ਪੜਚੋਲ ਕਰੋ
ਇਸ ਸਾਲ ਲੌਂਚ ਹੋਣਗੇ ਇਹ ਧਮਾਕੇਦਾਰ ਸਕੂਟਰ
1/5

ਭਾਰਤ ‘ਚ ਹੁਣ ਤਕ ਸਿਰਫ ਕਰੂਜਰ ਸੇਗਮੈਨਟ ‘ਚ ਮੌਜੂਦ UM Motorcycles ਇਸ ਸਾਲ ਇੱਥੇ ਆਪਣਾ ਪਹਿਲਾ ਸਕੂਟਰ ਲੌਂਚ ਕਰੇਗੀ। ਕੰਪਨੀ ਇਸ ਨੂੰ UM Chill 150 ਨਾਂਅ ਨਾਲ ਬਾਜ਼ਾਰ ‘ਚ ਪੇਸ਼ ਕਰੇਗੀ। ਇਹ ਰੈਟਰੋ ਸਕੂਟਰ ਹੋਵੇਗਾ ਜਿਸ ‘ਚ 150ਸੀਸੀ ਦਾ ਇੰਜਨ ਮਿਲੇਗਾ। ਇਸ ਸਕੂਟਰ ਦੀ ਕੀਮਤ 90 ਹਜ਼ਾਰ ਤਕ ਹੋ ਸਕਦੀ ਹੈ।
2/5

ਟੀਵੀਐਸ ਦਾ ਇਹ ਸਕੂਟਰ ਦੇਸ਼ ਦਾ ਸਭ ਤੋਂ ਜ਼ਿਆਦਾ ਵਿੱਕਣ ਵਾਲੇ ਸਕੂਟਰਾਂ ਦੀ ਲਿਸਟ ‘ਚ ਦੂਜੇ ਨੰਬਰ ‘ਤੇ ਹੈ। ਰਿਪੋਰਟਸ ਮੁਤਾਬਕ ਕੰਪਨੀ ਇਸ ਦਾ 125ਸੀਸੀ ਵਰਜਨ ਬਾਜ਼ਾਰ ‘ਚ ਪੇਸ਼ ਕਰਨ ਜਾ ਰਹੀ ਹੈ। ਨਵਾਂ ਜੁਪੀਟਰ ਫਿਊਲ ਇਸੰਜੇਕਟੇਡ ਮਾਡਲ ਹੋ ਸਕਦਾ ਹੈ ਜੋ ਬੀਐਸ6 ਅਮੀਸ਼ਨ ਨਾਰਮਸ ਦੇ ਮੁਤਾਬਕ ਹੋਵੇਗਾ। ਇਸ ਦੀ ਕੀਮਤ 55 ਹਜ਼ਾਰ ਰੁਪਏ ਤਕ ਹੋ ਸਕਦੀ ਹੈ।
3/5

ਇਲੈਕਟਰੀਕ ਟੂ-ਵੀਲਰ ਨਿਰਮਾਤਾ ਕੰਪਨੀ Okinawa Autotech ਜਨਵਰੀ ‘ਚ ਨਵਾਂ ਸਕੂਟਰ i-Praise ਲੌਂਚ ਕਰਨ ਵਾਲੀ ਹੈ। ਇਸ ‘ਚ ਲਿਥੀਅਮ ਆਇਨ ਬੈਟਰੀ ਦਿੱਤੀ ਗਈ ਹੈ,ਫ਼ਨਬਸਪ; ਜੋ ਸਿਰਫ ਦੋ ਤੋਂ ਤਿੰਨ ਘੰਟੇ ‘ਚ ਚਾਰਜ ਹੋ ਜਾਂਦੀ ਹੈ। ਇਸ ਦੀ ਬੈਟਰੀ ਡਿਟੈਵੇਬਲ ਹੋਵੇਗੀ। ਜਿਸ ਨੂੰ ਸਹੂਲਤ ਮੁਤਾਬਕ ਚਾਰਜ ਕੀਤਾ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਸਕੂਟਰ ਇੱਕ ਵਾਰ ਫੂਲ ਚਾਰਜ ਤੋਂ ਬਾਅਦ 160-180 ਕਿਲੋਮੀਟਰ ਦੀ ਰੇਂਜ ਦਿੰਦੀ ਹੈ। ਜਿਸ ਦੀ ਕੀਮਤਾ ਵੀ 78,000 ਰੁਪਏ ਤਕ ਹੋ ਸਕਦੀ ਹੈ।
4/5

ਹੀਰੋ ਮੋਟੋਕੌਰਪ ਨੇ 2018 ਆਟੋ ਐਕਸਪੋ ‘ਚ ਇਸ 125ਸੀਸੀ ਸਕੂਟਰ ਤੋਂ ਪਰਦਾ ਚੁੱਕਿਆ ਸੀ। ਇਸ ਸਕੂਟਰ ਦੀ ਸਟਾਈਲਿੰਗ ਕਾਫੀ ਸ਼ਾਰਪ ਬਣਾਈ ਗਈ ਹੈ ਜਿਸ ਨਾਲ ਇਹ ਨੋਜਵਾਨਾਂ ਨੂੰ ਅਟ੍ਰੈਕਟ ਕਰ ਸਕਦੀ ਹੈ। ਇਸ ‘ਚ i3S ਸਟਾਰਟ-ਸਟੌਪ ਸਿਸਟਮ, ਯੂਐਸਬੀ ਚਾਰਜਿੰਗ ਪੁਆਇੰਟ ਸਮੇਤ ਕਈ ਫੀਚਰਸ ਹਨ। ਇਸ ਸਕੂਟਰ ਇਸ ਸਾਲ ਪਹਿਲੇ 3 ਮਹੀਨਿਆਂ ‘ਚ ਲੌਂਚ ਹੋ ਸਕਦਾ ਹੈ ਜਿਸ ਦੀ ਕੀਮਤ 60 ਹਜ਼ਾਰ ਰੁਪਏ ਦੇ ਕਰੀਬ ਦੀ ਹੋ ਸਕਦੀ ਹੈ।
5/5

Aprilia Storm 125 ਸਕੂਟਰ ਸਾਲ 2019 ਦੇ ਪਹਿਲੇ 6 ਮਹੀਨਿਆਂ ‘ਚ ਲੌਂਚ ਹੋ ਸਕਦਾ ਹੈ। ਇਸ ‘ਚ ਛੋਟੇ ਆਈਲ ਵੀਲਜ਼ ਅਤੇ ਕੰਬਾਇੰਡ ਬ੍ਰੇਕਿੰਗ ਸਿਸਟਮ ਸਟੈਂਡਰਡ ਦਿੱਤੇ ਜਾਣਗੇ। ਇਸ ਦੀ ਸਟਾਈਲਿੰਗ ਕਾਫੀ ਹੱਦ ਤਕ Aprilia SR 125 ਵਰਗੀ ਹੀ ਹੋਵੇਗੀ। ਜਿਸ ਦੀ ਕੀਮਤ 65,000 ਰੁਪਏ ਤਕ ਰੱਖੀ ਜਾ ਸਕਦੀ ਹੈ।
Published at : 03 Jan 2019 11:04 AM (IST)
View More





















