Bank Loan: ਬੈਂਕਾਂ ਤੋਂ ਕਰਜ਼ਾ ਲੈਣ ਵਾਲਿਆਂ ਲਈ ਵੱਡੀ ਰਾਹਤ, ਰਿਜ਼ਰਵ ਬੈਂਕ ਚੁੱਕਣ ਜਾ ਰਿਹਾ ਵੱਡਾ ਕਦਮ
Bank Loan: ਬੈਂਕਾਂ ਤੋਂ ਕਰਜ਼ਾ ਲੈਣ ਵਾਲਿਆਂ ਲਈ ਵੱਡੀ ਰਾਹਤ ਦੀ ਖਬਰ ਹੈ। ਬੈਂਕ ਵਿਆਜ ਨੂੰ ਲੈ ਕੇ ਭਾਰਤੀ ਰਿਜ਼ਰਵ ਬੈਂਕ (RBI) ਵੱਡਾ ਕਦਮ ਚੁੱਕਣ ਜਾ ਰਿਹਾ ਰਿਹਾ ਹੈ। ਰਿਜ਼ਰਵ ਬੈਂਕ ਸ਼ੁੱਕਰਵਾਰ ਨੂੰ 50 ਬੇਸਿਸ ਪੁਆਇੰਟ ਦੀ 'ਜੰਬੋ ਰੇਟ ਕਟੌਤੀ' ਕਰ ਸਕਦਾ ਹੈ।

Bank Loan: ਬੈਂਕਾਂ ਤੋਂ ਕਰਜ਼ਾ ਲੈਣ ਵਾਲਿਆਂ ਲਈ ਵੱਡੀ ਰਾਹਤ ਦੀ ਖਬਰ ਹੈ। ਬੈਂਕ ਵਿਆਜ ਨੂੰ ਲੈ ਕੇ ਭਾਰਤੀ ਰਿਜ਼ਰਵ ਬੈਂਕ (RBI) ਵੱਡਾ ਕਦਮ ਚੁੱਕਣ ਜਾ ਰਿਹਾ ਰਿਹਾ ਹੈ। ਰਿਜ਼ਰਵ ਬੈਂਕ ਸ਼ੁੱਕਰਵਾਰ ਨੂੰ 50 ਬੇਸਿਸ ਪੁਆਇੰਟ ਦੀ 'ਜੰਬੋ ਰੇਟ ਕਟੌਤੀ' ਕਰ ਸਕਦਾ ਹੈ। ਇਹ ਖੁਲਾਸਾ SBI ਦੀ ਖੋਜ ਰਿਪੋਰਟ ਵਿੱਚ ਹੋਇਆ ਹੈ। ਰਿਪੋਰਟ ਅਨੁਸਾਰ ਕੇਂਦਰੀ ਬੈਂਕ ਕ੍ਰੈਡਿਟ ਸਾਈਕਲ ਨੂੰ ਮੁੜ ਬਹਾਲ ਕਰਨ ਤੇ ਅਨਿਸ਼ਚਿਤਤਾਵਾਂ ਦੇ ਮੁਕਾਬਲੇ ਲਈ ਰੈਪੋ ਰੇਟ ਵਿੱਚ 0.5 ਪ੍ਰਤੀਸ਼ਤ ਦੀ ਵੱਡੀ ਕਟੌਤੀ ਕਰ ਸਕਦਾ ਹੈ। ਕੇਂਦਰੀ ਬੈਂਕ ਨੇ ਫਰਵਰੀਅਤੇ ਅਪ੍ਰੈਲ ਵਿੱਚ ਮੁੱਖ ਵਿਆਜ ਦਰ (ਰੈਪੋ ਰੇਟ) ਵਿੱਚ 25 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਸੀ, ਜਿਸ ਨਾਲ ਦਰ 6 ਪ੍ਰਤੀਸ਼ਤ ਹੋ ਗਈ ਸੀ।
ਦੱਸ ਦਈਏ ਕਿ RBI ਦੀਆਂ ਦਰਾਂ ਦਾ ਫੈਸਲਾ ਕਰਨ ਵਾਲੀ ਮੁਦਰਾ ਨੀਤੀ ਕਮੇਟੀ (MPC) ਦੀ ਮੀਟਿੰਗ 4 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ। MPC ਸ਼ੁੱਕਰਵਾਰ ਨੂੰ ਮੀਟਿੰਗ ਵਿੱਚ ਲਏ ਗਏ ਫੈਸਲੇ ਦਾ ਐਲਾਨ ਕਰੇਗੀ। SBI ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੂਨ ਨੀਤੀ ਵਿੱਚ 50 ਬੇਸਿਸ ਪੁਆਇੰਟ ਦੀ ਦਰ ਕਟੌਤੀ ਦੀ ਉਮੀਦ ਹੈ। ਇਸ ਦੇ ਨਾਲ ਹੀ ਬਹੁਤ ਸਾਰੇ ਅਰਥਸ਼ਾਸਤਰੀਆਂ ਨੇ ਉਮੀਦ ਜਤਾਈ ਹੈ ਕਿ ਮਹਿੰਗਾਈ 4 ਪ੍ਰਤੀਸ਼ਤ ਦੇ ਔਸਤ ਟੀਚੇ ਤੋਂ ਹੇਠਾਂ ਰਹਿਣ ਕਾਰਨ RBI ਵਿਕਾਸ ਨੂੰ ਅੱਗੇ ਵਧਾਉਣ ਲਈ ਲਗਾਤਾਰ ਤੀਜੀ ਵਾਰ 25 ਬੇਸਿਸ ਪੁਆਇੰਟ ਘਟਾ ਸਕਦਾ ਹੈ।
ਵਿਆਜ ਦਰਾਂ ਘਟਣੀਆਂ ਸ਼ੁਰੂ
ਕ੍ਰਿਸਿਲ ਦੇ ਨੋਟ ਅਨੁਸਾਰ ਬੈਂਕ ਵਿਆਜ ਦਰਾਂ ਘਟਣੀਆਂ ਸ਼ੁਰੂ ਹੋ ਗਈਆਂ ਹਨ। ਇਸ ਨਾਲ ਘਰੇਲੂ ਮੰਗ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ। ਬੈਂਕ ਆਫ ਬੜੌਦਾ ਦੇ ਮੁੱਖ ਅਰਥਸ਼ਾਸਤਰੀ ਮਦਨ ਸਾਵਨਵੀਸ ਦੇ ਅਨੁਸਾਰ, 'ਆਰਬੀਆਈ ਦੇ ਵੱਖ-ਵੱਖ ਉਪਾਵਾਂ ਰਾਹੀਂ ਮਹਿੰਗਾਈ ਸਥਿਰ ਬਣੀ ਹੋਈ ਹੈ ਤੇ ਤਰਲਤਾ ਦੀਆਂ ਸਥਿਤੀਆਂ ਵੀ ਆਰਾਮਦਾਇਕ ਹਨ। ਇਸ ਨਾਲ ਸਾਡਾ ਮੰਨਣਾ ਹੈ ਕਿ ਐਮਪੀਸੀ 6 ਜੂਨ ਨੂੰ ਰੈਪੋ ਰੇਟ ਵਿੱਚ 25 ਬੇਸਿਸ ਪੁਆਇੰਟ ਦੀ ਕਟੌਤੀ ਕਰੇਗਾ।'
ਮੁੱਖ ਨੁਕਤੇ
ਕਾਰਨ: ਕ੍ਰੈਡਿਟ ਸਾਈਕਲ ਨੂੰ ਬਹਾਲ ਕਰਨ ਤੇ ਅਨਿਸ਼ਚਿਤਤਾਵਾਂ ਦਾ ਮੁਕਾਬਲਾ ਕਰਨ ਲਈ ਕਟੌਤੀ ਕੀਤੀ ਜਾਵੇਗੀ।
ਕੱਟ: ਫਰਵਰੀ ਤੇ ਅਪ੍ਰੈਲ ਵਿੱਚ 25 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਗਈ ਸੀ।
ਮੀਟਿੰਗ: ਆਰਬੀਆਈ ਦੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ 4 ਜੂਨ ਤੋਂ ਸ਼ੁਰੂ ਹੋਵੇਗੀ। ਫੈਸਲਾ 6 ਜੂਨ ਨੂੰ ਐਲਾਨਿਆ ਜਾਵੇਗਾ।






















