Agnipath Scheme: ਅਗਨੀਪਥ ਯੋਜਨਾ ਦੇ ਤਹਿਤ ਚਾਰ ਸਾਲ ਬਾਅਦ ਕਿਹੜੇ ਸੈਨਿਕਾਂ ਨੂੰ ਦਿਖਾਇਆ ਜਾਵੇਗਾ ਬਾਹਰ ਦਾ ਰਾਹ? ਕੀ ਵਧੇਗੀ ਬੇਰੁਜ਼ਗਾਰੀ?
Agnipath Scheme: ਅਗਨੀਪਥ ਯੋਜਨਾ ਜੋ ਕਿ ਆਰਮੀ, ਨੇਵੀ ਅਤੇ ਏਅਰ ਫੋਰਸ ਵਿੱਚ 4 ਸਾਲ ਲਈ ਕੀਤੀ ਜਾਣ ਵਾਲੀ ਕੰਟਰੈਕਟ ਵਾਲੀ ਭਰਤੀ ਪ੍ਰਕਿਰਿਆ ਹੈ। ਇਹ ਸਕੀਮ 2022 ਦੇ ਵਿੱਚ ਕੱਢੀ ਗਈ ਸੀ। ਆਓ ਜਾਣਦੇ ਹਾਂ ਕਿਹੜੇ ਜਵਾਨਾਂ ਨੂੰ 4 ਸਾਲ ਬਾਅਦ ਬਾਹਰ
Agnipath Scheme: ਮੋਦੀ ਸਰਕਾਰ ਨੇ ਸਾਲ 2022 ਵਿੱਚ ਨੌਜਵਾਨਾਂ ਲਈ ਅਗਨੀਪਥ ਯੋਜਨਾ (Agnipath Scheme) ਦਾ ਐਲਾਨ ਕੀਤਾ ਸੀ, ਜਿਸ ਦਾ ਉਸ ਸਮੇਂ ਬਹੁਤ ਵਿਰੋਧ ਹੋਇਆ ਸੀ। ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਨੇ ਇਸ ਸਕੀਮ ਨੂੰ ਖਾਸ ਮੁੱਦਾ ਬਣਾਇਆ ਸੀ। ਹੁਣ ਆਪਣੇ ਤੀਜੇ ਕਾਰਜਕਾਲ 'ਚ ਮੋਦੀ ਸਰਕਾਰ ਨੇ 10 ਪ੍ਰਮੁੱਖ ਮੰਤਰਾਲਿਆਂ ਦੇ ਸਕੱਤਰਾਂ ਨੂੰ ਇਸ ਯੋਜਨਾ ਦੀ ਸਮੀਖਿਆ ਕਰਨ ਅਤੇ ਇਸ ਯੋਜਨਾ ਨੂੰ ਲਾਗੂ ਕਰਨ ਦੇ ਹੋਰ ਆਕਰਸ਼ਕ ਅਤੇ ਪ੍ਰਭਾਵਸ਼ਾਲੀ ਤਰੀਕੇ ਸੁਝਾਉਣ ਦਾ ਕੰਮ ਸੌਂਪਿਆ ਹੈ।
ਕੇਂਦਰ ਸਰਕਾਰ (Central Govt) ਇਸ ਯੋਜਨਾ ਦੀ ਹਰ ਖਾਮੀ ਨੂੰ ਜਲਦੀ ਤੋਂ ਜਲਦੀ ਦੂਰ ਕਰਨਾ ਚਾਹੁੰਦੀ ਹੈ। ਇਸ ਤੋਂ ਇਲਾਵਾ ਭਾਰਤੀ ਫੌਜ ਨੇ ਅੰਦਰੂਨੀ ਸਰਵੇਖਣ ਵੀ ਕੀਤਾ ਹੈ। ਜਿਸ 'ਚ ਅਗਨੀਪਥ ਸਕੀਮ 'ਚ ਕੁਝ ਬਦਲਾਅ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਦੌਰਾਨ, ਆਓ ਜਾਣਦੇ ਹਾਂ ਕਿ ਅਗਨੀਪਥ ਯੋਜਨਾ ਤਹਿਤ ਕਿਹੜੇ ਸੈਨਿਕਾਂ ਨੂੰ 4 ਸਾਲ ਬਾਅਦ ਵਾਪਸ ਭੇਜਿਆ ਜਾਂਦਾ ਹੈ?
ਕਿਹੜੇ ਸਿਪਾਹੀਆਂ ਨੂੰ 4 ਸਾਲ ਬਾਅਦ ਵਾਪਸ ਭੇਜਿਆ ਜਾਂਦਾ ਹੈ?
ਤੁਹਾਨੂੰ ਦੱਸ ਦੇਈਏ ਕਿ ਅਗਨੀਪਥ ਯੋਜਨਾ ਦੇ ਤਹਿਤ ਨੌਜਵਾਨਾਂ ਨੂੰ ਆਰਮੀ, ਨੇਵੀ ਅਤੇ ਏਅਰ ਫੋਰਸ ਵਿੱਚ 4 ਸਾਲ ਲਈ ਕੰਟਰੈਕਟ 'ਤੇ ਭਰਤੀ ਕੀਤਾ ਜਾਂਦਾ ਹੈ। ਇਹ ਭਰਤੀ ਅਧਿਕਾਰੀ ਰੈਂਕ ਤੋਂ ਹੇਠਾਂ ਦੇ ਸਿਪਾਹੀਆਂ ਲਈ ਹੈ। ਜਦੋਂ ਇਹ ਭਰਤੀ ਪ੍ਰਕਿਰਿਆ ਹੁੰਦੀ ਹੈ, ਤਾਂ ਪਹਿਲੇ ਛੇ ਮਹੀਨਿਆਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਸਿਪਾਹੀ (agniveer) ਤਾਇਨਾਤ ਕੀਤੇ ਜਾਂਦੇ ਹਨ। ਜਦੋਂ ਉਨ੍ਹਾਂ ਦੇ ਚਾਰ ਸਾਲ ਪੂਰੇ ਹੋ ਜਾਂਦੇ ਹਨ ਤਾਂ ਸੈਨਿਕਾਂ ਨੂੰ ਉਨ੍ਹਾਂ ਦੀ ਕੁਸ਼ਲਤਾ ਦੇ ਆਧਾਰ 'ਤੇ ਰੇਟਿੰਗ ਦਿੱਤੀ ਜਾਂਦੀ ਹੈ।
ਰੇਟਿੰਗ ਦੇ ਆਧਾਰ 'ਤੇ ਮੈਰਿਟ ਲਿਸਟ ਤਿਆਰ ਕੀਤੀ ਜਾਂਦੀ ਹੈ, ਜਿਸ 'ਚ 25 ਫੀਸਦੀ ਅਗਨੀਵੀਰਾਂ ਨੂੰ ਫੌਜ 'ਚ ਪੱਕਾ ਕੀਤਾ ਜਾਂਦਾ ਹੈ। ਜਦੋਂ ਕਿ ਜਿਨ੍ਹਾਂ ਸੈਨਿਕਾਂ ਦੀ ਰੇਟਿੰਗ ਚੰਗੀ ਨਹੀਂ ਹੈ, ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਉਹ ਕੋਈ ਹੋਰ ਨੌਕਰੀ ਜਾਂ ਕਾਰੋਬਾਰ ਕਰਨ ਲਈ ਆਜ਼ਾਦ ਹੋ ਜਾਂਦੇ ਹਨ। 4 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਅਗਨੀਵੀਰ ਨੂੰ 12ਵੀਂ ਦੇ ਬਰਾਬਰ ਸਰਟੀਫਿਕੇਟ ਦਿੱਤਾ ਜਾਂਦਾ ਹੈ।
ਕਿਵੇਂ ਮਿਲਦੀ ਹੈ ਤਨਖਾਹ ?
4 ਸਾਲਾਂ ਦੀ ਸੇਵਾ ਵਿੱਚ, ਅਗਨੀਵੀਰ ਜਵਾਨ ਦੀ ਤਨਖਾਹ ਕਾਰਪਸ ਫੰਡ ਵਿੱਚ 5.02 ਲੱਖ ਰੁਪਏ ਤੱਕ ਜੁੜ ਜਾਂਦੀ ਹੈ। ਸਰਕਾਰ ਵੀ ਓਨੀ ਹੀ ਰਕਮ ਦਿੰਦੀ ਹੈ। ਫਿਰ 4 ਸਾਲਾਂ ਬਾਅਦ, ਸਿਪਾਹੀ ਨੂੰ ਸੇਵਾ ਫੰਡ ਪੈਕੇਜ ਦੇ ਰੂਪ ਵਿੱਚ 11.71 ਲੱਖ ਰੁਪਏ ਮਿਲਦੇ ਹਨ। ਇਸ 'ਤੇ ਕੋਈ ਟੈਕਸ ਨਹੀਂ ਲੱਗੇਗਾ।