ਪੜਚੋਲ ਕਰੋ
ਬੰਦੇ ਦੇ ਢਿੱਡ 'ਚੋਂ ਕੱਢਿਆ ਛੇ ਫੁੱਟ ਲੰਮਾ ਮਲ੍ਹੱਪ, ਡਾਕਟਰ ਵੀ ਹੈਰਾਨ
1/6

ਡਾਕਟਰਾਂ ਨੇ ਦੱਸਿਆ ਕਿ ਮਰੀਜ਼ ਰਵੀ ਦੇ ਢਿੱਡ ‘ਚ ਇੰਨਾ ਲੰਬਾ ਕੀੜਾ ਹੋਣ ਕਰਕੇ ਉਸ ਦੀ ਅੰਤੜੀਆਂ ਫਟ ਚੁੱਕੀਆਂ ਸਨ। ਉਨ੍ਹਾਂ ਨੇ ਕਿਹਾ ਕਿ ਕੀੜੇ ਦਾ ਨਾਂ ਟਿਨਿਆ ਸੋਲੀਅਮ ਹੈ।
2/6

ਰਵੀ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਕਿਹਾ ਕਿ ਇੰਨੇ ਵੱਡੇ ਕੀੜੇ ਨੂੰ ਕੱਢਣਾ ਆਪਣੇ ਆਪ ‘ਚ ਕਾਫੀ ਗੰਭੀਰ ਮਾਮਲਾ ਸੀ। ਰਵੀ ਨੂੰ ਅਜੇ ਮੈਡੀਕਲ ਨਿਗਰਾਨੀ ‘ਚ ਰੱਖਿਆ ਗਿਆ ਹੈ।
3/6

ਰਵੀ ਦੇ ਆਪ੍ਰੇਸ਼ਨ ਕਰਨ ਵਾਲੇ ਡਾਕਟਰ ਡੀਐਸ ਪਵਾਰ ਨੇ ਕਿਹਾ ਕਿ ਇਹ ਕੀੜਾ ਅੱਧੇ ਪੱਕੇ ਹੋਏ ਸੂਰ ਦੇ ਮੀਟ ਜਾਂ ਬਗੈਰ ਧੋਤੀਆਂ ਸਬਜ਼ੀਆਂ ਖਾਣ ਨਾਲ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕੀੜੇ ਕਰਕੇ ਮਰੀਜ਼ ਨੂੰ ਮਿਰਗੀ ਦਾ ਦੌਰਾ ਵੀ ਪੈ ਸਕਦਾ ਹੈ ਅਤੇ ਇਹ ਕੀੜਾ ਮਰੀਜ਼ ਦੇ ਸਰੀਰ ‘ਚ ਕਰੀਬ 25 ਸਾਲ ਤਕ ਰਹਿ ਸਕਦਾ ਹੈ।
4/6

ਜਾਣਕਾਰੀ ਮੁਤਾਬਕ ਮਰੀਜ਼ ਨੂੰ ਪਿਛਲ਼ੇ ਕਈ ਦਿਨਾਂ ਤੋਂ ਪੇਟ ‘ਚ ਦਰਦ ਸੀ ਅਤੇ ਬੁਖਾਰ ਸੀ। ਡਾਕਟਰਾਂ ਨੇ ਸਭ ਤੋਂ ਪਹਿਲਾਂ ਮਰੀਜ਼ ਦਾ ਐਕਸ-ਰੇਅ ਕੀਤਾ ਅਤੇ ਫਿਰ ਆਪ੍ਰੇਸ਼ਨ ਕੀਤਾ। ਆਪ੍ਰੇਸ਼ਨ ਤੋਂ ਬਾਅਦ ਮਰੀਜ਼ ਦੀ ਹਾਲਤ ‘ਚ ਕਾਫੀ ਸੁਧਾਰ ਹੈ।
5/6

ਡਾਕਟਰਾਂ ਨੇ ਉਸ ਦੇ ਪੇਟ 'ਚ ਕੀੜਾ ਹੋਣ ਦਾ ਖ਼ਦਸ਼ਾ ਜਤਾਇਆ, ਜਦੋਂ ਆਪ੍ਰੇਸ਼ਨ ਹੋਇਆ ਤਾਂ ਡਾਕਟਰ ਵੀ ਹੈਰਾਨ ਹੋ ਗਏ। ਦਰਅਸਲ, ਮਰੀਜ਼ ਦੇ ਢਿੱਡ 'ਚੋਂ 6 ਫੁੱਟ 3 ਇੰਚ ਲੰਮਾਂ ਮਲ੍ਹੱਪ (ਕੀੜਾ-Tapeworm) ਨਿੱਕਲਿਆ।
6/6

ਹਰਿਆਣਾ ਦੇ ਜੀਂਦ ‘ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਢਿੱਡ ‘ਚ ਦਰਦ ਦੀ ਸ਼ਿਕਾਇਤ ਲੈ ਕੇ ਡਾਕਟਰ ਕੋਲ ਪਹੁੰਚਿਆ ਸੀ।
Published at : 06 Jul 2019 03:14 PM (IST)
Tags :
HaryanaView More




















