UPI ਤੋਂ ਗਲਤ ਅਕਾਊਂਟ 'ਚ ਪੈਸੇ ਹੋਏ ਟਰਾਂਸਫਰ? ਤਾਂ ਇੱਥੇ ਕਰੋ ਸ਼ਿਕਾਇਤ, ਵਾਪਸ ਆ ਜਾਵੇਗੀ ਰਕਮ
UPI Wrong Payment Complaint: ਕਈ ਵਾਰ UPI ਰਾਹੀਂ ਭੁਗਤਾਨ ਕਰਨ ਵੇਲੇ ਲੋਕਾਂ ਦੀ ਛੋਟੀ ਜਿਹੀ ਗਲਤੀ ਕਰਕੇ ਪੈਸੇ ਗਲਤ ਖਾਤੇ ਵਿੱਚ ਟ੍ਰਾਂਸਫਰ ਹੋ ਜਾਂਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਤੁਰੰਤ ਇੱਥੇ ਸ਼ਿਕਾਇਤ ਕਰੋ।

UPI Wrong Payment Complaint: ਅੱਜ ਦੇ ਦੌਰ ਵਿੱਚ ਪੇਮੈਂਟ ਕਰਨ ਦਾ ਤਰੀਕਾ ਲਗਭਗ ਬਦਲ ਗਿਆ ਹੈ। ਇੱਕ ਸਮਾਂ ਸੀ ਜਦੋਂ ਲੋਕਾਂ ਨੂੰ ਹਰ ਚੀਜ਼ ਲਈ ਨਕਦ ਭੁਗਤਾਨ ਕਰਨਾ ਪੈਂਦਾ ਸੀ। ਪਰ ਹੁਣ ਇਦਾਂ ਨਹੀਂ ਹੈ, ਸਮਾਂ ਕਾਫੀ ਬਦਲ ਗਿਆ ਹੈ। ਹੁਣ ਲਗਭਗ ਸਾਰੇ ਭੁਗਤਾਨ ਡਿਜੀਟਲ ਤਰੀਕੇ ਨਾਲ ਕੀਤੇ ਜਾ ਰਹੇ ਹਨ। ਲੋਕ ਭੁਗਤਾਨ ਕਰਨ ਲਈ ਔਨਲਾਈਨ ਭੁਗਤਾਨ ਐਪ ਦੀ ਵਰਤੋਂ ਕਰਦੇ ਹਨ। ਯੂਨੀਫਾਈਡ ਪੇਮੈਂਟ ਇੰਟਰਫੇਸ ਯਾਨੀ UPI ਨੂੰ NPCI ਦੁਆਰਾ ਸਾਲ 2016 ਵਿੱਚ ਲਾਂਚ ਕੀਤਾ ਗਿਆ ਸੀ।
ਡਿਜੀਟਲ ਭੁਗਤਾਨ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਪਹਿਲੇ ਨੰਬਰ 'ਤੇ ਹੈ। ਹੁਣ ਭਾਵੇਂ ਲੋਕਾਂ ਨੇ ਸਬਜ਼ੀ ਖਰੀਦਣੀ ਹੋਵੇ, ਆਟੋ ਰਿਕਸ਼ਾ ਦਾ ਕਿਰਾਇਆ ਦੇਣਾ ਹੋਵੇ, ਫ਼ੋਨ ਖਰੀਦਣਾ ਹੋਵੇ ਜਾਂ ਕੁਝ ਹੋਰ, ਸਾਰੇ ਭੁਗਤਾਨ UPI ਰਾਹੀਂ ਔਨਲਾਈਨ ਕਰਦੇ ਹਨ। ਪਰ ਇਸ ਨਾਲ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਹਨ। ਕਈ ਵਾਰ ਲੋਕਾਂ ਦੀ ਛੋਟੀ ਜਿਹੀ ਗਲਤੀ ਕਾਰਨ ਪੈਸੇ ਗਲਤ ਖਾਤੇ ਵਿੱਚ ਟ੍ਰਾਂਸਫਰ ਹੋ ਜਾਂਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਤੁਰੰਤ ਇੱਥੇ ਸ਼ਿਕਾਇਤ ਕਰੋ।
ਪੈਸੇ ਔਨਲਾਈਨ ਗਲਤ ਖਾਤੇ ਵਿੱਚ ਚਲੇ ਜਾਣ ਤਾਂ ਕੀ ਕਰਨਾ ਚਾਹੀਦਾ?
ਜੇਕਰ ਤੁਸੀਂ UPI ਦੀ ਵਰਤੋਂ ਕਰਦਿਆਂ ਹੋਇਆਂ ਗਲਤ ਖਾਤੇ ਵਿੱਚ ਪੈਸੇ ਭੇਜ ਦਿੰਦੇ ਹੋ ਤਾਂ ਅਜਿਹੀ ਸਥਿਤੀ ਵਿੱਚ, ਸਭ ਤੋਂ ਪਹਿਲਾਂ ਤੁਸੀਂ ਉਸ ਵਿਅਕਤੀ ਨੂੰ ਫ਼ੋਨ ਕਰ ਸਕਦੇ ਹੋ ਅਤੇ ਉਸਨੂੰ ਦੱਸ ਸਕਦੇ ਹੋ। ਤੁਸੀਂ ਗਲਤੀ ਨਾਲ ਉਸਦੇ ਖਾਤੇ ਵਿੱਚ ਪੈਸੇ ਭੇਜ ਦਿੱਤੇ ਹਨ। ਤੁਸੀਂ ਉਸ ਨੂੰ ਇਸਦਾ ਸਕ੍ਰੀਨਸ਼ਾਟ ਵੀ ਭੇਜ ਸਕਦੇ ਹੋ। ਹਾਲਾਂਕਿ, ਅਜਿਹਾ ਸਥਿਤੀ ਵਿੱਚ ਬਹੁਤ ਘੱਟ ਹੁੰਦਾ ਹੈ ਕਿ ਲੋਕ ਤੁਹਾਡੇ ਪੈਸੇ ਵਾਪਸ ਕਰ ਦੇਣ।
ਜੇਕਰ ਉਹ ਵਿਅਕਤੀ ਤੁਹਾਡੇ ਪੈਸੇ ਵਾਪਸ ਕਰਨ ਤੋਂ ਮਨ੍ਹਾ ਕਰ ਦਿੰਦਾ ਹੈ ਤਾਂ ਤੁਸੀਂ RBI ਦੇ ਟੋਲ ਫ੍ਰੀ ਨੰਬਰ 18001201740 'ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਭਾਰਤੀ ਰਿਜ਼ਰਵ ਬੈਂਕ ਦੇ ਸ਼ਿਕਾਇਤ ਪੋਰਟਲ https://www.rbi.org.in/scripts/complaints.aspx 'ਤੇ ਜਾ ਕੇ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।
ਇਸ ਤੋਂ ਇਲਾਵਾ, ਜੇਕਰ ਤੁਸੀਂ ਕਿਸੇ ਭੁਗਤਾਨ ਐਪ, ਜਿਵੇਂ ਕਿ Google Pay, PhonePe, Paytm ਜਾਂ ਕਿਸੇ ਹੋਰ ਭੁਗਤਾਨ ਐਪ ਰਾਹੀਂ ਭੁਗਤਾਨ ਕੀਤਾ ਹੈ, ਤਾਂ ਤੁਹਾਨੂੰ ਉਸ ਪੇਮੈਂਟ ਐਪ ਦੇ ਕਸਟਮਰ ਕੇਅਰ ਨੰਬਰ 'ਤੇ ਕਾਲ ਕਰਨੀ ਪਵੇਗੀ ਅਤੇ ਆਪਣੀ ਸ਼ਿਕਾਇਤ ਦਰਜ ਕਰਾਉਣੀ ਪਵੇਗੀ। ਤੁਹਾਨੂੰ ਉਸਨੂੰ ਗਲਤ ਲੈਣ-ਦੇਣ ਨਾਲ ਸਬੰਧਤ ਸਾਰੀ ਜਾਣਕਾਰੀ ਦੇਣੀ ਪਵੇਗੀ। ਕਿ ਤੁਸੀਂ ਕਿਹੜੇ ਨੰਬਰ 'ਤੇ ਟ੍ਰਾਂਜੈਕਸ਼ਨ ਕੀਤੀ, ਕਦੋਂ ਕੀਤੀ ਅਤੇ ਨਾਲ ਹੀ ਸਾਰੀ ਡਿਟੇਲ ਦੇਣੀ ਪਵੇਗੀ।
ਇਸ ਤੋਂ ਇਲਾਵਾ, ਜੇਕਰ ਤੁਸੀਂ ਚਾਹੋ, ਤਾਂ ਤੁਸੀਂ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ ਦੀ ਅਧਿਕਾਰਤ ਵੈੱਬਸਾਈਟ https://www.npci.org.in/register-a-complaint 'ਤੇ ਜਾ ਕੇ ਇਸ ਸਬੰਧੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਇੱਥੇ ਵੀ ਤੁਹਾਨੂੰ ਪੂਰੀ ਜਾਣਕਾਰੀ ਦਰਜ ਕਰਨੀ ਪਵੇਗੀ। ਜਿੰਨੀ ਜਲਦੀ ਤੁਸੀਂ ਸ਼ਿਕਾਇਤ ਕਰੋਗੇ, ਤੁਹਾਡੇ ਪੈਸੇ ਵੀ ਛੇਤੀ ਮਿਲ ਜਾਣਗੇ।





















