Schengen Visa: ਕੀ ਹੈ ਸ਼ੈਂਗੇਨ ਵੀਜ਼ਾ? ਜਿਸ ਰਾਹੀਂ ਇੱਕ ਵਾਰ ‘ਚ ਘੁੰਮ ਸਕਦੇ 27 ਦੇਸ਼
Schengen Visa: ਹਰ ਸਾਲ ਲੱਖਾਂ ਦੀ ਗਿਣਤੀ ਭਾਰਤੀ ਯੂਰਪ ਘੁੰਮਣ ਲਈ ਜਾਂਦੇ ਹਨ। ਜੇਕਰ ਤੁਸੀਂ ਸ਼ੈਂਗੇਨ ਵੀਜ਼ਾ ਲੈ ਕੇ ਯੂਰਪ ਜਾਂਦੇ ਹੋ ਤਾਂ ਤੁਸੀਂ ਇੱਕ ਵਾਰ ਵਿੱਚ ਯੂਰਪ ਦੇ 27 ਦੇਸ਼ ਘੁੰਮ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਕੀ ਹੁੰਦਾ ਹੈ ਸ਼ੈਂਗੇਨ ਵੀਜ਼ਾ।
Schengen Visa: ਲੋਕਾਂ ਨੂੰ ਅਕਸਰ ਘੁੰਮਣ ਦਾ ਸ਼ੌਂਕ ਹੁੰਦਾ ਹੈ। ਲੋਕਾਂ ਛੁੱਟੀਆਂ ਲੈਕੇ ਵਿਦੇਸ਼ ਘੁੰਮਣ ਦਾ ਪਲਾਨ ਬਣਾਉਂਦੇ ਹਨ। ਵਿਦੇਸ਼ ਜਾਣ ਦੇ ਮਾਮਲੇ ਵਿੱਚ ਭਾਰਤ ਦੇ ਬਹੁਤ ਸਾਰੇ ਲੋਕ ਯੂਰਪ ਜਾਣਾ ਪਸੰਦ ਕਰਦੇ ਹਨ। ਘੁੰਮਣ ਫਿਰਨ ਲਈ ਅੱਜ ਵੀ ਭਾਰਤੀਆਂ ਨੂੰ ਯੂਰਪ ਘੁੰਮਣਾ ਪਸੰਦ ਹੈ। ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਭਾਰਤੀ ਯੂਰਪ ਘੁੰਮਣ ਲਈ ਜਾਂਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਸ਼ੈਂਗੇਨ ਵੀਜ਼ਾ ਇੱਕ ਅਜਿਹਾ ਵੀਜ਼ਾ ਹੈ, ਜਿਸ ਰਾਹੀਂ ਤੁਸੀਂ ਇੱਕ ਵਾਰ 27 ਦੇਸ਼ਾਂ ਦੀ ਯਾਤਰਾ ਕਰ ਸਕਦੇ ਹੋ। ਜੇਕਰ ਤੁਸੀਂ ਇਸ ਤੋਂ ਅਣਜਾਣ ਹੋ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਬਾਰੇ...
ਕੀ ਹੁੰਦਾ ਸ਼ੈਂਗੇਨ ਵੀਜ਼ਾ?
ਯੂਰਪ ਵਿੱਚ ਘੁੰਮਣ ਲਈ ਸ਼ੈਂਗੇਨ ਵੀਜ਼ਾ ਇੱਕ ਖ਼ਾਸ ਤਰ੍ਹਾਂ ਦਾ ਵੀਜ਼ਾ ਹੁੰਦਾ ਹੈ। ਇਸ ਨੂੰ ਯੂਰਪ ਦਾ ਪਾਸਪੋਰਟ ਫ੍ਰੀ ਜੋਨ ਵੀ ਕਿਹਾ ਜਾਂਦਾ ਹੈ। ਸ਼ੈਂਗੇਨ ਵੀਜ਼ੇ ਦੇ ਅੰਦਰ ਯੂਰਪ ਦੇ ਕਈ ਵੱਡੇ ਦੇਸ਼ ਆ ਜਾਂਦੇ ਹਨ। ਇਹ ਦੁਨੀਆ ਦਾ ਸਭ ਤੋਂ ਵੱਡਾ ਵੀਜ਼ਾ ਮਕਤ ਟ੍ਰੈਵਲ ਏਰੀਆ ਮੰਨਿਆ ਜਾਂਦਾ ਹੈ। ਸ਼ੈਂਗੇਨ ਵੀਜ਼ਾ ਇੱਕ ਸ਼ਾਰਟ ਸਟੇਅ ਵੀਜ਼ਾ ਹੈ। ਇਸ ਵੀਜ਼ੇ ਦੀ ਮਦਦ ਨਾਲ ਤੁਸੀਂ 90 ਦਿਨਾਂ ਵਿੱਚ ਯੂਰਪ ਦੇ 27 ਦੇਸ਼ਾਂ ਵਿੱਚ ਕਿਤੇ ਵੀ ਘੁੰਮ ਸਕਦੇ ਹੋ।
ਇਸਦੇ ਲਈ ਤੁਹਾਡੇ 'ਤੇ ਕੋਈ ਪਾਬੰਦੀ ਨਹੀਂ ਲਗਾਈ ਜਾਵੇਗੀ। ਸ਼ੈਂਗੇਨ ਵੀਜ਼ਾ ਜ਼ੋਨ ਵਿੱਚ ਕੋਈ ਬਾਰਡਰ ਕੰਟਰੋਲ ਵੀ ਨਹੀਂ ਹੈ। ਜਿਸ ਕਾਰਨ ਤੁਹਾਨੂੰ ਜ਼ਿਆਦਾ ਚੈਕਿੰਗ ਦੀ ਲੋੜ ਨਹੀਂ ਪਵੇਗੀ। ਪਰ ਜੇਕਰ ਤੁਸੀਂ ਸ਼ੈਂਗੇਨ ਜ਼ੋਨ ਵਿੱਚ 90 ਦਿਨਾਂ ਤੋਂ ਵੱਧ ਸਮੇਂ ਲਈ ਰਹਿ ਰਹੇ ਹੋ। ਫਿਰ ਤੁਹਾਨੂੰ ਉਸ ਦੇਸ਼ ਦਾ ਵੀਜ਼ਾ ਲੈਣਾ ਹੋਵੇਗਾ, ਜਿਸ ਦੇਸ਼ ਵਿੱਚ ਤੁਸੀਂ ਰਹਿ ਰਹੇ ਹੋ।
ਇਹ ਵੀ ਪੜ੍ਹੋ: Petrol Price: ਲੋਕ ਸਭਾ ਚੋਣਾਂ ਦੀਆਂ ਤਰੀਕਾਂ ਤੋਂ ਪਹਿਲਾਂ ਲਕਸ਼ਦੀਪ ਨੂੰ ਵੱਡਾ ਤੋਹਫਾ, 15 ਰੁਪਏ ਸਸਤਾ ਹੋਇਆ ਪੈਟਰੋਲ-ਡੀਜ਼ਲ
ਸ਼ੈਂਗੇਨ ਵੀਜ਼ਾ ਦੇ ਤਹਿਤ ਆਉਂਦੇ ਆਹ ਦੇਸ਼
ਸ਼ੈਂਗੇਨ ਵੀਜ਼ਾ ਦੀ ਗੱਲ ਕਰੀਏ ਤਾਂ ਇਸ ਵਿੱਚ ਫਰਾਂਸ ਅਤੇ ਜਰਮਨੀ ਸਮੇਤ ਕੁੱਲ 27 ਦੇਸ਼ ਸ਼ਾਮਲ ਹਨ। ਜੋ ਕਿ ਇਸ ਤਰ੍ਹਾਂ ਹਨ, ਨੀਦਰਲੈਂਡ, ਸਲੋਵਾਕੀਆ, ਆਸਟ੍ਰੀਆ, ਸਵਿਟਜ਼ਰਲੈਂਡ, ਲਾਤਵੀਆ, ਲਿਥੁਆਨੀਆ, ਬੇਲਜੀਅਮ, ਚੈੱਕ ਗਣਰਾਜ, ਡੈਨਮਾਰਕ, ਏਸਟੋਨੀਆ, ਫਿਨਲੈਂਡ, ਫਰਾਂਸ, ਜਰਮਨੀ, ਗ੍ਰੀਸ, ਹੰਗਰੀ, ਆਈਸਲੈਂਡ, ਇਟਲੀ, ਲਿਖਟੈਂਸ਼ਟਾਈਨ, ਲਕਸਮਬਰਗ, ਮਾਲਟਾ, ਨਾਰਵੇ, ਪੁਰਤਗਾਲ, ਸਲੋਵੇਨੀਆ, ਸਪੇਨ ਅਤੇ ਸਵੀਡਨ।