ISRO ਅਤੇ NASA ਦਾ ਸੈਟੇਲਾਈਟ ਜਲਦ ਹੋਵੇਗਾ ਲਾਂਚ ਸਫਲ ਰਿਹਾ ਤਾਂ ਬਚਣਗੀਆਂ ਲੱਖਾਂ ਜਾਨਾਂ
NISAR launch: ਇਸਰੋ ਅਤੇ ਨਾਸਾ ਦੇ ਸੈਟੇਲਾਈਟ NISAR ਇਸ ਸਾਲ ਜਲਦੀ ਹੀ ਲਾਂਚ ਹੋਣ ਜਾ ਰਹੇ ਹਨ। ਇਸਰੋ ਅਤੇ ਨਾਸਾ ਮਿਲ ਕੇ ਇਸ ਰਾਡਾਰ ਸਿਸਟਮ ਨੂੰ ਤਿਆਰ ਕਰ ਰਹੇ ਹਨ, ਜੋ ਕਿ...
NISAR launch: ਇਸਰੋ ਅਤੇ ਨਾਸਾ ਦੇ ਸੈਟੇਲਾਈਟ NISAR ਇਸ ਸਾਲ ਜਲਦੀ ਹੀ ਲਾਂਚ ਹੋਣ ਜਾ ਰਹੇ ਹਨ। ਇਸਰੋ ਅਤੇ ਨਾਸਾ ਮਿਲ ਕੇ ਇਸ ਰਾਡਾਰ ਸਿਸਟਮ ਨੂੰ ਤਿਆਰ ਕਰ ਰਹੇ ਹਨ, ਜੋ ਕਿ ਜਲਵਾਯੂ ਪਰਿਵਰਤਨ ਲਈ ਬਹੁਤ ਮਹੱਤਵਪੂਰਨ ਸਾਬਤ ਹੋ ਸਕਦਾ ਹੈ। ਇਸ ਦੇ ਨਾਲ ਹੀ ਜੰਗਲਾਂ ਅਤੇ ਗਿੱਲੀ ਜ਼ਮੀਨਾਂ (ਨਮੀ ਜਾਂ ਦਲਦਲੀ ਜ਼ਮੀਨ ਵਾਲੇ ਖੇਤਰ) ਦੀ ਵੀ ਨਿਗਰਾਨੀ ਕੀਤੀ ਜਾ ਸਕਦੀ ਹੈ।
ਪੁਲਾੜ ਏਜੰਸੀਆਂ ਇਹ ਪਤਾ ਲਗਾਉਣਾ ਚਾਹੁੰਦੀਆਂ ਹਨ ਕਿ ਜੰਗਲਾਂ ਅਤੇ ਗਿੱਲੇ ਖੇਤਰਾਂ ਵਿੱਚ ਕਾਰਬਨ ਚੱਕਰ ਦਾ ਕੀ ਪ੍ਰਭਾਵ ਪੈ ਰਿਹਾ ਹੈ ਅਤੇ ਇਹ ਕਿਵੇਂ ਜਲਵਾਯੂ ਤਬਦੀਲੀ ਦਾ ਕਾਰਨ ਬਣ ਰਿਹਾ ਹੈ। ਇਸ ਤੋਂ ਇਲਾਵਾ ਵਿਗਿਆਨੀ ਇਸ ਰਾਡਾਰ ਤੋਂ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਵੀ ਅਗਾਊਂ ਜਾਣਕਾਰੀ ਹਾਸਲ ਕਰ ਸਕਣਗੇ।
ਇਸਰੋ ਨੇ ਇਸ ਮਿਸ਼ਨ ਦੀ ਸ਼ੁਰੂਆਤ 'ਚ ਦੱਸਿਆ ਸੀ ਕਿ ਇਸ ਨੂੰ ਸਾਲ 2024 'ਚ ਲਾਂਚ ਕੀਤਾ ਜਾਣਾ ਹੈ। ਇਸ ਸੈਟੇਲਾਈਟ ਨਾਲ ਇਹ ਪਤਾ ਲਗਾਇਆ ਜਾ ਸਕੇਗਾ ਕਿ ਜੰਗਲਾਂ ਅਤੇ ਵੈਟਲੈਂਡਜ਼ ਵਿਚ ਕਾਰਬਨ ਦੇ ਨਿਯੰਤ੍ਰਣ ਵਿਚ ਇਹ ਕਿੰਨੇ ਮਹੱਤਵਪੂਰਨ ਹਨ। ਇਸ ਉਪਗ੍ਰਹਿ ਨੂੰ ਧਰਤੀ ਦੇ ਪੰਧ ਵਿੱਚ ਲਾਂਚ ਕੀਤਾ ਜਾਵੇਗਾ, ਜੋ ਹਰ 12 ਦਿਨਾਂ ਬਾਅਦ ਪੂਰੀ ਧਰਤੀ ਅਤੇ ਗਲੇਸ਼ੀਅਰਾਂ ਦਾ ਵਿਸ਼ਲੇਸ਼ਣ ਕਰੇਗਾ। ਤੁਹਾਨੂੰ ਦੱਸ ਦੇਈਏ ਕਿ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਜੰਗਲ ਅਤੇ ਵੈਟਲੈਂਡ ਬਹੁਤ ਮਹੱਤਵਪੂਰਨ ਹਨ। ਇਸ ਕਾਰਨ ਵਾਤਾਵਰਨ ਵਿੱਚ ਗ੍ਰੀਨਹਾਊਸ ਗੈਸਾਂ ਦਾ ਨਿਯੰਤ੍ਰਣ ਜਾਰੀ ਰਹਿੰਦਾ ਹੈ।
ਦਰਅਸਲ, ਨਿਸਾਰ ਬਵੰਡਰ, ਤੂਫ਼ਾਨ, ਜਵਾਲਾਮੁਖੀ, ਭੁਚਾਲ, ਗਲੇਸ਼ੀਅਰਾਂ ਦਾ ਪਿਘਲਣਾ, ਸਮੁੰਦਰੀ ਤੂਫ਼ਾਨ, ਜੰਗਲੀ ਅੱਗ, ਸਮੁੰਦਰ ਦੇ ਪੱਧਰ ਦਾ ਵਧਣਾ, ਖੇਤੀਬਾੜੀ, ਗਿੱਲੀ ਜ਼ਮੀਨ, ਬਰਫ਼ ਦਾ ਘਟਣਾ ਆਦਿ ਆਫ਼ਤਾਂ ਬਾਰੇ ਅਗਾਊਂ ਜਾਣਕਾਰੀ ਦੇਣਗੇ। ਇਸ ਦੇ ਨਾਲ ਹੀ ਇਸ ਸੈਟੇਲਾਈਟ ਤੋਂ ਧਰਤੀ ਦੇ ਆਲੇ-ਦੁਆਲੇ ਇਕੱਠੇ ਹੋ ਰਹੇ ਕੂੜੇ ਅਤੇ ਪੁਲਾੜ ਤੋਂ ਧਰਤੀ ਵੱਲ ਆਉਣ ਵਾਲੇ ਖ਼ਤਰਿਆਂ ਬਾਰੇ ਵੀ ਜਾਣਕਾਰੀ ਮਿਲੇਗੀ। ਰੁੱਖਾਂ ਅਤੇ ਪੌਦਿਆਂ ਦੀ ਵਧਦੀ ਅਤੇ ਘਟਦੀ ਗਿਣਤੀ ਦੇ ਨਾਲ-ਨਾਲ ਇਹ ਰੋਸ਼ਨੀ ਦੇ ਵਾਧੇ ਅਤੇ ਘਟਣ ਬਾਰੇ ਵੀ ਜਾਣਕਾਰੀ ਦੇਵੇਗਾ। ਜਿਸ ਨਾਲ ਮਨੁੱਖੀ ਜੀਵਨ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।