ਪੜਚੋਲ ਕਰੋ

Travel Tips: ਫਲਾਈਟ 'ਚ ਸਫਰ ਦੌਰਾਨ ਭੁੱਲ ਕੇ ਵੀ ਨਾ ਪਹਿਨੋ T-Shirt ਜਾਂ Skirt, ਫਲਾਈਟ ਅਟੈਂਡੈਂਟ ਨੇ ਦੱਸਿਆ ਇਸ ਦਾ ਕਾਰਨ

ਬਹੁਤ ਸਾਰੇ ਲੋਕ ਅਜਿਹੇ ਹਨ ਜੋ ਫਲਾਈਟ ਦੁਆਰਾ ਯਾਤਰਾ ਕਰਦੇ ਸਮੇਂ ਆਰਾਮਦਾਇਕ ਜਾਂ ਫੈਸ਼ਨੇਬਲ ਕੱਪੜੇ ਪਾਉਂਦੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਫਲਾਈਟ 'ਚ ਸਫਰ ਕਰਦੇ ਸਮੇਂ ਤੁਹਾਨੂੰ ਆਪਣੇ ਕੱਪੜਿਆਂ ਦੀ ਚੋਣ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ।

Flight attendant reveals What Not To Wear On Planes: ਸਾਡੇ ਵਿੱਚੋਂ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਫਲਾਈਟ ਦੁਆਰਾ ਯਾਤਰਾ ਕਰਦੇ ਸਮੇਂ ਆਰਾਮਦਾਇਕ ਜਾਂ ਫੈਸ਼ਨੇਬਲ ਕੱਪੜੇ ਪਾਉਂਦੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਫਲਾਈਟ 'ਚ ਸਫਰ ਕਰਦੇ ਸਮੇਂ ਤੁਹਾਨੂੰ ਆਪਣੇ ਕੱਪੜਿਆਂ ਦੀ ਚੋਣ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ। ਕਿਉਂਕਿ ਕਈ ਵਾਰ ਤੁਹਾਡੇ ਕੱਪੜਿਆਂ ਕਾਰਨ ਤੁਹਾਨੂੰ ਖ਼ਤਰਾ ਹੋ ਸਕਦਾ ਹੈ। ਇਹ ਅਮਰੀਕਨ ਏਅਰਲਾਈਨਜ਼ ਦੇ ਕੈਬਿਨ ਕਰੂ ਵਿੱਚ ਇੱਕ ਫਲਾਈਟ ਅਟੈਂਡੈਂਟ ਐਂਡਰੀਆ ਫਿਸ਼ਬਾਚ ਨੇ ਕਿਹਾ ਹੈ।

ਲੇਡਬਿਬਲ 'ਚ ਦਿੱਤੇ ਇੰਟਰਵਿਊ 'ਚ ਐਂਡਰੀਆ ਨੇ ਕਿਹਾ ਸੀ ਕਿ ਤੁਹਾਨੂੰ ਕਦੇ ਵੀ ਟੀ-ਸ਼ਰਟ ਪਾ ਕੇ ਫਲਾਈਟ 'ਚ ਸਫਰ ਨਹੀਂ ਕਰਨਾ ਚਾਹੀਦਾ। ਜੇਕਰ ਫਲਾਈਟ ਦੌਰਾਨ ਸਥਿਤੀ ਵਿਗੜ ਜਾਂਦੀ ਹੈ, ਤਾਂ ਇਹ ਤੁਹਾਡੇ ਲਈ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਆਓ ਜਾਣਦੇ ਹਾਂ ਫਲਾਈਟ 'ਚ ਸਫਰ ਕਰਦੇ ਸਮੇਂ ਕੀ ਨਹੀਂ ਪਹਿਨਣਾ ਚਾਹੀਦਾ ਅਤੇ ਕਿਉਂ?

ਇਸ ਲਈ ਤੁਹਾਨੂੰ ਜਹਾਜ਼ 'ਤੇ ਟੀ-ਸ਼ਰਟ ਨਹੀਂ ਪਹਿਨਣੀ ਚਾਹੀਦੀ

ਅਸਲ ਵਿੱਚ, ਐਮਰਜੈਂਸੀ ਸਲਾਈਡਾਂ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਫਲਾਈਟ ਦੌਰਾਨ ਐਮਰਜੈਂਸੀ ਹੁੰਦੀ ਹੈ। ਐਂਡਰੀਆ ਦਾ ਕਹਿਣਾ ਹੈ ਕਿ ਐਮਰਜੈਂਸੀ ਸਲਾਈਡਜ਼ ਕੋਈ ਮਜ਼ੇਦਾਰ ਨਹੀਂ ਹਨ ਪਰ ਬਹੁਤ ਦਰਦ ਪੈਦਾ ਕਰਦੀਆਂ ਹਨ। ਇੱਕ ਵਾਰ ਜਦੋਂ ਤੁਸੀਂ ਸਲਾਈਡ ਦੇ ਅੰਤ ਤੱਕ ਪਹੁੰਚ ਜਾਂਦੇ ਹੋ ਤਾਂ ਲੈਂਡਿੰਗ ਨਿਰਵਿਘਨ ਨਹੀਂ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਆਪਣੀ ਸਕਿਨ ਨੂੰ ਵੱਧ ਤੋਂ ਵੱਧ ਢੱਕਣਾ ਜ਼ਰੂਰੀ ਹੈ। ਜਿੰਨਾ ਜ਼ਿਆਦਾ ਇਸ ਨੂੰ ਕਵਰ ਕੀਤਾ ਜਾਵੇਗਾ, ਤੁਹਾਡੀ ਸਕਿਨ ਓਨੀ ਹੀ ਜ਼ਿਆਦਾ ਸੁਰੱਖਿਅਤ ਰਹੇਗੀ। ਇਸ ਲਈ ਮੁਸਾਫਰਾਂ ਨੂੰ ਹਵਾਈ ਸਫਰ ਕਰਦੇ ਸਮੇਂ ਸਿਰਫ ਫੁਲ ਸਲੀਵਜ਼ ਅਤੇ ਫੁੱਲ ਪੈਂਟ ਪਹਿਨਣੀ ਚਾਹੀਦੀ ਹੈ। ਕਿਉਂਕਿ ਐਮਰਜੈਂਸੀ ਦੌਰਾਨ ਨਿਕਾਸੀ ਸਮੇਂ ਅਜਿਹੇ ਕੱਪੜੇ ਪਹਿਨਣ ਵਾਲੇ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ।

ਅਜਿਹੇ ਕੱਪੜੇ ਪਹਿਨਣ ਤੋਂ ਬਚੋ

ਇਸ ਤੋਂ ਇਲਾਵਾ ਹਵਾਈ ਯਾਤਰਾ ਦੌਰਾਨ ਯਾਤਰੀਆਂ ਨੂੰ ਅਜਿਹੇ ਕੱਪੜੇ ਪਹਿਨਣ ਤੋਂ ਵੀ ਬਚਣਾ ਚਾਹੀਦਾ ਹੈ ਜੋ ਅੱਗ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ। ਭਾਵ, ਅਜਿਹੇ ਕੱਪੜੇ ਨਹੀਂ ਪਾਉਣੇ ਚਾਹੀਦੇ ਜੋ ਤੁਰੰਤ ਅੱਗ ਫੜ ਲੈਂਦੇ ਹਨ। ਕਿਉਂਕਿ ਜੇਕਰ ਕਿਸੇ ਕਾਰਨ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਤਾਂ ਉਨ੍ਹਾਂ ਯਾਤਰੀਆਂ ਲਈ ਖ਼ਤਰਾ ਵੱਧ ਜਾਂਦਾ ਹੈ। ਜਿਨ੍ਹਾਂ ਨੇ ਅਜਿਹੇ ਕੱਪੜੇ ਪਾਏ ਹੋਏ ਹਨ। ਐਂਡਰੀਆ ਦੇ ਮੁਤਾਬਕ, ਆਪਣੀ ਚਮੜੀ ਨੂੰ ਵੱਧ ਤੋਂ ਵੱਧ ਢੱਕ ਕੇ ਰੱਖਣ ਦਾ ਵਿਚਾਰ ਕੁਝ ਲੋਕਾਂ ਨੂੰ ਮਜ਼ਾਕੀਆ ਲੱਗ ਸਕਦਾ ਹੈ, ਪਰ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਮਾਮਲੇ 'ਚ ਇਹ ਤੁਹਾਡੇ ਲਈ ਰਾਮਬਾਣ ਸਾਬਤ ਹੋ ਸਕਦਾ ਹੈ।

ਗਲਤੀ ਨਾਲ ਵੀ ਸ਼ਾਰਟਸ ਨਾ ਪਹਿਨੋ

TikTok 'ਤੇ Tommy Scimato ਨਾਂ ਦੇ ਫਲਾਈਟ ਅਟੈਂਡੈਂਟ ਕਰੂ ਮੈਂਬਰ ਨੇ ਦੱਸਿਆ ਸੀ ਕਿ ਫਲਾਈਟ 'ਚ ਸਫਰ ਕਰਦੇ ਸਮੇਂ ਸ਼ਾਰਟਸ ਨਹੀਂ ਪਹਿਨਣੇ ਚਾਹੀਦੇ, ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਫਲਾਈਟ ਦੀ ਸੀਟ ਸਾਫ ਹੈ ਜਾਂ ਗੰਦੀ। ਕਈ ਤਰ੍ਹਾਂ ਦੇ ਯਾਤਰੀ ਫਲਾਈਟ ਦੇ ਅੰਦਰ ਸਫਰ ਕਰਦੇ ਹਨ, ਅਜਿਹੀ ਸਥਿਤੀ ਵਿੱਚ ਕੀਟਾਣੂ ਇੱਕ ਦੂਜੇ ਦੇ ਨਾਲ ਰਹਿੰਦੇ ਹਨ। ਇਹ ਇੱਕ ਕਾਰਨ ਹੈ ਕਿ ਤੁਹਾਨੂੰ ਯਾਤਰਾ ਦੌਰਾਨ ਪੂਰੀ ਪੈਂਟ ਪਹਿਨਣੀ ਚਾਹੀਦੀ ਹੈ। ਇਸ ਤਰ੍ਹਾਂ ਤੁਸੀਂ ਕਈ ਤਰ੍ਹਾਂ ਦੇ ਬੈਕਟੀਰੀਆ ਅਤੇ ਕੀਟਾਣੂਆਂ ਤੋਂ ਬਚ ਸਕੋਗੇ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

CBI ਨੇ ਕਰਨਲ ਬਾਠ ਮਾਮਲੇ 'ਚ ਦਿਖਾਈ ਸਖਤੀ! 5 ਪੁਲਿਸ ਅਧਿਕਾਰੀ ਤਲਬ
CBI ਨੇ ਕਰਨਲ ਬਾਠ ਮਾਮਲੇ 'ਚ ਦਿਖਾਈ ਸਖਤੀ! 5 ਪੁਲਿਸ ਅਧਿਕਾਰੀ ਤਲਬ
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਪੰਜਾਬ, ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ; SHO ਦੀ ਛਾਤੀ 'ਚ ਗੋਲੀ ਲੱਗੀ, ਫਿਰ...
ਗੋਲੀਆਂ ਦੀ ਗੂੰਜ ਨਾਲ ਦਹਿਲਿਆ ਪੰਜਾਬ, ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ; SHO ਦੀ ਛਾਤੀ 'ਚ ਗੋਲੀ ਲੱਗੀ, ਫਿਰ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੇ ਘਰ 'ਤੇ ਹੋਈ ਤਾਬੜਤੋੜ ਫਾਇਰਿੰਗ; ਪੰਜਾਬੀ ਗਾਇਕਾਂ ਦੇ ਕੱਪੜੇ ਕਰਦਾ ਡਿਜ਼ਾਇਨ...
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੇ ਘਰ 'ਤੇ ਹੋਈ ਤਾਬੜਤੋੜ ਫਾਇਰਿੰਗ; ਪੰਜਾਬੀ ਗਾਇਕਾਂ ਦੇ ਕੱਪੜੇ ਕਰਦਾ ਡਿਜ਼ਾਇਨ...
Punjab Weather Update: ਧੁੰਦ ਦੀ ਸੰਘਣੀ ਚਾਦਰ ਨਾਲ ਤਿੰਨ ਦਿਨ ਢੱਕਿਆ ਰਹੇਗਾ ਪੰਜਾਬ, ਜਾਣੋ ਕਦੋਂ ਵਰ੍ਹੇਗਾ ਛਮ-ਛਮ ਮੀਂਹ? ਅੰਮ੍ਰਿਤਸਰ ਸਭ ਤੋਂ ਠੰਢਾ, ਇਨ੍ਹਾਂ 6 ਜ਼ਿਲ੍ਹਿਆਂ 'ਚ...
ਧੁੰਦ ਦੀ ਸੰਘਣੀ ਚਾਦਰ ਨਾਲ ਤਿੰਨ ਦਿਨ ਢੱਕਿਆ ਰਹੇਗਾ ਪੰਜਾਬ, ਜਾਣੋ ਕਦੋਂ ਵਰ੍ਹੇਗਾ ਛਮ-ਛਮ ਮੀਂਹ? ਅੰਮ੍ਰਿਤਸਰ ਸਭ ਤੋਂ ਠੰਢਾ, ਇਨ੍ਹਾਂ 6 ਜ਼ਿਲ੍ਹਿਆਂ 'ਚ...

ਵੀਡੀਓਜ਼

“ਅਕਾਲ ਤਖ਼ਤ ਹਾਜ਼ਰ ਹੋਣ ਲਈ ਹਰ ਵੇਲੇ ਤਿਆਰ ਹਾਂ
“ਜਥੇਦਾਰ ਦੇ ਹਰ ਇਕ ਸਵਾਲ ਦਾ ਮੈਂ ਜਵਾਬ ਦਿੱਤਾ” — CM ਨੇ ਤੋੜੀ ਚੁੱਪੀ
ਜਥੇਦਾਰ ਦੇ ਹੁਕਮ 'ਤੇ SGPC ਦੇ ਰਹੀ ਸਾਥ : CM ਮਾਨ
“ਮੇਰੀ ਵੀਡੀਓ ਨਕਲੀ? ਜਿਸ ਮਰਜ਼ੀ ਲੈਬ ‘ਚ ਜਾਂਚ ਕਰਵਾ ਲਓ”
“ਅਕਾਲ ਤਖ਼ਤ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਔਕਾਤ ਨਹੀਂ”

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CBI ਨੇ ਕਰਨਲ ਬਾਠ ਮਾਮਲੇ 'ਚ ਦਿਖਾਈ ਸਖਤੀ! 5 ਪੁਲਿਸ ਅਧਿਕਾਰੀ ਤਲਬ
CBI ਨੇ ਕਰਨਲ ਬਾਠ ਮਾਮਲੇ 'ਚ ਦਿਖਾਈ ਸਖਤੀ! 5 ਪੁਲਿਸ ਅਧਿਕਾਰੀ ਤਲਬ
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਪੰਜਾਬ, ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ; SHO ਦੀ ਛਾਤੀ 'ਚ ਗੋਲੀ ਲੱਗੀ, ਫਿਰ...
ਗੋਲੀਆਂ ਦੀ ਗੂੰਜ ਨਾਲ ਦਹਿਲਿਆ ਪੰਜਾਬ, ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ; SHO ਦੀ ਛਾਤੀ 'ਚ ਗੋਲੀ ਲੱਗੀ, ਫਿਰ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੇ ਘਰ 'ਤੇ ਹੋਈ ਤਾਬੜਤੋੜ ਫਾਇਰਿੰਗ; ਪੰਜਾਬੀ ਗਾਇਕਾਂ ਦੇ ਕੱਪੜੇ ਕਰਦਾ ਡਿਜ਼ਾਇਨ...
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੇ ਘਰ 'ਤੇ ਹੋਈ ਤਾਬੜਤੋੜ ਫਾਇਰਿੰਗ; ਪੰਜਾਬੀ ਗਾਇਕਾਂ ਦੇ ਕੱਪੜੇ ਕਰਦਾ ਡਿਜ਼ਾਇਨ...
Punjab Weather Update: ਧੁੰਦ ਦੀ ਸੰਘਣੀ ਚਾਦਰ ਨਾਲ ਤਿੰਨ ਦਿਨ ਢੱਕਿਆ ਰਹੇਗਾ ਪੰਜਾਬ, ਜਾਣੋ ਕਦੋਂ ਵਰ੍ਹੇਗਾ ਛਮ-ਛਮ ਮੀਂਹ? ਅੰਮ੍ਰਿਤਸਰ ਸਭ ਤੋਂ ਠੰਢਾ, ਇਨ੍ਹਾਂ 6 ਜ਼ਿਲ੍ਹਿਆਂ 'ਚ...
ਧੁੰਦ ਦੀ ਸੰਘਣੀ ਚਾਦਰ ਨਾਲ ਤਿੰਨ ਦਿਨ ਢੱਕਿਆ ਰਹੇਗਾ ਪੰਜਾਬ, ਜਾਣੋ ਕਦੋਂ ਵਰ੍ਹੇਗਾ ਛਮ-ਛਮ ਮੀਂਹ? ਅੰਮ੍ਰਿਤਸਰ ਸਭ ਤੋਂ ਠੰਢਾ, ਇਨ੍ਹਾਂ 6 ਜ਼ਿਲ੍ਹਿਆਂ 'ਚ...
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚਿਆ ਹਾਹਾਕਾਰ, ਪੁਲਿਸ ਇੰਸਪੈਕਟਰ ਦੀ ਭੇਤਭਰੇ ਹਾਲਾਤ ’ਚ ਸਿਰ ’ਤੇ ਗੋਲੀ ਲੱਗਣ ਨਾਲ ਮੌਤ; ਪਰਿਵਾਰਿਕ ਮੈਂਬਰ ਬੋਲੇ...
ਪੰਜਾਬ ਪੁਲਿਸ ਵਿਭਾਗ 'ਚ ਮੱਚਿਆ ਹਾਹਾਕਾਰ, ਪੁਲਿਸ ਇੰਸਪੈਕਟਰ ਦੀ ਭੇਤਭਰੇ ਹਾਲਾਤ ’ਚ ਸਿਰ ’ਤੇ ਗੋਲੀ ਲੱਗਣ ਨਾਲ ਮੌਤ; ਪਰਿਵਾਰਿਕ ਮੈਂਬਰ ਬੋਲੇ...
Punjab News: ਪੰਜਾਬ ਤੋਂ ਵੱਡੀ ਖਬਰ, ਮਜੀਠਾ ਤੋਂ ਇਹ ਆਗੂ ਹੋਣਗੇ ਉਮੀਦਵਾਰ; CM ਮਾਨ ਨੇ ਐਲਾਨਿਆ...
Punjab News: ਪੰਜਾਬ ਤੋਂ ਵੱਡੀ ਖਬਰ, ਮਜੀਠਾ ਤੋਂ ਇਹ ਆਗੂ ਹੋਣਗੇ ਉਮੀਦਵਾਰ; CM ਮਾਨ ਨੇ ਐਲਾਨਿਆ...
Sunil Kumar Jakhar Health Update: ਸੁਨੀਲ ਜਾਖੜ ਦੀ ਛਾਤੀ 'ਚ ਉੱਠਿਆ ਤੇਜ਼ ਦਰਦ, ਸਾਰੀਆਂ ਰਿਪੋਰਟਾਂ ਆਈਆਂ ਸਾਹਮਣੇ; ਜਾਣੋ ਹੁਣ ਕੀ ਹੈ ਹਾਲ...?
ਸੁਨੀਲ ਜਾਖੜ ਦੀ ਛਾਤੀ 'ਚ ਉੱਠਿਆ ਤੇਜ਼ ਦਰਦ, ਸਾਰੀਆਂ ਰਿਪੋਰਟਾਂ ਆਈਆਂ ਸਾਹਮਣੇ; ਜਾਣੋ ਹੁਣ ਕੀ ਹੈ ਹਾਲ...?
Large Drone Attacks: ਇਨ੍ਹਾਂ ਸੂਬਿਆਂ 'ਚ ਮੱਚਿਆ ਹਾਹਾਕਾਰ! ਇਕੋ ਰਾਤ 'ਚ ਦਾਗੇ ਗਏ 200 ਤੋਂ ਵੱਧ ਡਰੋਨ; ਤਬਾਹੀ ਦਾ ਮੰਜ਼ਰ ਵੇਖ ਕੰਬ ਜਾਏਗੀ ਰੂਹ...
ਇਨ੍ਹਾਂ ਸੂਬਿਆਂ 'ਚ ਮੱਚਿਆ ਹਾਹਾਕਾਰ! ਇਕੋ ਰਾਤ 'ਚ ਦਾਗੇ ਗਏ 200 ਤੋਂ ਵੱਧ ਡਰੋਨ; ਤਬਾਹੀ ਦਾ ਮੰਜ਼ਰ ਵੇਖ ਕੰਬ ਜਾਏਗੀ ਰੂਹ...
Embed widget