ਸਾਲ 2002 ਵਿੱਚ ਡਾ. ਕਲਾਮ ਦਾ ਨਾਂ ਅਗਲੇ ਰਾਸ਼ਟਰਪਤੀ ਵਜੋਂ ਤੈਅ ਹੋ ਚੁੱਕਿਆ ਸੀ। ਇਸੇ ਦੌਰਾਨ ਇੱਕ ਸਕੂਲ ਨੇ ਉਨ੍ਹਾਂ ਨੂੰ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਕਿਹਾ। ਡਾ. ਕਲਾਮ ਬਗੈਰ ਸੁਰੱਖਿਆ ਦੇ ਉੱਥੇ ਪਹੁੰਚੇ। 400 ਵਿਦਿਆਰਥੀਆਂ ਦੇ ਸਾਹਮਣੇ ਭਾਸ਼ਣ ਦੇਣ ਲਈ ਖਲੋਤੇ ਹੀ ਸੀ ਕਿ ਬਿਜਲੀ ਚਲੀ ਗਈ। ਇਸ 'ਤੇ ਡਾ. ਕਲਾਮ ਵਿਦਿਆਰਥੀਆਂ ਵਿੱਚ ਪਹੁੰਚ ਗਏ ਤੇ ਬਿਨਾ ਮਾਈਕ ਵਿਦਿਆਰਥੀਆਂ ਨੂੰ ਭਾਸ਼ਣ ਦਿੱਤਾ ਤੇ ਸਵਾਲਾਂ ਦੇ ਜਵਾਬ ਵੀ ਦਿੱਤੇ।