ਪੜਚੋਲ ਕਰੋ
ਪਤੀ-ਪਤਨੀ ਇੱਕ ਦੂਜੇ ਦਾ ATM ਕਾਰਡ ਵਰਤਣ ਤੋਂ ਪਹਿਲਾਂ ਪੜ੍ਹਨ ਇਹ ਖ਼ਬਰ
Written By : ਏਬੀਪੀ ਸਾਂਝਾ | Updated at : 09 Jun 2018 02:29 PM (IST)
1/8

ਵੰਦਨਾ ਨੇ ਕਿਹਾ ਕਿ ਬੈਂਕ ਨੂੰ ਉਨ੍ਹਾਂ ਦਾ ਪੈਸਾ ਵਾਪਸ ਕਰ ਦੇਣਾ ਚਾਹੀਦਾ ਹੈ ਜੋ ATM ਦੀ ਖ਼ਰਾਬੀ ਦੀ ਵਜ੍ਹਾ ਕਰਕੇ ਖ਼ਾਤੇ ਵਿੱਚੋਂ ਕੱਟਿਆ ਗਿਆ ਸੀ। ਪਰ ਬੈਂਕ ਨੇ ਨੋ ਪਿੰਨ ਸ਼ੇਅਰਿੰਗ ਦਾ ਨਿਯਮ ਦੱਸਦਿਆਂ ਪੈਸੇ ਵਾਪਸ ਕਰਨ ਤੋਂ ਨਾਂਹ ਕਰ ਦਿੱਤੀ।
2/8

ਲਗਪਗ ਸਾਢੇ ਤਿੰਨ ਸਾਲਾਂ ਤਕ ਇਹ ਕੇਸ ਚੱਲਿਆ। ਅੰਤ ਵੰਦਨਾ ਦੀ ਹਾਰ ਹੋਈ। ਹਾਰ ਦਾ ਵੱਡੀ ਕਾਰਨ ਆਪਣਾ ਕਾਰਡ ਕਿਸੀ ਹੋਰ ਨੂੰ ਦੇਣਾ ਮੰਨਿਆ ਗਿਆ। ਬੈਂਕ ਮੁਤਾਬਕ ਤੁਸੀਂ ਆਪਣਾ ਕਾਰਡ, ਪਿੰਨ, ਬੈਂਕ ਦੀਆਂ ਡੀਟੇਲਸ ਤੇ ਹੋਰ ਜਾਣਕਾਰੀ ਕਿਸੀ ਹੋਰ ਨੂੰ ਨਹੀਂ ਦੇ ਸਕਦੇ। ਕੇਵਲ ਖ਼ਾਤਾਧਾਰਕ ਹੀ ਇਹ ਸਭ ਦਾ ਇਸਤੇਮਾਲ ਕਰ ਸਕਦਾ ਹੈ।
3/8

ਇਸ ਪਿੱਛੋਂ ਇਸ ਜੋੜੇ ਨੇ ਕਾਨੂੰਨ ਦੀ ਮਦਦ ਲਈ। ਉਸ ਨੇ RTI ਵਿੱਚੋਂ ਕੈਸ਼ ਵੈਰੀਫਿਕੇਸ਼ਨ ਰਿਪੋਰਟ ਨਿਕਲਵਾਈ ਜਿਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
4/8

ਵੰਦਨਾ ਨੇ ਬੈਂਕਿੰਗ ਲੋਕਪਾਲ ਤੇ ਉਪਭੋਗਤਾ ਫੋਰਮ ਵਿੱਚ ਇਸ ਦੀ ਸ਼ਿਕਾਇਤ ਕੀਤੀ। ਸ਼ਿਕਾਇਤ ਪਿੱਛੋਂ ਸੀਸੀਟੀਵੀ ਫੁਟੇਜ ਵੇਖਿਆ ਗਿਆ ਜਿਸ ਵਿੱਚ ਵੰਦਨਾ ਖ਼ੁਦ ਪੈਸੇ ਕਢਵਾਉਣ ਨਹੀਂ ਗਈ ਸੀ। ਅਜਿਹੇ ਵਿੱਚ ਨਾਨ-ਟ੍ਰਾਂਸਫਰੇਬਲ ਨਿਯਮ ਦੱਸਦਿਆਂ ਇਹ ਮਾਮਲਾ ਰਫ਼ਾ-ਦਫ਼ਾ ਕਰ ਦਿੱਤਾ ਗਿਆ। ਫੋਰਮ ਨੇ ਕਿਹਾ ਕਿ ਵੰਦਨਾ ਨੂੰ ਅਜਿਹੀ ਸਥਿਤੀ ਵਿੱਚ ਚੈੱਕ ਦੇਣਾ ਚਾਹੀਦਾ ਸੀ ਨਾ ਕਿ ਆਪਣਾ ਕਾਰਡ ਤੇ ਉਸ ਦਾ ਪਿੰਨ ਨੰਬਰ।
5/8

ਇਸ ਦੇ ਬਾਅਦ ਰਾਜੇਸ਼ ਨੇ ਬੈਂਕ ਦੇ ਕਸਟਮਰ ਕੇਅਰ ਨੰਬਰ ’ਤੇ ਕਾਲ ਕਰ ਕੇ ਇਸ ਸਬੰਧੀ ਜਾਣਕਾਰੀ ਦਿੱਤੀ। ਉਸ ਨੇ ਕਿਹਾ ਕਿ ਅਕਸਰ ATM ਵਿੱਚ ਤਕਨੀਕੀ ਖ਼ਰਾਬੀ ਕਾਰਨ ਅਜਿਹਾ ਹੋ ਜਾਂਦਾ ਹੈ ਤੇ 24 ਘੰਟਿਆਂ ਵਿੱਚ ਪੈਸੇ ਵਾਪਿਸ ਖ਼ਾਤੇ ਵਿੱਚ ਆ ਜਾਂਦੇ ਹਨ ਤੇ ਉਨ੍ਹਾਂ ਨੂੰ ਪੈਸੇ ਵਾਪਸ ਨਹੀਂ ਹੋਏ। ਪਰ ਬੈਂਕ ਨੇ ਕਾਰਡ ਖ਼ਾਤਾਧਾਰਕ ਵੱਲੋਂ ATM ਇਸਤੇਮਾਲ ਨਾ ਹੋਣ ਦਾ ਕਾਰਨ ਦੱਸਦਿਆਂ ਪੈਸੇ ਵਾਪਸ ਦੇਣ ਤੋਂ ਇਨਕਾਰ ਕਰ ਦਿੱਤਾ। ਇਹ ਜਵਾਬ ਸੁਣ ਕੇ ਦੋਵੇਂ ਹੈਰਾਨ ਰਹਿ ਗਏ।
6/8

ਵੰਦਨਾ ਨੇ ਆਪਣੇ ਪਤੀ ਨੂੰ ਬੈਂਕ ਤੋਂ 25 ਹਜ਼ਾਰ ਰੁਪਏ ਕਢਵਾਉਣ ਲਈ ਕਿਹਾ। ਉਹ ਉਸ ਸਮੇਂ ਗਰਭਵਤੀ ਸੀ। ਪੈਸੇ ਤਾਂ ATM ’ਚੋਂ ਨਹੀਂ ਨਿਕਲੇ ਪਰ ਸਲਿੱਪ ਬਾਹਰ ਆਈ ਜਿਸ ਵਿੱਚ ਖ਼ਾਤੇ ਵਿੱਚੋਂ 25 ਹਜ਼ਾਰ ਕੱਢੇ ਜਾਣ ਦੀ ਪੁਸ਼ਟੀ ਕੀਤੀ ਗਈ ਸੀ।
7/8

ਬੈਂਗਲੁਰੂ ਵਿੱਚ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਪਾਰਟਨਰ ਦਾ ATM ਕਾਰਡ ਵਰਤਣ ’ਤੇ ਪਤੀ ਪਤਨੀ ਦੋਵਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਰਾਜੇਸ਼ ਨਾਂਅ ਦਾ ਵਿਅਕਤੀ ਆਪਣੀ ਪਤਨੀ ਵੰਦਨਾ ਦੇ ਖ਼ਾਤੇ ਵਿੱਚੋਂ ਪੈਸੇ ਕਢਵਾਉਣ ਗਿਆ ਸੀ। ਪੈਸੇ ਤਾਂ ਨਹੀਂ ਨਿਕਲੇ ਪਰ ਖ਼ਾਤੇ ਵਿੱਚੋਂ ਕੱਟੇ ਗਏ।
8/8

ਪਤੀ-ਪਤਨੀ ਅਕਸਰ ਇੱਕ-ਦੂਜੇ ਦੀਆਂ ਬੈਂਕ ਡੀਟੇਲਸ ਸ਼ੇਅਰ ਕਰ ਲੈਂਦੇ ਹਨ ਪਰ ਹੁਣ ਜੇ ਤੁਸੀਂ ਆਪਣੇ ਪਤੀ ਜਾਂ ਪਤਨੀ ਦਾ ATM ਕਾਰਡ ਵਰਤਿਆ ਤਾਂ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Published at : 09 Jun 2018 02:27 PM (IST)
Sponsored Links by Taboola
ਟਾਪ ਹੈਡਲਾਈਨ
ਦੇਸ਼
By Elections : 6 ਸੀਟਾਂ 'ਤੇ ਜ਼ਿਮਨੀ ਚੋਣਾਂ ਦਾ ਹੋ ਗਿਆ ਐਲਾਨ, ਪੜ੍ਹੋ ਕਦੋਂ ਹੋਣਗੀਆਂ ਚੋਣਾਂ
ਦੇਸ਼
Big News: ਸਿਆਸੀ ਜਗਤ 'ਚ ਵੱਡਾ ਧਮਾਕਾ, ਭਾਜਪਾ ਨੂੰ ਲੱਗਿਆ ਝਟਕਾ, ਸੀਨੀਅਰ ਆਗੂ ਕਾਂਗਰਸ ਵਿੱਚ ਹੋਇਆ ਸ਼ਾਮਲ...
ਦੇਸ਼
Marriage ਤੋਂ 10 ਦਿਨ ਬਾਅਦ ਹੀ ਪਤੀ ਚਲਾ ਗਿਆ ਗੁਜਰਾਤ, ਡੇਢ ਮਹੀਨੇ ਬਾਅਦ ਪਤਨੀ ਹੋ ਗਈ ਗਰਭਵਤੀ, ਥਾਣੇ ਅੰਦਰ ਹੋਈ ਡਿਲੀਵਰੀ
ਦੇਸ਼
Ration Card : ਇਨ੍ਹਾਂ ਰਾਸ਼ਨ ਕਾਰਡਾਂ 'ਤੇ ਲੱਗ ਸਕਦੀ ਹੈ ਰੋਕ ? ਜਲਦ ਕਰਵਾ ਲਓ ਇਹ ਕੰਮ
ਟ੍ਰੈਂਡਿੰਗ ਟੌਪਿਕ
















