Police Rules: ਪੁਲਿਸ ਨਹੀਂ ਹੋ ਸਕਦੀ ਤੁਹਾਡੇ ਘਰ ਅੰਦਰ ਦਾਖਲ, ਗ੍ਰਿਫਤਾਰੀ ਵੇਲੇ ਜਾਣ ਲਵੋ ਆਪਣੇ ਕਾਨੂੰਨੀ ਅਧਿਕਾਰ
ਕਾਨੂੰਨ ਮੁਤਾਬਕ ਪੁਲਿਸ ਬਿਨਾਂ ਇਜਾਜ਼ਤ ਤੁਹਾਡੇ ਘਰ ਅੰਦਰ ਦਾਖਲ ਨਹੀਂ ਹੋ ਸਕਦੀ। ਜੇਕਰ ਪੁਲਿਸ ਤੁਹਾਡੇ ਘਰ ਆਉਂਦੀ ਹੈ ਤਾਂ ਤੁਸੀਂ ਪੁਲਿਸ ਨੂੰ ਵਾਰੰਟ ਦਿਖਾਉਣ ਲਈ ਕਹਿ ਸਕਦੇ ਹੋ।
Police cannot enter your house without permission: ਪੁਲਿਸ ਦੀ ਧੱਕੇਸ਼ਾਹੀ ਦੀਆਂ ਰਿਪੋਰਟਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹੇ ਵਿੱਚ ਕਈ ਲੋਕਾਂ ਦੀਆਂ ਪੁਲਿਸ ਨਾਲ ਉਲਝਦੇ ਹੋਏ ਵੀਡੀਓ ਵੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਲਈ ਅਕਸਰ ਚਰਚਾ ਰਹਿੰਦੀ ਹੈ ਕਿ ਪੁਲਿਸ ਬਗੈਰ ਇਜਾਜ਼ਤ ਕਿਸੇ ਦੇ ਘਰ ਦੀ ਤਲਾਸ਼ੀ ਲੈ ਸਕਦੀ ਹੈ ਜਾਂ ਨਹੀਂ। ਅੱਜ ਅਸੀਂ ਇਸ ਬਾਰੇ ਚਰਚਾ ਕਰਾਂਗੇ।
ਦਰਅਸਲ ਕਾਨੂੰਨ ਮੁਤਾਬਕ ਪੁਲਿਸ ਬਿਨਾਂ ਇਜਾਜ਼ਤ ਤੁਹਾਡੇ ਘਰ ਅੰਦਰ ਦਾਖਲ ਨਹੀਂ ਹੋ ਸਕਦੀ। ਜੇਕਰ ਪੁਲਿਸ ਤੁਹਾਡੇ ਘਰ ਆਉਂਦੀ ਹੈ ਤਾਂ ਤੁਸੀਂ ਪੁਲਿਸ ਨੂੰ ਵਾਰੰਟ ਦਿਖਾਉਣ ਲਈ ਕਹਿ ਸਕਦੇ ਹੋ। ਹਾਲਾਂਕਿ, ਕੁਝ ਅਜਿਹੇ ਹਾਲਾਤ ਵੀ ਹੁੰਦੇ ਹਨ ਜਿਨ੍ਹਾਂ ਵਿੱਚ ਪੁਲਿਸ ਨੂੰ ਕਿਸੇ ਘਰ ਵਿੱਚ ਦਾਖਲ ਹੋ ਕੇ ਜਾਂਚ ਕਰਨ ਦਾ ਅਧਿਕਾਰ ਹੈ।
ਕਾਨੂੰਨ ਮੁਤਾਬਕ ਜੇਕਰ ਪੁਲਿਸ ਨੂੰ ਲੱਗਦਾ ਹੈ ਕਿ ਕੋਈ ਅਜਿਹੀ ਚੀਜ਼ ਹੈ ਜੋ ਸਬੂਤ ਵਜੋਂ ਵਰਤੀ ਜਾ ਸਕਦੀ ਹੈ, ਤਾਂ ਉਹ ਜਾਂਚ ਕਰ ਸਕਦੀ ਹੈ। ਇਸੇ ਤਰ੍ਹਾਂ ਜੇਕਰ ਕੋਈ ਅਪਰਾਧੀ ਕਿਸੇ ਘਰ ਵਿੱਚ ਲੁਕਿਆ ਹੋਵੇ ਤਾਂ ਵੀ ਪੁਲਿਸ ਬਿਨਾਂ ਵਾਰੰਟ ਦੇ ਘਰ ਦੀ ਤਲਾਸ਼ੀ ਲੈ ਸਕਦੀ ਹੈ।
ਗੈਰ-ਐਮਰਜੈਂਸੀ ਮਾਮਲਿਆਂ ਵਿੱਚ ਵਾਰੰਟ ਦਿਖਾਉਣਾ ਜ਼ਰੂਰੀ
ਉਂਝ ਜੇਕਰ ਗੈਰ-ਐਮਰਜੈਂਸੀ ਹਾਲਾਤ ਹੋਣ ਤਾਂ ਪੁਲਿਸ ਨੂੰ ਪਹਿਲਾਂ ਵਾਰੰਟ ਦਿਖਾਉਣਾ ਹੋਵੇਗਾ। ਉਦਾਹਰਨ ਲਈ ਜੇਕਰ ਕਿਸੇ 'ਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ ਜਾਂ ਸਾਮਾਨ ਚੋਰੀ ਕਰਨ ਦਾ ਦੋਸ਼ ਹੈ ਜਾਂ ਘਰ ਵਿੱਚ ਗੈਰ-ਕਾਨੂੰਨੀ ਹਥਿਆਰ ਰੱਖਣ ਵਰਗੇ ਦੋਸ਼ ਹਨ, ਤਾਂ ਪੁਲਿਸ ਨੂੰ ਪਹਿਲਾਂ ਮੈਜਿਸਟ੍ਰੇਟ ਦਾ ਵਾਰੰਟ ਦਿਖਾਉਣਾ ਹੋਵੇਗਾ। ਇਸ ਤੋਂ ਬਾਅਦ ਹੀ ਪੁਲਿਸ ਘਰ ਵਿੱਚ ਦਾਖ਼ਲ ਹੋ ਸਕਦੀ ਹੈ। ਜੇਕਰ ਕਿਸੇ ਕੇਸ ਨਾਲ ਸਬੰਧਤ ਪੁੱਛਗਿੱਛ ਕਰਨੀ ਹੋਏ ਤਾਂ ਪੁਲਿਸ ਤੁਹਾਡੇ ਬੁਲਾਉਣ 'ਤੇ ਹੀ ਤੁਹਾਡੇ ਘਰ ਆ ਸਕਦੀ ਹੈ।
ਪੁਲਿਸ ਗ੍ਰਿਫਤਾਰ ਕਰੇ ਤਾਂ ਕੀ ਕਰੀਏ
ਜੇਕਰ ਪੁਲਿਸ ਕਦੇ ਤੁਹਾਨੂੰ ਗ੍ਰਿਫਤਾਰ ਕਰਦੀ ਹੈ ਤਾਂ ਤੁਸੀਂ ਚੁੱਪ ਰਹਿ ਸਕਦੇ ਹੋ। ਤੁਸੀਂ ਬੱਸ ਆਪਣਾ ਨਾਮ ਤੇ ਮੁੱਢਲੀ ਜਾਣਕਾਰੀ ਪੁਲਿਸ ਨੂੰ ਦੇ ਸਕਦੇ ਹੋ। ਹੋਰ ਕਿਸੇ ਵੀ ਚੀਜ਼ ਲਈ ਤੁਸੀਂ ਕਿਸੇ ਵਕੀਲ ਦੀਆਂ ਸੇਵਾਵਾਂ ਲੈ ਸਕਦੇ ਹੋ। ਜੇਕਰ ਪੁਲਿਸ ਤੁਹਾਡੇ ਤੋਂ ਜ਼ਬਰਦਸਤੀ ਪੁੱਛਗਿੱਛ ਕਰਦੀ ਹੈ, ਤਾਂ ਤੁਸੀਂ ਕਹਿ ਸਕਦੇ ਹੋ ਕਿ ਮੈਂ ਆਪਣੇ ਵਕੀਲ ਨਾਲ ਗੱਲ ਕਰਨਾ ਚਾਹੁੰਦਾ ਹਾਂ। ਇਸ ਤੋਂ ਬਾਅਦ ਪੁਲਿਸ ਤੁਹਾਡੇ ਤੋਂ ਪੁੱਛਗਿੱਛ ਕਰਨਾ ਬੰਦ ਕਰ ਦੇਵੇਗੀ।
ਜੇਕਰ ਪੁਲਿਸ ਵੱਲੋਂ ਤੁਹਾਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ, ਤਾਂ ਤੁਸੀਂ ਆਪਣੇ ਰਿਸ਼ਤੇਦਾਰ ਜਾਂ ਵਕੀਲ ਨੂੰ ਕਾਲ ਕਰ ਸਕਦੇ ਹੋ। ਜੇਕਰ ਤੁਹਾਡੇ ਬੱਚੇ 18 ਸਾਲ ਤੋਂ ਘੱਟ ਉਮਰ ਦੇ ਹਨ, ਤਾਂ ਤੁਸੀਂ ਉਨ੍ਹਾਂ ਲਈ ਸੁਰੱਖਿਆ ਦੇ ਪ੍ਰਬੰਧ ਕਰਨ ਲਈ ਵੀ ਕਾਲ ਕਰ ਸਕਦੇ ਹੋ।