ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਕਿੰਨੀ ਮਿਲਦੀ ਹੈ ਤਨਖਾਹ ? ਰਕਮ ਜਾਣ ਕੇ ਤੁਸੀਂ ਰਹਿ ਜਾਓਗੇ ਹੈਰਾਨ
ਕੀ ਤੁਸੀਂ ਜਾਣਦੇ ਹੋ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਕਿੰਨੀ ਤਨਖਾਹ ਮਿਲਦੀ ਹੈ? ਜੇ ਨਹੀਂ, ਤਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਇਹ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ।

ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਭਾਰਤੀ ਸੰਸਦ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਦੇਖਿਆ ਜਾਂਦਾ ਹੈ। ਇਹ ਅਹੁਦਾ ਬਹੁਤ ਜ਼ਿੰਮੇਵਾਰ ਹੈ। ਇਸ ਦੇ ਨਾਲ ਹੀ ਤਨਖਾਹ ਅਤੇ ਸਹੂਲਤਾਂ ਵੀ ਬਹੁਤ ਵਧੀਆ ਹਨ। ਆਓ ਜਾਣਦੇ ਹਾਂ...
ਵਿਰੋਧੀ ਧਿਰ ਦੇ ਨੇਤਾ ਬਣਨ ਤੋਂ ਬਾਅਦ, ਰਾਹੁਲ ਗਾਂਧੀ ਨੂੰ ਕੈਬਨਿਟ ਮੰਤਰੀ ਦਾ ਦਰਜਾ ਮਿਲਿਆ। ਇਸ ਦੇ ਨਾਲ ਹੀ, ਉਨ੍ਹਾਂ ਨੂੰ ਕੈਬਨਿਟ ਪੱਧਰ ਦੀ ਸੁਰੱਖਿਆ, ਵਿਸ਼ੇਸ਼ ਸਰਕਾਰੀ ਵਾਹਨ, ਰਿਹਾਇਸ਼, ਸਟਾਫ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਵੀ ਦਿੱਤੀਆਂ ਗਈਆਂ।
ਕਿੰਨੀ ਤਨਖਾਹ?
ਰਾਹੁਲ ਗਾਂਧੀ ਨੂੰ ਹਰ ਮਹੀਨੇ ਲਗਭਗ 3.30 ਲੱਖ ਰੁਪਏ ਤਨਖਾਹ ਮਿਲਦੀ ਹੈ। ਜੇ ਸਾਲਾਨਾ ਆਧਾਰ 'ਤੇ ਦੇਖਿਆ ਜਾਵੇ ਤਾਂ ਇਹ ਰਕਮ ਲਗਭਗ 39.60 ਲੱਖ ਰੁਪਏ ਬਣਦੀ ਹੈ। ਉਨ੍ਹਾਂ ਨੂੰ ਇਹ ਤਨਖਾਹ ਸੰਸਦ ਮੈਂਬਰ ਦੀ ਤਨਖਾਹ, ਹਲਕਾ ਭੱਤਾ, ਮਹਿਮਾਨ ਨਿਵਾਜ਼ੀ ਭੱਤਾ ਅਤੇ ਹੋਰ ਸਹੂਲਤਾਂ ਦੇ ਨਾਲ ਮਿਲਦੀ ਹੈ।
ਇਸ ਤੋਂ ਇਲਾਵਾ, ਉਨ੍ਹਾਂ ਕੋਲ 1 ਨਿੱਜੀ ਸਕੱਤਰ, 2 ਵਾਧੂ ਨਿੱਜੀ ਸਕੱਤਰ, 2 ਸਹਾਇਕ ਨਿੱਜੀ ਸਕੱਤਰ, 2 ਨਿੱਜੀ ਸਹਾਇਕ, 1 ਹਿੰਦੀ ਸਟੈਨੋ, 1 ਕਲਰਕ, 1 ਸਫਾਈ ਸੇਵਕ ਤੇ 4 ਚੌਥੇ ਦਰਜੇ ਦੇ ਕਰਮਚਾਰੀ ਵੀ ਹਨ।
ਜੇਕਰ ਅਸੀਂ ਰਾਹੁਲ ਗਾਂਧੀ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਦਿੱਲੀ ਦੇ ਸੇਂਟ ਸਟੀਫਨ ਕਾਲਜ ਤੋਂ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ 1989 ਵਿੱਚ ਇੱਥੇ ਦਾਖਲਾ ਲਿਆ ਸੀ, ਪਰ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੂੰ ਕਾਲਜ ਛੱਡਣਾ ਪਿਆ ਫਿਰ 1990 ਵਿੱਚ ਉਨ੍ਹਾਂ ਨੇ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਪਰ ਆਪਣੇ ਪਿਤਾ ਦੀ ਹੱਤਿਆ ਕਾਰਨ ਉਨ੍ਹਾਂ ਨੂੰ ਯੂਨੀਵਰਸਿਟੀ ਛੱਡਣੀ ਪਈ।
ਰਿਪੋਰਟਾਂ ਅਨੁਸਾਰ, ਹਾਰਵਰਡ ਤੋਂ ਬਾਅਦ, ਰਾਹੁਲ ਗਾਂਧੀ ਨੇ ਫਲੋਰੀਡਾ ਦੇ ਰੋਲਿਨਸ ਕਾਲਜ ਵਿੱਚ ਦਾਖਲਾ ਲਿਆ, ਜਿੱਥੇ ਉਨ੍ਹਾਂ ਨੇ 1991 ਤੋਂ 1994 ਤੱਕ ਪੜ੍ਹਾਈ ਕੀਤੀ। ਇੱਥੋਂ ਉਨ੍ਹਾਂ ਨੇ ਬੈਚਲਰ ਆਫ਼ ਆਰਟਸ (ਬੀ.ਏ.) ਦੀ ਪੜ੍ਹਾਈ ਕੀਤੀ। 1995 ਵਿੱਚ ਰਾਹੁਲ ਗਾਂਧੀ ਨੇ ਕੈਂਬਰਿਜ ਯੂਨੀਵਰਸਿਟੀ ਦੇ ਟ੍ਰਿਨਿਟੀ ਕਾਲਜ ਵਿੱਚ ਦਾਖਲਾ ਲਿਆ। ਜਿੱਥੋਂ ਉਨ੍ਹਾਂ ਨੇ ਐਮ.ਫਿਲ ਦੀ ਡਿਗਰੀ ਪ੍ਰਾਪਤ ਕੀਤੀ।
ਜਾਇਦਾਦ ਕਿੰਨੀ ?
1977 ਦੇ ਕਾਨੂੰਨ ਦੇ ਤਹਿਤ, ਜਿੰਨਾ ਚਿਰ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਸੰਭਾਲਦੇ ਹਨ, ਉਨ੍ਹਾਂ ਨੂੰ ਕਿਰਾਏ ਤੋਂ ਬਿਨਾਂ ਫਰਨੀਸ਼ਡ ਸਰਕਾਰੀ ਰਿਹਾਇਸ਼ ਮਿਲੇਗੀ। ਇਸ ਤੋਂ ਇਲਾਵਾ, ਉਸ ਘਰ ਦੀ ਦੇਖਭਾਲ ਲਈ ਉਸ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ। 2024 ਵਿੱਚ ਦਿੱਤੇ ਗਏ ਚੋਣ ਹਲਫ਼ਨਾਮੇ ਅਨੁਸਾਰ, ਰਾਹੁਲ ਗਾਂਧੀ ਕੋਲ ਲਗਭਗ 20.34 ਕਰੋੜ ਰੁਪਏ ਦੀ ਜਾਇਦਾਦ ਹੈ।






















