੈ। ਇਹ ਸੋਨੇ ਦੀ ਸ਼ੁੱਧਤਾ ਦੀ ਗਰੰਟੀ ਹੈ। ਭਾਰਤ ਵਿੱਚ ਜੂਨ 2021 ਤੋਂ ਸੋਨੇ ਦੇ ਗਹਿਣਿਆਂ 'ਤੇ ਹਾਲਮਾਰਕਿੰਗ ਲਾਜ਼ਮੀ ਕਰ ਦਿੱਤੀ ਗਈ ਹੈ। ਅਜਿਹੀ ਸਥਿਤੀ ਵਿੱਚ ਜਦੋਂ ਵੀ ਤੁਸੀਂ ਸੋਨਾ ਜਾਂ ਸੋਨੇ ਦੇ ਗਹਿਣੇ ਖਰੀਦਦੇ ਹੋ ਤੁਹਾਨੂੰ ਹਾਲਮਾਰਕਿੰਗ ਦੀ ਜਾਂਚ ਕਰਨੀ ਚਾਹੀਦੀ ਹੈ। ਇਹ ਭਾਰਤੀ ਮਿਆਰ ਬਿਊਰੋ (BIS) ਦਾ ਗੁਣਵੱਤਾ ਸਰਟੀਫਿਕੇਟ ਹੈ। ਸਰਲ ਭਾਸ਼ਾ ਵਿੱਚ BIS ਹਾਲਮਾਰਕ ਅਸਲੀ ਸੋਨੇ ਦੀ ਪਛਾਣ ਵਜੋਂ ਲਾਗੂ ਹੁੰਦਾ ਹੈ। ਯਾਨੀ ਇਹ ਹਾਲਮਾਰਕ ਇਸ ਗੱਲ ਦੀ ਗਰੰਟੀ ਦਿੰਦਾ ਹੈ ਕਿ ਤੁਸੀਂ ਜੋ ਸੋਨਾ ਖਰੀਦ ਰਹੇ ਹੋ ਉਹ ਪੂਰੀ ਤਰ੍ਹਾਂ ਸ਼ੁੱਧ ਹੈ।
BIS ਹਾਲਮਾਰਕ ਦੀ ਪਛਾਣ ਕਰਨਾ ਮਹੱਤਵਪੂਰਨ
ਅਸਲੀ ਤੇ ਨਕਲੀ ਸੋਨੇ ਵਿੱਚ ਅੰਤਰ ਜਾਣਨ ਲਈ ਹਾਲਮਾਰਕ (BIS ਹਾਲਮਾਰਕ ਗੋਲਡ) ਦੀ ਪਛਾਣ ਕਰਨਾ ਮਹੱਤਵਪੂਰਨ ਹੈ। ਇਸ ਨਾਲ ਤੁਸੀਂ ਸਹੀ ਗਹਿਣੇ ਖਰੀਦ ਸਕੋਗੇ ਤੇ ਧੋਖਾਧੜੀ ਤੋਂ ਵੀ ਬਚ ਸਕੋਗੇ ਪਰ ਕਈ ਵਾਰ ਲੋਕ ਸੋਨੇ ਦੀ ਅਸਲ ਹਾਲਮਾਰਕ ਦੀ ਪਛਾਣ ਕਿਵੇਂ ਕਰਨੀ ਹੈ, ਨਹੀਂ ਜਾਣਦੇ। ਇਸ ਲਈ ਇੱਥੇ ਅਸੀਂ ਤੁਹਾਨੂੰ ਹਾਲਮਾਰਕਿੰਗ ਦੀ ਜਾਂਚ ਕਰਨ ਦਾ ਤਰੀਕਾ ਵੀ ਦੱਸਦੇ ਹਾਂ।
ਹਾਲਮਾਰਕਿੰਗ ਕਿਵੇਂ ਚੈੱਕ ਕਰੀਏ
ਦਰਅਸਲ, ਅਸਲ ਹਾਲਮਾਰਕ ਉਹ ਹੈ ਜਿਸ 'ਤੇ ਭਾਰਤੀ ਮਿਆਰ ਬਿਊਰੋ ਦਾ ਤਿਕੋਣ ਨਿਸ਼ਾਨ ਹੁੰਦਾ ਹੈ। ਇਸ ਉੱਤੇ ਸੋਨੇ ਦੀ ਸ਼ੁੱਧਤਾ ਵੀ ਲਿਖੀ ਹੋਈ ਹੈ। ਜੇਕਰ ਸੋਨੇ ਦਾ ਹਾਲਮਾਰਕ 375 ਹੈ ਤਾਂ ਇਹ 37.5 ਪ੍ਰਤੀਸ਼ਤ ਸ਼ੁੱਧ ਹੈ। ਦੂਜੇ ਪਾਸੇ, ਜੇਕਰ ਹਾਲਮਾਰਕ 585 ਹੈ ਤਾਂ ਇਹ ਸੋਨਾ 58.5 ਪ੍ਰਤੀਸ਼ਤ ਸ਼ੁੱਧ ਹੈ। ਇਸ ਦੇ ਨਾਲ ਹਾਲਮਾਰਕ 750 ਵਾਲਾ ਸੋਨਾ 75.0 ਪ੍ਰਤੀਸ਼ਤ ਸ਼ੁੱਧ ਹੈ ਤੇ 916 ਹਾਲਮਾਰਕ ਵਾਲਾ ਸੋਨਾ 91.6 ਪ੍ਰਤੀਸ਼ਤ ਸ਼ੁੱਧ ਹੈ। ਦੂਜੇ ਪਾਸੇ ਜੇਕਰ ਹਾਲਮਾਰਕ 990 ਹੈ ਤਾਂ ਸੋਨਾ 99.0 ਪ੍ਰਤੀਸ਼ਤ ਸ਼ੁੱਧ ਹੋਣ ਦੀ ਗਰੰਟੀ ਹੈ ਤੇ ਜੇਕਰ ਇਹ 999 ਹੈ, ਤਾਂ ਸੋਨਾ 99.9 ਪ੍ਰਤੀਸ਼ਤ ਸ਼ੁੱਧ ਹੋਣ ਦੀ ਗਰੰਟੀ ਹੈ।
ਇਹ ਅਸਲੀ ਸੋਨੇ ਦੀ ਪਛਾਣ
ਇਸ ਦੇ ਨਾਲ ਕੈਰੇਟ ਦੀ ਜਾਂਚ ਕਰਨਾ ਵੀ ਜ਼ਰੂਰੀ ਹੈ। 24 ਕੈਰੇਟ ਸੋਨਾ ਸਭ ਤੋਂ ਸ਼ੁੱਧ (99.9 ਪ੍ਰਤੀਸ਼ਤ) ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਸੋਨੇ ਦੇ ਸਿੱਕੇ ਤੇ ਬਾਰ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਵਿੱਚ ਕੋਈ ਹੋਰ ਧਾਤ ਨਹੀਂ ਪਾਈ ਜਾਂਦੀ। ਜਦੋਂਕਿ 22 ਕੈਰੇਟ ਸੋਨਾ 91.6 ਪ੍ਰਤੀਸ਼ਤ ਸ਼ੁੱਧ ਹੈ। ਇਸ ਨੂੰ ਸੋਨੇ ਦੇ ਗਹਿਣੇ ਬਣਾਉਣ ਲਈ ਬਿਹਤਰ ਮੰਨਿਆ ਜਾਂਦਾ ਹੈ। 22 ਕੈਰੇਟ ਸੋਨੇ ਦੇ ਗਹਿਣੇ ਬਣਾਉਣ ਲਈ 22 ਹਿੱਸੇ ਸੋਨਾ ਤੇ ਦੋ ਹਿੱਸੇ ਚਾਂਦੀ, ਨਿੱਕਲ ਜਾਂ ਕੋਈ ਹੋਰ ਧਾਤ ਵਰਤੀ ਜਾਂਦੀ ਹੈ।






















