Ratan Tata Death: ਕਿਵੇਂ ਹੋਵੇਗਾ ਰਤਨ ਟਾਟਾ ਦਾ ਅੰਤਿਮ ਸਸਕਾਰ? ਇਦਾਂ ਕਰ ਸਕੋਗੇ ਅੰਤਿਮ ਦਰਸ਼ਨ
ਟਾਟਾ ਗਰੁੱਪ ਦੇ ਚੇਅਰਮੈਨ ਰਤਨ ਟਾਟਾ ਦਾ ਬੁੱਧਵਾਰ ਦੇਰ ਰਾਤ ਦੇਹਾਂਤ ਹੋ ਗਿਆ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਅਜਿਹੇ 'ਚ ਆਓ ਜਾਣਦੇ ਹਾਂ ਕਿ ਪਾਰਸੀ ਭਾਈਚਾਰੇ 'ਚ ਅੰਤਿਮ ਸਸਕਾਰ ਕਿਵੇਂ ਕੀਤਾ ਜਾਂਦਾ ਹੈ।
Ratan Tata Death: ਭਾਰਤ ਦੇ ਮਸ਼ਹੂਰ ਉਦਯੋਗਪਤੀ ਰਤਨ ਟਾਟਾ ਦੇ ਦੇਹਾਂਤ ਨਾਲ ਦੇਸ਼ ਸੋਗ ਵਿੱਚ ਡੁੱਬ ਗਿਆ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਹੁਣ ਉਨ੍ਹਾਂ ਦੇ ਅੰਤਿਮ ਸਸਕਾਰ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਰਤਨ ਟਾਟਾ ਪਾਰਸੀ ਭਾਈਚਾਰੇ ਨਾਲ ਸਬੰਧਤ ਸਨ। ਹਾਲਾਂਕਿ, ਇਹ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਹਿੰਦੂ ਪਰੰਪਰਾਵਾਂ ਦੇ ਅਨੁਸਾਰ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਐਲਾਨ ਕੀਤਾ ਹੈ ਕਿ ਭਾਰਤ ਦੇ 'ਰਤਨ' ਨੂੰ ਪੂਰੇ ਰਾਜਕੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਜਾਵੇਗੀ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਸ਼ਾਮ 4 ਵਜੇ ਵਰਲੀ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਹਾਲਾਂਕਿ, ਪਾਰਸੀ ਧਰਮ ਵਿੱਚ ਅੰਤਿਮ ਸੰਸਕਾਰ ਦੀ ਵਿਧੀ ਬਿਲਕੁਲ ਵੱਖਰੀ ਹੈ। ਆਓ ਜਾਣਦੇ ਹਾਂ ਪਾਰਸੀ ਭਾਈਚਾਰੇ 'ਚ ਅੰਤਿਮ ਸੰਸਕਾਰ ਕਿਵੇਂ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: ਪੰਚਾਇਤੀ ਚੋਣਾਂ ਨੂੰ ਲੈਕੇ ਹਾਈਕੋਰਟ 'ਚ ਸੁਣਵਾਈ ਅੱਜ, 250 ਪਿੰਡਾਂ ਦੀ ਚੋਣ ’ਤੇ ਲਾਈ ਸੀ ਰੋਕ
ਪਾਰਸੀ ਭਾਈਚਾਰੇ ਵਿੱਚ ਅੰਤਿਮ ਸੰਸਕਾਰ ਦੀ ਪਰੰਪਰਾ
ਪਾਰਸੀ ਭਾਈਚਾਰੇ ਵਿੱਚ ਅੰਤਿਮ ਸੰਸਕਾਰ ਦੀਆਂ ਪਰੰਪਰਾਵਾਂ ਬਹੁਤ ਪੁਰਾਣੀਆਂ ਅਤੇ ਵਿਲੱਖਣ ਹਨ। ਇਸ ਸਮਾਜ ਵਿੱਚ ਨਾ ਤਾਂ ਲਾਸ਼ ਨੂੰ ਸਾੜਿਆ ਜਾਂਦਾ ਹੈ ਅਤੇ ਨਾ ਹੀ ਦਫ਼ਨਾਇਆ ਜਾਂਦਾ ਹੈ। ਪਾਰਸੀਆਂ ਦਾ ਮੰਨਣਾ ਹੈ ਕਿ ਮੌਤ ਤੋਂ ਬਾਅਦ ਸਰੀਰ ਨੂੰ ਕੁਦਰਤ ਕੋਲ ਵਾਪਸ ਕਰ ਦੇਣਾ ਚਾਹੀਦਾ ਹੈ। ਇਸੇ ਲਈ ਉਹ 'ਟਾਵਰ ਆਫ਼ ਸਾਈਲੈਂਸ' ਜਾਂ 'ਦਖਮਾ' ਨਾਂ ਦੀ ਇਕ ਖਾਸ ਚੀਜ਼ ਬਣਾ ਕੇ ਉਸ ਵਿੱਚ ਰੱਖਦੇ ਹਨ।
'ਟਾਵਰ ਆਫ਼ ਸਾਈਲੈਂਸ' ਇੱਕ ਖੁੱਲ੍ਹਾ, ਗੋਲ ਢਾਂਚਾ ਹੁੰਦਾ ਹੈ, ਜਿਸ ਦੇ ਵਿਚਕਾਰ ਇੱਕ ਟੋਆ ਹੁੰਦਾ ਹੈ। ਇਸ ਟੋਏ ਵਿੱਚ ਮ੍ਰਿਤਕਾਂ ਦੀਆਂ ਲਾਸ਼ਾਂ ਰੱਖੀਆਂ ਜਾਂਦੀਆਂ ਹਨ। ਨੇੜੇ-ਤੇੜੇ ਦੇ ਪੰਛੀ ਇਨ੍ਹਾਂ ਲਾਸ਼ਾਂ ਨੂੰ ਖਾਂਦੇ ਹਨ ਅਤੇ ਇਸ ਤਰ੍ਹਾਂ ਇਸ ਸਰੀਰ ਨੂੰ ਕੁਦਰਤ ਕੋਲ ਵਾਪਸ ਕਰ ਦਿੱਤਾ ਜਾਂਦਾ ਹੈ। ਦਰਅਸਲ, ਪਾਰਸੀਆਂ ਦਾ ਮੰਨਣਾ ਹੈ ਕਿ ਆਕਾਸ਼, ਧਰਤੀ ਅਤੇ ਅੱਗ ਪਵਿੱਤਰ ਹਨ, ਇਸ ਲਈ ਮ੍ਰਿਤਕ ਦੇਹ ਨੂੰ ਇਨ੍ਹਾਂ ਵਿੱਚੋਂ ਕਿਸੇ ਨੂੰ ਨਹੀਂ ਮਿਲਾਉਣਾ ਚਾਹੀਦਾ। ਪਾਰਸੀ ਭਾਈਚਾਰੇ ਦਾ ਇਹ ਤਰੀਕਾ ਵਾਤਾਵਰਨ ਲਈ ਵੀ ਲਾਹੇਵੰਦ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਕਿਸੇ ਵੀ ਤਰ੍ਹਾਂ ਦੇ ਕੈਮੀਕਲ ਜਾਂ ਪ੍ਰਦੂਸ਼ਣ ਦੀ ਵਰਤੋਂ ਨਹੀਂ ਕੀਤੀ ਜਾਂਦੀ। ਹਾਲਾਂਕਿ ਹੁਣ ਬਹੁਤ ਘੱਟ ਲੋਕ ਇਸ ਪੁਰਾਣੀ ਪਰੰਪਰਾ ਨੂੰ ਅਪਣਾ ਰਹੇ ਹਨ।
ਇਹ ਵੀ ਪੜ੍ਹੋ: Weather Update: ਪੰਜਾਬ-ਚੰਡੀਗੜ੍ਹ 'ਚ ਇੰਨੇ ਦਿਨ ਨਹੀਂ ਪਵੇਗਾ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
ਕਿੱਥੇ ਕਰ ਸਕਦੇ ਅੰਤਿਮ ਦਰਸ਼ਨ?
ਰਤਨ ਟਾਟਾ ਦੀ ਮ੍ਰਿਤਕ ਦੇਹ ਕੋਲਾਬਾ ਸਥਿਤ ਉਨ੍ਹਾਂ ਦੇ ਘਰ ਲਿਆਂਦੀ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਮੁੰਬਈ ਦੇ ਨੈਸ਼ਨਲ ਸੈਂਟਰ ਫਾਰ ਪਰਫਾਰਮਿੰਗ ਆਰਟਸ ਹਾਲ ਵਿੱਚ ਰੱਖਿਆ ਜਾਵੇਗਾ। ਜਿੱਥੇ ਆਮ ਲੋਕ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3:30 ਵਜੇ ਤੱਕ ਉਨ੍ਹਾਂ ਦੇ ਅੰਤਿਮ ਦਰਸ਼ਨ ਕਰ ਸਕਣਗੇ। ਅੰਤਿਮ ਦਰਸ਼ਨਾਂ ਤੋਂ ਬਾਅਦ ਰਤਨ ਟਾਟਾ ਦੀ ਮ੍ਰਿਤਕ ਦੇਹ ਨੂੰ ਸਸਕਾਰ ਲਈ ਵਰਲੀ ਸ਼ਮਸ਼ਾਨਘਾਟ ਲਿਆਂਦਾ ਜਾਵੇਗਾ। ਦੱਸ ਦਈਏ ਕਿ ਸਾਇਰਸ ਮਿਸਤਰੀ ਦਾ ਵੀ ਇੱਥੇ ਅੰਤਿਮ ਸਸਕਾਰ ਹੋਇਆ ਸੀ।
ਮੁੰਬਈ ਪੁਲਿਸ ਦੀ ਆਨਰ ਗਾਰਡ ਟੀਮ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਰਤਨ ਟਾਟਾ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਸਲਾਮੀ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮੁੰਬਈ ਪੁਲਿਸ ਬੈਂਡ ਵਿੱਚ ਕੁੱਲ 23 ਲੋਕ ਹਨ। 23 ਵਿਅਕਤੀਆਂ ਵਿੱਚੋਂ, 21 ਲੋਕ ਬੈਂਡ ਵਿੱਚ ਵੱਖ-ਵੱਖ ਸਾਜ਼ ਵਜਾਉਂਦੇ ਹਨ ਅਤੇ ਦੋ ਗਾਰਡ ਹੁੰਦੇ ਹਨ। ਇੱਥੇ ਹੀ ਰਤਨ ਟਾਟਾ ਦੀ ਮ੍ਰਿਤਕ ਦੇਹ ਨੂੰ ਤਿਰੰਗੇ ਵਿੱਚ ਲਪੇਟਿਆ ਜਾਵੇਗਾ।