Lok sabha election: ਲੋਕ ਸਭਾ ਚੋਣਾਂ ਲਈ ਟਿਕਟਾਂ ਵੰਡਣ ਦਾ ਸਿਲਸਿਲਾ ਜਾਰੀ, ਆਖਿਰ ਕਿਵੇਂ ਦੀਆਂ ਹੁੰਦੀਆਂ ਟਿਕਟਾਂ?
Lok sabha election: ਦੇਸ਼ ਵਿੱਚ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਪਰ ਕੀ ਤੁਹਾਨੂੰ ਪਤਾ ਹੈ ਜਿਹੜੀਆਂ ਚੋਣਾਂ ਵੇਲੇ ਟਿਕਟਾਂ ਵੰਡੀਆਂ ਜਾਂਦੀਆਂ ਹਨ, ਉਹ ਕਿਵੇਂ ਦੀਆਂ ਹੁੰਦੀਆਂ ਹਨ? ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਉਮੀਦਵਾਰਾਂ ਨੂੰ ਟਿਕਟਾਂ ਕਿਵੇਂ ਮਿਲਦੀਆਂ ਹਨ।
Lok sabha election 2024 : ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਰਤੀ ਜਨਤਾ ਪਾਰਟੀ (BJP) ਨੇ ਸ਼ਨੀਵਾਰ ਨੂੰ 195 ਉਮੀਦਵਾਰਾਂ ਦੀ ਪਹਿਲੀ ਸੂਚੀ ਵੀ ਜਾਰੀ ਕਰ ਦਿੱਤੀ ਹੈ।
ਪਰ ਕੀ ਤੁਸੀਂ ਜਾਣਦੇ ਹੋ ਕਿ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਨੂੰ ਦਿੱਤੀਆਂ ਗਈਆਂ ਟਿਕਟਾਂ ਵਿੱਚ ਕੀ ਹੁੰਦਾ ਹੈ। ਕੀ ਉਮੀਦਵਾਰਾਂ ਨੂੰ ਅਸਲ ਵਿੱਚ ਕੋਈ ਟਿਕਟ ਮਿਲਦੀ ਹੈ? ਅੱਜ ਅਸੀਂ ਤੁਹਾਨੂੰ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ।
ਲੋਕ ਸਭਾ ਦੇ ਲਈ ਟਿਕਟ
ਚੋਣਾਂ ਆਉਣ ਤੋਂ ਤੁਰੰਤ ਬਾਅਦ ਤੁਸੀਂ ਸੁਣਦੇ ਰਹਿੰਦੇ ਹੋ ਕਿ ਇਸ ਉਮੀਦਵਾਰ ਨੂੰ ਟਿਕਟ ਦਿੱਤਾ ਗਿਆ, ਉਸ ਉਮੀਦਵਾਰ ਨੂੰ ਟਿਕਟ ਦਿੱਤਾ ਗਿਆ। ਸੋਸ਼ਲ ਮੀਡੀਆ ਤੋਂ ਲੈ ਕੇ ਹਰ ਸ਼ਹਿਰ ਵਿੱਚ ਟਿਕਟਾਂ ਅਤੇ ਉਮੀਦਵਾਰਾਂ ਬਾਰੇ ਗੱਲ ਹੁੰਦੀ ਰਹਿੰਦੀ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਟਿਕਟਾਂ ਕੀ ਹੁੰਦੀਆਂ ਹਨ ਅਤੇ ਕਿਵੇਂ ਉਮੀਦਵਾਰਾਂ ਨੂੰ ਦਿੱਤੀਆਂ ਜਾਂਦੀਆਂ ਹਨ? ਦਰਅਸਲ ਚੋਣਾਂ ਵਿੱਚ ਮਿਲੀ ਟਿਕਟ, ਇੱਕ ਟਿਕਟ ਨਹੀਂ ਸਗੋਂ ਇੱਕ ਫਾਰਮ ਹੈ।
ਇਸ ਫਾਰਮ ਨੂੰ ਫਾਰਮ ਬੀ ਕਿਹਾ ਜਾਂਦਾ ਹੈ। ਫਾਰਮ ਬੀ ਵਿੱਚ ਕੋਈ ਵੀ ਪਾਰਟੀ ਜਿਸ ਨੂੰ ਉਮੀਦਵਾਰ ਬਣਾਉਂਦੀ ਹੈ, ਉਸ ਦਾ ਨਾਮ ਅਤੇ ਆਪਸ਼ਨਲ ਉਮੀਦਵਾਰ ਦਾ ਨਾਮ ਅਤੇ ਪਤਾ ਲਿਖਿਆ ਹੁੰਦਾ ਹੈ। ਇਸ ਫਾਰਮ ਦੇ ਹੇਠਾਂ ਪਾਰਟੀ ਦੇ ਪਰ੍ਧਾਨ ਦੇ ਦਸਤਖ਼ਤ ਹੁੰਦੇ ਹਨ, ਇਸ ਨੂੰ ਪਾਰਟੀ ਦਾ ਟਿਕਟ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਫਾਰਮ ਬੀ ਦੇ ਨਾਲ ਇੱਕ ਫਾਰਮ ਏ ਵੀ ਹੁੰਦਾ ਹੈ।
ਜਿਸ ਵਿੱਚ ਪਾਰਟੀ ਦਾ ਕੌਮੀ ਪ੍ਰਧਾਨ ਸੂਬਾ ਪ੍ਰਧਾਨ ਨੂੰ ਉਮੀਦਵਾਰ ਨਾਮਜ਼ਦ ਕਰਨ ਦਾ ਅਧਿਕਾਰ ਦਿੰਦਾ ਹੈ। ਤੁਹਾਨੂੰ ਦੱਸ ਦਈਏ ਕਿ ਆਮ ਤੌਰ ‘ਤੇ ਟਿਕਟ ਕਹੇ ਜਾਣ ਵਾਲੇ ਫਾਰਮ ਬੀ ਦੇ ਨਾਲ ਫਾਰਮ ਏ ਨੂੰ ਵੀ ਨਾਮਜ਼ਦਗੀ ਭਰਨ ਵੇਲੇ ਰਿਟਰਨਿੰਗ ਅਫ਼ਸਰ ਨੂੰ ਜਮ੍ਹਾ ਕਰਵਾਉਣਾ ਹੁੰਦਾ ਹੈ। ਦੋਵੇਂ ਫਾਰਮ ਇਕੱਠਿਆਂ ਨਾਮਜ਼ਦਗੀ ਭਰਨ ਦੀ ਆਖਰੀ ਤਰੀਕ ਤੱਕ ਜਮ੍ਹਾ ਕਰਵਾਉਣੇ ਹੁੰਦੇ ਹਨ।
ਜਾਣਕਾਰੀ ਮੁਤਾਬਕ ਸਾਰੀ ਜਾਣਕਾਰੀ ਭਰਨ ਤੋਂ ਬਾਅਦ ਫਾਰਮ ਬੀ 'ਤੇ ਪਾਰਟੀ ਦੇ ਚੋਣ ਨਿਸ਼ਾਨ ਦੀ ਮੋਹਰ ਲੱਗ ਜਾਂਦੀ ਹੈ। ਇਸ ਤੋਂ ਬਾਅਦ ਸੂਬਾ ਪ੍ਰਧਾਨ ਦੇ ਦਸਤਖ਼ਤ ਦੇ ਹੇਠਾਂ ਪਾਰਟੀ ਦੀ ਮੋਹਰ ਲਗਾਈ ਜਾਂਦੀ ਹੈ। ਪਾਰਟੀਆਂ ਚੋਣਾਂ ਵਿੱਚ ਉਮੀਦਵਾਰਾਂ ਦਾ ਐਲਾਨ ਕਰਦੀਆਂ ਹਨ ਪਰ ਨਾਮਜ਼ਦਗੀ ਤੋਂ ਇੱਕ ਜਾਂ ਦੋ ਦਿਨ ਪਹਿਲਾਂ ਫਾਰਮ ਬੀ ਅਤੇ ਏ ਅਬਜ਼ਰਵਰਾਂ ਦੇ ਨਾਲ ਭੇਜਦੀਆਂ ਹਨ।
ਆਉਣ ਵਾਲੇ ਮਹੀਨੇ ਵਿੱਚ 18ਵੀਂ ਲੋਕ ਸਭਾ ਲਈ ਆਮ ਚੋਣਾਂ ਹੋਣ ਜਾ ਰਹੀਆਂ ਹਨ। ਹਾਲਾਂਕਿ ਚੋਣ ਕਮਿਸ਼ਨ ਨੇ ਅਜੇ ਇਸ ਦੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਹੈ। ਪਰ ਅੰਦਾਜ਼ੇ ਮੁਤਾਬਕ ਚੋਣਾਂ ਅਪ੍ਰੈਲ ਜਾਂ ਮਈ ਮਹੀਨੇ 'ਚ ਹੋਣੀਆਂ ਤੈਅ ਹਨ। ਤੁਹਾਨੂੰ ਦੱਸ ਦਈਏ ਕਿ ਲੋਕ ਸਭਾ ਦੀਆਂ ਕੁੱਲ 545 ਸੀਟਾਂ ਹਨ। ਭਾਰਤੀ ਸੰਵਿਧਾਨ ਦੀ ਧਾਰਾ 84 (ਬੀ) ਅਨੁਸਾਰ ਲੋਕ ਸਭਾ ਚੋਣਾਂ ਲੜਨ ਲਈ ਉਮੀਦਵਾਰ ਦੀ ਉਮਰ 25 ਸਾਲ ਹੋਣੀ ਚਾਹੀਦੀ ਹੈ।
ਇਸ ਤੋਂ ਬਾਅਦ ਸਭ ਤੋਂ ਪਹਿਲਾਂ ਤੁਹਾਨੂੰ ਰਿਟਰਨਿੰਗ ਅਫ਼ਸਰ ਕੋਲ ਜਾ ਕੇ ਨਾਮਜ਼ਦਗੀ ਫਾਰਮ ਭਰ ਕੇ ਜਮ੍ਹਾ ਕਰਨਾ ਹੋਵੇਗਾ। ਇਸ ਤੋਂ ਇਲਾਵਾ ਲੋਕ ਸਭਾ ਚੋਣਾਂ ਵਿਚ ਖੜ੍ਹੇ ਹੋਣ ਲਈ ਉਮੀਦਵਾਰ ਨੂੰ 25,000 ਰੁਪਏ ਦੀ ਜ਼ਮਾਨਤ ਵੀ ਜਮ੍ਹਾ ਕਰਵਾਉਣੀ ਪਵੇਗੀ। ਦੱਸ ਦਈਏ ਕਿ ਜੇਕਰ ਉਮੀਦਵਾਰ ਨੂੰ ਇਲਾਕੇ 'ਚ ਪਈਆਂ ਕੁੱਲ ਵੋਟਾਂ ਦਾ ਛੇਵਾਂ ਹਿੱਸਾ ਨਹੀਂ ਮਿਲਦਾ ਤਾਂ ਇਹ ਰਕਮ ਜਮ੍ਹਾ ਹੋ ਜਾਂਦੀ ਹੈ।
ਇਹ ਵੀ ਪੜ੍ਹੋ: Election 2024: ਅਜੈ ਮਿਸ਼ਰਾ ਨੂੰ ਟਿਕਟ ਦੇਣ 'ਤੇ ਭੜਕੇ ਨਵਜੋਤ ਸਿੱਧੂ, ਕਿਸਾਨਾਂ ਦੇ ਜ਼ਖ਼ਮਾਂ 'ਤੇ ਛਿੜਕਿਆ ਲੂਣ