7. ਜ਼ਿਆਦਾ ਪਾਣੀ ਪੀਣਾ ਕਸਰਤ ਸ਼ੁਰੂ ਕਰਨ ਤੋਂ ਪਹਿਲਾਂ ਜ਼ਿਆਦਾ ਪਾਣੀ ਪੀਣ ਨਾਲ ਖੂਨ ‘ਚ ਸੋਡੀਅਮ ਦੀ ਮਾਤਰਾ ਘੱਟ ਹੋ ਜਾਂਦੀ ਹੈ। ਇਸ ਨਾਲ ਸਿਰ ਦਰਦ, ਉਬਕਾਈ ਜਾਂ ਕਮਜ਼ੋਰੀ ਹੋਣ ਲੱਗਦੀ ਹੈ। ਕਸਰਤ ਸ਼ੁਰੂ ਕਰਨ ਤੋਂ 2-3 ਘੰਟੇ ਪਹਿਲਾਂ ਤਕਰੀਬਨ ਇੱਕ ਮੀਡੀਅਮ ਸਾਈਜ਼ ਬੋਤਲ ਭਰ ਕੇ ਪਾਣੀ ਪੀਓ। ਵਰਮ ਅੱਪ ਤੋਂ ਅੱਧਾ ਘੰਟਾ ਪਹਿਲਾਂ ਅੱਧੀ ਬੋਤਲ ਪਾਣੀ ਪੀਓ। ਕਸਰਤ ਦੌਰਾਨ ਹਰ 15 ਮਿੰਟ ‘ਤੇ 3-4 ਘੁੱਟ ਪਾਣੀ ਪੀਓ।ਇਨ੍ਹਾਂ ਗੱਲਾਂ ਦਾ ਖਿਆਲ ਰੱਖ ਵਰਕਾਊਟ ‘ਚ ਤੁਸੀਂ ਆਪ ਫਰਕ ਮਹਿਸੂਸ ਕਰੋਗੇ।