ਦੁਨੀਆ ਦਾ ਉਹ ਇਨਸਾਨ ਜਿਸ ਨੇ ਨੀਂਦ ਨੂੰ ਕੀਤਾ ਕੰਟਰੋਲ, 24 ਘੰਟਿਆਂ 'ਚ ਸਿਰਫ਼ 30 ਮਿੰਟ ਹੀ ਸੌਂਦਾ, ਇੰਝ ਪਾਇਆ ਦਿਮਾਗ 'ਤੇ ਕਾਬੂ
ਜਪਾਨ ਵਿੱਚ ਜ਼ਿਆਦਾਤਰ ਲੋਕ ਲੰਬੀ ਉਮਰ ਜੀਉਂਦੇ ਹਨ। ਮੰਨਿਆ ਜਾਂਦਾ ਹੈ ਕਿ ਅਜਿਹਾ ਉੱਥੋਂ ਦੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਹੁੰਦਾ ਹੈ। ਹਾਲਾਂਕਿ, ਇਨ੍ਹੀਂ ਦਿਨੀਂ ਇੱਕ ਜਾਪਾਨੀ ਵਿਅਕਤੀ ਦੀ ਅਜੀਬ ਜੀਵਨ ਸ਼ੈਲੀ ਚਰਚਾ ...
ਜਪਾਨ ਵਿੱਚ ਜ਼ਿਆਦਾਤਰ ਲੋਕ ਲੰਬੀ ਉਮਰ ਜੀਉਂਦੇ ਹਨ। ਮੰਨਿਆ ਜਾਂਦਾ ਹੈ ਕਿ ਅਜਿਹਾ ਉੱਥੋਂ ਦੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਹੁੰਦਾ ਹੈ। ਹਾਲਾਂਕਿ, ਇਨ੍ਹੀਂ ਦਿਨੀਂ ਇੱਕ ਜਾਪਾਨੀ ਵਿਅਕਤੀ ਦੀ ਅਜੀਬ ਜੀਵਨ ਸ਼ੈਲੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਦਾਇਸੂਕੇ ਹੋਰੀ ਨਾਂ ਦਾ ਵਿਅਕਤੀ ਪਿਛਲੇ 12 ਸਾਲਾਂ ਤੋਂ 24 ਘੰਟਿਆਂ ਵਿੱਚ ਸਿਰਫ਼ 30 ਮਿੰਟ ਹੀ ਸੌਂ ਰਿਹਾ ਹੈ ਅਤੇ ਉਹ ਆਪਣੀ ਜ਼ਿੰਦਗੀ ਨੂੰ ਦੁੱਗਣਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਦਾਅਵਾ ਕਰ ਰਿਹਾ ਹੈ ਕਿ ਉਸਨੇ ਆਪਣੇ ਦਿਮਾਗ ਨੂੰ ਘੱਟ ਤੋਂ ਘੱਟ ਨੀਂਦ ਲਈ ਢਾਲ ਲਿਆ ਹੈ ਅਤੇ ਇਸ ਨਾਲ ਉਸ ਦੀ ਕਾਰਜ ਕੁਸ਼ਲਤਾ ਵਿੱਚ ਸੁਧਾਰ ਹੋਇਆ ਹੈ। ਉਹ ਇਸ ਵਿਚ ਹੋਰ ਲੋਕਾਂ ਨੂੰ ਵੀ ਟ੍ਰੇਨਿੰਗ ਦੇ ਰਿਹਾ ਹੈ।
ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ, ਪੱਛਮੀ ਜਾਪਾਨ ਦੇ ਹਯੋਗੋ ਸੂਬੇ 'ਚ ਰਹਿਣ ਵਾਲੇ ਦਾਇਸੂਕੇ ਹੋਰੀ ਦਾ ਦਾਅਵਾ ਹੈ ਕਿ ਉਸ ਨੇ ਆਪਣੇ ਦਿਮਾਗ ਅਤੇ ਸਰੀਰ ਨੂੰ ਘੱਟ ਤੋਂ ਘੱਟ ਨੀਂਦ ਨਾਲ ਕੰਮ ਕਰਨ ਦੀ ਸਿਖਲਾਈ ਦਿੱਤੀ ਹੈ ਅਤੇ ਉਹ ਕਦੇ ਵੀ ਥਕਾਵਟ ਮਹਿਸੂਸ ਨਹੀਂ ਕਰਦੇ।
ਦਾਇਸੂਕੇ ਹੋਰੀ ਇੱਕ ਉਦਯੋਗਪਤੀ ਹੈ ਜੋ ਸੰਗੀਤ, ਪੇਂਟਿੰਗ ਅਤੇ ਮਕੈਨੀਕਲ ਡਿਜ਼ਾਈਨ ਦਾ ਸ਼ੌਕੀਨ ਹੈ। ਉਸਨੇ 12 ਸਾਲ ਪਹਿਲਾਂ ਰੋਜ਼ਾਨਾ ਵਧੇਰੇ ਕਿਰਿਆਸ਼ੀਲ ਘੰਟੇ ਪ੍ਰਾਪਤ ਕਰਨ ਲਈ ਨੀਂਦ ਵਿੱਚ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਕਾਫੀ ਕੋਸ਼ਿਸ਼ਾਂ ਤੋਂ ਬਾਅਦ, ਉਹ ਆਪਣੀ ਨੀਂਦ ਨੂੰ ਸਿਰਫ 30 ਤੋਂ 45 ਮਿੰਟ ਪ੍ਰਤੀ ਦਿਨ ਤੱਕ ਸੀਮਤ ਕਰਨ ਵਿੱਚ ਸਫਲ ਰਿਹਾ।
ਦਾਇਸੂਕੇ ਹੋਰੀ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਖਾਣਾ ਖਾਣ ਤੋਂ ਇਕ ਘੰਟਾ ਪਹਿਲਾਂ ਖੇਡਾਂ ਕਰਦੇ ਹੋ ਜਾਂ ਕੌਫੀ ਪੀਂਦੇ ਹੋ, ਤਾਂ ਤੁਸੀਂ ਨੀਂਦ ਤੋਂ ਬਚ ਸਕਦੇ ਹੋ। 2016 ਵਿੱਚ, ਦਾਇਸੂਕੇ ਹੋਰੀ ਨੇ ਜਾਪਾਨ ਸ਼ਾਰਟ ਸਲੀਪਰਸ ਟ੍ਰੇਨਿੰਗ ਐਸੋਸੀਏਸ਼ਨ ਦੀ ਸਥਾਪਨਾ ਕੀਤੀ, ਜਿੱਥੇ ਉਹ ਨੀਂਦ ਅਤੇ ਸਿਹਤ 'ਤੇ ਕਲਾਸਾਂ ਚਲਾਉਂਦਾ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l.
Join Our Official Telegram Channel: https://t.me/abpsanjhaofficial